ਈ-ਕਾਮਰਸ ਪਲੇਟਫਾਰਮ ’ਤੇ ਚੜ੍ਹਿਆ ਆਮ ਚੋਣਾਂ ਦਾ ਬੁਖ਼ਾਰ, ਖੂਬ ਵਿਕ ਰਹੇ ਸਿਆਸੀ ਪਾਰਟੀਆਂ ਨਾਲ ਜੁੜੇ ਉਤਪਾਦ

Saturday, Mar 23, 2024 - 05:06 PM (IST)

ਈ-ਕਾਮਰਸ ਪਲੇਟਫਾਰਮ ’ਤੇ ਚੜ੍ਹਿਆ ਆਮ ਚੋਣਾਂ ਦਾ ਬੁਖ਼ਾਰ, ਖੂਬ ਵਿਕ ਰਹੇ ਸਿਆਸੀ ਪਾਰਟੀਆਂ ਨਾਲ ਜੁੜੇ ਉਤਪਾਦ

ਨਵੀਂ ਦਿੱਲੀ (ਭਾਸ਼ਾ) – ਈ-ਕਾਮਰਸ ਪੋਰਟਲ ’ਤੇ ਵੀ ਹੁਣ ਆਉਣ ਵਾਲੀਆਂ ਲੋਕ ਸਭਾ ਚੋਣਾਂ 2024 ਦਾ ਰੰਗ ਚੜ੍ਹਨ ਲੱਗਾ ਹੈ। ਇਨ੍ਹਾਂ ਪੋਰਟਲ ’ਤੇ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਸਬੰਧਤ ਸਾਮਾਨ ਜਾਂ ਉਤਪਾਦ ਭਾਰੀ ਗਿਣਤੀ ’ਚ ਵਿਕ ਰਹੇ ਹਨ। ਇਹ ਆਨਲਾਈਨ ਪਲੇਟਫਾਰਮ ਚੋਣਾਂ ਨਾਲ ਸਬੰਧਤ ਸਾਰੇ ਉਤਪਾਦਾਂ ਜਿਵੇਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ‘ਕਮਲ’ ਤੋਂ ਲੈ ਕੇ ਪੁਰਾਣੀ ਸਮੁੰਦਰੀ ਘੜੀਆਂ ’ਤੇ ਆਮ ਆਦਮੀ ਪਾਰਟੀ (ਆਪ) ਦਾ ਚੋਣ ਚਿੰਨ੍ਹ ਝਾੜੂ ਅਤੇ ਕਾਂਗਰਸ ਦੇ ਮਸ਼ਹੂਰ ਦੁਪੱਟੇ ਆਦਿ ਆਫਰ ਕਰ ਰਹੇ ਹਨ।

ਇਹ ਵੀ ਪੜ੍ਹੋ :    KYC ਦੇ ਨਾਂ 'ਤੇ ਵੱਡੀ ਧੋਖਾਧੜੀ, ਮੁੰਬਈ ਨਿਵਾਸੀ ਦੇ ਖ਼ਾਤੇ 'ਚੋਂ ਨਿਕਲੇ 76 ਲੱਖ ਰੁਪਏ

ਤੁਸੀਂ ਸਿਰਫ ਕਿਸੇ ਈ-ਕਾਮਰਸ ਵੈੱਬਸਾਈਟ ’ਤੇ ਕਿਸੇ ਵੀ ਸਿਆਸੀ ਪਾਰਟੀ ਦਾ ਨਾਂ ਲਿਖੋ ਅਤੇ ਝੰਡੇ ਤੋਂ ਲੈ ਕੇ ਪੈਂਡੈਂਟ (ਗਲੇ ’ਚ ਪਹਿਨਿਆ ਜਾਣ ਵਾਲਾ) ਅਤੇ ਪੈੱਨ ਤੱਕ ਵੱਖ-ਵੱਖ ਤਰ੍ਹਾਂ ਦਾ ਸਾਮਾਨ ਪੇਜ ’ਤੇ ਆ ਜਾਵੇਗਾ। ਇਕ ਈ-ਕਾਮਰਸ ਪਲੇਟਫਾਰਮ ਦੀ ਇਕ ਪ੍ਰਤੀਨਿਧੀ ਨੇ ਕਿਹਾ ਕਿ ਇਹ ਟ੍ਰੈਂਡ ਸ਼ੁਰੂ ’ਚ 2019 ਦੀਆਂ ਚੋਣਾਂ ਦੌਰਾਨ ਉਭਰਿਆ, ਜਦ ਈ-ਕਾਮਰਸ ਪਲੇਟਫਾਰਮ ਪ੍ਰਚਾਰ ਮਾਲ ਅਤੇ ਸਹਾਇਕ ਮਸ਼ੀਨਰੀ ਲਈ ਮਨਪਸੰਦ ਸਥਾਨ ਬਣ ਗਏ। ਉਨ੍ਹਾਂ ਕਿਹਾ ਕਿ ਜਦ ਸਭ ਕੁਝ ਆਨਲਾਈਨ ਵੇਚਿਆ ਜਾਂਦਾ ਹੈ ਤਾਂ ਇਹ ਕਿਉਂ ਨਹੀਂ।

ਇਹ ਵੀ ਪੜ੍ਹੋ :    ਭਾਰਤ ’ਚ ਵੱਧ ਰਹੀ ਅਸਮਾਨਤਾ, ਦੇਸ਼ ਦੇ ਇਕ ਫੀਸਦੀ ਅਮੀਰ ਬਣੇ 40 ਫੀਸਦੀ ਜਾਇਦਾਦ ਦੇ ਮਾਲਕ

ਆਪਣੀ-ਆਪਣੀ ਵੈੱਬਸਾਈਟ ’ਤੇ ਵੀ ਸਾਮਾਨ ਵੇਚ ਰਹੀਆਂ ਹਨ ਪਾਰਟੀਆਂ

ਕੁਝ ਸਿਆਸੀ ਪਾਰਟੀਆਂ ਨੇ ਖੁਦ ਆਪਣੀ-ਆਪਣੀ ਵੈੱਬਸਾਈਟ ’ਤੇ ਅਜਿਹੇ ਮਾਲ ਵੇਚਣ ’ਚ ਸਰਗਰਮੀ ਦਿਖਾਈ ਹੈ। ਮਿਸਾਲ ਲਈ ਨਮੋ ਮਰਚੈਨਡਾਈਜ਼ ਵੈੱਬਸਾਈਟ, ਮੋਦੀ ਦਾ ਪਰਿਵਾਰ, ਫਿਰ ਇਕ ਵਾਰ ਮੋਦੀ, ਮੋਦੀ ਸਰਕਾਰ, ਮੋਦੀ ਦੀ ਗਾਰੰਟੀ ਅਤੇ ਮੋਦੀ ਹੈ ਤੋ ਮੁਮਕਿਨ ਹੈ ਵਰਗੇ ਨਾਰਿਆਂ ਨਾਲ ਸਜੀਆਂ ਟੀ-ਸ਼ਰਟਾਂ, ਮੱਗ, ਲੋਟਾ, ਨੋਟਬੁੱਕ, ਬਿੱਲਾ, ਰਿਸਟਬੈਂਡ (ਗੁੱਟ ’ਤੇ ਬੰਨ੍ਹਿਆ ਜਾਣ ਵਾਲਾ), ਚਾਭੀ ਦਾ ਛੱਲਾ, ਸਟਿਕਰ, ਚੁੰਬਕ, ਟੋਪੀ ਅਤੇ ਕਲਮ ਆਦਿ ਉਤਪਾਦਾਂ ਦੀ ਇਕ ਵਿਸਥਾਰਤ ਲੜੀ ਦਾ ਦਾਅਵਾ ਕਰਦੀ ਹੈ।

ਆਨਲਾਈਨ ਖੁਦਰਾ ਪਲੇਟਫਾਰਮ ਵੱਲ ਝੁਕਾਅ

ਈ-ਕਾਮਰਸ ਮੰਚ ’ਤੇ ਇਨ੍ਹਾਂ ਸਾਮਾਨਾਂ ਦੇ ਸਪਲਾਇਰੋਂ ’ਚੋਂ ਇਕ ਨੇ ਖੁਲਾਸਾ ਕੀਤਾ ਕਿ ਲੋਕ ਸਭਾ ਚੋਣਾਂ ’ਚ ਅਜਿਹੀਆਂ ਵਸਤੂਆਂ ਦੀ ਆਨਲਾਈਨ ਵਿਕਰੀ ’ਚ ਵਾਧਾ ਦੇਖਿਆ ਗਿਆ ਹੈ। ਸਪਲਾਇਰ ਨੇ ਕਿਹਾ ਕਿ ਪਹਿਲਾਂ ਸਾਡੀ ਸਪਲਾਈ ਦੁਕਾਨਾਂ ਨੂੰ ਹੰੁਦੀ ਸੀ ਪਰ ਆਨਲਾਈਨ ਖੁਦਰਾ ਪਲੇਟਫਾਰਮ ਵੱਲ ਝੁਕਾਅ ਨੂੰ ਦੇਖਦੇ ਹੋਏ ਸਾਨੂੰ ਇਸ ਨੂੰ ਅਪਨਾਉਣਾ ਹੀ ਠੀਕ ਲੱਗਾ। ਲੋਕ ਸਭਾ ਚੋਣਾਂ 19 ਅਪ੍ਰੈਲ ਤੋਂ 7 ਪੜਾਵਾਂ ’ਚ ਹੋਣੀਆਂ ਹਨ। ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ।

ਇਹ ਵੀ ਪੜ੍ਹੋ :     Bank Holiday: ਹੋਲੀ 'ਤੇ ਲਗਾਤਾਰ 3 ਦਿਨ ਤੱਕ ਬੰਦ ਰਹਿਣਗੇ ਬੈਂਕ, ਜਲਦੀ ਪੂਰੇ ਕਰੋ ਜ਼ਰੂਰੀ ਕੰਮ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News