ਆਦਿਤਿਆ ਬਿਰਲਾ ਫੈਸ਼ਨ ''ਬ੍ਰਾਂਡ ਮਸਾਬਾ'' ਵਿੱਚ ਖਰੀਦੇਗਾ 51% ਹਿੱਸੇਦਾਰੀ
Saturday, Jan 15, 2022 - 06:00 PM (IST)
ਨਵੀਂ ਦਿੱਲੀ — ਆਦਿਤਿਆ ਬਿਰਲਾ ਫੈਸ਼ਨ ਐਂਡ ਰਿਟੇਲ ਲਿਮਟਿਡ (ABFRL) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਮਸ਼ਹੂਰ ਫੈਸ਼ਨ ਬ੍ਰਾਂਡ ਮਸਾਬਾ 'ਚ 51 ਫੀਸਦੀ ਹਿੱਸੇਦਾਰੀ ਲਵੇਗੀ। ABFRL ਨੇ 90 ਕਰੋੜ ਰੁਪਏ ਦਾ ਨਕਦ ਨਿਵੇਸ਼ ਕਰਕੇ ਹਾਊਸ ਆਫ ਮਸਾਬਾ ਲਾਈਫਸਟਾਈਲ ਪ੍ਰਾਈਵੇਟ ਲਿਮਟਿਡ ਵਿੱਚ 51 ਫੀਸਦੀ ਹਿੱਸੇਦਾਰੀ ਹਾਸਲ ਕਰਨ ਲਈ ਸਮਝੌਤਾ ਕੀਤਾ ਹੈ। ਇਸ ਨਾਲ ਕੰਪਨੀ ਨੂੰ ਨੌਜਵਾਨਾਂ ਅਤੇ ਡਿਜੀਟਲ ਖਪਤਕਾਰਾਂ ਵਿਚਕਾਰ ਆਪਣੀ ਸਥਿਤੀ ਮਜ਼ਬੂਤ ਕਰਨ 'ਚ ਮਦਦ ਮਿਲੇਗੀ।
ਇਸ ਸਬੰਧੀ ਦੋਵਾਂ ਧਿਰਾਂ ਵੱਲੋਂ ਜਾਰੀ ਸਾਂਝੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਬਰਾਂਡ ਮਸਾਬਾ ਨੂੰ ਡਿਜੀਟਲ ਮਾਧਿਅਮ ਰਾਹੀਂ ਸਿੱਧੇ ਖਪਤਕਾਰਾਂ ਤੱਕ ਲਿਜਾਣ ਦਾ ਰਸਤਾ ਸਾਫ਼ ਕੀਤਾ ਜਾਵੇਗਾ। ਬਿਆਨ ਮੁਤਾਬਕ ਅਗਲੇ ਪੰਜ ਸਾਲਾਂ 'ਚ ਇਸ ਬ੍ਰਾਂਡ ਦੇ ਸਾਲਾਨਾ ਟਰਨਓਵਰ ਨੂੰ 500 ਕਰੋੜ ਰੁਪਏ ਤੱਕ ਪਹੁੰਚਾਉਣ ਦਾ ਟੀਚਾ ਰੱਖਿਆ ਗਿਆ ਹੈ। ਇਹ ਸੌਦਾ ਦੋ-ਤਿੰਨ ਮਹੀਨਿਆਂ ਵਿੱਚ ਪੂਰਾ ਹੋਣ ਦੀ ਉਮੀਦ ਹੈ। ਮਸਾਬਾ ਬ੍ਰਾਂਡ ਫੈਸ਼ਨ ਡਿਜ਼ਾਈਨਰ ਮਸਾਬਾ ਗੁਪਤਾ ਦੁਆਰਾ ਬਣਾਏ ਉਤਪਾਦ ਪੇਸ਼ ਕਰਦਾ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।