ਨੋਬੇਲ ਜੇਤੂ ਅਭਿਜੀਤ ਬੈਨਰਜੀ ਬੋਲੇ : ਖਰਾਬ ਸਥਿਤੀ 'ਚ ਹੈ ਭਾਰਤੀ ਅਰਥਵਿਵਸਥਾ

Monday, Oct 14, 2019 - 07:42 PM (IST)

ਨੋਬੇਲ ਜੇਤੂ ਅਭਿਜੀਤ ਬੈਨਰਜੀ ਬੋਲੇ : ਖਰਾਬ ਸਥਿਤੀ 'ਚ ਹੈ ਭਾਰਤੀ ਅਰਥਵਿਵਸਥਾ

ਕੋਲਕਾਤਾ — ਅਰਥਸ਼ਾਸਤਰ ਲਈ 2019 ਦਾ ਨੋਬੇਲ ਪੁਰਸਰਕਾਰ ਜਿੱਤਣ ਵਾਲੇ ਭਾਰਤੀ ਮੂਲ ਦੇ ਅਰਥਸ਼ਾਸਤਰੀ ਅਭਿਜੀਤ ਬੈਨਰਜੀ ਨੇ ਕਿਹਾ ਹੈ ਕਿ ਭਾਰਤੀ ਅਰਥਵਿਵਸਥਾ ਖਰਾਬ ਸਥਿਤੀ 'ਚ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਮੌਜੂਦ ਅੰਕੜੇ ਇਹ ਭਰੋਸਾ ਨਹੀਂ ਜਗਾਉਂਦੇ ਹਨ ਕਿ ਦੇਸ਼ ਦੀ ਅਰਥਵਿਵਸਥਾ ਜਲਦ ਪਟੜੀ'ਤੇ ਆ ਸਕਦੀ ਹੈ। ਉਨ੍ਹਾਂ ਕਿਹਾ, 'ਭਾਰਤੀ ਅਰਥਵਿਵਸਥਾ ਦੀ ਸਥਿਤੀ ਖਰਾਬ ਹੈ।

ਬੈਨਰਜੀ ਨੇ ਅਮਰੀਕਾ ਤੋਂ ਇਕ ਸਾਮਾਚਾਰ ਚੈਨਲ ਨੂੰ ਦੱਸਿਆ, 'ਪਿਛਲੇ ਪੰਜ-ਛੇ ਸਾਲਾਂ 'ਚ, ਅਸੀਂ ਇਕ ਵਿਕਾਸ ਤਾਂ ਦੇਖਿਆ, ਪਰ ਹੁਣ ਉਹ ਭਰੋਸਾ ਵੀ ਖਤਮ ਹੋ ਗਿਆ ਹੈ।' ਇਸ 58 ਸਾਲਾਂ ਅਰਥਸ਼ਾਸਤਰੀ ਨੂੰ ਉਨ੍ਹਾਂ ਦੀ ਪਤਨੀ ਐਸਥਰ ਡੁਫਲੋ ਅਤੇ ਅਮਰੀਕੀ ਅਰਥ ਸ਼ਾਸਤਰੀ ਮਾਇਕਲ ਕ੍ਰੈਮਰ ਨਾਲ ਸੰਯੁਕਤ ਰੂਪ ਨਾਲ ਨੋਬੇਲ ਪੁਰਸਕਾਰ ਦੇਣ ਦਾ ਐਲਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਜ਼ਿੰਦਗੀ 'ਚ ਕਦੇ ਨਹੀਂ ਸੋਚਿਆ ਸੀ ਕਿ ਇੰਨੀ ਜਲਦੀ ਨੋਬੇਲ ਪੁਰਸਕਾਰ ਮਿਲ ਜਾਵੇਗਾ। ਉਨ੍ਹਾਂ ਕਿਹਾ, 'ਮੈਂ ਪਿਛਲੇ 20 ਸਾਲਾਂ ਤੋਂ ਸੋਧ ਕਰ ਰਿਹਾ ਸੀ। ਅਸੀਂ ਗਰੀਬੀ ਦੂਰ ਕਰਨ ਲਈ ਕਈ ਕੋਸ਼ਿਸ਼ ਕੀਤੀ।'


author

Inder Prajapati

Content Editor

Related News