ਸਰਕਾਰ ਨੇ ਬੰਦ ਕੀਤੇ 80 ਲੱਖ SIM Card, ਕਿਤੇ ਤੁਹਾਡਾ ਨੰਬਰ ਤਾਂ ਨਹੀਂ ਸ਼ਾਮਲ
Wednesday, Dec 18, 2024 - 12:23 AM (IST)
ਗੈਜੇਟ ਡੈਸਕ- ਭਾਰਤ ਸਰਕਾਰ ਨੇ ਸਾਈਬਰ ਅਪਰਾਧ 'ਤੇ ਰੋਕ ਲਗਾਉਣ ਲਈ ਫਰਜ਼ੀ ਸਿਮ ਕਾਰਡ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਇਸ ਕਦਮ ਨੂੰ ਡਿਜੀਟਲ ਸੁਰੱਖਿਆ ਯਕੀਨੀ ਕਰਨ ਦੀ ਦਿਸ਼ਾ 'ਚ ਇਕ ਮਹੱਤਵਪੂਰਨ ਕੋਸ਼ਿਸ਼ ਮੰਨਿਆ ਜਾ ਰਿਹਾ ਹੈ। ਦੂਰਸੰਚਾਰ ਵਿਭਾਗ (DoT) ਨੇ ਏ.ਆਈ. ਦੀ ਵਰਤੋਂ ਕਰਦੇ ਹੋਏ 80 ਲੱਖ ਤੋਂ ਵੱਧ ਫਰਜ਼ੀ ਦਸਤਾਵੇਜ਼ਾਂ 'ਤੇ ਜਾਰੀ ਕੀਤੇ ਗਏ ਸਿਮ ਕਾਰਡ ਨੂੰ ਬੰਦ ਕਰ ਦਿੱਤਾ ਹੈ। ਇਸ ਦਾ ਉਦੇਸ਼ ਗੈਰ-ਕਾਨੂੰਨੀ ਗਤੀਵਿਧੀਆਂ 'ਚ ਇਨ੍ਹਾਂ ਸਿਮ ਕਾਰਡਾਂ ਦੀ ਵਰਤੋਂ ਨੂੰ ਰੋਕਣਾ ਹੈ।
6.78 ਲੱਖ ਸਾਈਬਰ ਅਪਰਾਧ ਨਾਲ ਜੁੜੇ ਨੰਬਰ ਕੀਤੇ ਗਏ ਬਲਾਕ
ਫਰਜ਼ੀ ਸਿਮ ਕਾਰਡ ਤੋਂ ਇਲਾਵਾ ਸਰਕਾਰ ਨੇ 6.78 ਲੱਖ ਅਜਿਹੇ ਮੋਬਾਇਲ ਨੰਬਰ ਵੀ ਬੰਦ ਕਰ ਦਿੱਤੇ ਹਨ ਜੋ ਸਿੱਧਾ ਸਾਈਬਰ ਅਪਰਾਧ 'ਚ ਸ਼ਾਮਲ ਸਨ। ਇਹ ਕਦਮ ਡਿਜੀਟਲ ਧੋਖਾਧੜੀ 'ਤੇ ਵਿਆਪਕ ਕਾਰਵਾਈ ਦਾ ਹਿੱਸਾ ਹੈ ਜੋ ਟੈਲੀਕਾਮ ਸੇਵਾਵਾਂ ਨੂੰ ਸੁਰੱਖਿਅਤ ਬਣਾਉਣ ਦੇ ਸਰਕਾਰ ਦੇ ਸੰਕਲਪ ਨੂੰ ਦਰਸ਼ਾਉਂਦਾ ਹੈ।
ਇਹ ਵੀ ਪੜ੍ਹੋ- FREE ਮਿਲ ਰਿਹੈ 3 ਮਹੀਨਿਆਂ ਦਾ ਰੀਚਾਰਜ!
ਏ.ਆਈ. ਆਧਾਰਿਤ ਤਕਨੀਕ ਨਾਲ ਫਰਜ਼ੀ ਨੰਬਰਾਂ ਦੀ ਪਛਾਣ
ਦੂਰਸੰਚਾਰ ਵਿਭਾਗ ਨੇ ਫਰਜ਼ੀ ਦਸਤਾਵੇਜ਼ਾਂ 'ਤੇ ਰਜਿਸਟਰਡ ਮੋਬਾਇਲ ਨੰਬਰਾਂ ਦਾ ਪਤਾ ਲਗਾਉਣ ਲਈ ਏ.ਆਈ. ਆਧਾਰਿਤ ਟੂਲ ਦੀ ਵਰਤੋਂ ਕੀਤੀ ਹੈ। ਇਸ ਪਹਿਲਕਦਮੀ ਤਹਿਤ 78.33 ਲੱਖ ਫਰਜ਼ੀ ਮੋਬਾਇਲ ਨੰਬਰਾਂ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ਨੂੰ ਹੁਣ ਬੰਦ ਕਰ ਦਿੱਤਾ ਗਿਆ ਹੈ। ਵਿਭਾਗ ਨੇ ਇਸਦੀ ਜਾਣਕਾਰੀ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਰਾਹੀਂ ਸਾਂਝੀ ਕੀਤੀ ਹੈ।
ਇਸ ਰਿਪੋਰਟ 'ਤੇ ਕੇਂਦਰੀ ਸੰਚਾਰ ਮੰਤਰੀ ਜੋਤਿਰਾਦਿੱਤਿਆ ਸਿੰਧੀਆ ਨੇ ਦੱਸਿਆ ਕਿ ਇਸ ਮੁਹਿੰਮ 'ਚ ਦੂਰਸੰਚਾਰ ਵਿਭਾਗ ਅਤੇ ਗ੍ਰਹਿ ਮੰਤਰਾਲਾ ਵਿਚਾਲੇ ਸਹਿਯੋਗ ਨੇ ਅਹਿਮ ਭੂਮਿਕਾ ਨਿਭਾਈ। ਵਿਸ਼ੇਸ਼ ਰੂਪ ਨਾਲ ਸਾਈਬਰ ਅਪਰਾਧ ਹੈਲਪਲਾਈਨ 1930 ਨੇ 10 ਲੱਖ ਲੋਕਾਂ ਦੀਆਂ ਸ਼ਿਕਾਇਤਾਂ ਦਾ ਹੱਲ ਕਰਦੇ ਹੋਏ 3,500 ਕਰੋੜ ਰੁਪਏ ਦੀ ਰਾਸ਼ੀ ਬਚਾਉਣ 'ਚ ਮਦਦ ਕੀਤੀ ਹੈ।
ਇਹ ਵੀ ਪੜ੍ਹੋ- ਬਦਲ ਜਾਵੇਗਾ iPhone ਚਲਾਉਣ ਦਾ ਤਰੀਕਾ, iOS 18.2 ਅਪਡੇਟ 'ਚ ਮਿਲਣਗੇ ਬੇਹੱਦ ਸ਼ਾਨਦਾਰ ਫੀਚਰਜ਼
साइबर अपराध में शामिल 6.78 लाख connections समाप्त pic.twitter.com/VTF2SHukXe
— DoT India (@DoT_India) December 15, 2024