ਏਸ਼ੀਆਈ ਬਾਜ਼ਾਰ ਮਜ਼ਬੂਤ, ਐਮਜੀਐਕਸ ਨਿਫਟੀ 0.5 ਫੀਸਦੀ ਉੱਪਰ

Monday, Jun 19, 2017 - 10:11 AM (IST)

ਨਵੀਂ ਦਿੱਲੀ—ਅੱਜ ਦੇ ਕਾਰੋਬਾਰੀ 'ਚ ਏਸ਼ੀਆਈ ਬਾਜ਼ਾਰ ਮਜ਼ਬੂਤੀ ਦੇ ਨਾਲ ਕਾਰੋਬਾਰ ਕਰਦਾ ਨਜ਼ਰ ਆ ਰਿਹਾ ਸੀ। ਐਮਜੀਐਕਸ ਨਿਫਟੀ 0.5 ਫੀਸਦੀ ਉੱਪਰ ਨਜ਼ਰ ਆ ਰਿਹਾ ਹੈ। ਉਧਰ ਨਿੱਕੇਈ 0.6 ਫੀਸਦੀ ਦੇ ਵਾਧੇ ਦੇ ਨਾਲ ਕਾਰੋਬਾਰ ਕਰਦਾ ਦਿੱਸ ਰਿਹਾ ਹੈ। 
ਅੱਜ ਦੇ ਕਾਰੋਬਾਰ 'ਚ ਜਾਪਾਨ ਦਾ ਨਿੱਕੇਈ 0.6 ਫੀਸਦੀ ਦੀ ਮਜ਼ਬੂਤੀ ਦੇ ਨਾਲ 20065 ਦੇ ਪੱਧਰ ਦੇ ਆਲੇ-ਦੁਆਲੇ ਦਿੱਸ ਰਿਹਾ ਹੈ। ਜਦਕਿ ਸਟ੍ਰੇਟਸ ਟਾਈਮਜ਼ 0.5 ਫੀਸਦੀ ਦੇ ਵਾਧੇ ਦੇ ਨਾਲ 3248 ਦੇ ਆਲੇ-ਦੁਆਲੇ ਕਾਰੋਬਾਰ ਕਰ ਰਿਹਾ ਹੈ। ਜਦਕਿ ਹੈਂਗਸੈਂਗ 1 ਫੀਸਦੀ ਤੋਂ ਮਜ਼ਬੂਤੀ ਦੇ ਨਾਲ 25874 ਦੇ ਪੱਧਰ ਦੇ ਆਲੇ-ਦੁਆਲੇ ਦਿੱਸ ਰਿਹਾ ਹੈ। ਉਧਰ ਤਾਈਵਾਨ ਦਾ ਬਾਜ਼ਾਰ 0.5 ਫੀਸਦੀ ਦੇ ਵਾਧੇ ਦੇ ਨਾਲ 10215 ਅੰਕ ਦੇ ਆਲੇ-ਦੁਆਲੇ ਦਿੱਸ ਰਿਹਾ ਹੈ ਜਦਕਿ ਕੋਸਪੀ 0.5 ਫੀਸਦੀ ਦੀ ਮਜ਼ਬੂਤੀ ਦੇ ਨਾਲ 2370 ਦੇ ਉੱਪਰ ਨਜ਼ਰ ਆ ਰਿਹਾ ਹੈ। ਉਧਰ ਸ਼ੰਘਾਈ ਕੰਪੋਜ਼ਿਟ 0.5 ਵਾਧੇ ਦੇ ਨਾਲ 3138 ਦੇ ਆਲੇ-ਦੁਆਲੇ ਦੇ ਕਾਰੋਬਾਰ ਕਰ ਰਿਹਾ ਹੈ। ਜਦਕਿ ਐਮਜੀਐਕਸ ਨਿਫਟੀ 0.5 ਫੀਸਦੀ ਦੀ ਮਜ਼ਬੂਤੀ ਦੇ ਨਾਲ 9635 ਦੇ ਆਲੇ-ਦੁਆਲੇ ਕਾਰੋਬਾਰ ਕਰ ਰਿਹਾ ਹੈ।


Related News