ਆਰੋਹਨ ਫਾਈਨਾਂਸ਼ੀਅਲ ਸਰਵਿਸਿਜ਼ ਦੀ ਆਮਦਨ 36 ਫੀਸਦੀ ਵਧੀ
Saturday, Aug 10, 2024 - 02:56 PM (IST)
ਕੋਲਕਾਤਾ (ਭਾਸ਼ਾ) - ਸੂਖਮ ਕਰਜ਼ਾ ਪ੍ਰੋਵਾਈਡਰ ਆਰੋਹਨ ਫਾਈਨਾਂਸ਼ੀਅਲ ਸਰਵਿਸਿਜ਼ ਦਾ ਸ਼ੁੱਧ ਲਾਭ 4 ਗੁਣਾ ਵਧ ਕੇ 104.08 ਕਰੋੜ ਰੁਪਏ ਰਿਹਾ। ਸ਼ੁੱਧ ਲਾਭ ਕਾਰੋਬਾਰ ਅਤੇ ਆਮਦਨ ’ਚ ਵਾਧੇ ਤੋਂ ਪ੍ਰੇਰਿਤ ਰਿਹਾ।
ਕੰਪਨੀ ਨੇ ਕਿਹਾ,‘ਸਮੀਖਿਆ ਅਧੀਨ ਤਿਮਾਹੀ ’ਚ ਸੰਚਾਲਨ ਆਮਦਨ 36 ਫੀਸਦੀ ਵਧ ਕੇ 469 ਕਰੋੜ ਰੁਪਏ ਹੋ ਗਈ। ਬਿਆਨ ’ਚ ਕਿਹਾ ਗਿਆ ਹੈ ਕਿ ਪ੍ਰਬੰਧਨ ਅਧੀਨ ਜਾਇਦਾਦਾਂ (ਏ. ਯੂ. ਐੱਮ.) 2024-25 ਦੀ ਪਹਿਲੀ ਤਿਮਾਹੀ ’ਚ ਵਧ ਕੇ 7,062 ਕਰੋੜ ਰੁਪਏ ਹੋ ਗਈ, ਜਦੋਂ ਕਿ 2023-24 ਦੀ ਪਹਿਲੀ ਤਿਮਾਹੀ ’ਚ ਇਹ 5,564 ਕਰੋੜ ਰੁਪਏ ਸੀ। 30 ਜੂਨ ਨੂੰ ਖਤਮ ਤਿਮਾਹੀ ਦੇ ਅੰਤ ’ਚ ਸ਼ੁੱਧ ਐੱਨ.ਪੀ.ਏ ਜ਼ੀਰੋ ਰਿਹਾ।