Fair & Lovely ਤੋਂ ਬਾਅਦ ਹੁਣ ਇਹ ਕੰਪਨੀਆਂ ਵੀ ਬਦਲਣਗੀਆਂ ਆਪਣੇ ਉਤਪਾਦਾਂ ਦੇ ਨਾਮ

Saturday, Jun 27, 2020 - 07:43 PM (IST)

ਨਵੀਂ ਦਿੱਲੀ — ਅਮਰੀਕੀ-ਅਫਰੀਕੀ ਭਾਈਚਾਰੇ ਦੇ ਜਾਰਜ ਫਲਾਇਡ ਦੀ ਮੌਤ ਤੋਂ ਬਾਅਦ ਦੁਨੀਆਭਰ ਵਿਚ ਰੰਗ ਭੇਦ ਨੂੰ ਲੈ ਕੇ ਬਹਿਸ ਸ਼ੁਰੂ ਹੋ ਗਈ ਹੈ। ਇਸ ਬਹਿਸ ਨੇ ਹੁਣ ਗੋਰੀ ਅਤੇ ਚਮੜੀ ਨੂੰ ਸੁੰਦਰ ਬਣਾਉਣ ਵਾਲੀ ਕਰੀਮ ਨੂੰ ਵੀ ਲਪੇਟੇ 'ਚ ਲੈ ਲਿਆ ਹੈ। ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ, ਸੁੰਦਰਤਾ ਬ੍ਰਾਂਡ ਆਪਣੇ ਪ੍ਰਚਾਰ ਦੇ ਤਰੀਕੇ 'ਚ ਤਬਦੀਲੀਆਂ ਕਰ ਰਹੇ ਹਨ। ਹਿੰਦੁਸਤਾਨ ਯੂਨੀਲੀਵਰ (ਐਚਯੂਐਲ) ਨੇ ਆਪਣੇ 45 ਸਾਲ ਪੁਰਾਣੇ ਬ੍ਰਾਂਡ ਫੇਅਰ ਐਂਡ ਲਵਲੀ ਤੋਂ 'ਫੇਅਰ' ਸ਼ਬਦ ਹਟਾਉਣ ਦਾ ਫੈਸਲਾ ਕੀਤਾ ਹੈ। ਇਸਦੇ ਬਾਅ ਹੁਣ ਇਮਾਮੀ ਫੇਅਰ ਅਤੇ ਹੈਂਡਸਮ ਕਰੀਮ ਤੋਂ 'ਫੇਅਰ' ਸ਼ਬਦ ਨੂੰ ਵੀ ਹਟਾਉਣ 'ਤੇ ਵਿਚਾਰ-ਚਰਚਾ ਕਰ ਰਹੀ ਹੈ।

ਇਸ ਦੇ ਨਾਲ ਹੀ 'ਕੇਵਿਨ ਕੇਅਰ' ਜਿਸਦਾ 'ਫੇਅਰਐਵਰ ਕ੍ਰੀਮ' ਨਾਮ ਨਾਲ ਉਤਪਾਦ ਮਾਰਕੀਟ ਵਿਚ ਉਪਲਬਧ ਹੈ। ਇਸ ਕੰਪਨੀ ਦੇ ਬੁਲਾਰੇ ਮੁਤਾਬਕ ਕੰਪਨੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਭਵਿੱਖ ਵਿਚ ਉਤਪਾਦ ਦਾ ਮੁਲਾਂਕਣ ਕਰੇਗੀ।

ਇਹ ਵੀ ਦੇਖੋ : ਕੋਰੋਨਾ ਵਾਇਰਸ ਦੀ ਦਵਾਈ ਬਣਾਉਣ ਵਾਲੀ ਕੰਪਨੀ ਨੂੰ ਹੋਇਆ ਤਗੜਾ ਮੁਨਾਫ਼ਾ

L'Oreal ਦੇ ਉਤਪਾਦ ਦਾ ਵੀ ਬਦਲੇਗਾ ਨਾਮ

ਲਓਰੀਅਲ ਕੰਪਨੀ ਆਪਣੇ ਬ੍ਰਾਂਡ ਤੋਂ ਵ੍ਹਾਈਟ, ਲਾਈਟ ਅਤੇ ਫੇਅਰ ਵਰਗੇ ਸ਼ਬਦ ਹਟਾ ਦੇਵੇਗੀ। ਕੰਪਨੀ ਨੇ ਆਪਣੇ ਸਾਰੇ ਸਕਿਨਕੇਅਰ ਉਤਪਾਦਾਂ ਵਿਚੋਂ ਚਿੱਟੇ ਕਰਨ, ਹਲਕੇ ਕਰਨ ਵਰਗੇ ਸ਼ਬਦਾਂ ਨੂੰ ਹਟਾਉਣ ਦਾ ਫੈਸਲਾ ਕੀਤਾ ਹੈ। ਇਕ ਕੰਪਨੀ ਦੇ ਬੁਲਾਰੇ ਨੇ ਕਿਹਾ ਕਿ ਲਓਰੀਅਲ ਨੇ ਚਮੜੀ ਦੇ ਉਤਪਾਦ ਵਿਚ ਵਰਤੇ ਗਏ ਸ਼ਬਦ ਬਾਰੇ ਚਿੰਤਾ ਜ਼ਾਹਰ ਕੀਤੀ ਹੈ ਅਤੇ ਇਸ ਨੂੰ ਸਮਝ ਲਿਆ ਹੈ। ਇਸ ਲਈ ਇਹ ਫੈਸਲਾ ਲਿਆ ਗਿਆ ਹੈ। ਕੰਪਨੀ ਨੇ ਸ਼ੁੱਕਰਵਾਰ ਨੂੰ ਵਿਸ਼ਵਵਿਆਪੀ ਤੌਰ 'ਤੇ ਵੈਬਿਨਾਰ ਲਾਇਆ ਹੋਇਆ ਸੀ। ਇਸ ਵਿਚ ਕੰਪਨੀ ਨੇ ਭਵਿੱਖ ਦੇ ਉਤਪਾਦਾਂ ਬਾਰੇ ਬਹੁਤ ਸਾਰੀਆਂ ਗੱਲਾਂ ਬਾਰੇ ਵਿਚਾਰ-ਚਰਚਾ ਕੀਤੀ ਗਈ ਸੀ। 
 

PunjabKesari
ਹਿੰਦੁਸਤਾਨ ਯੂਨੀਲੀਵਰ ਹੋਰ ਬਦਲਾਅ ਕਰਨ ਦੀ ਕਰ ਰਹੀ ਤਿਆਰੀ

ਹਿੰਦੁਸਤਾਨ ਯੂਨੀਲੀਵਰ (ਐਚਯੂਐਲ) ਕੰਪਨੀ ਆਪਣੇ ਹੋਰ ਸੁੰਦਰਤਾ ਬ੍ਰਾਂਡ ਜਿਵੇਂ ਡੋਵ ਅਤੇ ਪੋਂਡਜ਼ ਤੋਂ 'ਵਾਇਟਨਿੰਗ', 'ਲਾਇਟਨਿੰਗ' ਅਤੇ 'ਬ੍ਰਾਇਟਨਿੰਗ' ਸ਼ਬਦਾਂ ਨੂੰ ਹਟਾਉਣ 'ਤੇ ਵੀ ਵਿਚਾਰ ਕਰੇਗੀ। ਭਵਿੱਖ ਵਿਚ ਕੰਪਨੀ ਆਪਣੇ ਕਿਸੇ ਵੀ ਸੁੰਦਰਤਾ ਉਤਪਾਦ ਵਿਚ ਅਜਿਹੇ ਸ਼ਬਦਾਂ ਦੀ ਵਰਤੋਂ ਨਹੀਂ ਕਰੇਗੀ। 

ਇਹ ਵੀ ਦੇਖੋ : ਕੋਕਾ-ਕੋਲਾ ਦੇ ਹੁਣ ਅੰਤਰਰਾਸ਼ਟਰੀ ਮੰਚ 'ਤੇ ਨਹੀਂ ਵਿਖਾਈ ਦੇਣਗੇ ਵਿਗਿਆਪਨ, ਜਾਣੋ ਕਿਉਂ

'ਫੇਅਰ ਐਂਡ ਲਵਲੀ' ਅਗਲੇ ਮਹੀਨੇ ਤੱਕ ਨਵੇਂ ਡਿਜ਼ਾਈਨ ਅਤੇ ਟੈਗਲਾਈਨ ਦੇ ਨਾਲ ਆਵੇਗਾ

ਕੰਪਨੀ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਸੰਜੀਵ ਮਹਿਤਾ ਦੇ ਅਨੁਸਾਰ, ਫੇਅਰ ਐਂਡ ਲਵਲੀ ਦੇ ਬ੍ਰਾਂਡ ਦਾ ਨਵਾਂ ਨਾਮ ਲੱਭਿਆ ਜਾ ਰਿਹਾ ਹੈ। ਸੰਜੀਵ ਮਹਿਤਾ ਨੇ ਕਿਹਾ ਕਿ ਸਾਡੇ ਉਤਪਾਦ ਵਿਚ ਵਿਟਾਮਿਨ ਬੀ 3 ਅਤੇ ਹੋਰ ਕਿਰਿਆਸ਼ੀਲ ਵਿਟਾਮਿਨ ਹੁੰਦੇ ਹਨ। ਸਾਡਾ ਮੰਨਣਾ ਹੈ ਕਿ ਇੱਕ ਜ਼ਿੰਮੇਵਾਰ ਕੰਪਨੀ ਵਜੋਂ, ਅਸੀਂ ਖਪਤਕਾਰਾਂ ਦੀਆਂ ਜ਼ਰੂਰਤਾਂ ਦੇ ਅਧਾਰ 'ਤੇ ਤੰਦਰੁਸਤ ਚਮਕਦਾਰ ਚਮੜੀ ਲਈ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਉਤਪਾਦ ਪੇਸ਼ ਕਰਦੇ ਹਾਂ। ਫੇਅਰ ਐਂਡ ਲਵਲੀ ਦਾ ਅਗਲੇ ਮਹੀਨੇ ਤੱਕ ਨਵਾਂ ਨਾਮ ਆ ਜਾਵੇਗਾ। ਇਹ ਉਤਪਾਦ ਨਵੇਂ ਡਿਜ਼ਾਈਨ ਅਤੇ ਟੈਗਲਾਈਨ ਦੇ ਨਾਲ ਮਾਰਕੀਟ ਵਿਚ ਦੁਬਾਰਾ ਦਾਖਲ ਹੋਵੇਗਾ।

ਇਹ ਸੰਭਵ ਹੋ ਸਕਦਾ ਹੈ ਕਿ ਹੁਣ ਇਹ ਸੁੰਦਰਤਾ ਉਤਪਾਦ ਬ੍ਰਾਂਡ ਅੰਬੈਸਡਰ ਨੂੰ ਬਦਲਣ ਦੇ ਨਾਲ-ਨਾਲ ਬ੍ਰਾਂਡ ਮਾਰਕੀਟ ਰਣਨੀਤੀ ਦੇ ਤਹਿਤ ਉਨ੍ਹਾਂ ਦੇ ਵਿਗਿਆਪਨ ਅਤੇ ਟੈਗਲਾਈਨ ਨੂੰ ਬਦਲਣ ਬਾਰੇ ਵਿਚਾਰ ਕਰ ਸਕਦੇ ਹਨ।

ਇਹ ਵੀ ਦੇਖੋ : ਰਾਸ਼ਨ ਕਾਰਡ 'ਚ ਘਰ ਬੈਠੇ ਜੋੜੋ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਨਾਮ, ਜਾਣੋ ਕੀ ਹੈ ਤਰੀਕਾ


Harinder Kaur

Content Editor

Related News