ਅੰਸ਼ੁਲਾ ਕਾਂਤ ਐੱਸ.ਬੀ.ਆਈ. ਦੀ ਪ੍ਰਬੰਧ ਨਿਦੇਸ਼ਕ ਨਿਯੁਕਤ
Friday, Sep 07, 2018 - 04:33 AM (IST)

ਨਵੀਂ ਦਿੱਲੀ—ਅੰਸ਼ੁਲਾ ਕਾਂਤ ਨੂੰ ਭਾਰਤੀ ਸਟੇਟ ਬੈਂਕ (ਐੱਸ.ਬੀ.ਆਈ.) ਦਾ ਪ੍ਰਬੰਧ ਨਿਦੇਸ਼ਕ ਨਿਯੁਕਤ ਕੀਤਾ ਗਿਆ ਹੈ। ਵੀਰਵਾਰ ਨੂੰ ਇਸ ਬਾਰੇ 'ਚ ਆਧਿਕਾਰਿਤ ਆਦੇਸ਼ ਜਾਰੀ ਕੀਤਾ ਗਿਆ। ਹਾਲੇ ਅੰਸ਼ੁਲਾ ਕਾਂਤ ਬੈਂਕ ਦੀ ਉਪ ਪ੍ਰਬੰਧ ਨਿਦੇਸ਼ਕ ਹੈ।
ਅਮਲਾ ਮੰਤਰਾਲੇ ਵਲੋਂ ਜਾਰੀ ਆਦੇਸ਼ 'ਚ ਕਿਹਾ ਗਿਆ ਹੈ ਕਿ ਮੰਤਰੀ ਮੰਡਲ ਦੀ ਨਿਯੁਕਤੀ ਕਮੇਟੀ ਨੇ ਕਾਂਤ ਦੀ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉਨ੍ਹਾਂ ਦੀ ਨਿਯੁਕਤੀ ਰਿਟਾਇਰਮੈਂਟ ਦੀ ਤਰੀਕ 30 ਸਤੰਬਰ, 2020 ਤਕ ਲਈ ਕੀਤੀ ਗਈ ਹੈ। ਉਨ੍ਹਾਂ ਦੇ ਨਾਮ ਦੀ ਸਿਫਾਰਿਸ਼ ਬੈਂਕ ਬੋਰਡ ਬਿਊਰੋ ਨੇ ਕੀਤੀ ਸੀ। ਬੀ. ਸ਼੍ਰੀਰਾਮ ਦੇ ਅਸਤੀਫਾ ਦੇ ਬਾਅਦ ਤੋਂ ਇਹ ਅਹੁਦਾ ਖਾਲੀ ਸੀ।