ਇਕ ਟਵੀਟ ਕਾਰਨ ਐਲੋਨ ਮਸਕ ਨੂੰ ਵੱਡਾ ਝਟਕਾ, ਅਰਬਾਂ ਦਾ ਹੋ ਸਕਦਾ ਹੈ ਨੁਕਸਾਨ!

Sunday, Nov 26, 2023 - 07:06 PM (IST)

ਇਕ ਟਵੀਟ ਕਾਰਨ ਐਲੋਨ ਮਸਕ ਨੂੰ ਵੱਡਾ ਝਟਕਾ, ਅਰਬਾਂ ਦਾ ਹੋ ਸਕਦਾ ਹੈ ਨੁਕਸਾਨ!

ਨਵੀਂ ਦਿੱਲੀ - ਅਰਬਪਤੀ ਕਾਰੋਬਾਰੀ ਐਲੋਨ ਮਸਕ ਅਕਸਰ ਆਪਣੇ ਕਈ ਫੈਸਲਿਆਂ ਨੂੰ ਲੈ ਕੇ ਸੁਰਖੀਆਂ 'ਚ ਬਣੇ ਰਹਿੰਦੇ ਹਨ। ਉਹ ਸੋਸ਼ਲ ਮੀਡੀਆ ਸਾਈਟ ਐਕਸ 'ਤੇ ਟਵੀਟਸ ਰਾਹੀਂ ਹਮੇਸ਼ਾ ਯੂਜ਼ਰਸ ਨਾਲ ਗੱਲਬਾਤ ਕਰਦੇ ਰਹਿੰਦੇ ਹਨ ਹੈ ਪਰ ਇਸ ਵਾਰ ਇਕ ਵੀ ਟਵੀਟ ਉਸ ਲਈ ਮਹਿੰਗਾ ਸਾਬਤ ਹੋ ਸਕਦਾ ਹੈ। ਇਸ ਕਾਰਨ ਐਲੋਨ ਮਸਕ ਦੀ ਕੰਪਨੀ X ਨੂੰ ਸਾਲ ਦੇ ਅਖ਼ੀਰ ਤੱਕ 75 ਮਿਲੀਅਨ ਡਾਲਰ ਭਾਵ 6 ਅਰਬ ਰੁਪਏ ਤੋਂ ਜ਼ਿਆਦਾ ਦਾ ਨੁਕਸਾਨ ਹੋ ਸਕਦਾ ਹੈ। 

ਮੀਡੀਆ ਰਿਪੋਰਟਾਂ ਮੁਤਾਬਕ ਕਈ ਵੱਡੇ ਬ੍ਰਾਂਡ ਆਪਣੀ ਮਾਰਕੀਟਿੰਗ ਮੁਹਿੰਮ ਨੂੰ ਰੋਕ ਰਹੇ ਹਨ। ਦਰਅਸਲ ਇਹ ਸਭ ਐਲੋਨ ਮਸਕ ਦੀ ਇੱਕ ਪੋਸਟ ਕਾਰਨ ਹੋਇਆ ਹੈ। ਤੁਹਾਨੂੰ ਦੱਸ ਦੇਈਏ ਕਿ ਐਲੋਨ ਮਸਕ ਨੇ ਹਾਲ ਹੀ ਵਿੱਚ ਇੱਕ ਐਂਟੀ-ਸੇਮਿਟਿਕ ਸੋਸ਼ਲ ਮੀਡੀਆ ਪੋਸਟ ਦਾ ਸਮਰਥਨ ਕੀਤਾ ਸੀ।

ਇਹ ਵੀ ਪੜ੍ਹੋ :   ਦੁਨੀਆ ਦੇ ਸਭ ਤੋਂ ਵੱਡੇ ਨਿਵੇਸ਼ਕ ਵਾਰੇਨ ਬਫੇ ਨੇ ਭਾਰਤੀ ਕੰਪਨੀ ’ਚ ਵੇਚੀ ਹਿੱਸੇਦਾਰੀ, ਹੋਇਆ 800 ਕਰੋੜ ਦਾ ਨੁਕਸਾਨ

ਲੱਗਾ ਇਹ ਦੋਸ਼ 

ਮਸਕ 'ਤੇ ਯਹੂਦੀ ਵਿਰੋਧੀਵਾਦ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਲੱਗਾ ਹੈ। ਅਮਰੀਕੀ ਸਰਕਾਰ ਨੇ ਵੀ ਇਸ ਦੀ ਆਲੋਚਨਾ ਕੀਤੀ ਹੈ। ਦ ਨਿਊਯਾਰਕ ਟਾਈਮਜ਼ ਦੁਆਰਾ ਇਸ ਹਫਤੇ ਦੇਖੇ ਗਏ ਅੰਦਰੂਨੀ ਦਸਤਾਵੇਜ਼ਾਂ ਅਨੁਸਾਰ, Airbnb, Amazon, Coca-Cola, Microsoft ਅਤੇ ਇਸ ਤਰ੍ਹਾਂ ਦੀਆਂ ਕੰਪਨੀਆਂ ਦੀਆਂ 200 ਤੋਂ ਵੱਧ ਵਿਗਿਆਪਨ ਇਕਾਈਆਂ ਨੇ X 'ਤੇ ਆਪਣੇ ਵਿਗਿਆਪਨਾਂ ਨੂੰ ਰੋਕ ਦਿੱਤਾ ਹੈ ਜਾਂ ਰੋਕਣ 'ਤੇ ਵਿਚਾਰ ਕਰ ਰਹੇ ਹਨ।

ਕਈ ਕੰਪਨੀਆਂ, ਜਿਨ੍ਹਾਂ ਵਿੱਚ ਵਾਲਟ ਡਿਜ਼ਨੀ ਅਤੇ ਵਾਰਨਰ ਬ੍ਰਦਰਜ਼ ਡਿਸਕਵਰੀ ਸ਼ਾਮਲ ਹਨ, ਨੇ ਪਿਛਲੇ ਹਫਤੇ X 'ਤੇ ਇੱਕ ਸਾਮੀ ਵਿਰੋਧੀ ਸੰਦੇਸ਼ ਦੇ ਮਸਕ ਦੇ ਸਮਰਥਨ ਤੋਂ ਬਾਅਦ X 'ਤੇ ਇਸ਼ਤਿਹਾਰਬਾਜ਼ੀ ਨੂੰ ਰੋਕ ਦਿੱਤਾ ਹੈ।

ਇਹ ਵੀ ਪੜ੍ਹੋ :   ਘਟੀਆ ਕੁਆਲਿਟੀ ਦੇ ਲਗਾਏ ਗਏ ਖਿੜਕੀਆਂ ਅਤੇ ਦਰਵਾਜ਼ੇ, ਫਰਨੀਚਰ ਹਾਊਸ ਮਾਲਕ ਨੂੰ ਜੁਰਮਾਨਾ

ਐਕਸ ਨੇ ਕੀਤਾ ਮੁਕੱਦਮਾ 

ਐਕਸ ਨੇ ਗੈਰ-ਲਾਭਕਾਰੀ ਸੰਗਠਨ ਮੀਡੀਆ ਮੈਟਰਸ 'ਤੇ ਮੁਕੱਦਮਾ ਕੀਤਾ ਹੈ। ਕੰਪਨੀ ਨੇ ਦਲੀਲ ਦਿੱਤੀ ਹੈ ਕਿ ਸੰਗਠਨ ਨੇ ਇੱਕ ਰਿਪੋਰਟ ਵਿੱਚ ਪਲੇਟਫਾਰਮ ਨੂੰ ਬਦਨਾਮ ਕੀਤਾ ਹੈ। ਰਿਪੋਰਟ ਅਨੁਸਾਰ, ਇਹ ਦਸਤਾਵੇਜ਼ ਐਕਸ ਦੀ ਸੇਲਜ਼ ਟੀਮ ਨਾਲ ਸਬੰਧਤ ਹਨ ਅਤੇ ਇਸ ਮਹੀਨੇ ਹੋਏ ਸਾਰੇ ਵਿਗਿਆਪਨ ਨੁਕਸਾਨ ਦੇ ਪ੍ਰਭਾਵਾਂ ਦੀ ਨਿਗਰਾਨੀ ਕਰਨ ਲਈ ਤਿਆਰ ਕੀਤੇ ਗਏ ਹਨ। ਇਨ੍ਹਾਂ ਵਿਚ ਅਜਿਹੀਆਂ ਕੰਪਨੀਆਂ ਵੀ ਸ਼ਾਮਲ ਹਨ ਜਿਨ੍ਹਾਂ ਨੇ ਪਹਿਲਾਂ ਹੀ ਇਸ਼ਤਿਹਾਰਾਂ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਹੋਰ ਜਿਨ੍ਹਾਂ ਨੂੰ ਅਜਿਹਾ ਕਰਨ ਦਾ ਜੋਖਮ ਹੋ ਸਕਦਾ ਹੈ।

ਨੁਕਸਾਨ ਹੋਵੇਗਾ

ਦਸਤਾਵੇਜ਼ਾਂ ਵਿੱਚ ਵਿਸਤਾਰ ਵਿੱਚ ਦੱਸਿਆ ਗਿਆ ਹੈ ਕਿ X ਕਰਮਚਾਰੀ ਇਸ ਗੱਲ ਨੂੰ ਲੈ ਕੇ ਚਿੰਤਤ ਸਨ ਕਿ ਜੇਕਰ ਇਸ਼ਤਿਹਾਰ ਦੇਣ ਵਾਲਿਆਂ ਨੇ ਆਪਣਾ ਵਿਗਿਆਪਨ ਦੁਬਾਰਾ ਸ਼ੁਰੂ ਨਹੀਂ ਕੀਤਾ ਤਾਂ ਕੰਪਨੀ ਸਾਲ ਦੇ ਅੰਤ ਤੱਕ ਕਿੰਨਾ ਵਿਗਿਆਪਨ ਮਾਲੀਆ ਗੁਆ ਸਕਦੀ ਹੈ।

ਇਹ ਵੀ ਪੜ੍ਹੋ :   ਭੀਮ ਐਪ ਖਪਤਕਾਰ ਨੂੰ ਵਿਆਜ ਸਮੇਤ ਅਦਾ ਕਰੇਗਾ 20,000 ਰੁਪਏ, ਜਾਣੋ ਪੂਰਾ ਮਾਮਲਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Harinder Kaur

Content Editor

Related News