ਓਡਿਸ਼ਾ ’ਚ ACSIL ਨੇ ਗੰਨੇ ਦਾ ਮੁੱਲ 420 ਰੁਪਏ ਵਧਾ ਕੇ 3,500 ਰੁਪਏ ਪ੍ਰਤੀ ਟਨ ਕੀਤਾ
Monday, Jan 13, 2025 - 05:32 AM (IST)
ਬ੍ਰਹਮਪੁਰ - ਓਡਿਸ਼ਾ ’ਚ ‘ਅਸਕਾ ਕੋਆਪ੍ਰੇਟਿਵ ਸ਼ੂਗਰ ਇੰਡਸਟਰੀਜ਼ ਲਿਮਟਿਡ (ਏ. ਸੀ. ਐੱਸ. ਆਈ. ਐੱਲ.) ਦੀ ਪ੍ਰਬੰਧ ਕਮੇਟੀ ਨੇ ਇਸ ਸਾਲ ਗੰਨੇ ਦਾ ਮੁੱਲ 420 ਰੁਪਏ ਵਧਾ ਕੇ 3,500 ਰੁਪਏ ਪ੍ਰਤੀ ਟਨ ਕਰ ਦਿੱਤਾ ਹੈ।
ਏ. ਸੀ. ਐੱਸ. ਆਈ. ਐੱਲ. ਦੇ ਪ੍ਰਬੰਧ ਨਿਰਦੇਸ਼ਕ ਸੁਸ਼ਾਂਤ ਕੁਮਾਰ ਪਾਂਡਾ ਨੇ ਦੱਸਿਆ ਕਿ ਇਸ ਵਾਰ ਮਿੱਲ 10 ਕਿਲੋਮੀਟਰ ਤੋਂ ਜ਼ਿਆਦਾ ਦੂਰੀ ਦੇ ਮਾਮਲੇ ’ਚ ਗੰਨੇ ਦੇ ਟਰਾਂਸਪੋਰਟ ਦਾ ਖਰਚ ਵੀ ਚੁੱਕੇਗੀ। ਉਨ੍ਹਾਂ ਨੇ ਦੱਸਿਆ, ‘‘ਮਿੱਲ ਦੀ ਵਿੱਤੀ ਸਥਿਤੀ ਅਤੇ ਗੰਨਾ ਖੇਤੀ ’ਚ ਲਾਗਤ ਕਾਰਕ ਸਮੇਤ ਸਾਰੇ ਪਹਿਲੂਆਂ ’ਤੇ ਵਿਚਾਰ ਕਰਦੇ ਹੋਏ, ਪ੍ਰਬੰਧ ਕਮੇਟੀ ਨੇ ਪ੍ਰਸ਼ਾਸਨ ਦੀ ਸਲਾਹ ਨਾਲ ਗੰਨੇ ਦੀ ਕੀਮਤ 3,500 ਰੁਪਏ ਪ੍ਰਤੀ ਟਨ ਤੈਅ ਕੀਤੀ ਹੈ।
ਇਸ ਤੋਂ ਪਹਿਲਾਂ ਗੰਜਮ ਜ਼ਿਲਾ ਗੰਨਾ ਉਤਪਾਦਕ ਸੰਘ ਨੇ ਮੰਗ ਕੀਤੀ ਸੀ ਕਿ ਗੰਨੇ ਦੀ ਕੀਮਤ 4,500 ਰੁਪਏ ਪ੍ਰਤੀ ਟਨ ਤੈਅ ਕੀਤੀ ਜਾਵੇ। ਸੰਘ ਨੇ ਕਿਹਾ ਸੀ ਕਿ ਜੇਕਰ ਮਿੱਲ ਅਧਿਕਾਰੀ ਉਨ੍ਹਾਂ ਦੀ ਮੰਗ ’ਤੇ ਵਿਚਾਰ ਨਹੀਂ ਕਰਦੇ ਹਨ ਤਾਂ ਉਹ ਗੰਨਾ ਸਪਲਾਈ ਨਹੀਂ ਕਰਨਗੇ।