ਐਕਸਿਸ ਬੈਂਕ ਨੂੰ 112.1 ਕਰੋੜ ਰੁਪਏ ਦਾ ਘਾਟਾ, ਬੈਂਕ ਦੀ ਪ੍ਰੋਵਿਜ਼ਨਿੰਗ ''ਤੇ ਦਿੱਸਿਆ ਅਸਰ

Tuesday, Oct 22, 2019 - 04:59 PM (IST)

ਐਕਸਿਸ ਬੈਂਕ ਨੂੰ 112.1 ਕਰੋੜ ਰੁਪਏ ਦਾ ਘਾਟਾ, ਬੈਂਕ ਦੀ ਪ੍ਰੋਵਿਜ਼ਨਿੰਗ ''ਤੇ ਦਿੱਸਿਆ ਅਸਰ

ਨਵੀਂ ਦਿੱਲੀ—ਵਿੱਤੀ ਸਾਲ 2020 ਦੀ ਪਹਿਲੀ ਦੂਜੀ ਤਿਮਾਹੀ 'ਚ ਐਕਸਿਸ ਬੈਂਕ ਨੂੰ 112.1 ਕਰੋੜ ਰੁਪਏ ਦਾ ਘਾਟਾ ਹੋਇਆ ਹੈ। ਜਦੋਂਕਿ ਵਿੱਤੀ ਸਾਲ 2019 ਦੀ ਦੂਜੀ ਤਿਮਾਹੀ 'ਚ ਐਕਸਿਸ ਬੈਂਕ ਨੂੰ 789.6 ਕਰੋੜ ਰੁਪਏ ਦਾ ਮੁਨਾਫਾ ਹੋਇਆ ਹੈ। ਵਿੱਤੀ ਸਾਲ 2020 ਦੀ ਦੂਜੀ ਤਿਮਾਹੀ 'ਚ ਐਕਸਿਸ ਬੈਂਕ ਦੀ ਵਿਆਜ ਆਮਦਨ 16.6 ਫੀਸਦੀ ਵਧ ਕੇ 6,102 ਕਰੋੜ ਰੁਪਏ 'ਤੇ ਪਹੁੰਚ ਗਈ ਹੈ। ਵਿੱਤੀ ਸਾਲ 2019 ਦੀ ਦੂਜੀ ਤਿਮਾਹੀ 'ਚ ਐਕਸਿਸ ਬੈਂਕ ਦੀ ਵਿਆਜ ਆਮਦਨ 5,232.1 ਕਰੋੜ ਰੁਪਏ ਰਹੀ ਸੀ।
ਤਿਮਾਹੀ ਦਰ ਤਿਮਾਹੀ ਆਧਾਰ 'ਤੇ ਦੂਜੀ ਤਿਮਾਹੀ 'ਚ ਐਕਸਿਸ ਬੈਂਕ ਦਾ ਗ੍ਰਾਸ ਐੱਨ.ਪੀ.ਏ. 5.25 ਫੀਸਦੀ ਤੋਂ ਘੱਟ ਕੇ 5.03 ਫੀਸਦੀ ਰਿਹਾ ਹੈ। ਤਿਮਾਹੀ ਆਧਾਰ 'ਤੇ ਦੂਜੀ ਤਿਮਾਹੀ 'ਚ ਐਕਸਿਸ ਬੈਂਕ ਦਾ ਨੈੱਟ ਐੱਨ.ਪੀ.ਏ. 2.04 ਫੀਸਦੀ ਤੋਂ ਘਟ ਕੇ 1.99 ਫੀਸਦੀ ਰਿਹਾ ਹੈ।
ਰੁਪਏ 'ਚ ਦੇਖੀਏ ਤਾਂ ਤਿਮਾਹੀ ਦਰ ਤਿਮਾਹੀ ਆਧਾਰ 'ਤੇ ਦੂਜੀ ਤਿਮਾਹੀ 'ਚ ਐਕਸਿਸ ਬੈਂਕ ਦਾ ਨੈੱਟ ਐੱਨ.ਪੀ.ਏ. 11,037 ਕਰੋੜ ਰੁਪਏ ਤੋਂ ਮਾਮੂਲੀ ਵਧ ਕੇ 11,138 ਕਰੋੜ ਰੁਪਏ ਰਿਹਾ ਹੈ। ਤਿਮਾਹੀ ਆਧਾਰ 'ਤੇ ਦੂਜੀ ਤਿਮਾਹੀ 'ਚ ਐਕਸਿਸ ਬੈਂਕ ਦਾ ਗ੍ਰਾਸ ਐੱਨ.ਪੀ.ਏ. 29,405 ਕਰੋੜ ਰੁਪਏ ਤੋਂ ਵਧ ਕੇ 29,071 ਕਰੋੜ ਰੁਪਏ ਰਿਹਾ ਹੈ।
ਤਿਮਾਹੀ ਆਧਾਰ 'ਤੇ ਦੂਜੀ ਤਿਮਾਹੀ 'ਚ ਐਕਸਿਸ ਬੈਂਕ ਦੀ ਪ੍ਰੋਵਿਜ਼ਨਿੰਗ 3,814.6 ਕਰੋੜ ਰੁਪਏ ਤੋਂ ਘੱਟ ਕੇ 3,518.4 ਕਰੋੜ ਰੁਪਏ ਰਹੀ ਹੈ ਜਦੋਂਕਿ ਪਿਛਲੇ ਸਾਲ ਦੀ ਦੂਜੀ ਤਿਮਾਹੀ 'ਚ ਐਕਸਿਸ ਬੈਂਕ ਦੀ ਪ੍ਰੋਵਿਜ਼ਨਿੰਗ 2,927.4 ਕਰੋੜ ਰੁਪਏ ਰਹੀ ਸੀ।


author

Aarti dhillon

Content Editor

Related News