ਭਾਰਤੀ ਆਯੁਰਵੈਦਿਕ ਬਾਜ਼ਾਰ ’ਚ ਹਲਚਲ : ਅਸ਼ਵਗੰਧਾ ਦੇ ਪੱਤਿਆਂ ’ਤੇ ਰੋਕ, ਜੜ੍ਹਾਂ ਤੱਕ ਸੀਮਤ ਰਹੇਗੀ ਵਰਤੋਂ

Monday, Apr 20, 2026 - 01:52 PM (IST)

ਭਾਰਤੀ ਆਯੁਰਵੈਦਿਕ ਬਾਜ਼ਾਰ ’ਚ ਹਲਚਲ : ਅਸ਼ਵਗੰਧਾ ਦੇ ਪੱਤਿਆਂ ’ਤੇ ਰੋਕ, ਜੜ੍ਹਾਂ ਤੱਕ ਸੀਮਤ ਰਹੇਗੀ ਵਰਤੋਂ

ਨਵੀਂ ਦਿੱਲੀ – ਦੇਸ਼ ਵਿਚ ਆਯੁਰਵੈਦਿਕ ਉਤਪਾਦਾਂ ਦੇ ਬਾਜ਼ਾਰ ਨੂੰ ਵੱਡਾ ਝਟਕਾ ਦਿੰਦੇ ਹੋਏ ਭਾਰਤੀ ਖੁਰਾਕ ਸੁਰੱਖਿਆ ਤੇ ਮਾਪਦੰਡ ਅਥਾਰਟੀ (ਐੱਫ. ਐੱਸ. ਐੱਸ. ਏ. ਆਈ.) ਨੇ ਅਸ਼ਵਗੰਧਾ ਦੀਆਂ ਪੱਤੀਆਂ ਅਤੇ ਉਨ੍ਹਾਂ ਦੇ ਅਰਕ ਦੀ ਵਰਤੋਂ ’ਤੇ ਰੋਕ ਲਾ ਦਿੱਤੀ ਹੈ। ਇਹ ਕਦਮ ਆਯੁਸ਼ ਮੰਤਰਾਲੇ ਵੱਲੋਂ ਉਠਾਈਆਂ ਗਈਆਂ ਸੁਰੱਖਿਆ ਚਿੰਤਾਵਾਂ ਤੋਂ ਬਾਅਦ ਚੁੱਕਿਆ ਗਿਆ ਹੈ। ਹੁਣ ਸਿਰਫ਼ ਅਸ਼ਵਗੰਧਾ ਦੀਆਂ ਜੜ੍ਹਾਂ ਨੂੰ ਹੀ ਵੈੱਲਨੈੱਸ ਸਪਲੀਮੈਂਟਸ ਵਿਚ ਵਰਤਣ ਦੀ ਇਜਾਜ਼ਤ ਹੋਵੇਗੀ।

ਇਹ ਵੀ ਪੜ੍ਹੋ :   10 ਸਾਲ ਪੁਰਾਣਾ ਆਧਾਰ ਕਾਰਡ ਰੱਖਣ ਵਾਲਿਆਂ ਲਈ ਅਹਿਮ ਖ਼ਬਰ, 14 ਜੂਨ ਤੱਕ ਮਿਲੇਗੀ ਖ਼ਾਸ ਸਹੂਲਤ

ਸੂਬਿਆਂ ਨੂੰ ਸਖ਼ਤ ਨਿਗਰਾਨੀ ਦੇ ਹੁਕਮ–

ਐੱਫ. ਐੱਸ. ਐੱਸ. ਏ. ਆਈ. ਨੇ ਹਾਲ ਹੀ ਵਿਚ ਜਾਰੀ ਕੀਤੇ ਗਏ ਹੁਕਮ ਵਿਚ ਸਾਰੇ ਸੂਬਿਆਂ ਨੂੰ ਸਖ਼ਤ ਨਿਗਰਾਨੀ ਰੱਖਣ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਫੂਡ ਬਿਜ਼ਨੈੱਸ ਆਪ੍ਰੇਟਰਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਕੰਪਨੀਆਂ ਨੂੰ ਆਪਣੇ ਉਤਪਾਦਾਂ ਦੇ ਲੇਬਲ ’ਤੇ ਸਪੱਸ਼ਟ ਤੌਰ ’ਤੇ ਇਹ ਦੱਸਣਾ ਪਵੇਗਾ ਕਿ ਪੌਦੇ ਦੇ ਕਿਸ ਹਿੱਸੇ ਦੀ ਵਰਤੋਂ ਕੀਤੀ ਗਈ ਹੈ।

ਇਹ ਵੀ ਪੜ੍ਹੋ :  ਬੱਚਿਆਂ ਨੂੰ ਨਕਦ ਦੇਣ ਤੋਂ ਮਿਲੇਗਾ ਛੁਟਕਾਰਾ, ਜੇਬਖ਼ਰਚ 'ਤੇ ਵੀ ਰਹੇਗੀ ਨਜ਼ਰ, ਲਾਂਚ ਹੋਇਆ ਨਵਾਂ ਫ਼ੀਚਰ

ਵੱਡੀਆਂ ਕੰਪਨੀਆਂ ’ਤੇ ਅਸਰ ਸੰਭਵ–

ਇਸ ਫੈਸਲੇ ਦਾ ਅਸਰ ਦੇਸ਼ ਦੀਆਂ ਪ੍ਰਮੁੱਖ ਆਯੁਰਵੈਦਿਕ ਕੰਪਨੀਆਂ ਜਿਵੇਂ ਹਿਮਾਲਿਆ ਵੈੱਲਨੈੱਸ, ਡਾਬਰ ਇੰਡੀਆ, ਪਤੰਜਲੀ ਆਯੁਰਵੇਦ, ਬੈਦਿਆਨਾਥ ਤੇ ਝੰਡੂ ’ਤੇ ਪੈ ਸਕਦਾ ਹੈ, ਜੋ ਅਸ਼ਵਗੰਧਾ ਆਧਾਰਤ ਉਤਪਾਦਾਂ ਦਾ ਨਿਰਮਾਣ ਕਰਦੀਆਂ ਹਨ।

ਇਹ ਵੀ ਪੜ੍ਹੋ :  ਵਿਦੇਸ਼ਾਂ ਤੋਂ ਪੈਸਾ ਮੰਗਵਾਉਣ ਵਾਲਿਆਂ ਲਈ ਵੱਡੀ ਖੁਸ਼ਖਬਰੀ, RBI ਨੇ ਨਿਯਮਾਂ 'ਚ ਕੀਤਾ ਵੱਡਾ ਬਦਲਾਅ

ਕੀ ਹੈ ਅਸ਼ਵਗੰਧਾ?

ਅਸ਼ਵਗੰਧਾ ਇਕ ਛੋਟਾ ਸਦਾਬਹਾਰ ਪੌਦਾ ਹੈ, ਜਿਸ ਦੀ ਵਰਤੋਂ 3000 ਸਾਲਾਂ ਤੋਂ ਆਯੁਰਵੇਦ ਵਿਚ ਕੀਤੀ ਜਾ ਰਹੀ ਹੈ। ਇਸ ਦੀਆਂ ਜੜ੍ਹਾਂ ਦੇ ਅਰਕ ਨੂੰ ਤਣਾਅ ਘਟਾਉਣ, ਨੀਂਦ ਸੁਧਾਰਨ ਅਤੇ ਮਾਸਪੇਸ਼ੀਆਂ ਦੀ ਰਿਕਵਰੀ ਵਿਚ ਸਹਾਇਕ ਮੰਨਿਆ ਜਾਂਦਾ ਹੈ।

ਇਹ ਵੀ ਪੜ੍ਹੋLenskart 'ਤੇ ਲੱਗੇ ਧਾਰਮਿਕ ਵਿਤਕਰੇ ਦੇ ਇਲਜ਼ਾਮ: ਹਿਜਾਬ ਨੂੰ ਇਜਾਜ਼ਤ ਪਰ ਬਿੰਦੀ-ਤਿਲਕ 'ਤੇ ਪਾਬੰਦੀ!

ਕਿਨ੍ਹਾਂ ਲੋਕਾਂ ਨੂੰ ਰੱਖਣੀ ਚਾਹੀਦੀ ਹੈ ਸਾਵਧਾਨੀ?

ਡਾਕਟਰਾਂ ਅਨੁਸਾਰ ਗਰਭਵਤੀ ਔਰਤਾਂ ਨੂੰ ਅਸ਼ਵਗੰਧਾ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਕਿਉਂਕਿ ਇਸ ਨੂੰ ਗਰਭਪਾਤ ਦੇ ਜੋਖਮ ਨਾਲ ਜੋੜਿਆ ਜਾਂਦਾ ਹੈ। ਇਸ ਤੋਂ ਇਲਾਵਾ ਆਟੋਇਮਿਊਨ ਤੇ ਥਾਇਰਾਈਡ ਨਾਲ ਜੁੜੀਆਂ ਬਿਮਾਰੀਆਂ ਵਾਲੇ ਮਰੀਜ਼ਾਂ ਨੂੰ ਵੀ ਇਸ ਤੋਂ ਦੂਰੀ ਬਣਾਉਣੀ ਚਾਹੀਦੀ ਹੈ। ਇਹ ਸਿਡੇਟਿਵਜ਼, ਬਲੱਡ ਪ੍ਰੈਸ਼ਰ, ਡਾਇਬਿਟੀਜ਼ ਤੇ ਥਾਇਰਾਈਡ ਦੀਆਂ ਦਵਾਈਆਂ ਨਾਲ ਪ੍ਰਤੀਕਿਰਿਆ ਕਰ ਸਕਦਾ ਹੈ।

ਇਹ ਵੀ ਪੜ੍ਹੋ :    ਕਰਮਚਾਰੀਆਂ ਨੂੰ ਲੱਗੇਗਾ ਝਟਕਾ! ਅਪ੍ਰੈਲ ਮਹੀਨੇ ਤੋਂ ਘਟ ਕੇ ਆਵੇਗੀ ਤੁਹਾਡੀ ਸੈਲਰੀ, ਜਾਣੋ ਕਾਰਨ

ਕਿੱਥੇ ਹੁੰਦੀ ਹੈ ਖੇਤੀ?

ਭਾਰਤ ਵਿਚ ਅਸ਼ਵਗੰਧਾ ਦੀ ਖੇਤੀ ਮੁੱਖ ਤੌਰ ’ਤੇ ਮੱਧ ਪ੍ਰਦੇਸ਼, ਰਾਜਸਥਾਨ, ਗੁਜਰਾਤ, ਮਹਾਰਾਸ਼ਟਰ, ਉੱਤਰ ਪ੍ਰਦੇਸ਼, ਪੰਜਾਬ ਤੇ ਹਰਿਆਣਾ ਵਰਗੇ ਸੂਬਿਆਂ ਵਿਚ ਕੀਤੀ ਜਾਂਦੀ ਹੈ। ਲੱਗਭਗ 10,780 ਹੈੱਕਟੇਅਰ ਖੇਤਰ ਵਿਚ ਇਸ ਦੀ ਖੇਤੀ ਹੁੰਦੀ ਹੈ, ਜਿਸ ਵਿਚ ਮੱਧ ਪ੍ਰਦੇਸ਼ ਮੋਹਰੀ ਹੈ।

ਵਿਦੇਸ਼ ’ਚ ਵਧਦੀ ਮੰਗ–

ਕੌਮਾਂਤਰੀ ਬਾਜ਼ਾਰ ਵਿਚ ਵੀ ਅਸ਼ਵਗੰਧਾ ਦੀ ਹਰਮਨਪਿਆਰਤਾ ਤੇਜ਼ੀ ਨਾਲ ਵਧ ਰਹੀ ਹੈ। ਖਾਸ ਤੌਰ ’ਤੇ ਯੂਰਪ ਤੇ ਉੱਤਰੀ ਅਮਰੀਕਾ ਵਿਚ ਇਸ ਨੂੰ ਗਮੀਜ਼, ਕੈਪਸੂਲ, ਹਰਬਲ ਚਾਹ ਤੇ ਹੈਲਥ ਡ੍ਰਿੰਕਸ ਦੇ ਰੂਪ ਵਿਚ ਵੇਚਿਆ ਜਾ ਰਿਹਾ ਹੈ। ਐੱਫ. ਐੱਸ. ਐੱਸ. ਏ. ਆਈ. ਦਾ ਇਹ ਕਦਮ ਖਪਤਕਾਰਾਂ ਦੀ ਸੁਰੱਖਿਆ ਨੂੰ ਤਰਜੀਹ ਦੇਣ ਦੀ ਦਿਸ਼ਾ ਵਿਚ ਅਹਿਮ ਮੰਨਿਆ ਜਾ ਰਿਹਾ ਹੈ। ਹਾਲਾਂਕਿ ਇਸ ਨਾਲ ਆਯੁਰਵੈਦਿਕ ਉਦਯੋਗ ਵਿਚ ਆਰਜ਼ੀ ਅਸਥਿਰਤਾ ਜ਼ਰੂਰ ਵੇਖਣ ਨੂੰ ਮਿਲ ਸਕਦੀ ਹੈ ਪਰ ਲੰਮੇ ਸਮੇਂ ’ਚ ਇਹ ਗੁਣਵੱਤਾ ਤੇ ਪਾਰਦਰਸ਼ਤਾ ਨੂੰ ਵਧਾਏਗਾ।

ਅਖ਼ੀਰ ਕਿਉਂ ਲਾਈ ਗਈ ਪਾਬੰਦੀ?

ਅਸਲ ’ਚ ਰਵਾਇਤੀ ਆਯੁਰਵੈਦਿਕ ਗ੍ਰੰਥਾਂ ਵਿਚ ਸਿਰਫ਼ ਅਸ਼ਵਗੰਧਾ ਦੀਆਂ ਜੜ੍ਹਾਂ ਦੀ ਵਰਤੋਂ ਦੀ ਹੀ ਸਿਫਾਰਸ਼ ਕੀਤੀ ਗਈ ਹੈ। ਪਿਛਲੇ ਕੁੁਝ ਵਿਗਿਆਨਕ ਅਧਿਐਨਾਂ ਵਿਚ ਵੇਖਿਆ ਗਿਆ ਹੈ ਕਿ ਇਸ ਦੀਆਂ ਪੱਤੀਆਂ ਵਿਚ ‘ਵਿਥਾਫੇਰਿਨ-ਏ’ ਵਰਗੇ ਸਰਗਰਮ ਤੱਤ ਜ਼ਿਆਦਾ ਮਾਤਰਾ ਵਿਚ ਹੁੰਦੇ ਹਨ, ਜੋ ਸਰੀਰ ਲਈ ਨੁਕਸਾਨਦੇਹ ਹੋ ਸਕਦੇ ਹਨ ਅਤੇ ਲਿਵਰ ਡੈਮੇਜ ਵਰਗੀਆਂ ਸਮੱਸਿਆਵਾਂ ਪੈਦਾ ਕਰ ਸਕਦੇ ਹਨ।

ਇਹ ਵੀ ਪੜ੍ਹੋ :  LPG ਸੰਕਟ ਦਰਮਿਆਨ ਸਰਕਾਰ ਦਾ ਵੱਡਾ ਐਲਾਨ; ਹੁਣ ਇਨ੍ਹਾਂ ਲੋਕਾਂ ਨੂੰ ਮਿਲਣਗੇ ਡਬਲ ਸਿਲੰਡਰ
ਇਹ ਵੀ ਪੜ੍ਹੋ :    ਅਕਸ਼ੈ ਤ੍ਰਿਤੀਆ ਦੇ ਤਿਉਹਾਰ ਮੌਕੇ ਘਰ ਬੈਠੇ ਖ਼ਰੀਦੋ ਸਿਰਫ਼ 1 ਰੁਪਏ 'ਚ Gold, ਜਾਣੋ ਨਿਵੇਸ਼ ਦੇ ਤਰੀਕੇ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News