31 ਜੁਲਾਈ ਤੱਕ ਬੈਂਕਾਂ ''ਚ ਵਾਪਸ ਆਏ 2000 ਰੁਪਏ ਦੇ 88 ਫ਼ੀਸਦੀ ਨੋਟ : ਆਰ. ਬੀ. ਆਈ.

08/02/2023 3:24:05 PM

ਮੁੰਬਈ (ਭਾਸ਼ਾ)– ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਕਿਹਾ ਕਿ 2000 ਰੁਪਏ ਮੁੱਲ ਦੇ ਕਰੀਬ 88 ਫ਼ੀਸਦੀ ਨੋਟ 31 ਜੁਲਾਈ ਤੱਕ ਬੈਂਕਾਂ ਵਿਚ ਵਾਪਸ ਆ ਚੁੱਕੇ ਹਨ। ਆਰ. ਬੀ. ਆਈ. ਨੇ 19 ਮਈ ਨੂੰ 2000 ਰੁਪਏ ਮੁੱਲ ਦੇ ਨੋਟ ਨੂੰ ਸਰਕੂਲਰ ਤੋਂ ਬਾਹਰ ਕਰਨ ਦਾ ਐਲਾਨ ਕੀਤਾ ਸੀ। ਹੁਣ 2000 ਰੁਪਏ ਦੇ ਸਿਰਫ਼ 42,000 ਕਰੋੜ ਰੁਪਏ ਮੁੱਲ ਦੇ ਨੋਟ ਹੀ ਸਰਕੂਲਰ ਵਿਚ ਮੌਜੂਦ ਹਨ। ਆਰ. ਬੀ. ਆਈ. ਨੇ ਜਦੋਂ ਇਨ੍ਹਾਂ ਨੋਟਾਂ ਨੂੰ ਸਰਕੂਲਰ ’ਚੋਂ ਹਟਾਉਣ ਦਾ ਐਲਾਨ ਕੀਤਾ ਸੀ ਤਾਂ 3.56 ਲੱਖ ਕਰੋੜ ਰੁਪਏ ਮੁੱਲ ਦੇ ਨੋਟ ਸਰਕੂਲਰ ’ਚ ਮੌਜੂਦ ਸਨ।

ਇਹ ਵੀ ਪੜ੍ਹੋ : ਅਗਸਤ 'ਚ 14 ਦਿਨ ਬੰਦ ਰਹਿਣਗੇ ਬੈਂਕ, ਇਥੇ ਚੈੱਕ ਕਰੋ ਛੁੱਟੀਆਂ ਦੀ ਪੂਰੀ ਸੂਚੀ

ਬੀਤੀ 31 ਮਾਰਚ ਨੂੰ ਇਨ੍ਹਾਂ ਨੋਟਾਂ ਦਾ ਮੁੱਲ 3.62 ਲੱਖ ਕਰੋੜ ਰੁਪਏ ਸੀ। ਆਰ. ਬੀ. ਆਈ. ਨੇ ਕਿਹਾ ਕਿ ਬੈਂਕਿੰਗ ਪ੍ਰਣਾਲੀ ਵਿਚ ਵਾਪਸ ਆਉਣ ਵਾਲੇ 2000 ਰੁਪਏ ਦੇ ਨੋਟਾਂ ’ਚੋਂ ਕਰੀਬ 87 ਫ਼ੀਸਦੀ ਨੋਟ ਬੈਂਕਾਂ ਵਿਚ ਜਮ੍ਹਾ ਦੇ ਰੂਪ ’ਚ ਆਏ ਹਨ, ਜਦਕਿ 13 ਫ਼ੀਸਦੀ ਨੋਟ ਹੋਰ ਮੁੱਲਾਂ ਦੇ ਨੋਟ ਨਾਲ ਬਦਲੇ ਗਏ ਹਨ। ਕੇਂਦਰੀ ਬੈਂਕ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਤਰ੍ਹਾਂ ਦੀ ਅਸਹੂਲਤ ਤੋਂ ਬਚਣ ਲਈ ਆਪਣੇ ਕੋਲ ਮੌਜੂਦ 2000 ਰੁਪਏ ਮੁੱਲ ਦੇ ਨੋਟ ਸਤੰਬਰ ਤੱਕ ਬੈਂਕਾਂ ਵਿਚ ਜਾ ਕੇ ਜਮ੍ਹਾ ਕਰ ਦੇਣ ਜਾਂ ਉਨ੍ਹਾਂ ਨੂੰ ਦੂਜੇ ਨੋਟ ਨਾਲ ਬਦਲ ਲੈਣ।

ਇਹ ਵੀ ਪੜ੍ਹੋ : ਸਾਵਧਾਨ! ਵਾਸ਼ਿੰਗ ਮਸ਼ੀਨ 'ਚ ਕੱਪੜੇ ਧੌਂਦੇ ਸਮੇਂ ਕਦੇ ਨਾ ਕਰੋ ਇਹ ਗਲਤੀਆਂ, ਹੋ ਸਕਦੈ ਵੱਡਾ ਧਮਾਕਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News