AAI ਦੀ ਐਲੂਮੀਨੀਅਮ ਕਬਾੜ ’ਤੇ 10 ਫੀਸਦੀ ਇੰਪੋਰਟ ਡਿਊਟੀ ਲਗਾਉਣ ਦੀ ਮੰਗ

Friday, Nov 03, 2023 - 11:52 AM (IST)

AAI ਦੀ ਐਲੂਮੀਨੀਅਮ ਕਬਾੜ ’ਤੇ 10 ਫੀਸਦੀ ਇੰਪੋਰਟ ਡਿਊਟੀ ਲਗਾਉਣ ਦੀ ਮੰਗ

ਨਵੀਂ ਦਿੱਲੀ (ਭਾਸ਼ਾ) – ਐਲੂਮੀਨੀਅਮ ਉਤਪਾਦਾਂ ਦੀ ਚੋਟੀ ਦੀ ਸੰਸਥਾ ਭਾਰਤੀ ਐਲੂਮੀਨੀਅਮ ਸੰਘ (ਏ. ਏ. ਆਈ.) ਨੇ ਐਲੂਮੀਨੀਅਮ ਕਬਾੜ ’ਤੇ ਬੇਸਿਕ ਕਸਟਮ ਡਿਊਟੀ ਵਧਾ ਕੇ 10 ਫੀਸਦੀ ਕਰਨ ਦੀ ਮੰਗ ਕੀਤੀ ਹੈ। ਏ. ਏ. ਆਈ. ਦਾ ਕਹਿਣਾ ਹੈ ਕਿ ਭਾਰਤ ਐਲੂਮੀਨੀਅਮ ਕਬਾੜ ਦਾ ਦੁਨੀਆ ਵਿਚ ਸਭ ਤੋਂ ਵੱਡਾ ‘ਡੰਪਿੰਗ’ ਸਥਾਨ ਬਣ ਗਿਆ ਹੈ, ਜਿਸ ਨਾਲ ਬੀਤੇ ਵਿੱਤੀ ਸਾਲ ਵਿਚ 3.7 ਅਰਬ ਡਾਲਰ ਦੀ ਵਿਦੇਸ਼ੀ ਮੁਦਰਾ ਖਰਚ ਹੋਈ ਹੈ।

ਇਹ ਵੀ ਪੜ੍ਹੋ :     Red Arrows ਦੇ ਪਾਇਲਟ ਸਟਾਫ਼ ਦੀਆਂ ਔਰਤਾਂ ਦਾ ਕਰਦੇ ਸਨ ਜਿਣਸੀ ਸ਼ੋਸ਼ਣ : bombshell report

ਇਹ ਵੀ ਪੜ੍ਹੋ :    ਗੁਜਰਾਤ 'ਚ Bank of Baroda ਨੂੰ 100 ਕਰੋੜ ਰੁਪਏ ਦਾ ਚੂਨਾ ਲਗਾ ਕੇ ਅਮਰੀਕਾ ਫ਼ਰਾਰ ਹੋਇਆ ਜੋੜਾ

ਐਲੂਮੀਨੀਅਮ ਕਬਾੜ ’ਤੇ ਮੌਜੂਦਾ ਇੰਪੋਰਟ ਡਿਊਟੀ 2.5 ਫੀਸਦੀ ਹੈ। ਵਿੱਤੀ ਸਾਲ 2022-23 ਵਿਚ ਕੁੱਲ ਐਲੂਮੀਨੀਅਮ ਇੰਪੋਰਟ ’ਚ ਸਾਲਾਨਾ ਆਧਾਰ ’ਤੇ 24 ਫੀਸਦੀ ਵਾਧਾ ਹੋਇਆ ਸੀ, ਜਿਸ ’ਤੇ 7 ਅਰਬ ਡਾਲਰ (56,291 ਕਰੋੜ ਰੁਪਏ) ਦੀ ਵਿਦੇਸ਼ੀ ਮੁਦਰਾ ਖਰਚ ਹੋਈ ਸੀ। ਇੰਪੋਰਟ ਦੇ ਮਾਮਲੇ ਵਿਚ ਭਾਰਤ ਘੱਟ ਗੁਣਵੱਤਾ ਵਾਲੇ ਵਿਦੇਸ਼ੀ ਕਬਾੜ ਲਈ ਪਸੰਦੀਦਾ ਸਥਾਨ ਬਣਿਆਆ ਹੋਇਆ ਹੈ। ਸਰਕਾਰ ਨੂੰ ਭੇਜੀ ਆਪਣੀ ਰਿਪੋਰਟ ’ਚ ਏ. ਏ. ਆਈ. ਨੇ ਕਿਹਾ ਕਿ ਵਿਦੇਸ਼ੀ ਕਬਾੜ ਗੁਣਵੱਤਾ ਮਾਪਦੰਡਾਂ ਦੇ ਅਧੀਨ ਨਹੀਂ ਹੈ, ਇਸ ਲਈ ਇਸ ਵਿਚ ਅਹਿਮ ਸੁਰੱਖਿਆ ਅਤੇ ਵਾਤਾਵਰਣ ਸਬੰਧੀ ਖਤਰਾ ਹੈ। ਜਵਾਬ ’ਚ ਏ. ਏ. ਆਈ. ਨੇ ਡੰਪਿੰਗ ਖਿਲਾਫ ਇਕ ਮਜ਼ਬੂਤ ਰੋਕਥਾਮ ਵਜੋਂ ਕਬਾੜ ਇੰਪੋਰਟ ’ਤੇ 10 ਫੀਸਦੀ ਦਾ ਟੈਕਸ ਲਗਾਉਣ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ :    ਗਡਕਰੀ ਦੀ ਐਲਨ ਮਸਕ ਨੂੰ ਦੋ ਟੁੱਕ, ਭਾਰਤ 'ਚ ਟੈਸਲਾ ਕਾਰਾਂ ਵੇਚਣ ਲਈ ਰੱਖੀ ਇਹ ਸ਼ਰਤ

ਇਹ ਵੀ ਪੜ੍ਹੋ :     ਨਾਰਾਇਣ ਮੂਰਤੀ ਦੀ ਹਫ਼ਤੇ 'ਚ 70 ਘੰਟੇ ਕੰਮ ਕਰਨ ਦੀ ਸਲਾਹ 'ਤੇ ਛਿੜੀ ਬਹਿਸ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News