ਅਰਥਵਿਵਸਥਾ 'ਚ ਮਾਮੂਲੀ ਗਿਰਾਵਟ, ਸਰਕਾਰ ਕਰ ਰਹੀ ਹੈ ਚੁਣੌਤੀਆਂ ਨੂੰ ਦੂਰ : ਜੇਟਲੀ

Tuesday, Sep 26, 2017 - 11:39 AM (IST)

ਅਰਥਵਿਵਸਥਾ 'ਚ ਮਾਮੂਲੀ ਗਿਰਾਵਟ, ਸਰਕਾਰ ਕਰ ਰਹੀ ਹੈ ਚੁਣੌਤੀਆਂ ਨੂੰ ਦੂਰ : ਜੇਟਲੀ

ਨਵੀਂ ਦਿੱਲੀ (ਬਿਊਰੋ) —ਵਿੱਤੀ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਅਰਥਵਿਵਸਥਾ 'ਚ ਪਿਛਲੀ ਤਿਮਾਹੀ 'ਚ ਮਾਮੂਲੀ ਗਿਰਾਵਟ ਆਈ ਅਤੇ ਸਰਕਾਰ ਇਸ ਕਾਰਨ ਆਈਆਂ ਚੁਣੌਤੀਆਂ ਦਾ ਹੱਲ ਕੱਢਣ ਦੀ ਪ੍ਰਕਿਰਿਆ 'ਚ ਹੈ। ਜੇਟਲੀ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਕਾਰਜਕਾਰਿਣੀ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਇਹ ਕਿਹਾ। ਉਨ੍ਹਾਂ ਨੇ ਵਿਰੋਧੀ ਵਲੋਂ ਨੋਟਬੰਦੀ ਕਾਰਨ ਅਰਥਵਿਵਸਥਾ 'ਤੇ ਪਏ ਪ੍ਰਤੀਕੂਲ ਅਸਰ ਦੀ ਗੱਲ ਨੂੰ ਰੱਦ ਕਰ ਦਿੱਤਾ। ਉਨ੍ਹਾਂ ਦੇਸ਼ ਦੀ ਅਰਥਵਿਵਸਥਾ ਨੂੰ ਵਧੀਆ ਦੱਸਿਆ। ਉਨ੍ਹਾਂ ਨੇ ਕਿਹਾ ਕਿ ਪਿਛਲੀ ਤਿਮਾਹੀ 'ਚ ਆਈ ਮਾਮੂਲੀ ਗਿਰਾਵਟ ਨੂੰ ਛੱਡ ਦੇਈਏ ਤਾਂ ਪਿਛਲੇ ਸਾਢੇ ਤਿੰਨ ਸਾਲ ਦੇ ਵੱਡੇ ਆਰਥਿਕ ਅੰਕੜੇ ਅਰਥਵਿਵਸਥਾ ਦੇ ਪਹਿਲਾਂ ਤੋਂ ਵਧੀਆ ਹੋਣ ਦਾ ਸੰਕੇਤ ਦਿੰਦੇ ਹਨ। 
ਵਿਰੋਧੀ 'ਤੇ ਲਗਾਇਆ ਨਿਸ਼ਾਨਾ
ਵਿੱਤ ਮੰਤਰੀ ਨੇ ਕਿਹਾ ਕਿ ਪਿਛਲੀ ਤਿਮਾਹੀ 'ਚ ਸਕਲ ਘਰੇਲੂ ਉਤਪਾਦ (ਜੀ. ਡੀ. ਪੀ.) 'ਚ ਮਾਮੂਲੀ ਗਿਰਾਵਟ ਆਈ ਜੋ ਮੈਂ ਵੀ ਕਿਹਾ ਹੈ। ਆਰਥਿਕ ਮਾਹੌਲ ਨੂੰ ਬਦਲਣ ਲਈ ਜੋ ਵੀ ਜ਼ਰੂਰੀ ਕਦਮ ਹੋ ਸਕਦੇ ਹਨ ਅਸੀਂ ਨਿਸ਼ਚਿਤ ਉਨ੍ਹਾਂ 'ਤੇ ਅਮਲ ਕਰਨ ਦੀ ਪ੍ਰਕਿਰਿਆ 'ਚ ਹਾਂ। ਜੇਟਲੀ ਨੇ ਵਿਰੋਧੀ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਕਾਂਗਰਸ ਨੀਤ ਸੰਯੁਕਤ ਪ੍ਰਗਤੀਸ਼ੀਲ ਗਠਬੰਧਨ ਨੇ ਕਾਲਾਧਨ ਅਤੇ ਭ੍ਰਿਸ਼ਟਾਚਾਰ ਖਿਲਾਫ ਇਕ ਵੀ ਕਦਮ ਨਹੀਂ ਚੁੱਕਿਆ। ਕਾਲਾ ਧਨ ਖਤਮ ਕਰਨਾ ਅਤੇ ਰਿਸ਼ਵਤਖੋਰੀ ਰੋਕਣਾ ਯੂ. ਪੀ. ਏ. ਦੇ ਰਾਜਨੀਤਿਕ ਅਤੇ ਆਰਥਿਕ ਏਜੇਂਡੇ ਦਾ ਕਦੀ ਹਿੱਸਾ ਹੀ ਨਹੀਂ ਰਿਹਾ। ਉਨ੍ਹਾਂ ਨੇ ਕਿਹਾ ਕਿ ਇਹ ਤੈਅ ਹੈ ਕਿ ਕਾਲਾ ਧਨ ਅਤੇ ਭ੍ਰਿਸ਼ਟਾਚਾਰ ਦੇ ਖਿਲਾਫ ਚੁੱਕੇ ਜਾਣ ਵਾਲੇ ਕਿਸੇ ਵੀ ਕਦਮ ਦਾ ਯੂ. ਪੀ. ਏ. ਦਾ ਕੋਈ ਨੇਤਾ ਸਮਰਥਨ ਨਹੀਂ ਕਰੇਗਾ।
ਜੀ. ਡੀ. ਪੀ. 'ਚ ਗਿਰਾਵਟ ਦਾ ਕਾਰਨ 
ਜੇਟਲੀ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਪਿਛਲੇ ਸਾਢੇ ਤਿੰਨ ਸਾਲ 'ਚ ਕਈ ਕਦਮ ਚੁੱਕੇ ਹਨ ਅਤੇ ਜਿਨ੍ਹਾਂ ਨੇ ਇਸ 'ਚ ਪਰੇਸ਼ਾਨੀ ਹੋ ਰਹੀ ਹੈ ਉਹ ਇਨ੍ਹਾਂ ਕਦਮਾਂ ਚੋਂ ਅਸਹਿਜ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੀ ਤਿਮਾਹੀ 'ਚ ਨਰਮੀ ਤੋਂ ਬਾਅਦ ਵੀ ਸੇਵਾ ਖੇਤਰ 'ਚ ਸੁਧਾਰ ਹੋਇਆ ਹੈ। ਵਿਨਿਰਮਾਣ ਖੇਤਰ ਦੇ ਕਾਰਨ ਜੀ. ਡੀ. ਪੀ. 'ਚ ਗਿਰਾਵਟ ਆਈ ਹੈ। ਉਨ੍ਹਾਂ ਨੇ ਬੈਂਕਾਂ 'ਤੇ ਨਿਰਭਰ ਨਿੱਜੀ ਖੇਤਰ ਦਾ ਨਿਵੇਸ਼ ਕਮਜ਼ੋਰ ਪੈਣ ਅਤੇ ਮਾਲ ਅਤੇ ਸੇਵਾ ਟੈਕਸ (ਜੀ. ਐੱਸ. ਟੀ.) ਲਾਗੂ ਕੀਤੇ ਜਾਣ ਤੋਂ ਪਹਿਲੇ ਭੰਡਾਰ 'ਚ ਕਟੌਤੀ ਕੀਤੇ ਜਾਣ ਨੂੰ ਅਰਥਵਿਵਸਥਾ ਦੀ ਸੁਸਤੀ ਲਈ ਜ਼ਿੰਮੇਦਾਰ ਦੱਸਿਆ।


Related News