5G ਸਪੈਕਟ੍ਰਮ ਦੀ ਤਿਆਰੀ ਸ਼ੁਰੂ, ਨਿਲਾਮੀ ਲਈ ਕੰਪਨੀ ਦੀ ਚੋਣ ਜਲਦ
Saturday, Feb 08, 2020 - 03:37 PM (IST)

ਨਵੀਂ ਦਿੱਲੀ — ਦੂਰਸੰਚਾਰ ਵਿਭਾਗ ਅਗਲੇ 15 ਦਿਨਾਂ ਅੰਦਰ 5G ਸਪੈਕਟ੍ਰਮ ਦੀ ਨੀਲਾਮੀ ਕਰਵਾਉਣ ਵਾਲੀ ਏਜੰਸੀ ਦੀ ਨਿਯੁਕਤੀ ਕਰ ਸਕਦਾ ਹੈ। ਸੂਤਰਾਂ ਮੁਤਾਬਕ 4 ਕੰਪਨੀਆਂ ਨੇ ਨਿਲਾਮੀ ਲਈ ਦਿਲਚਸਪੀ ਦਿਖਾਈ ਹੈ।
ਨਿਲਾਮੀ ਕਰਵਾਉਣ ਵਾਲੀ ਕੰਪਨੀ ਦੀ ਚੋਣ ਜਲਦੀ ਹੀ ਹੋ ਸਕਦੀ ਹੈ। ਫਰਵਰੀ ਦੇ ਅੰਤ ਤੱਕ ਕੰਪਨੀ ਦੀ ਚੋਣ ਸੰਭਵ ਹੈ। ਮਈ 'ਚ 5G ਸਪੈਕਟ੍ਰਮ ਦੀ ਨਿਲਾਮੀ ਕੰਪਨੀ ਕਰਵਾਏਗੀ। 4 ਕੰਪਨੀਆਂ ਦੀ ਨਿਲਾਮੀ ਲਈ ਅਰਜ਼ੀ ਆਈ ਹੈ। ਜਿਸ ਵਿਚ ITI, MSTC ਨੇ ਨਿਲਾਮੀ ਕਰਨ ਲਈ ਅਰਜ਼ੀ ਦਿੱਤੀ ਹੈ। ਇਸ ਦੇ ਨਾਲ ਹੀ e-Procurement Tech, Mjuction ਦੀ ਅਰਜ਼ੀ ਵੀ ਸਾਹਮਣੇ ਆਈ ਹੈ।
ਜ਼ਿਕਰਯੋਗ ਹੈ ਕਿ ਅਗਲੇ ਹਫਤੇ ਟੈਕਨੀਕਲ ਬਿਡਸ ਖੋਲ੍ਹੀਆਂ ਜਾਣਗੀਆਂ। DOT ਨੇ ਨੀਲਾਮੀ ਲਈ ਕੈਬਨਿਟ ਨੋਟ ਤਿਆਰ ਕੀਤਾ ਹੈ। ਮਾਰਚ ਵਿਚ ਨਿਲਾਮੀ ਲਈ ਕੈਬਨਿਟ ਦੀ ਮਨਜ਼ੂਰੀ ਸੰਭਵ ਹੈ।