ਆਧਾਰ ਕਾਰਡ 'ਤੇ ਮਿਲੇਗਾ 5 ਲੱਖ ਦਾ ਮੁਫ਼ਤ ਸਿਹਤ ਬੀਮਾ, ਇੰਝ ਕਰੋ ਅਪਲਾਈ

Wednesday, Nov 20, 2024 - 01:06 PM (IST)

ਨਵੀਂ ਦਿੱਲੀ - ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ (AB PM-JAY) ਨੇ ਹਾਲ ਹੀ ਵਿੱਚ 70 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਸਾਰੇ ਸੀਨੀਅਰ ਨਾਗਰਿਕਾਂ ਨੂੰ ਸ਼ਾਮਲ ਕੀਤਾ ਹੈ। ਚਾਹੇ ਉਨ੍ਹਾਂ ਦੀ ਆਮਦਨ ਕਿੰਨੀ ਵੀ ਹੋਵੇ। ਇਸ ਇਤਿਹਾਸਕ ਪਹਿਲਕਦਮੀ ਦਾ ਟੀਚਾ ਲਗਭਗ 4.5 ਕਰੋੜ ਪਰਿਵਾਰਾਂ ਨੂੰ ਵਿਆਪਕ ਸਿਹਤ ਕਵਰੇਜ ਪ੍ਰਦਾਨ ਕਰਨਾ ਹੈ। ਲਗਭਗ 6 ਕਰੋੜ ਸੀਨੀਅਰ ਨਾਗਰਿਕਾਂ ਨੂੰ ਪ੍ਰਤੀ ਪਰਿਵਾਰ 5 ਲੱਖ ਰੁਪਏ ਦੇ ਸਿਹਤ ਬੀਮਾ ਕਵਰ ਦਾ ਲਾਭ ਮਿਲੇਗਾ।

ਇਹ ਵੀ ਪੜ੍ਹੋ :     ਫਿਰ ਬਦਲੇ ਸੋਨੇ ਦੇ ਭਾਅ, ਦੋ ਦਿਨਾਂ 'ਚ 1500 ਰੁਪਏ ਮਹਿੰਗਾ ਹੋਇਆ Gold

ਵਿਸ਼ੇਸ਼ ਆਯੁਸ਼ਮਾਨ ਕਾਰਡ : ਇਸ ਯੋਜਨਾ ਦੇ ਤਹਿਤ ਸੀਨੀਅਰ ਨਾਗਰਿਕਾਂ ਨੂੰ ਇੱਕ ਵੱਖਰਾ ਅਤੇ ਵਿਸ਼ੇਸ਼ ਕਾਰਡ ਮਿਲੇਗਾ। 

ਟਾਪ-ਅੱਪ ਕਵਰ : AB PM-JAY ਦੇ ਅਧੀਨ ਪਹਿਲਾਂ ਹੀ ਕਵਰ ਕੀਤੇ ਗਏ ਪਰਿਵਾਰਾਂ ਦੇ ਸੀਨੀਅਰ ਨਾਗਰਿਕਾਂ ਨੂੰ ਹਰ ਸਾਲ 5 ਲੱਖ ਦਾ ਵਾਧੂ ਟਾਪ-ਅੱਪ ਮਿਲੇਗਾ, ਜਿਸ ਨੂੰ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਸਾਂਝਾ ਨਹੀਂ ਕਰ ਸਕਦੇ।

ਪਰਿਵਾਰਕ ਕਵਰ : ਜੇਕਰ ਸੀਨੀਅਰ ਨਾਗਰਿਕ ਪਹਿਲਾਂ ਹੀ ਇਸ ਸਕੀਮ ਵਿੱਚ ਰਜਿਸਟਰਡ ਨਹੀਂ ਹਨ, ਤਾਂ ਉਨ੍ਹਾਂ ਨੂੰ ਪਰਿਵਾਰਕ ਆਧਾਰ 'ਤੇ 5 ਲੱਖ ਦਾ ਸਾਲਾਨਾ ਕਵਰ ਮਿਲੇਗਾ।

ਲਾਭਪਾਤਰੀ ਆਯੁਸ਼ਮਾਨ ਭਾਰਤ ਸੀਨੀਅਰ ਸਿਟੀਜ਼ਨ ਸਕੀਮ ਲਈ ਵੈੱਬਸਾਈਟ ਪੋਰਟਲ ਅਤੇ ਆਯੁਸ਼ਮਾਨ ਐਪ (ਗੂਗਲ ਪਲੇ ਸਟੋਰ 'ਤੇ ਐਂਡਰਾਇਡ ਲਈ ਉਪਲਬਧ) ਰਾਹੀਂ ਅਰਜ਼ੀ ਦੇ ਸਕਦੇ ਹਨ।

ਇਹ ਵੀ ਪੜ੍ਹੋ :     Aadhar Card 'ਤੇ ਤੁਰੰਤ ਮਿਲੇਗਾ Loan, ਇੰਝ ਕਰੋ ਅਪਲਾਈ

70 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਸੀਨੀਅਰ ਨਾਗਰਿਕਾਂ ਲਈ ਆਯੁਸ਼ਮਾਨ ਕਾਰਡ ਲਈ ਅਰਜ਼ੀ ਕਿਵੇਂ ਦੇਣੀ ਹੈ? 

ਆਨਲਾਈਨ ਅਪਲਾਈ ਕਰਨ ਦਾ ਇਹ ਹੈ ਤਰੀਕਾ

ਸੀਨੀਅਰ ਨਾਗਰਿਕ ਨੈਸ਼ਨਲ ਹੈਲਥ ਅਥਾਰਟੀ (NHA) ਦੀ ਅਧਿਕਾਰਤ ਵੈੱਬਸਾਈਟ ਜਾਂ ਆਯੁਸ਼ਮਾਨ ਐਪ ਰਾਹੀਂ ਆਯੁਸ਼ਮਾਨ ਕਾਰਡ ਲਈ ਆਨਲਾਈਨ ਅਰਜ਼ੀ ਦੇ ਸਕਦੇ ਹਨ। NHA ਅਪਲਾਈ ਕਰਨ ਲਈ...

NHA ਲਾਭਪਾਤਰੀ ਪੋਰਟਲ 'ਤੇ ਜਾਓ।

ਆਪਣਾ ਫ਼ੋਨ ਨੰਬਰ ਦਰਜ ਕਰੋ, ਕੈਪਚਾ ਹੱਲ ਕਰੋ ਅਤੇ OTP ਨਾਲ ਪੁਸ਼ਟੀ ਕਰੋ।
70 ਸਾਲ ਤੋਂ ਵੱਧ ਉਮਰ ਦੇ ਸੀਨੀਅਰ ਨਾਗਰਿਕਾਂ ਲਈ ਬੈਨਰ 'ਤੇ ਕਲਿੱਕ ਕਰੋ।
ਆਪਣਾ ਸੂਬਾ, ਜ਼ਿਲ੍ਹਾ ਅਤੇ ਆਧਾਰ ਨੰਬਰ ਦਰਜ ਕਰੋ।
ਕੇਵਾਈਸੀ ਵੈਰੀਫਿਕੇਸ਼ਨ ਲਈ ਆਧਾਰ ਓਟੀਪੀ ਦੀ ਵਰਤੋਂ ਕਰੋ ਅਤੇ ਮੌਜੂਦਾ ਫੋਟੋ ਅੱਪਲੋਡ ਕਰੋ।
ਮਨਜ਼ੂਰੀ ਤੋਂ ਬਾਅਦ 15 ਮਿੰਟਾਂ ਦੇ ਅੰਦਰ ਆਯੁਸ਼ਮਾਨ ਵਯ ਵੰਦਨਾ ਕਾਰਡ ਡਾਊਨਲੋਡ ਕਰੋ।

ਇਹ ਵੀ ਪੜ੍ਹੋ :      IT ਵਿਭਾਗ ਦੀ ਚਿਤਾਵਨੀ, ਇਨ੍ਹਾਂ ਨਿਯਮਾਂ ਦੀ ਪਾਲਣਾ ਨਾ ਕਰਨ ’ਤੇ ਲੱਗੇਗਾ 10 ਲੱਖ ਰੁਪਏ ਦਾ ਜੁਰਮਾਨਾ

ਮੋਬਾਈਲ ਐਪਲੀਕੇਸ਼ਨ ਰਾਹੀਂ ਅਰਜ਼ੀ

ਆਪਣੇ ਮੋਬਾਈਲ ਡਿਵਾਈਸ 'ਤੇ ਆਯੁਸ਼ਮਾਨ ਐਪ ਇੰਸਟਾਲ ਕਰੋ।
ਕੈਪਚਾ ਅਤੇ ਮੋਬਾਈਲ ਨੰਬਰ ਦਰਜ ਕਰੋ, ਫਿਰ OTP ਨਾਲ ਪੁਸ਼ਟੀ ਕਰੋ।
ਸਹਾਇਕ ਜਾਣਕਾਰੀ ਪ੍ਰਦਾਨ ਕਰੋ।
ਇੱਕ ਮੌਜੂਦਾ ਫੋਟੋ ਅੱਪਲੋਡ ਕਰੋ।
ਲਾਭਪਾਤਰੀ ਅਤੇ ਪਰਿਵਾਰਕ ਮੈਂਬਰਾਂ ਦੇ ਵੇਰਵੇ ਦਰਜ ਕਰੋ, ਫਿਰ eKYC ਪ੍ਰਕਿਰਿਆ ਨੂੰ ਪੂਰਾ ਕਰੋ।
ਰਜਿਸਟ੍ਰੇਸ਼ਨ ਤੋਂ ਤੁਰੰਤ ਬਾਅਦ ਕਾਰਡ ਡਾਊਨਲੋਡ ਕੀਤਾ ਜਾ ਸਕਦਾ ਹੈ।

ਹੋਰ ਸਕੀਮਾਂ ਦੇ ਨਾਲ ਵਿਕਲਪ: ਸੀਨੀਅਰ ਨਾਗਰਿਕ, ਜੋ CGHS, ECHS ਜਾਂ ਹੋਰ ਸਕੀਮਾਂ ਦੇ ਅਧੀਨ ਆਉਂਦੇ ਹਨ, ਉਸੇ ਸਕੀਮ ਵਿੱਚ ਰਹਿ ਸਕਦੇ ਹਨ ਜਾਂ AB PM-JAY ਸਕੀਮ ਦੇ ਲਾਭ ਲੈ ਸਕਦੇ ਹਨ। 
ਪ੍ਰਾਈਵੇਟ ਬੀਮਾ ਧਾਰਕਾਂ ਲਈ ਵੀ ਸਕੀਮ: ਪ੍ਰਾਈਵੇਟ ਬੀਮਾ ਯੋਜਨਾ ਜਾਂ ਕਰਮਚਾਰੀ ਰਾਜ ਬੀਮਾ ਯੋਜਨਾ ਦੇ ਅਧੀਨ ਕਵਰ ਕੀਤੇ ਗਏ ਸੀਨੀਅਰ ਨਾਗਰਿਕ ਵੀ ਇਸ ਯੋਜਨਾ ਦਾ ਲਾਭ ਲੈ ਸਕਦੇ ਹਨ।

ਇਹ ਵੀ ਪੜ੍ਹੋ :     ਰਿਪੋਰਟ ’ਚ ਖੁਲਾਸਾ : ਪਰਾਲੀ ਸਾੜਨ ਨਾਲੋਂ 240 ਗੁਣਾ ਵੱਧ ਜ਼ਹਿਰੀਲੀ ਗੈਸ ਪੈਦਾ ਕਰਦੇ ਹਨ ਇਹ ਪਲਾਂਟ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News