ਵਿਰੋਧੀ ਧਿਰ ਬਨਾਮ ਨਿਤੀਸ਼.... ਵਿਧਾਨ ਸਭਾ ਚੋਣਾਂ 2020

03/02/2020 1:58:09 AM

ਰਾਹਿਲ ਨੋਰਾ ਚੋਪੜਾ

ਜਿਵੇਂ-ਜਿਵੇਂ ਬਿਹਾਰ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਆ ਰਹੀਆਂ ਹਨ, ਸੂਬੇ ’ਚ ਸਿਆਸੀ ਸਰਗਰਮੀਆਂ ਤੇਜ਼ ਹੁੰਦੀਆਂ ਜਾ ਰਹੀਆਂ ਹਨ। ਰਾਜਦ ਨੇ ਸੂਬੇ ਦੇ ਹਰ ਜ਼ਿਲੇ ’ਚ ਬੇਰੋਜ਼ਗਾਰੀ ਹਟਾਓ ਯਾਤਰਾ ਸ਼ੁਰੂ ਕੀਤੀ ਹੈ ਅਤੇ ਲਾਲੂ ਯਾਦਵ ਨੇ ਇਕ ਨਵਾਂ ਨਾਅਰਾ ਆਪਣੇ ਸਮਰਥਕਾਂ ਨੂੰ ਦਿੱਤਾ ਹੈ, ‘‘ਦੋ ਹਜ਼ਾਰ ਬੀਸ, ਫਿਰ ਸੇ ਨਿਤੀਸ਼’’। ਇਸਦੇ ਲਈ ਜਦ (ਯੂ) ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਹਿਲੀ ਮਾਰਚ ਨੂੰ ਬਿਹਾਰ ਦੇ ਗਾਂਧੀ ਮੈਦਾਨ ’ਚ ਸ਼ਕਤੀ ਪ੍ਰਦਰਸ਼ਨ ਦਾ ਆਯੋਜਨ ਕੀਤਾ ਜਿਸ ਵਿਚ ਸੂਬੇ ਭਰ ਤੋਂ ਪਾਰਟੀ ਵਰਕਰਾਂ ਨੇ ਹਿੱਸਾ ਲਿਆ। ਇਸ ਤੋਂ ਪਹਿਲਾਂ ਨਿਤੀਸ਼ ਨੇ ਇਕ ਵਾਰ ਫਿਰ ਬਿਹਾਰ ਲਈ ਵਿਸ਼ੇਸ਼ ਸੂਬੇ ਦੇ ਦਰਜੇ ਦੀ ਮੰਗ ਕੀਤੀ ਅਤੇ ਇਸ ਮਸਲੇ ’ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਚਰਚਾ ਕੀਤੀ। ਚੋਣਾਂ ਨੂੰ ਦੇਖਦੇ ਹੋਏ ਨਿਤੀਸ਼ ਸਰਕਾਰ ਨੇ ਸੂਬਾ ਵਿਧਾਨ ਸਭਾ ’ਚ ਸਰਬਸੰਮਤੀ ਨਾਲ ਐੱਨ. ਆਰ. ਸੀ. ਅਤੇ ਐੱਨ. ਪੀ. ਆਰ. ਦੇ ਵਿਰੁੱਧ ਮਤਾ ਪਾਸ ਕੀਤਾ। ਬਿਹਾਰ ਵਿਚ ਇਸ ਸਾਲ ਦੇ ਅਖੀਰ ਵਿਚ ਚੋਣਾਂ ਹੋਣੀਆਂ ਹਨ ਅਤੇ ਇਸਦੇ ਲਈ ਜਦ (ਯੂ) ਨੇ ਸਾਰੇ ਬੂਥਾਂ ਦੇ ਪ੍ਰਧਾਨਾਂ ਅਤੇ ਸਕੱਤਰਾਂ ਨੂੰ ਪਟਨਾ ਰੈਲੀ ’ਚ ਸੱਦਿਆ ਹੈ ਅਤੇ ਨਿਤੀਸ਼ ਕੁਮਾਰ ਰਸਮੀ ਤੌਰ ’ਤੇ 2020 ਦੀਆਂ ਚੋਣਾਂ ਦਾ ਬਿਗੁਲ ਵਜਾਉਣਗੇ। ਜਦ (ਯੂ) ਦੇ ਬੁਲਾਰੇ ਨੀਰਜ ਕੁਮਾਰ ਅਨੁਸਾਰ ਇਸ ਵਾਰ ਗੱਲ ਲਾਲੂ ਦੇ 15 ਸਾਲ ਬਨਾਮ ਨਿਤੀਸ਼ ਕੁਮਾਰ ਦੇ 15 ਸਾਲ ਦੀ ਹੋਵੇਗੀ, ਜਿਸ ਵਿਚ ਦੋਵਾਂ ਦੇ ਕਾਰਜਕਾਲ ਦੌਰਾਨ ਹੋਏ ਵਿਕਾਸ ਦੇ ਅੰਕੜਿਆਂ ਨੂੰ ਸਾਹਮਣੇ ਰੱਖਿਆ ਜਾਵੇਗਾ। ਇਸ ਦਰਮਿਆਨ ਰਾਜਦ ਬਿਹਾਰ ਵਿਚ ਲੋਕਾਂ ਕੋਲੋਂ ਪੁੱਛ ਰਿਹਾ ਹੈ ਕਿ ਉਹ ਗਾਂਧੀ ਜੀ ਦੇ ਨਾਲ ਹਨ ਜਾਂ ਗੋਡਸੇ ਦੇ ਨਾਲ ਅਤੇ ਦੂਜੇ ਪਾਸੇ ਸੀ. ਏ. ਏ., ਐੱਨ. ਆਰ. ਸੀ. ਅਤੇ ਐੱਨ. ਪੀ. ਆਰ. ਬਾਰੇ ਜਾਗਰੂਕਤਾ ਪੈਦਾ ਕਰਨ ਲਈ ਕਨ੍ਹੱਈਆ ਕੁਮਾਰ ਨੇ ਆਪਣੀ ਜਨ-ਗਣ-ਮਨ ਯਾਤਰਾ ਪੂਰੀ ਕਰ ਲਈ ਹੈ।

ਕਾਂਗਰਸ ਦੀ ਸਥਿਤੀ ’ਤੇ ਇਕ ਨਜ਼ਰ

2004 ਵਿਚ ਪੁਰਾਣੇ ਕਾਂਗਰਸੀ ਆਗੂਆਂ ਦੇ ਪੁੱਤਰ ਅਤੇ ਪੋਤਰੇ ਕਾਂਗਰਸ ਰਾਹੀਂ ਸਿਆਸਤ ’ਚ ਆਏ ਜਿਨ੍ਹਾਂ ’ਚ ਸਚਿਨ ਪਾਇਲਟ, ਜਿਓਤਿਰਾਦਿੱਤਿਆ ਸਿੰਧੀਆ, ਮਿਲਿੰਦ ਦੇਵੜਾ, ਸੰਦੀਪ ਦੀਕਸ਼ਿਤ ਅਤੇ ਜਿਤਿਨ ਪ੍ਰਸਾਦ ਸ਼ਾਮਲ ਹਨ। ਇਹ ਲੋਕ ਜਲਦੀ ਹੀ ਰਾਹੁਲ ਗਾਂਧੀ ਬ੍ਰਿਗੇਡ ਦਾ ਹਿੱਸਾ ਬਣ ਗਏ। 2009 ’ਚ ਇਨ੍ਹਾਂ ’ਚੋਂ ਜ਼ਿਆਦਾਤਰ ਨੂੰ ਮੰਤਰੀ ਦਾ ਅਹੁਦਾ ਜਾਂ ਪਾਰਟੀ ਦੇ ਸੰਗਠਨ ’ਚ ਕੋਈ ਅਹੁਦਾ ਦਿੱਤਾ ਗਿਆ ਪਰ ਰਾਹੁਲ ਗਾਂਧੀ ਦੇ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਦੇ ਬਾਅਦ ਇਨ੍ਹਾਂ ਯੂਥ ਨੇਤਾਵਾਂ ਨੇ ਪਾਰਟੀ ਲੀਡਰਸ਼ਿਪ ਨਾਲ ਨਾਰਾਜ਼ਗੀ ਜ਼ਾਹਿਰ ਕਰਨੀ ਸ਼ੁਰੂ ਕਰ ਦਿੱਤੀ। ਸ਼ਸ਼ੀ ਥਰੂਰ ਇਸੇ ਸਮੇਂ ਗਾਂਧੀ ਪਰਿਵਾਰ ਦੇ ਬਹੁਤ ਨਜ਼ਦੀਕ ਹੁੰਦੇ ਸਨ ਜਿਨ੍ਹਾਂ ਨੇ ਹੁਣ ਸੰਦੀਪ ਦੀਕਸ਼ਿਤ ਦੇ ਉਸ ਇੰਟਰਵਿਊ ਦਾ ਸਮਰਥਨ ਕੀਤਾ ਹੈ ਜਿਸ ਵਿਚ ਦੀਕਸ਼ਿਤ ਨੇ ਪਾਰਟੀ ਲੀਡਰਸ਼ਿਪ ਲਈ ਚੋਣ ਕਰਵਾਏ ਜਾਣ ਦੀ ਮੰਗ ਰੱਖੀ ਹੈ। ਜੈ ਰਾਮ ਰਮੇਸ਼ ਨੇ ਦਿੱਲੀ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਦੀ ਹਾਰ ਨੂੰ ਕੋਰੋਨਾ ਵਾਇਰਸ ਦਾ ਨਾਂ ਦਿੱਤਾ ਹੈ। ਮਿਲਿੰਦ ਦੇਵੜਾ ਦਿੱਲੀ ’ਚ ਜਿੱਤ ਲਈ ‘ਆਪ’ ਦੀ ਸ਼ਲਾਘਾ ਕਰ ਰਹੇ ਹਨ ਅਤੇ ਜਿਓਤਿਰਾਦਿੱਤਿਆ ਸਿੰਧੀਆ ਨੇ ਕਮਲਨਾਥ ਦੇ ਵਿਰੁੱਧ ਮੱਧ ਪ੍ਰਦੇਸ਼ ’ਚ ਸੜਕਾਂ ’ਤੇ ਉੱਤਰਨ ਦੀ ਚਿਤਾਵਨੀ ਦਿੱਤੀ ਹੈ। ਰਾਜਸਥਾਨ ’ਚ ਉਪ ਮੁੱਖ ਮੰਤਰੀ ਸਚਿਨ ਪਾਇਲਟ ਲਗਾਤਾਰ ਮੁੱਖ ਮੰਤਰੀ ਅਸ਼ੋਕ ਗਹਿਲੋਤ ਦਾ ਵਿਰੋਧ ਕਰ ਰਹੇ ਹਨ।

ਰਾਜਸਥਾਨ ’ਚ ਰਾਜ ਸਭਾ ਲਈ ਚੋਣਾਂ

ਰਾਜਸਥਾਨ ’ਚ 3 ਰਾਜ ਸਭਾ ਸੀਟਾਂ ਲਈ ਜਲਦੀ ਹੀ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਵਿਧਾਨ ਸਭਾ ਸੀਟਾਂ ਦੇ ਅੰਕੜਿਆਂ ਅਨੁਸਾਰ ਕਾਂਗਰਸ ਨੂੰ ਇਨ੍ਹਾਂ ’ਚੋਂ 2 ਸੀਟਾਂ ਮਿਲਣਗੀਆਂ ਅਤੇ ਭਾਜਪਾ ਨੂੰ ਇਕ। ਭਾਜਪਾ ਦੇ 3 ਰਾਜ ਸਭਾ ਮੈਂਬਰ ਰਿਟਾਇਰ ਹੋਣ ਜਾ ਰਹੇ ਹਨ। ਪਿਛਲੀਅ ਾਂ ਰਾਜ ਸਭਾ ਚੋਣਾਂ ’ਚ ਦਿੱਲੀ ਦੇ ਵਿਜੇ ਗੋਇਲ ਨੂੰ ਰਾਜਸਥਾਨ ਤੋਂ ਚੁਣਿਆ ਗਿਆ ਸੀ ਪਰ ਇਸ ਵਾਰ ਇਹ ਮੁਸ਼ਕਿਲ ਲੱਗਦਾ ਹੈ ਕਿਉਂਕਿ ਦਿੱਲੀ ਤੋਂ ਹੋਣ ਦੇ ਕਾਰਣ ਉਹ ਆਊਟਸਾਈਡਰ ਹਨ। ਇਸ ਦੇ ਇਲਾਵਾ ਆਰ. ਐੱਸ. ਐੱਸ. ਦੀ ਬੈਕਗ੍ਰਾਊਂਡ ਵਾਲੇ ਨਾਰਾਇਣ ਪੰਚਰੀਆ ਅਤੇ ਵਸੁੰਧਰਾ ਰਾਜੇ ਸਿੰਧੀਆ ਖੇਮੇ ਨਾਲ ਜੁੜੇ ਰਾਮ ਨਾਰਾਇਣ ਦੇ ਨਾਂ ਚਰਚਾ ਵਿਚ ਹਨ। ਭਾਜਪਾ ਦੇ ਖੇਮੇ ’ਚ ਇਹ ਚਰਚਾ ਹੈ ਕਿ ਹਾਈਕਮਾਂਡ ਨਾਰਾਇਣ ਪੰਚਰੀਆ ਨੂੰ ਚੋਣ ’ਚ ਖੜ੍ਹਾ ਕਰ ਸਕਦੀ ਹੈ। ਕਾਂਗਰਸ ’ਚ ਸੂਬੇ ਦੇ ਵਧੇਰੇ ਨੇਤਾ ਪ੍ਰਿਯੰਕਾ ਗਾਂਧੀ ਵਢੇਰਾ ਦੇ ਪੱਖ ਵਿਚ ਹਨ ਅਤੇ ਇੰਝ ਜਾਪਦਾ ਹੈ ਕਿ ਦੂਸਰੀ ਸੀਟ ਲਈ ਅਸ਼ੋਕ ਗਹਿਲੋਤ ਕਿਸੇ ਪੱਛੜੇ ਜਾਂ ਦਲਿਤ ਨੇਤਾ ਦਾ ਨਾਂ ਅੱਗੇ ਵਧਾਉਣਗੇ।


Bharat Thapa

Content Editor

Related News