ਇਕੁਇਟੀ ਡੈਰੀਵੇਟਿਵ ਸੈਗਮੈਂਟ ’ਚ 98.10 ਲੱਖ ਤੋਂ ਘਟ ਕੇ 78.60 ਲੱਖ ਰਹੇ ਐਕਟਿਵ ਟ੍ਰੇਡਰਜ਼, ਸਰਕਾਰ ਨੇ ਕੀਤਾ ਖੁਲਾਸਾ
Saturday, Aug 15, 2026 - 05:05 PM (IST)
ਬਿਜ਼ਨੈੱਸ ਡੈਸਕ - ਸਰਕਾਰ ਨੇ ਦੱਸਿਆ ਕਿ ਸੇਬੀ ਦੇ ਰੈਗੂਲੇਟਰੀ ਉਪਾਵਾਂ ਨਾਲ ਇਕੁਇਟੀ ਡੈਰੀਵੇਟਿਵ ਸੈਗਮੈਂਟ ’ਚ ਪ੍ਰਚੂਨ ਨਿਵੇਸ਼ਕਾਂ ਦਾ ਕੁੱਲ ਸ਼ੁੱਧ ਨੁਕਸਾਨ ਮਾਲੀ ਸਾਲ 26 ’ਚ ਘਟ ਕੇ 91,685 ਕਰੋੜ ਰੁਪਏ ਰਹਿ ਗਿਆ ਜੋ ਇਕ ਸਾਲ ਪਹਿਲਾਂ 1.12 ਲੱਖ ਕਰੋੜ ਰੁਪਏ ਰਿਹਾ ਸੀ।
ਇਹ ਵੀ ਪੜ੍ਹੋ : ਗੁਟਖਾ-ਪਾਨ ਮਸਾਲਾ 'ਤੇ ਲੱਗ ਗਈ ਪਾਬੰਦੀ, ਕਰਨਾਟਕ ਸਰਕਾਰ ਨੇ ਇਸ ਕਾਰਨ ਲਿਆ ਸਖ਼ਤ ਫ਼ੈਸਲਾ
ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਰਾਜ ਸਭਾ ’ਚ ਇਕ ਸਵਾਲ ਦੇ ਲਿਖਤੀ ਜਵਾਬ ’ਚ ਕਿਹਾ ਕਿ ਪਿਛਲੇ ਸਾਲ ਦੇ ਮੁਕਾਬਲੇ ਮਾਲੀ ਸਾਲ 26 ’ਚ ਇਕੁਇਟੀ ਡੈਰੀਵੇਟਿਵ (ਵਾਅਦਾ ਅਤੇ ਬਦਲ) ’ਚ ਪ੍ਰਚੂਨ ਨਿਵੇਸ਼ਕਾਂ ਦੀ ਗਿਣਤੀ ਅਤੇ ਕੁੱਲ ਟ੍ਰੇਡਿੰਗ ਟਰਨਓਵਰ ਦੋਵਾਂ ’ਚ ਗਿਰਾਵਟ ਆਈ।
ਇਹ ਵੀ ਪੜ੍ਹੋ : Credit Card ਤੋਂ ਭਰਦੇ ਹੋ ਕਿਰਾਇਆ...ਤਾਂ ਇਨ੍ਹਾਂ ਗਲਤੀਆਂ ਤੋਂ ਬਚੋ, ਨਹੀਂ ਤਾਂ ਵਧ ਸਕਦਾ ਹੈ ਖ਼ਰਚਾ
ਚੌਧਰੀ ਨੇ ਕਿਹਾ ਕਿ ਰੈਗੂਲੇਟਰੀ ਉਪਾਵਾਂ ਤੋਂ ਬਾਅਦ ਸੇਬੀ ਨੇ ਪਾਇਆ ਕਿ ਪਿਛਲੇ ਸਾਲ ਦੇ ਮੁਕਾਬਲੇ 2025-26 ’ਚ ਇਕੁਇਟੀ ਡੈਰੀਵੇਟਿਵ ਸੈਗਮੈਂਟ ’ਚ ਯੂਨੀਕ ਇੰਡੀਵਿਜ਼ੂਅਲ ਇਨਵੈਸਟਰਾਂ ਦੀ ਗਿਣਤੀ 98.10 ਲੱਖ ਤੋਂ ਘਟ ਕੇ 78.60 ਲੱਖ ਰਹਿ ਗਈ ਅਤੇ ਇੰਡੀਵਿਜ਼ੂਅਲਜ਼ ਦਾ ਸ਼ੁੱਧ ਘਾਟਾ 1,11,788 ਕਰੋੜ ਤੋਂ ਘਟ ਕੇ 91,685 ਕਰੋੜ ਰੁਪਏ ਰਹਿ ਗਿਆ, ਪਰ ਇਸ ਦੌਰਾਨ ਪ੍ਰਤੀ ਵਿਅਕਤੀ ਔਸਤ ਨੁਕਸਾਨ 1,13,913 ਰੁਪਏ ਤੋਂ ਵਧ ਕੇ 1,16,654 ਰੁਪਏ ਹੋ ਗਿਆ।
ਇਹ ਵੀ ਪੜ੍ਹੋ : Gold Price ਸੰਬੰਧੀ ਦੋ ਵੱਡੀਆਂ ਭਵਿੱਖਬਾਣੀਆਂ, 1.30 ਲੱਖ ਤੱਕ ਡਿੱਗ ਸਕਦਾ ਹੈ ਸੋਨਾ ਜਾਂ ਜਾਵੇਗਾ 2 ਲੱਖ ਦੇ ਪਾਰ
ਇਹ ਵੀ ਪੜ੍ਹੋ : ਵਿਦੇਸ਼ 'ਚ ਚੱਲੇਗੀ ਪੰਜਾਬ ਦੀ ਕਪੂਰਥਲਾ ਫੈਕਟਰੀ 'ਚ ਤਿਆਰ ਕੀਤੀ ਗਈ ਟ੍ਰੇਨ, ਜਾਣੋ ਕੀ ਹੈ ਖ਼ਾਸਿਅਤ
ਇਹ ਵੀ ਪੜ੍ਹੋ : Credit Card ਯੂਜ਼ਰਸ ਨੂੰ ਇੱਕ ਛੋਟੀ ਜਿਹੀ ਗਲਤੀ ਪੈ ਸਕਦੀ ਹੈ ਭਾਰੀ, ਵਿਗੜ ਸਕਦਾ ਹੈ ਕ੍ਰੈਡਿਟ ਰਿਕਾਰਡ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
