‘ਵੱਡੇ ਕਾਰਪੋਰੇਟਸ ਨੂੰ ਭਾਰਤ ’ਚ ਬੈਂਕ ਖੋਲ੍ਹਣ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ’
Tuesday, May 02, 2023 - 09:45 AM (IST)

ਮੁੰਬਈ (ਭਾਸ਼ਾ) – ਦਿੱਗਜ਼ ਬੈਂਕਰ ਐੱਨ. ਵਾਘੁਲ ਦਾ ਮੰਨਣਾ ਹੈ ਕਿ ਵੱਡੇ ਕਾਰਪੋਰੇਟਸ ਜਾਂ ਉਦਯੋਗ ਸਮੂਹਾਂ ਨੂੰ ਭਾਰਤ ’ਚ ਕਦੀ ਵੀ ਬੈਂਕ ਖੋਲ੍ਹਣ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ। ਵਾਘੁਲ ਨੇ ਕਿਹਾ ਕਿ ਭਾਰਤ ਨੇ ਆਪਣੇ ਬੈਂਕਾਂ ਦੇ ਰਾਸ਼ਟਰੀਕਰਣ ਦੇ ਤਜ਼ਰਬੇ ਤੋਂ ਸਿੱਖਿਆ ਹੈ ਅਤੇ ਉਹ ਵੱਡੀਆਂ ਕੰਪਨੀਆਂ ਨੂੰ ਬੈਂਕਿੰਗ ’ਚ ਐਂਟਰੀ ਦੀ ਇਜਾਜ਼ਤ ਦੇ ਕੇ ਓਹੀ ਗਲਤੀਆਂ ਕਦੀ ਨਹੀਂ ਦੁਹਰਾਏਗਾ। ਬੀਤੇ ਸਮੇਂ ’ਚ ਕੁੱਝ ਕਾਰਪੋਰੇਟ ਨੇ ਬੈਂਕਿੰਗ ਲਾਈਸੈਂਸ ਪਾਉਣ ਲਈ ਅਰਜ਼ੀ ਦਾਖਲ ਕੀਤੀ ਸੀ, ਹਾਲਾਂਕਿ ਉਨ੍ਹਾਂ ਦਾ ਇਹ ਯਤਨ ਸਫਲ ਨਹੀਂ ਹੋ ਸਕਿਆ।
ਇਹ ਵੀ ਪੜ੍ਹੋ : ਆਯੋਧਿਆ ਦਾ ਵਧਿਆ ਆਕਰਸ਼ਣ, ਆਮਦਨ ਦੇ ਮੌਕੇ ਲੱਭ ਰਹੀਆਂ ਕੰਪਨੀਆਂ ਦੀ ਲੱਗੀ ਭੀੜ
ਰਿਜ਼ਰਵ ਬੈਂਕ ਨੇ ਦੋ ਸਾਲ ਪਹਿਲਾਂ ਇਕ ਸਰਕੂਲਰ ’ਚ ਵੱਡੀਆਂ ਕੰਪਨੀਆਂ ਨੂੰ ਪੂੰਜੀ ਹਾਸਲ ਕਰਨ ਦੀ ਉਨ੍ਹਾਂ ਦੀ ਸਮਰੱਥਾ ਦੇ ਆਧਾਰ ’ਤੇ ਇਜਾਜ਼ਤ ਦੇਣ ਦੀ ਗੱਲ ਅੱਗੇ ਵਧਾਈ ਸੀ। ਇਸ ਪ੍ਰਸਤਾਵ ਦੀ ਆਰ.ਬੀ. ਆਈ. ਦੇ ਸਾਬਕਾ ਉੱਚ ਅਧਿਕਾਰੀਆਂ ਸਮੇਤ ਕਈ ਲੋਕਾਂ ਨੇ ਆਲੋਚਨਾ ਕੀਤੀ ਅਤੇ ਗੱਲ ਉੱਥੇ ਹੀ ਰੁਕ ਗਈ। ਵਾਘੁਲ ਨੇ ਪੱਤਰਕਾਰਾਂ ਨੂੰ ਕਿਹਾ ਕਿ ਆਰਥਿਕ ਵਾਧੇ ਲਈ ਜ਼ਰੂਰੀ ਪੂੰਜੀ ਜਨਤਾ ਤੋਂ ਆਏਗੀ ਜੋ ਪੇਸ਼ੇਵਰ ਤੌਰ ’ਤੇ ਚਲਾਏ ਜਾਣ ਵਾਲੇ ਬੈਂਕ ’ਚ ਨਿਵੇਸ਼ ਕਰਨ ਦੀ ਇਛੁੱਕ ਹੈ। ਉਨ੍ਹਾਂ ਨੇ ਕਿਹਾ ਕਿ ਉਦਯੋਗਿਕ ਘਰਾਣੇ ‘ਬੈਂਕ ਨਹੀਂ ਹੋ ਸਕਦੇ’ ਅਤੇ ਬੈਂਕਾਂ ਦੇ ਰਾਸ਼ਟਰੀਕਰਣ ਨੂੰ ਸਭ ਨੇ ਪਸੰਦ ਕੀਤਾ ਸੀ। ਉਨ੍ਹਾਂ ਨੇ ਪਿਛਲੇ ਸ਼ੁੱਕਰਵਾਰ ਨੂੰ ਆਪਣੀਆਂ ਯਾਦਾਂ ‘ਰਿਫਲੈਕਸ਼ਨਸ’ ਦੀ ਘੁੰਡ ਚੁਕਾਈ ਮੌਕੇ ਪੱਤਰਕਾਰਾਂ ਨੂੰ ਕਿਹਾ ਕਿ ਮੈਨੂੰ ਨਹੀਂ ਲਗਦਾ ਕਿ ਇਸ ਦੇਸ਼ ’ਚ ਮੁੜ ਅਜਿਹਾ ਕੀਤਾ ਜਾਏਗਾ। ਇਹ ਪੂਰੀ ਤਰ੍ਹਾਂ ਪੇਸ਼ੇਵਰ ਬੈਂਕਿੰਗ ਹੋਵੇਗੀ।
ਇਹ ਵੀ ਪੜ੍ਹੋ : ਅੱਜ ਤੋਂ ਫ਼ੋਨ 'ਤੇ ਨਹੀਂ ਆਉਣਗੀਆਂ ਸਪੈਮ ਕਾਲ? ਜਾਣੋ ਕੀ ਹੈ TRAI ਦਾ ਨਵਾਂ ਨਿਯਮ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।