15 ਸਾਲ ਪੁਰਾਣੇ ਵਾਹਨ ਸੜਕ 'ਤੇ ਦਿਖੇ ਤਾਂ ਕਰ ਲਏ ਜਾਣਗੇ ਜ਼ਬਤ

Monday, Oct 08, 2018 - 02:29 PM (IST)

15 ਸਾਲ ਪੁਰਾਣੇ ਵਾਹਨ ਸੜਕ 'ਤੇ ਦਿਖੇ ਤਾਂ ਕਰ ਲਏ ਜਾਣਗੇ ਜ਼ਬਤ

ਨਵੀਂ ਦਿੱਲੀ — ਦਿੱਲੀ 'ਚ 15 ਸਾਲ ਪੁਰਾਣੇ ਚਲ ਰਹੇ ਡੀਜ਼ਲ ਵਾਹਨਾਂ ਦੇ ਖਿਲਾਫ ਅੱਜ ਤੋਂ ਕਾਰਵਾਈ ਹੋਵੇਗੀ। ਦਿੱਲੀ ਟਰਾਂਸਪੋਰਟ ਵਿਭਾਗ ਨੇ ਰਾਜਧਾਨੀ 'ਚ ਕਰੀਬ 2 ਲੱਖ ਵਾਹਨਾਂ ਨੂੰ ਬੇਕਾਰ ਸ਼੍ਰੇਣੀ ਅਧੀਨ ਗਿਣਿਆ ਜਾਵੇਗਾ। ਵਿਭਾਗ ਨੇ ਜਿਨ੍ਹਾ ਲੋਕਾਂ ਦੀਆਂ ਡੀਜ਼ਲ ਕਾਰਾਂ 15 ਸਾਲ ਪੁਰਾਣੀਆਂ ਹੋ ਚੁੱਕੀਆਂ ਹਨ, ਉਨ੍ਹਾਂ ਦੀ ਰਜਿਸਟਰੇਸ਼ਨ ਰੱਦ ਕਰ ਦਿੱਤੀ ਹੈ।PunjabKesari

ਇਨ੍ਹਾਂ ਹੁਕਮਾਂ ਅਧੀਨ ਜੇਕਰ ਰੱਦ ਕੀਤੇ ਵਾਹਨ ਸੜਕ 'ਤੇ ਦਿਖਾਈ ਦਿੱਤੇ ਤਾਂ ਜ਼ਬਤ ਕਰ ਲਏ ਜਾਣਗੇ। ਸਿਰਫ ਇੰਨਾ ਹੀ ਨਹੀਂ ਜ਼ਬਤ ਕੀਤੇ ਗਏ ਵਾਹਨ, ਮਾਲਕਾਂ ਨੂੰ ਵਾਪਸ ਨਹੀਂ ਕੀਤੇ ਜਾਣਗੇ ਸਗੋਂ ਇੰਨ੍ਹਾਂ ਵਾਹਨਾਂ ਨੂੰ ਕਬਾੜ 'ਚ ਕੱਟਣ ਲਈ ਭੇਜ ਦਿੱਤਾ ਜਾਵੇਗਾ। ਟਰਾਂਸਪੋਰਟ ਅਧਿਕਾਰੀ ਮੁਤਾਬਕ 15 ਸਾਲ ਪੁਰਾਣੇ ਵਾਹਨ ਫਿਰ ਭਾਵੇਂ ਉਹ ਨਿੱਜੀ ਹੋਣ ਜਾਂ ਵਪਾਰਕ, ਜੇਕਰ ਉਹ ਸੜਕ 'ਤੇ ਮਿਲ ਗਏ ਤਾਂ ਉਨ੍ਹਾਂ ਨੂੰ ਸਕਰੈਪ ਲਈ ਭੇਜ ਦਿੱਤਾ ਜਾਵੇਗਾ।

ਟਰਾਂਸਪੋਰਟ ਵਿਭਾਗ ਦੀ ਇਨਫੋਰਸਮੈਂਟ ਟੀਮ 'ਚ ਕਰਮਚਾਰੀਆਂ ਦੀ ਕਮੀ ਕਾਰਨ ਨਗਰ ਨਿਗਮ ਅਧਿਕਾਰੀਆਂ ਨੂੰ ਵੀ ਇਸ ਕਾਰਵਾਈ ਲਈ ਤਾਇਨਾਤ ਕੀਤਾ ਗਿਆ ਹੈ, ਤਾਂ ਜੋ ਗਲੀਆਂ, ਮੁਹੱਲਿਆਂ ਅਤੇ ਪਾਰਕਾਂ ਵਰਗੇ ਸਥਾਨਾਂ 'ਤੇ ਕਾਰਵਾਈ ਕੀਤੀ ਜਾ ਸਕੇ। ਟਰਾਂਸਪੋਰਟ ਵਿਭਾਗ ਨੇ ਟ੍ਰੈਫਿਕ ਪੁਲਸ ਨੂੰ ਵੀ ਇਸ ਤਰ੍ਹਾਂ ਦੇ ਪੁਰਾਣੇ ਵਾਹਨ ਜ਼ਬਤ ਕਰਨ ਦੀ ਅਪੀਲ ਕੀਤੀ ਹੈ। ਸੋਮਵਾਰ ਤੋਂ ਦਿੱਲੀ ਦੇ ਵੱਖ-ਵੱਖ ਇਲਾਕਿਆਂ ਵਿਚ ਟਰਾਂਸਪੋਰਟ ਵਿਭਾਗ ਦੇ 40 ਛਾਪਾ ਮਾਰ ਦਸਤੇ ਤਾਇਨਾਤ ਰਹਿਣਗੇ। ਇਨ੍ਹਾਂ ਵਿਚ ਆਈ.ਟੀ.ਓ. ਰਾਜਘਾਟ, ਦਿੱਲੀ ਗੇਟ, ਨਵੀਂ ਦਿੱਲੀ ਰੇਲਵੇ ਸਟੇਸ਼ਨ ਆਦਿ ਭੀੜ-ਭਾੜ ਵਾਲੇ ਇਲਾਕੇ ਵੀ ਸ਼ਾਮਲ ਹਨ।

ਜ਼ਿਆਦਾ ਧੂੰਏਂ 'ਤੇ ਵੀ ਚਲਾਨ

ਟਰਾਂਸਪੋਰਟ ਵਿਭਾਗ ਨੇ ਸ਼ਨੀਵਾਰ ਨੂੰ ਸੜਕਾਂ 'ਤੇ ਇਸ ਤਰ੍ਹਾਂ ਦੇ ਵਾਹਨਾਂ ਦਾ ਵੀ ਚਲਾਨ ਕੱਟਿਆ, ਜਿਨ੍ਹਾ ਕੋਲ ਪ੍ਰਦੂਸ਼ਣ ਟੈਸਟ ਸਰਟੀਫਿਕੇਟ ਤਾਂ ਸੀ ਪਰ ਉਨ੍ਹਾਂ ਦੇ ਵਾਹਨ ਜ਼ਿਆਦਾ ਧੂੰਆਂ ਦੇ ਰਹੇ ਸਨ। ਅਧਿਕਾਰੀਆਂ ਅਨੁਸਾਰ ਪ੍ਰਦੂਸ਼ਣ ਫੈਲਾਉਣ ਵਾਲੇ ਵਾਹਨਾਂ ਦੇ ਖਿਲਾਫ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਹੋਵੇਗੀ। ਇਹ ਕਾਰਵਾਈ ਦਿਵਾਲੀ ਤੱਕ ਚੱਲੇਗੀ। ਸ਼ਨੀਵਾਰ ਰਾਤ ਨੂੰ ਹੋਈ ਕਾਰਵਾਈ 'ਚ 311 ਵਾਹਨਾਂ ਦੇ ਚਲਾਨ ਕੱਟੇ ਗਏ ਜਿੰਨਾਂ ਵਿਚੋਂ ਪੀ.ਯੂ.ਸੀ. ਵਾਲੇ 153 ਵਾਹਨ ਸਨ। 158 ਅਜਿਹੇ ਵਾਹਨਾਂ ਦਾ ਚਲਾਨ ਵੀ ਕੱਟਿਆ ਗਿਆ ਜਿੰਨਾਂ ਵਾਹਨਾਂ ਵਿਚੋਂ ਜ਼ਿਆਦਾ ਮਾਤਰਾ ਵਿਚ ਧੂੰਆਂ ਨਿਕਲਦਾ ਸਾਫ ਦਿਖਾਈ ਦੇ ਰਿਹਾ ਸੀ।

ਪ੍ਰਦੂਸ਼ਣ ਸਰਟੀਫਿਕੇਟ ਨਹੀਂ ਤਾਂ ਇਕ ਹਜ਼ਾਰ ਰੁਪਿਆ ਜੁਰਮਾਨਾ

ਟਰਾਂਸਪੋਰਟ ਅਫਸਰਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਵਾਹਨ ਸੋਮਵਾਰ ਤੋਂ ਬਿਨਾਂ ਪ੍ਰਦੂਸ਼ਣ ਸਰਟੀਫਿਕੇਟ ਦੇ ਫੜਿਆ ਜਾਂਦਾ ਹੈ ਤਾਂ 1000 ਰੁਪਏ ਦਾ ਚਲਾਨ ਹੋਵੇਗਾ। ਜੇਕਰ ਦੁਬਾਰਾ ਬਗੈਰ ਪੀ.ਯੂ.ਸੀ. ਦੇ ਫੜਿਆ ਜਾਂਦਾ ਹੈ ਤਾਂ 2000 ਰੁਪਏ ਦਾ ਚਲਾਨ ਹੋਵੇਗਾ।  
 


Related News