Apple ਕੰਪਨੀ ਨੂੰ ਗਾਹਕਾਂ ਨਾਲ ਚਲਾਕੀ ਕਰਨੀ ਪਈ ਭਾਰੀ, ਕੰਪਨੀ 'ਤੇ ਲੱਗਾ 45.54 ਅਰਬ ਦਾ ਜੁਰਮਾਨਾ

Thursday, Nov 19, 2020 - 06:15 PM (IST)

Apple ਕੰਪਨੀ ਨੂੰ ਗਾਹਕਾਂ ਨਾਲ ਚਲਾਕੀ ਕਰਨੀ ਪਈ ਭਾਰੀ, ਕੰਪਨੀ 'ਤੇ ਲੱਗਾ 45.54 ਅਰਬ ਦਾ ਜੁਰਮਾਨਾ

ਨਵੀਂ ਦਿੱਲੀ — ਆਮਤੌਰ 'ਤੇ ਅਮਰੀਕੀ ਕੰਪਨੀ ਐਪਲ ਉਪਭੋਗਤਾਵਾਂ ਦੇ ਹਿੱਤਾਂ ਦੀ ਰਾਖੀ ਲਈ ਪਛਾਣੀ ਜਾਂਦੀ  ਹੈ। ਪਰ ਕਈ ਵਾਰ ਕੰਪਨੀ ਨੇ ਇਹ ਵੀ ਸਾਬਤ ਕੀਤਾ ਹੈ ਕਿ ਕੰਪਨੀ ਸਿਰਫ ਆਪਣੇ ਲਾਭ ਲਈ ਕੰਮ ਕਰਦੀ ਹੈ। ਬੈਟਰੀ ਗੇਟ(Batterygate) ਇਨ੍ਹਾਂ ਮਾਮਲਿਆਂ ਵਿਚੋਂ ਇਕ ਹੈ। ਐਪਲ ਨੇ ਐਲਾਨ ਕੀਤਾ ਹੈ ਕਿ #ਬੈਟਰੀਗੇਟ ਕੇਸ ਦੇ ਨਿਪਟਾਰੇ ਲਈ 113 ਮਿਲੀਅਨ ਡਾਲਰ (ਲਗਭਗ 8.3 ਅਰਬ ਰੁਪਏ) ਦਾ ਜੁਰਮਾਨਾ ਅਦਾ ਕਰੇਗੀ। ਅਮਰੀਕਾ ਦੇ ਲਗਭਗ 34 ਸੂਬੇ ਮਿਲ ਕੇ ਐਪਲ ਦੀ ਜਾਂਚ ਕਰ ਰਹੇ ਸਨ। ਇਸ ਤੋਂ ਪਹਿਲਾਂ ਵੀ ਕੰਪਨੀ ਇਸ ਮਾਮਲੇ ਵਿਚ 500 ਮਿਲੀਅਨ ਡਾਲਰ ਦਾ ਜ਼ੁਰਮਾਨਾ ਦੇ ਚੁੱਕੀ ਹੈ। ਯਾਨੀ ਐਪਲ ਨੂੰ ਆਪਣੇ ਉਪਭੋਗਤਾਵਾਂ ਦੇ ਪੁਰਾਣੇ ਆਈਫੋਨ ਹੌਲੀ ਕਰਨ ਲਈ ਕੁੱਲ 613(500 + 113) ਮਿਲੀਅਨ ਡਾਲਰ ਦੀ ਰਕਮ ਅਦਾ ਕਰਨੀ ਪਵੇਗੀ। ਭਾਰਤੀਆਂ ਰੁਪਿਆ ਦੇ ਹਿਸਾਬ ਨਾਲ ਇਹ ਰਕਮ ਲਗਭਗ 45.54 ਅਰਬ ਰੁਪਏ ਬਣਦੇ ਹਨ।

ਆਓ ਜਾਣਦੇ ਹਾਂ ਪੂਰਾ ਮਾਮਲਾ

ਬੈਟਰੀਗੇਟ(Batterygate) ਕੀ ਹੈ?

ਜ਼ਿਕਰਯੋਗ ਹੈ ਕਿ 2017 ਵਿਚ ਕੰਪਨੀ ਨੇ ਇੱਕ ਅਜਿਹਾ ਅਪਡੇਟ ਜਾਰੀ ਕੀਤਾ ਸੀ ਜਿਸਨੇ ਪੁਰਾਣੇ ਆਈਫੋਨ ਨੂੰ ਹੌਲੀ ਕਰ ਦਿੱਤਾ। ਅਪਡੇਟ ਜਾਰੀ ਕਰਨ ਤੋਂ ਪਹਿਲਾਂ ਕੰਪਨੀ ਨੇ ਇਸ ਬਾਰੇ ਯੂਜ਼ਰਸ ਨੂੰ ਜਾਣਕਾਰੀ ਨਹੀਂ ਦਿੱਤੀ। ਕੰਪਨੀ ਅਪਡੇਟ ਦੇ ਕੇ ਉਪਭੋਗਤਾਵਾਂ ਦਾ ਪੁਰਾਣਾ ਆਈਫੋਨ ਹੌਲੀ ਹੋ ਗਿਆ। ਬਾਅਦ ਵਿਚ ਜਦੋਂ ਲੋਕਾਂ ਨੂੰ ਇਸ ਬਾਰੇ ਪਤਾ ਲੱਗਿਆਾਂਤਾਂ ਐਪਲ ਨੇ ਇਕ ਦਲੀਲ ਦਿੱਤੀ। ਕੰਪਨੀ ਨੇ ਇਹ ਦਲੀਲ ਦਿੱਤੀ ਕਿ ਪੁਰਾਣੇ ਫੋਨ ਨੂੰ ਇਸ ਲਈ ਹੌਲੀ ਕੀਤਾ ਜਾ ਰਿਹਾ ਹੈ ਕਿਉਂਕਿ ਪੁਰਾਣੀ ਬੈਟਰੀ ਦੇ ਕਾਰਨ ਫੋਨ ਆਪਣੇ ਆਪ ਬੰਦ ਨਾ ਹੋਵੇ ਜਾਂ ਫੋਨ ਵਿਚ ਹੋਰ ਸਮੱਸਿਆਵਾਂ ਨਾ ਆਉਣ। ਕੰਪਨੀ ਦੀ ਇਸ ਅਪੀਲ ਨੇ ਲੋਕਾਂ ਨੂੰ ਰਾਸ ਨਹੀਂ ਆਈ ਅਤੇ ਅਮਰੀਕਾ ਦੇ ਲਗਭਗ 34 ਸੂਬਿਆਂ ਨੇ ਐਪਲ ਦੇ ਖਿਲਾਫ ਜਾਂਚ ਸ਼ੁਰੂ ਕਰਨ ਅਤੇ ਕੋਰਟ ਜਾਣ ਦਾ ਫੈਸਲਾ ਕੀਤਾ।

ਇਹ ਵੀ ਪੜ੍ਹੋ : ਹੁਣ ਰੇਲ ਗੱਡੀ ਦੀ ਯਾਤਰਾ ਹੋਵੇਗੀ ਆਨੰਦਮਈ, 160 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਸਮੇਤ ਮਿਲਣਗੀਆਂ ਇਹ ਸਹੂਲਤਾਂ

ਲੋਕਾਂ ਨੇ ਕਿਹਾ ਕਿ ਐਪਲ ਲੋਕਾਂ ਨੂੰ ਨਵੇਂ ਅਤੇ ਮਹਿੰਗੇ ਆਈਫੋਨ ਖਰੀਦਣ ਲਈ ਮਜਬੂਰ ਕਰ ਰਿਹਾ ਹੈ। ਪੁਰਾਣੇ ਫੋਨ ਨੂੰ ਅਪਡੇਟਸ ਦੇ ਜ਼ਰੀਏ ਹੌਲੀ ਕਰ ਦਿੱਤਾ ਜਾਂÎਦਾ ਹੈ ਤਾਂ ਜੋ ਲੋਕ ਕੰਪਨੀ ਦੇ ਨਵੇਂ ਅਤੇ ਮਹਿੰਗੇ ਆਈਫੋਨ ਮਾਡਲ ਖਰੀਦਣ ਲਈ ਮਜ਼ਬੂਰ ਹੋਣ। ਪੁਰਾਣੇ ਆਈਫੋਨ ਅਪਡੇਟ ਰਾਂਹੀ ਹੌਲੀ ਕਰਨ ਤੋਂ ਬਾਅਦ, ਐਪਲ 'ਤੇ ਅਮਰੀਕਾ ਵਿਚ ਇਕ ਕਲਾਸ ਐਕਸ਼ਨ ਮੁਕੱਦਮਾ ਦਾਇਰ ਕੀਤਾ ਗਿਆ ਸੀ। ਇਸ ਵਿਚ ਐਪਲ 'ਤੇ ਦੋਸ਼ ਲਾਇਆ ਗਿਆ ਸੀ ਕਿ ਕੰਪਨੀ ਨਵੇਂ ਆਈਫੋਨ ਖਰੀਦਣ ਲਈ ਮਜਬੂਰ ਕਰਨ ਲਈ ਪੁਰਾਣੇ ਫੋਨ ਨੂੰ ਅਪਡੇਟਸ ਦੇ ਜ਼ਰੀਏ ਹੌਲੀ ਕਰ ਰਹੀ ਹੈ।

ਅਮਰੀਕੀ ਅਦਾਲਤ ਨੇ ਐਪਲ ਨੂੰ ਉਨ੍ਹਾਂ ਸਾਰੇ ਯੂ.ਐਸ. ਗ੍ਰਾਹਕਾਂ ਨੂੰ 25 ਡਾਲਰ ਅਦਾ ਕਰਨ ਲਈ ਕਿਹਾ ਜੋ ਇਸ ਅਪਡੇਟ ਨਾਲ ਪ੍ਰਭਾਵਤ ਹੋਏ ਸਨ। ਆਈਫੋਨ 6, ਆਈਫੋਨ 6 ਐਸ, ਆਈਫੋਨ 6 ਐਸ ਪਲੱਸ, ਆਈਫੋਨ 7, ਆਈਫੋਨ 7 ਪਲੱਸ ਅਤੇ ਆਈਫੋਨ ਐਸਈ ਇਸ ਅਪਡੇਟ ਨਾਲ ਪ੍ਰਭਾਵਤ ਹੋਏ ਸਨ।

ਇਹ ਵੀ ਪੜ੍ਹੋ : ਰਾਸ਼ਨ ਕਾਰਡ 'ਚ ਨਾਂ ਦਰਜ ਕਰਾਉਣ ਸਬੰਧੀ ਵੱਡਾ ਫ਼ੈਸਲਾ, ਹੁਣ ਇਨ੍ਹਾਂ ਲੋਕਾਂ ਨੂੰ ਵੀ ਮਿਲੇਗਾ ਮੁਫ਼ਤ ਰਾਸ਼ਨ

ਐਪਲ ਭਾਵੇਂ ਜੁਰਮਾਨਾ ਅਦਾ ਕਰਨ ਲਈ ਸਹਿਮਤ ਹੋਇਆ ਹੈ ਪਰ ਕੰਪਨੀ ਨੇ ਇਹ ਮੰਨਣ ਤੋਂ ਇਨਕਾਰ ਕਰ ਦਿੱਤਾ ਕਿ ਉਸ ਤੋਂ ਗਲਤੀ ਹੋਈ ਹੈ। ਕੰਪਨੀ ਨੇ ਇਸ ਗੱਲ ਲਈ ਵੀ ਸਹਿਮਤੀ ਜਤਾਈ ਕਿ ਅਪਡੇਟਸ ਦੇ ਜ਼ਰੀਏ ਪੁਰਾਣੇ ਆਈਫੋਨ ਨੂੰ ਹੌਲੀ ਕਰ ਦਿੱਤਾ ਗਿਆ, ਪਰ ਇਹ ਵੀ ਕਿਹਾ ਕਿ ਅਜਿਹਾ ਇਸ ਲਈ ਕੀਤਾ ਗਿਆ ਤਾਂ ਜੋ ਬੈਟਰੀ ਨੂੰ ਸੁਰੱਖਿਅਤ ਰੱਖਿਆ ਜਾ ਸਕੇ ਅਤੇ ਫੋਨ ਨੂੰ ਅਣਚਾਹੇ ਬੰਦ(ਸ਼ੱਟਡਾਊਨ) ਹੋਣ ਤੋਂ ਬਚਾਇਆ ਜਾ ਸਕੇ। ਕਾਫੀ ਆਲੋਚਨਾ ਅਤੇ ਜ਼ੁਰਮਾਨੇ ਤੋਂ ਬਾਅਦ, ਐਪਲ ਨੇ ਫਿਰ ਇੱਕ ਅਪਡੇਟ ਦਿੱਤੀ। ਇਸ ਅਪਡੇਟ ਵਿਚ ਬੈਟਰੀ ਨਾਲ ਜੁੜੀ ਵਿਸ਼ੇਸ਼ਤਾ ਦਿੱਤੀ ਗਈ ਸੀ। ਇਸ ਤੋਂ ਬਾਅਦ ਬੈਟਰੀ ਹੈਲਥ ਫ਼ੀਚਰ ਆਇਆ ਜਿੱਥੋਂ ਉਪਭੋਗਤਾ ਬੈਟਰੀ ਦੀ ਵੱਧ ਤੋਂ ਵੱਧ ਸਮਰੱਥਾ ਦੀ ਜਾਂਚ ਖ਼ੁਦ ਕਰ ਸਕਦੇ ਹਨ।

ਇਹ ਵੀ ਪੜ੍ਹੋ : ਲਗਾਤਾਰ ਦੂਜੇ ਦਿਨ ਸਸਤਾ ਹੋਇਆ ਸੋਨਾ-ਚਾਂਦੀ, ਜਾਣੋ ਹੁਣ ਕਿੰਨੇ 'ਚ ਮਿਲੇਗਾ 10 ਗ੍ਰਾਮ ਸੋਨਾ


author

Harinder Kaur

Content Editor

Related News