ਹਵਾਈ ਸਫਰ ਹੋਵੇਗਾ ਸਸਤਾ! ATF ਦੀ ਕੀਮਤ ਵਿੱਚ ਹੋਈ ਭਾਰੀ ਕਟੌਤੀ

Monday, Aug 01, 2022 - 06:08 PM (IST)

ਹਵਾਈ ਸਫਰ ਹੋਵੇਗਾ ਸਸਤਾ! ATF ਦੀ ਕੀਮਤ ਵਿੱਚ ਹੋਈ ਭਾਰੀ ਕਟੌਤੀ

ਨਵੀਂ ਦਿੱਲੀ - ਜਹਾਜ਼ 'ਚ ਸਫਰ ਕਰਨ ਵਾਲੇ ਯਾਤਰੀਆਂ ਨੂੰ ਜਲਦ ਹੀ ਖੁਸ਼ਖਬਰੀ ਮਿਲ ਸਕਦੀ ਹੈ। ਆਉਣ ਵਾਲੇ ਦਿਨਾਂ 'ਚ ਤੁਹਾਨੂੰ ਸਸਤੀ ਯਾਤਰਾ ਕਰਨ ਦਾ ਮੌਕਾ ਮਿਲ ਸਕਦਾ ਹੈ। ਤੇਲ ਮਾਰਕੀਟਿੰਗ ਕੰਪਨੀਆਂ ਨੇ ਏਅਰਕ੍ਰਾਫਟ ਫਿਊਲ ਯਾਨੀ ATF ਦੀ ਕੀਮਤ 'ਚ ਭਾਰੀ ਕਟੌਤੀ ਕੀਤੀ ਹੈ। ਇਸ ਸਾਲ ATF ਦੀਆਂ ਕੀਮਤਾਂ ਵਿੱਚ ਇਹ ਤੀਜੀ ਕਟੌਤੀ ਹੈ। ਅੰਤਰਰਾਸ਼ਟਰੀ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ 'ਚ ਨਰਮੀ ਤੋਂ ਬਾਅਦ ATF 'ਚ 11.74 ਫੀਸਦੀ ਦੀ ਭਾਰੀ ਕਮੀ ਕੀਤੀ ਗਈ ਹੈ। ATF ਦੀ ਕੀਮਤ 1,21,915.57 ਰੁਪਏ ਪ੍ਰਤੀ ਕਿਲੋਲੀਟਰ 'ਤੇ ਆ ਗਈ ਹੈ। ਇਸ 'ਚ 16,232.35 ਰੁਪਏ ਪ੍ਰਤੀ ਕਿਲੋਲੀਟਰ ਦੀ ਕਟੌਤੀ ਕੀਤੀ ਗਈ ਹੈ। ਇਸ ਤੋਂ ਪਹਿਲਾਂ ਦਿੱਲੀ ਵਿੱਚ ATF ਦੀ ਕੀਮਤ 1,38,147.93 ਰੁਪਏ ਸੀ। ਪਿਛਲੇ ਮਹੀਨੇ ਦੀ 16 ਤਰੀਕ ਨੂੰ ਵੀ 2.2 ਫੀਸਦੀ ਯਾਨੀ 3084.94 ਰੁਪਏ ਦੀ ਕਟੌਤੀ ਹੋਈ ਹੈ।

ਇਹ ਵੀ ਪੜ੍ਹੋ : ਜੁਲਾਈ 'ਚ GST ਕੁਲੈਕਸ਼ਨ 'ਚ 28 ਫੀਸਦੀ ਦਾ ਵਾਧਾ, ਖਜ਼ਾਨੇ 'ਚ ਆਏ 1.49 ਲੱਖ ਕਰੋੜ ਰੁਪਏ

ਇਸ ਕਟੌਤੀ ਤੋਂ ਬਾਅਦ ATF ਦੀ ਕੀਮਤ ਕੋਲਕਾਤਾ 'ਚ 1,28,425.21 ਰੁਪਏ, ਮੁੰਬਈ 'ਚ 1,20,875.86 ਰੁਪਏ ਅਤੇ ਚੇਨਈ 'ਚ 126516.29 ਰੁਪਏ ਪ੍ਰਤੀ ਕਿਲੋਲੀਟਰ 'ਤੇ ਆ ਗਈ ਹੈ। ਸਥਾਨਕ ਟੈਕਸਾਂ ਦੇ ਕਾਰਨ ਰਾਜ ਤੋਂ ਰਾਜ ਵਿੱਚ ਦਰਾਂ ਵੱਖ-ਵੱਖ ਹੋ ਸਕਦੀਆਂ ਹਨ। ਕਿਸੇ ਵੀ ਏਅਰਲਾਈਨ ਦੀ ਸੰਚਾਲਨ ਲਾਗਤ ਦਾ ਲਗਭਗ 50 ਫੀਸਦੀ ATF ਦਾ ਹੁੰਦਾ ਹੈ। ਇਸ ਲਈ, ਇਸ ਦੀਆਂ ਕੀਮਤਾਂ ਵਿੱਚ ਉਤਰਾਅ-ਚੜ੍ਹਾਅ ਹਵਾਈ ਕਿਰਾਏ ਨੂੰ ਪ੍ਰਭਾਵਿਤ ਕਰਦੇ ਹਨ। ਤੇਲ ਮਾਰਕੀਟਿੰਗ ਕੰਪਨੀਆਂ ਹਰ ਮਹੀਨੇ ਦੀ ਪਹਿਲੀ ਅਤੇ 16 ਤਰੀਕ ਨੂੰ ATF ਦੀ ਕੀਮਤ ਨੂੰ ਸੋਧਦੀਆਂ ਹਨ।

ਇਹ ਸੋਧ ਅੰਤਰਰਾਸ਼ਟਰੀ ਪੱਧਰ 'ਤੇ ਕੱਚੇ ਤੇਲ ਦੀ ਕੀਮਤ ਦੇ ਆਧਾਰ 'ਤੇ ਕੀਤੀ ਜਾਂਦੀ ਹੈ। ਏਅਰਲਾਈਨਾਂ ਦੇ ਸੰਚਾਲਨ ਦਾ ਲਗਭਗ 50 ਪ੍ਰਤੀਸ਼ਤ ਏ.ਟੀ.ਐਫ. ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਕਾਰਨ ਕੌਮਾਂਤਰੀ ਪੱਧਰ 'ਤੇ ਕੱਚੇ ਤੇਲ ਦੀ ਕੀਮਤ 'ਚ ਕਾਫੀ ਉਛਾਲ ਆਇਆ। ਇਕ ਸਮੇਂ ਇਹ 139 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਿਆ ਸੀ। ਇਸ ਕਾਰਨ ਦੁਨੀਆ ਭਰ 'ਚ ਈਂਧਨ ਦੀ ਕੀਮਤ ਰਿਕਾਰਡ ਪੱਧਰ 'ਤੇ ਪਹੁੰਚ ਗਈ ਸੀ। ਇਸੇ ਕਾਰਨ ਦੇਸ਼ ਵਿਚ ATF ਦੀ ਕੀਮਤ ਵਿਚ ਕਈ ਵਾਰ ਵਾਧਾ ਕੀਤਾ ਗਿਆ ਸੀ ਜਿਸ ਤੋਂ ਬਾਅਦ ਇਸ ਦੀ ਕੀਮਤ ਰਿਕਾਰਡ ਪੱਧਰ 'ਤੇ ਪਹੁੰਚ ਗਈ ਸੀ।

ਇਹ ਵੀ ਪੜ੍ਹੋ : ਅਗਸਤ ਮਹੀਨੇ ਦੀ ਸ਼ੁਰੂਆਤ ਰਾਹਤ ਨਾਲ, ਜਾਣੋ ਇਸ ਮਹੀਨੇ ਹੋਣ ਵਾਲੇ ਮਹੱਤਵਪੂਰਨ ਬਦਲਾਅ ਬਾਰੇ

ਨੋਟ - ਇਸ ਖ਼ਬਰ  ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News