‘ਆਧਾਰ ਹਾਊਸਿੰਗ ਫਾਈਨਾਂਸ ਦੀ ਏ. ਯੂ. ਐੱਮ. 25,000 ਕਰੋੜ ਨੂੰ ਪਾਰ ਕਰ ਜਾਵੇਗੀ’
Monday, Dec 09, 2024 - 05:56 AM (IST)
ਨਵੀਂ ਦਿੱਲੀ (ਭਾਸ਼ਾ)- ਕਿਫਾਇਤੀ ਘਰਾਂ ਨੂੰ ਸੇਵਾਵਾਂ ਪ੍ਰਦਾਨ ਕਰਨ ਵਾਲੀ ਕੰਪਨੀ ਆਧਾਰ ਹਾਊਸਿੰਗ ਫਾਈਨਾਂਸ ਨੂੰ ਉਮੀਦ ਹੈ ਕਿ ਮੌਜੂਦਾ ਵਿੱਤੀ ਸਾਲ ਦੇ ਅੰਤ ਤੱਕ ਉਸ ਦੀ ਪ੍ਰਬੰਧਨ ਅਧੀਨ ਜਾਇਦਾਦ (ਏ.ਯੂ.ਐੱਮ.) 25,000 ਕਰੋੜ ਰੁਪਏ ਨੂੰ ਪਾਰ ਕਰ ਜਾਵੇਗੀ।
ਆਧਾਰ ਹਾਊਸਿੰਗ ਫਾਈਨਾਂਸ ਦੇ ਮੈਨੇਜਿੰਗ ਡਾਇਰੈਕਟਰ (ਐੱਮ.ਡੀ.) ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਰਿਸ਼ੀ ਆਨੰਦ ਨੇ ਕਿਹਾ ਕਿ ਅਸੀਂ ਪਹਿਲੀ ਛਿਮਾਹੀ ਨੂੰ 22,817 ਕਰੋੜ ਰੁਪਏ (30 ਸਤੰਬਰ, 2023 ਨੂੰ 18,885 ਕਰੋੜ ਰੁਪਏ ਤੋਂ) ਦੇ ਏ. ਯੂ.ਐੱਮ. ਨਾਲ ਬੰਦ ਕੀਤਾ। ਏ. ਯੂ. ਐੱਮ. 23-24 ਫੀਸਦੀ ਦੀ ਵਿਕਾਸ ਦਰ ਦੇ ਹਿਸਾਬ ਨਾਲ ਮਾਰਚ 2025 ਦੇ ਅੰਤ ਤੱਕ ਵਧ ਕੇ 25,000-26,000 ਕਰੋੜ ਰੁਪਏ ਹੋ ਜਾਵੇਗਾ।