Axis Bank ਨੇ ਖ਼ਾਤਾਧਾਰਕਾਂ ਨੂੰ ਦਿੱਤਾ ਝਟਕਾ, ਕ੍ਰੈਡਿਟ ਕਾਰਡ ਨਿਯਮਾਂ ''ਚ ਕੀਤਾ ਬਦਲਾਅ

Friday, Dec 20, 2024 - 01:23 PM (IST)

Axis Bank ਨੇ ਖ਼ਾਤਾਧਾਰਕਾਂ ਨੂੰ ਦਿੱਤਾ ਝਟਕਾ, ਕ੍ਰੈਡਿਟ ਕਾਰਡ ਨਿਯਮਾਂ ''ਚ ਕੀਤਾ ਬਦਲਾਅ

ਨਵੀਂ ਦਿੱਲੀ - ਜੇਕਰ ਤੁਸੀਂ ਐਕਸਿਸ ਬੈਂਕ ਕ੍ਰੈਡਿਟ ਕਾਰਡ ਦੀ ਵਰਤੋਂ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਮਹੱਤਵਪੂਰਨ ਹੈ। ਐਕਸਿਸ ਬੈਂਕ ਨੇ ਕ੍ਰੈਡਿਟ ਕਾਰਡ ਨਾਲ ਜੁੜੇ ਨਿਯਮਾਂ 'ਚ ਬਦਲਾਅ ਕਰਕੇ ਆਪਣੇ ਗਾਹਕਾਂ ਨੂੰ ਵੱਡਾ ਝਟਕਾ ਦਿੱਤਾ ਹੈ। ਇਹ ਬਦਲਾਅ ਵਿੱਤ ਖਰਚੇ, ਨਕਦ ਭੁਗਤਾਨ ਫੀਸ, ਮੁਦਰਾ ਪਰਿਵਰਤਨ ਮਾਰਕਅੱਪ, ਫਿਊਲ ਅਤੇ ਉਪਯੋਗਤਾ ਲੈਣ-ਦੇਣ ਸਮੇਤ ਹੋਰ ਖਰਚਿਆਂ 'ਤੇ ਲਾਗੂ ਕੀਤੇ ਗਏ ਹਨ। ਨਵੇਂ ਨਿਯਮ ਅੱਜ 20 ਦਸੰਬਰ 2024 ਤੋਂ ਲਾਗੂ ਹੋਣਗੇ।

ਇਹ ਵੀ ਪੜ੍ਹੋ :     ਨਵੇਂ ਸਾਲ 'ਤੇ ਔਰਤਾਂ ਨੂੰ ਵੱਡਾ ਤੋਹਫ਼ਾ, ਹਰ ਮਹੀਨੇ ਮਿਲਣਗੇ 7000 ਰੁਪਏ

ਫਾਇਨਾਂਸ ਚਾਰਜ

ਕ੍ਰੈਡਿਟ ਕਾਰਡਾਂ 'ਤੇ ਲਾਗੂ ਫਾਇਨਾਂਸ ਲਈ ਵਿਆਜ ਹੁਣ 3.75 ਫੀਸਦੀ ਪ੍ਰਤੀ ਮਹੀਨਾ ਹੋਵੇਗਾ, ਜੋ ਪਹਿਲਾਂ 3.6 ਫੀਸਦੀ ਸੀ। ਇਹ ਬਦਲਾਅ ਬਰਗੰਡੀ ਪ੍ਰਾਈਵੇਟ ਕ੍ਰੈਡਿਟ ਕਾਰਡ, ਮੈਗਨਸ ਬਰਗੰਡੀ ਕ੍ਰੈਡਿਟ ਕਾਰਡ, ਫਲਿੱਪਕਾਰਟ ਸੁਰੱਖਿਅਤ ਕ੍ਰੈਡਿਟ ਕਾਰਡ, ਮੈਗਨਸ ਕ੍ਰੈਡਿਟ ਕਾਰਡ, ਆਈਓਸੀਐਲ ਈਜ਼ੀ ਕ੍ਰੈਡਿਟ ਕਾਰਡ, ਮਾਈ ਜ਼ੋਨ ਈਜ਼ੀ ਕ੍ਰੈਡਿਟ ਕਾਰਡ, ਲੇਗੇਸੀ ਸਕਿਓਰਡ ਕ੍ਰੈਡਿਟ ਕਾਰਡ, ਓਲੰਪਸ ਕ੍ਰੈਡਿਟ ਕਾਰਡ, ਪ੍ਰਾਈਮਸ ਕ੍ਰੈਡਿਟ ਕਾਰਡ ਪ੍ਰਿਵਿਲੇਜ ਈਜ਼ੀ ਕ੍ਰੈਡਿਟ ਕਾਰਡ ਅਤੇ ਰਿਜ਼ਰਵ ਕ੍ਰੈਡਿਟ ਕਾਰਡਾਂ ਨੂੰ ਛੱਡ ਕੇ ਸਾਰੇ ਐਕਸਿਸ ਬੈਂਕ ਰਿਟੇਲ ਕ੍ਰੈਡਿਟ ਕਾਰਡਾਂ 'ਤੇ ਲਾਗੂ ਹੋਵੇਗਾ।

ਨਕਦ ਭੁਗਤਾਨ 'ਤੇ ਚਾਰਜ

ਨਕਦ ਭੁਗਤਾਨ 'ਤੇ ਚਾਰਜ ਵਧਾ ਦਿੱਤੇ ਗਏ ਹਨ। ਬੈਂਕ ਸ਼ਾਖਾ ਵਿੱਚ ਨਕਦ ਭੁਗਤਾਨ ਲਈ ਚਾਰਜ 100 ਰੁਪਏ ਤੋਂ ਵਧਾ ਕੇ 175 ਰੁਪਏ ਕਰ ਦਿੱਤਾ ਜਾਵੇਗਾ। ਇਹ ਬਦਲਾਅ ਬਰਗੰਡੀ ਪ੍ਰਾਈਵੇਟ ਕ੍ਰੈਡਿਟ ਕਾਰਡ, ਪ੍ਰਾਈਮਸ ਕ੍ਰੈਡਿਟ ਕਾਰਡ ਅਤੇ ਇੰਸਟਾ ਈਜ਼ੀ ਕ੍ਰੈਡਿਟ ਕਾਰਡ ਨੂੰ ਛੱਡ ਕੇ ਸਾਰੇ ਐਕਸਿਸ ਬੈਂਕ ਦੇ ਰਿਟੇਲ ਕ੍ਰੈਡਿਟ ਕਾਰਡਾਂ 'ਤੇ ਲਾਗੂ ਹੋਵੇਗਾ।

ਇਹ ਵੀ ਪੜ੍ਹੋ :     ਭਾਰਤੀ ਰੁਪਏ ਨੇ ਤੋੜੇ ਸਾਰੇ ਰਿਕਾਰਡ, ਅਮਰੀਕੀ ਡਾਲਰ ਮੁਕਾਬਲੇ ਦਰਜ ਕੀਤੀ ਵੱਡੀ ਗਿਰਾਵਟ

ਰਿਵਾਰਡ ਰੀਡੈਂਪਸ਼ਨ

ਜੇਕਰ ਤੁਸੀਂ EDGE ਪੋਰਟਲ 'ਤੇ ਆਪਣੇ EDGE ਰਿਵਾਰਡ ਪੁਆਇੰਟਸ ਜਾਂ EDGE Miles ਨੂੰ ਰੀਡੀਮ ਕਰਦੇ ਹੋ, ਤਾਂ ਤੁਹਾਨੂੰ 99 ਰੁਪਏ ਦੀ ਫੀਸ ਅਦਾ ਕਰਨੀ ਪਵੇਗੀ। ਜੇਕਰ ਤੁਸੀਂ DGE ਰਿਵਾਰਡ ਪੁਆਇੰਟਸ ਜਾਂ EDGE Miles ਨੂੰ ਪਾਰਟਨਰ ਲੌਏਲਟੀ ਪ੍ਰੋਗਰਾਮ ਵਿੱਚ ਟ੍ਰਾਂਸਫਰ ਕਰਦੇ ਹੋ, ਤਾਂ ਤੁਹਾਨੂੰ 199 ਰੁਪਏ ਦੀ ਰਿਵਾਰਡ ਰੀਡੈਂਪਸ਼ਨ ਫੀਸ ਅਦਾ ਕਰਨੀ ਪਵੇਗੀ।

ਲੇਟ ਪੇਮੈਂਟ ਚਾਰਜ (LPC)

ਮੌਜੂਦਾ ਲੇਟ ਪੇਮੈਂਟ ਚਾਰਜ (LPC) ਸਟਰੱਕਚਰ ਜਾਰੀ ਰਹੇਗਾ। ਜੇਕਰ ਲਗਾਤਾਰ ਦੋ ਬਿਲਿੰਗ ਅਵਧੀ ਲਈ ਘੱਟੋ-ਘੱਟ ਬਕਾਇਆ ਰਕਮ (MAD) ਭੁਗਤਾਨ ਦੀ ਬਕਾਇਆ ਮਿਤੀ (PDD) ਤੱਕ ਅਦਾ ਨਹੀਂ ਕੀਤੀ ਜਾਂਦੀ ਹੈ, ਤਾਂ 100 ਰੁਪਏ ਦਾ ਵਾਧੂ ਚਾਰਜ ਲਾਗੂ ਹੋਵੇਗਾ। ਇਹ ਬਦਲਾਅ ਬਰਗੰਡੀ ਪ੍ਰਾਈਵੇਟ ਕ੍ਰੈਡਿਟ ਕਾਰਡ, ਓਲੰਪਸ ਕ੍ਰੈਡਿਟ ਕਾਰਡ ਅਤੇ ਪ੍ਰਾਈਮਸ ਕ੍ਰੈਡਿਟ ਕਾਰਡ ਨੂੰ ਛੱਡ ਕੇ ਸਾਰੇ ਐਕਸਿਸ ਬੈਂਕ ਦੇ ਰਿਟੇਲ ਕ੍ਰੈਡਿਟ ਕਾਰਡਾਂ 'ਤੇ ਲਾਗੂ ਹੋਵੇਗਾ।

ਇਹ ਵੀ ਪੜ੍ਹੋ :     AI ਹੁਣ ਤੁਹਾਡੇ ਹੱਥਾਂ 'ਚ... WhatsApp 'ਤੇ ਹੀ ਮਿਲੇਗਾ ChatGPT : ਸਿਰਫ਼ ਇੱਕ 'Hi' ਅਤੇ ਜਵਾਬ ਹਾਜ਼ਰ!

ਕਿਰਾਇਆ(ਰੈਂਟ) ਸਰਚਾਰਜ

ਹਰ ਕਿਰਾਏ ਦੇ ਲੈਣ-ਦੇਣ 'ਤੇ ਬੈਂਕ ਤੋਂ 1 ਫੀਸਦੀ ਕਿਰਾਇਆ ਸਰਚਾਰਜ ਜਾਰੀ ਰਹੇਗਾ। 1,500 ਰੁਪਏ ਪ੍ਰਤੀ ਟ੍ਰਾਂਜੈਕਸ਼ਨ ਦੀ ਅਧਿਕਤਮ ਫੀਸ ਦੀ ਸੀਮਾ ਖਤਮ ਕਰ ਦਿੱਤੀ ਗਈ ਹੈ।

ਵਾਲਿਟ ਲੋਡ ਟ੍ਰਾਂਜੈਕਸ਼ਨ

ਸਟੇਟਮੈਂਟ ਪੀਰੀਅਡ ਵਿੱਚ 10,000 ਰੁਪਏ ਜਾਂ ਇਸ ਤੋਂ ਵੱਧ ਦੇ ਕੁੱਲ ਵਾਲਿਟ ਲੋਡ ਲੈਣ-ਦੇਣ 'ਤੇ 1 ਫੀਸਦੀ ਦਾ ਚਾਰਜ ਲਗਾਇਆ ਜਾਵੇਗਾ।

ਫਿਊਲ ਲੈਣ-ਦੇਣ

ਸਟੇਟਮੈਂਟ ਪੀਰੀਅਡ 'ਚ 50,000 ਰੁਪਏ ਜਾਂ ਇਸ ਤੋਂ ਵੱਧ ਦੇ ਕੁੱਲ ਈਂਧਨ ਲੈਣ-ਦੇਣ 'ਤੇ 1 ਫੀਸਦੀ ਦਾ ਚਾਰਜ ਲਗਾਇਆ ਜਾਵੇਗਾ।

ਸਿੱਖਿਆ ਲੈਣ-ਦੇਣ

ਥਰਡ ਪਾਰਟੀ ਐਪਸ/ਵੈਬਸਾਈਟਾਂ ਰਾਹੀਂ ਕੀਤੇ ਗਏ ਸਿੱਖਿਆ ਭੁਗਤਾਨਾਂ 'ਤੇ 1% ਚਾਰਜ ਲਗਾਇਆ ਜਾਵੇਗਾ।

ਯੂਟਿਲਿਟੀ ਟਰਾਂਜੈਕਸ਼ਨ

ਸਟੇਟਮੈਂਟ ਪੀਰੀਅਡ ਵਿੱਚ 25,000 ਰੁਪਏ ਜਾਂ ਇਸ ਤੋਂ ਵੱਧ ਦੇ ਕੁੱਲ ਉਪਯੋਗਤਾ ਭੁਗਤਾਨਾਂ 'ਤੇ 1% ਦਾ ਚਾਰਜ ਲਗਾਇਆ ਜਾਵੇਗਾ।

ਕਰੰਸੀ ਕਨਵਰਜਨ

ਡਾਇਨਾਮਿਕ ਕਰੰਸੀ ਕਨਵਰਜਨ ਚਾਰਜ ਨੂੰ 1 ਫੀਸਦੀ ਤੋਂ ਵਧਾ ਕੇ 1.5 ਫੀਸਦੀ ਕਰ ਦਿੱਤਾ ਗਿਆ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 


author

Harinder Kaur

Content Editor

Related News