ਅਮਰੀਕਾ ਦੀ ਕ੍ਰੈਡਿਟ ਰੇਟਿੰਗ ਨੇ ਘਟਾਈ ਅਰਬਪਤੀਆਂ ਦੀ ਦੌਲਤ, ਮਸਕ ਤੋਂ ਲੈ ਕੇ ਅਡਾਨੀ ਤੱਕ ਸਭ ਨੂੰ ਨੁਕਸਾਨ

08/04/2023 11:35:31 AM

ਨਵੀਂ ਦਿੱਲੀ (ਇੰਟ.) – ਬੁੱਧਵਾਰ ਨੂੰ ਭਾਰਤ ਨਾਲ ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ ਵਿਚ ਤਬਾਹੀ ਦਾ ਮੰਜਰ ਦੇਖਣ ਨੂੰ ਮਿਲਿਆ, ਜਿਸ ਕਾਰਣ ਵਰਲਡ ਦੇ ਟੌਪ 22 ਅਰਬਪਤੀਆਂ ਦੀ ਦੌਲਤ ਨੂੰ ਵੱਡਾ ਨੁਕਸਾਨ ਦੇਖਣ ਨੂੰ ਮਿਲਿਆ। ਅਜਿਹਾ ਘੱਟ ਹੀ ਦੇਖਣ ਨੂੰ ਮਿਲਦਾ ਸੀ ਜਦੋਂ ਦੁਨੀਆ ਦੇ ਟੌਪ 22 ਅਰਬਪਤੀਆਂ ਦੀ ਦੌਲਤ ’ਚ ਇਕੱਠੇ ਗਿਰਾਵਟ ਦੇਖਣ ਨੂੰ ਮਿਲੇ। ਇਨ੍ਹਾਂ ਅਰਬਪਤੀਆਂ ਦੀ ਜਾਇਦਾਦ ’ਚ ਸਾਂਝੇ ਤੌਰ ’ਤੇ 3 ਲੱਖ ਕਰੋੜ ਰੁਪਏ ਤੋਂ ਵੱਧ ਯਾਨੀ 36 ਅਰਬ ਡਾਲਰ ਤੋਂ ਜ਼ਿਆਦਾ ਦੀ ਕਮੀ ਆਈ, ਜਿਨ੍ਹਾਂ ਵਿਚ ਸਭ ਤੋਂ ਵੱਧ ਨੁਕਸਾਨ ਐਲਨ ਮਸਕ ਅਤੇ ਬਰਨਾਰਡ ਅਰਨਾਲਟ ਨੂੰ ਹੋਇਆ ਹੈ। ਉੱਥੇ ਹੀ ਦੂਜੇ ਪਾਸੇ ਭਾਰਤ ਦੇ ਅੰਬਾਨੀ-ਅਡਾਨੀ ਸਮੇਤ ਟੌਪ14 ਅਰਬਪਤੀਆਂ ਦੀ ਦੌਲਤ ’ਚ ਗਿਰਾਵਟ ਦੇਖਣ ਨੂੰ ਮਿਲੀ ਹੈ।

ਇਹ ਵੀ ਪੜ੍ਹੋ : 4 ਸਰਕਾਰੀ ਕੰਪਨੀਆਂ 'ਤੇ RBI ਨੇ ਲਗਾਇਆ 2,000 ਕਰੋੜ ਰੁਪਏ ਦਾ ਜ਼ੁਰਮਾਨਾ, ਜਾਣੋ ਵਜ੍ਹਾ

ਅਜਿਹੇ ਮੌਕੇ ਘੱਟ ਹੀ ਦੇਖਣ ਨੂੰ ਮਿਲਦੇ ਹਨ ਕਿ ਜਦੋਂ ਦੁਨੀਆ ਦੇ ਟੌਪ-22 ਅਰਬਪਤੀਆਂ ਦੀ ਦੌਲਤ ’ਚ ਇਕ ਲਾਈਨ ਤੋਂ ਗਿਰਾਵਟ ਦੇਖਣ ਨੂੰ ਮਿਲੇ ਪਰ ਅਜਿਹਾ ਦੇਖਣ ਨੂੰ ਮਿਲਿਆ ਅਤੇ ਉਹ ਵੀ ਬੁੱਧਵਾਰ ਨੂੰ। ਐਲਨ ਮਸਕ ਤੋਂ ਲੈ ਕੇ ਗੌਤਮ ਅਡਾਨੀ ਤੱਕ ਦੁਨੀਆ ਦੇ 22 ਅਰਬਪਤੀਆਂ ਦੀ ਜਾਇਦਾਦ ਵਿਚ ਇਕੱਠੇ 3 ਲੱਖ ਕਰੋੜ ਰੁਪਏ ਤੋਂ ਵੱਧ ਦੀ ਗਿਰਾਵਟ ਦੇਖਣ ਨੂੰ ਮਿਲੀ। ਜੇ ਇਸ ਨੂੰ ਡਾਲਰ ਵਿਚ ਦੇਖੀਏ ਤਾਂ ਇਹ ਅੰਕੜਾ 36 ਬਿਲੀਅਨ ਡਾਲਰ ਤੋਂ ਵੱਧ ਦਾ ਹੈ। ਇਸ ਲਿਸਟ ਵਿਚ ਐਲਨ ਮਸਕ, ਬੇਜੋਸ, ਜ਼ੁਕਰਬਰਗ, ਬਿਲ ਗੇਟਸ ਤੋਂ ਇਲਾਵਾ ਭਾਰਤ ਦੇ ਅੰਬਾਨੀ ਅਤੇ ਅਡਾਨੀ ਵੀ ਸ਼ਾਮਲ ਰਹੇ।

ਇਹ ਵੀ ਪੜ੍ਹੋ : ਗੌਤਮ ਅਡਾਨੀ ਦੀ ਵੱਡੀ ਡੀਲ, ਖ਼ਰੀਦੀ ਸੀਮੈਂਟ ਸੈਕਟਰ ਦੀ ਇਹ ਕੰਪਨੀ, ਜਾਣੋ ਕਿੰਨੇ 'ਚ ਹੋਇਆ ਸੌਦਾ

ਮਸਕ ਦੀ ਜਾਇਦਾਦ ਵਿਚ ਸਭ ਤੋਂ ਵੱਧ ਗਿਰਾਵਟ

ਜੇ ਗੱਲ ਟੌਪ-10 ਅਰਬਪਤੀਆਂ ਦੀ ਕਰੀਏ ਤਾਂ ਸਭ ਤੋਂ ਵੱਧ ਗਿਰਾਵਟ ਐਲਨ ਮਸਕ ਦੀ ਦੌਲਤ ਵਿਚ ਦੇਖਣ ਨੂੰ ਮਿਲੀ। ਬੁੱਧਵਾਰ ਨੂੰ ਮਸਕ ਦੀ ਨੈੱਟਵਰਥ ਕਰੀਬ 5 ਬਿਲੀਅਨ ਡਾਲਰ ਘੱਟ ਹੋ ਕੇ 233 ਅਰਬ ਡਾਲਰ ’ਤੇ ਆ ਗਿਆ ਹੈ। ਮਸਕ ਦੀ ਨੈੱਟਵਰਥ ਵਿਚ ਲਗਾਤਾਰ ਦੂਜੇ ਦਿਨ ਗਿਰਾਵਟ ਦੇਖਣ ਨੂੰ ਮਿਲੀ ਹੈ। ਬਰਨਾਰਡ ਅਰਨਾਲਟ ਦੀ ਦੌਲਤ 4 ਬਿਲੀਅਨ ਡਾਲਰ ਤੋਂ ਵਧ ਘੱਟ ਹੋਈ ਹੈ। ਜੈੱਫ ਬੇਜੋਸ ਦੀ ਦੌਲਤ 3.52 ਅਰਬ ਡਾਲਰ ਘੱਟ ਹੋ ਗਈ। ਵਾਰੇਨ ਬਫੇ ਦੀ ਦੌਲਤ ਵਿਚ ਸਭ ਤੋਂ ਘੱਟ ਗਿਰਾਵਟ ਦੇਖਣ ਨੂੰ ਮਿਲੀ ਅਤੇ ਉਨ੍ਹਾਂ ਨੂੰ 416 ਮਿਲੀਅਨ ਡਾਲਰ ਦਾ ਨੁਕਸਾਨ ਹੋਇਆ ਜਦ ਕਿ ਲੈਰੀ ਏਲੀਸਨ, ਲੈਰੀ ਪੇਜ, ਮਾਰਕ ਜ਼ੁਕਰਬਰਗ, ਸਟੀਵ ਬਾਲਮਰ ਸਰਜੀ ਬ੍ਰਿਨ ਦੀ ਜਾਇਦਾਦ ਵਿਚ 2 ਤੋਂ 3 ਬਿਲੀਅਨ ਡਾਲਰ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ।

ਇਹ ਵੀ ਪੜ੍ਹੋ : ਸਸਤੇ ਘਰ ਖ਼ਰੀਦਣ ਵਾਲਿਆਂ ’ਤੇ ਡਿੱਗੀ ਗਾਜ, 2 ਸਾਲਾਂ ’ਚ 20 ਫੀਸਦੀ ਮਹਿੰਗੀ ਹੋਈ EMI

ਅੰਬਾਨੀ ਅਤੇ ਅਡਾਨੀ ਦੀ ਦੌਲਤ ’ਚ ਵੀ ਗਿਰਾਵਟ

ਉੱਥੇ ਹੀ ਦੂਜੇ ਪਾਸੇ ਅੰਬਾਨੀ ਅਤੇ ਅਡਾਨੀ ਦੀ ਦੌਲਤ ਵਿਚ ਵੀ ਗਿਰਾਵਟ ਦੇਖਣ ਨੂੰ ਮਿਲੀ ਹੈ। ਏਸ਼ੀਆ ਦੇ ਸਭ ਤੋਂ ਅਮੀਰ ਕਾਰੋਬਾਰੀ ਮੁਕੇਸ਼ ਅੰਬਾਨੀ ਦੀ ਦੌਲਤ ਵਿਚ 1.27 ਬਿਲੀਅਨ ਡਾਲਰ ਦੀ ਕਮੀ ਆਈ, ਜਿਸ ਤੋਂ ਬਾਅਦ ਉਨ੍ਹਾਂ ਦੀ ਕੁੱਲ ਦੌਲਤ 94.5 ਅਰਬ ਡਾਲਰ ਰਹਿ ਗਈ ਹੈ, ਜਦ ਕਿ ਗੌਤਮ ਅਡਾਨੀ ਦੀ ਦੌਲਤ ਵਿਚ 1.08 ਅਰਬ ਡਾਲਰ ਦੀ ਕਮੀ ਆਈ ਹੈ ਅਤੇ ਕੁੱਲ ਨੈੱਟਵਰਥ 62.8 ਅਰਬ ਡਾਲਰ ਰਹਿ ਗਿਆ ਹੈ। ਇਨ੍ਹਾਂ ਦੋਹਾਂ ਤੋਂ ਇਲਾਵਾ ਸ਼ਾਪੂਰ ਮਿਸਤਰੀ, ਸ਼ਿਵ ਨਾਡਰ, ਅਜੀਮ ਪ੍ਰੇਮ ਜੀ, ਲਕਸ਼ਮੀ ਮਿੱਤਲ ਵਰਗੇ 19 ਅਰਬਪਤੀਆਂ ਦੀ ਦੌਲਤ ਵਿਚ ਗਿਰਾਵਟ ਦੇਖਣ ਨੂੰ ਮਿਲੀ ਹੈ ਜਦ ਕਿ 4 ਅਰਬਪਤੀਆਂ ਦੀ ਦੌਲਤ ’ਚ ਵੀ ਵਾਧਾ ਦੇਖਣ ਨੂੰ ਮਿਲਿਆ ਹੈ।

ਇਹ ਵੀ ਪੜ੍ਹੋ : ਜਾਣੋ Everything App ਕੀ ਹੈ? 'Twitter' ਦੀ ਆਰਥਿਕ ਹਾਲਤ ਸੁਧਾਰਨ ਲਈ ਮਸਕ ਲੈ ਰਹੇ ਚੀਨ ਦਾ ਸਹਾਰਾ !

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News