ਤਿਓਹਾਰੀ ਸੀਜ਼ਨ ਦੌਰਾਨ 2.7 ਲੱਖ ‘ਗਿੱਗ’ ਨੌਕਰੀਆਂ ਪੈਦਾ ਹੋਣ ਦੀ ਉਮੀਦ : ਰਿਪੋਰਟ
Tuesday, Aug 18, 2026 - 11:25 AM (IST)
ਬਿਜ਼ਨੈੱਸ ਡੈਸਕ - ਇਸ ਤਿਓਹਾਰੀ ਸੀਜ਼ਨ ’ਚ ਅਸਥਾਈ ਕਰਮਚਾਰੀਆਂ (ਗਿੱਗ ਵਰਕਰਜ਼) ਦੀ ਮੰਗ ਨਾਲ 2.5-2.7 ਲੱਖ ਨੌਕਰੀਆਂ ਪੈਦਾ ਹੋਣ ਦੀ ਉਮੀਦ ਹੈ, ਜਿਸ ’ਚ ਈ-ਕਾਮਰਸ, ਲਾਜਿਸਟਿਕ, ਕੁਇੱਕ ਕਾਮਰਸ, ਸੰਗਠਿਤ ਪ੍ਰਚੂਨ ਅਤੇ ਬੀ. ਐੱਫ. ਐੱਸ. ਆਈ. (ਬੈਂਕਿੰਗ, ਵਿੱਤੀ ਸੇਵਾਵਾਂ ਅਤੇ ਬੀਮਾ) ਖੇਤਰ ਸਭ ਤੋਂ ਅੱਗੇ ਰਹਿਣਗੇ। ਈ-ਕਾਮਰਸ ਵਰਗੇ ਖੇਤਰਾਂ ’ਚ ਕੰਮ ਕਰਨ ਵਾਲੇ ਅਸਥਾਈ ਕਰਮਚਾਰੀਆਂ ਨੂੰ ‘ਗਿੱਗ ਵਰਕਰਜ਼’ ਕਿਹਾ ਜਾਂਦਾ ਹੈ।
ਇਹ ਵੀ ਪੜ੍ਹੋ : ਘਰ 'ਚ ਰੱਖਿਆ ਹੈ ਵਾਧੂ ਸਿਲੰਡਰ ਤਾਂ ਹੋ ਜਾਓ ਸਾਵਧਾਨ, ਹੋ ਸਕਦੀ ਹੈ...
ਹਿਊਮਨ ਰਿਸੋਰਸਿਜ਼ ਖੇਤਰ ਦੀ ਕੰਪਨੀ ਅਡੇਕੋ ਇੰਡੀਆ ਦੀ ਇਕ ਰਿਪੋਰਟ ’ਚ ਇਹ ਅੰਦਾਜ਼ਾ ਪ੍ਰਗਟਾਇਆ ਗਿਆ। ਇਸ ਦੇ ਮੁਤਾਬਕ, 2026 ਦੇ ਤਿਓਹਾਰੀ ਸੀਜ਼ਨ ਲਈ ਅਸਥਾਈ ਅਤੇ ਗਿੱਗ ਭਰਤੀ ’ਚ ਸਾਲਾਨਾ ਆਧਾਰ ’ਤੇ 15-20 ਫੀਸਦੀ ਦਾ ਵਾਧਾ ਹੋਵੇਗਾ। ਅਡੇਕੋ ਇੰਡੀਆ ਦੇ ਨਿਰਦੇਸ਼ਕ ਅਤੇ ਆਮ ਭਰਤੀਆਂ ਦੇ ਮੁਖੀ ਦੀਪੇਸ਼ ਗੁਪਤਾ ਨੇ ਕਿਹਾ, ‘‘ਜ਼ਿਆਦਾ ਮੁਸ਼ਕਲ ਗਲੋਬਲ ਕਾਰੋਬਾਰੀ ਮਾਹੌਲ ਦੇ ਬਾਵਜੂਦ ਇਸ ਸਾਲ ਦੇ ਤਿਓਹਾਰੀ ਸੀਜ਼ਨ ’ਚ ਨਿਯੁਕਤੀਆਂ ਦੀ ਮਨਸ਼ਾ ਮਜ਼ਬੂਤ ਬਣੀ ਹੋਈ ਹੈ। ਜਿੱਥੇ ਘਰੇਲੂ ਖਪਤ ਪ੍ਰਚੂਨ, ਈ-ਕਾਮਰਸ, ਲਾਜਿਸਟਿਕ ਅਤੇ ਹੋਰ ਖਪਤਕਾਰ-ਕੇਂਦ੍ਰਿਤ ਖੇਤਰਾਂ ’ਚ ਮੰਗ ਦਾ ਸਮਰਥਨ ਕਰ ਰਹੀ ਹੈ, ਉੱਥੇ ਹੀ ਨੌਕਰੀਦਾਤੇ ਭੂ-ਸਿਆਸੀ ਘਟਨਾਚੱਕਰਾਂ, ਊਰਜਾ ਦੀਆਂ ਕੀਮਤਾਂ ’ਚ ਉਤਾਰ-ਚੜ੍ਹਾਅ, ਗਲੋਬਲ ਵਪਾਰ ਦੀ ਬਦਲਦੀ ਸਥਿਤੀ ਅਤੇ ਬਰਾਮਦ-ਮੁਖੀ ਉਦਯੋਗਾਂ ’ਚ ਨਿਰੰਤਰ ਬੇਭਰੋਸਗੀ ਦਰਮਿਆਨ ਜ਼ਿਆਦਾ ਸਾਵਧਾਨੀ ਨਾਲ ਯੋਜਨਾ ਬਣਾ ਰਹੇ ਹਨ।’’
ਇਹ ਵੀ ਪੜ੍ਹੋ : 83 ਸਾਲ ਦੇ ਅਮਿਤਾਭ ਬੱਚਨ ਨੇ ਪੱਕੀ ਕੀਤੀ ਡੀਲ, ਬਿਨਾਂ ਕੰਮ ਕੀਤੇ ਕਮਾਉਣਗੇ 33 ਲੱਖ ਪ੍ਰਤੀ ਮਹੀਨਾ
ਰਿਪੋਰਟ ਮੁਤਾਬਕ, ਇਸ ਸਾਲ ਕਿਰਤਬਲ ਦੀ ਮੰਗ ਦਾ ਲੱਗਭਗ 45 ਫੀਸਦੀ ਹਿੱਸਾ ਲਖਨਊ, ਭੁਵਨੇਸ਼ਵਰ, ਜੈਪੁਰ ਅਤੇ ਕੋਇੰਬਟੂਰ ਵਰਗੇ ਦੂਜੀ ਅਤੇ ਤੀਜੀ ਸ਼੍ਰੇਣੀ ਦੇ ਸ਼ਹਿਰਾਂ ਤੋਂ ਹੋਵੇਗਾ, ਜਿਸ ਨੂੰ ਈ-ਕਾਮਰਸ ਦੀ ਵਧਦੀ ਪਹੁੰਚ, ਸੰਗਠਿਤ ਪ੍ਰਚੂਨ ਵਾਧੇ ਅਤੇ ਇਨ੍ਹਾਂ ਬਾਜ਼ਾਰਾਂ ’ਚ ਵਧਦੀ ਖਪਤ ਦਾ ਸਮਰਥਨ ਪ੍ਰਾਪਤ ਹੈ। ਰਿਪੋਰਟ ’ਚ ਅੱਗੇ ਕਿਹਾ ਗਿਆ ਕਿ ਦਿੱਲੀ-ਐੱਨ. ਸੀ. ਆਰ., ਮੁੰਬਈ, ਬੈਂਗਲੁਰੂ ਅਤੇ ਹੈਦਰਾਬਾਦ ਸਮੇਤ ਪਹਿਲੀ ਸ਼੍ਰੇਣੀ ਦੇ ਸ਼ਹਿਰਾਂ ’ਚ 30 ਫੀਸਦੀ ਤੱਕ ਹੁਨਰ ਦੀ ਕਮੀ ਦੇਖੀ ਜਾ ਰਹੀ ਹੈ।
ਇਹ ਵੀ ਪੜ੍ਹੋ : Credit Card ਤੋਂ ਭਰਦੇ ਹੋ ਕਿਰਾਇਆ...ਤਾਂ ਇਨ੍ਹਾਂ ਗਲਤੀਆਂ ਤੋਂ ਬਚੋ, ਨਹੀਂ ਤਾਂ ਵਧ ਸਕਦਾ ਹੈ ਖ਼ਰਚਾ
ਇਹ ਵੀ ਪੜ੍ਹੋ : ਕੀ ਤੁਹਾਡੇ ਕੋਲ ਹੈ ਕੋਈ Startup Idea? PM ਮੋਦੀ ਨੇ ਭਾਰਤ ਦੇ ਨੌਜਵਾਨਾਂ ਲਈ ਕੀਤਾ ਵੱਡਾ ਐਲਾਨ
ਇਹ ਵੀ ਪੜ੍ਹੋ : ਧੜੰਮ ਡਿੱਗੀ ਚਾਂਦੀ ਤੇ ਸੋਨੇ ਦੀਆਂ ਕੀਮਤਾਂ 'ਚ ਵੀ ਆਈ ਵੱਡੀ ਗਿਰਾਵਟ, ਜਾਣੋ ਕਿੰਨੇ ਹੋਏ ਕੀਮਤੀ ਧਾਤਾਂ ਦੇ ਭਾਅ
ਇਹ ਵੀ ਪੜ੍ਹੋ : ਮਸ਼ਹੂਰ ਸੋਸ਼ਲ ਮੀਡੀਆ Influencer ਗ੍ਰਿਫ਼ਤਾਰ, 82 ਸਾਲਾ ਵਿਅਕਤੀ ਨਾਲ 10.74 ਕਰੋੜ ਦੀ ਧੋਖਾਧੜੀ ਦਾ ਦੋਸ਼
ਇਹ ਵੀ ਪੜ੍ਹੋ : Tata ਨੇ ਸਿਰਫ਼ 100 ਰੁਪਏ 'ਚ ਵੇਚ ਦਿੱਤੀ ਆਪਣੀ ਕੰਪਨੀ, ਸਾਬਕਾ CM ਦੀ ਧੀ ਨੇ ਖ਼ਰੀਦੀ ਪੂਰੀ ਹਿੱਸੇਦਾਰੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
