ਅੱਜ ਕੈਂਸਰ ਦਿਵਸ ’ਤੇ ਵਿਸ਼ੇਸ਼, ਨੈਸ਼ਨਲ ਕੈਂਸਰ ਗ੍ਰਿਡ ਤੋਂ ਹਨ ਕਈ ਉਮੀਦਾਂ
Thursday, Feb 04, 2021 - 02:20 AM (IST)

ਨਿਰੰਕਾਰ ਸਿੰਘ
ਕੈਂਸਰ ਅੱਜ ਵੀ ਦੁਨੀਆ ਦੀਆਂ ਸਭ ਤੋਂ ਵਧ ਭਿਆਨਕ ਬੀਮਾਰੀਆਂ ’ਚੋਂ ਇਕ ਹੈ। ਇਸ ’ਤੇ ਲਗਾਮ ਲਗਾਉਣ ਲਈ ਜ਼ਰੂਰੀ ਹੈ ਕਿ ਸਮਾਜ ’ਚ ਜਾਗਰੂਕਤਾ ਪੈਦਾ ਕੀਤੀ ਜਾਵੇ। ਸਾਡੇ ਦੇਸ਼ ਦੀ ਬਹੁ-ਗਿਣਤੀ ਗਰੀਬ ਅਬਾਦੀ ਦੇ ਕੋਲ ਕੈਂਸਰ ਨਾਲ ਸਮੇਂ ਸਿਰ ਚੌਕਸ ਹੋਣ ਅਤੇ ਜੂਝਣ ਦੀ ਸਮਰੱਥਾ ਨਹੀਂ ਹੈ।
ਕੈਂਸਰ ਹਸਪਤਾਲਾਂ ਦਾ ਕਾਲ ਤਾਂ ਹੈ ਹੀ ਪਰ ਵੱਡੇ ਹਸਪਤਾਲਾਂ ਤੱਕ ਗਰੀਬਾਂ ਦੀ ਪਹੁੰਚ ਬੜੀ ਮੁਸ਼ਕਲ ਹੈ। ਇਸ ਲਈ ਹਸਪਤਾਲਾਂ ਵਿਚ ਪਹੁੰਚਣ ਤੋਂ ਪਹਿਲਾਂ ਜਾਂ ਅੱਧ-ਅਧੂਰੇ ਨਾਲ ਸਾਰੇ ਲੋਕਾਂ ਦੀ ਮੌਤ ਹੋ ਜਾਂਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕੈਂਸਰ ਦੇ ਸਸਤੇ ਇਲਾਜ ਲਈ ਕੁਝ ਕਦਮ ਚੁੱਕੇ ਹਨ। ਪ੍ਰਧਾਨ ਮੰਤਰੀ ਜਨਅਰੋਗਯਾ ਯੋਜਨਾ (ਪੀ.ਐੱਮ.ਜੇ.ਏ.ਵਾਈ.) ਵਿਚ ਸ਼ਾਮਲ ਦੇਸ਼ ਦੇ ਗਰੀਬ ਕੈਂਸਰ ਮਰੀਜ਼ ਵੀ ਜਲਦੀ ਹੁਣ ਘਰ ਬੈਠੇ ਵਿਸ਼ਵ ਪੱਧਰੀ ਡਾਕਟਰਾਂ ਕੋਲੋਂ ਸਲਾਹ ਲੈ ਸਕਣਗੇ।
ਪੀ.ਐੱਮ.ਜੇ.ਏ.ਵਾਈ. ਦਾ ਸੰਚਾਲਨ ਕਰਨ ਵਾਲੀ ਸੰਸਥਾ ਰਾਸ਼ਟਰੀ ਸਿਹਤ ਅਥਾਰਟੀ (ਐੱਨ.ਐੱਚ.ਏ.) ਕੈਂਸਰ ਦੇ ਇਲਾਜ ਲਈ ਟਾਟਾ ਮੈਮੋਰੀਅਲ ਹਸਪਤਾਲ ਵਲੋਂ ਵਿਕਸਿਤ ਨਵਿਆ ਐਪ ਦੀਆਂ ਸੇਵਾਵਾਂ ਲੈਣ ਦੀ ਤਿਆਰੀ ’ਚ ਹੈ। ਇਸ ਨਾਲ ਇਕ ਵਾਰ ਡਾਕਟਰ ਨੂੰ ਦਿਖਾ ਲੈਣ ਦੇ ਬਾਅਦ ਮਰੀਜ਼ ਨੂੰ ਵਾਰ-ਵਾਰ ਡਾਕਟਰ ਦੇ ਕੋਲ ਨਹੀਂ ਜਾਣਾ ਪਵੇਗਾ।
ਐਪ ’ਚ ਮਰੀਜ਼ ਦਾ ਡਾਟਾ ਪਾ ਕੇ ਮਾਹਿਰ ਡਾਕਟਰਾਂ ਤੋਂ ਸਲਾਹ ਹਾਸਲ ਕੀਤੀ ਜਾ ਸਕੇਗੀ। ਐੱਨ.ਐੱਚ.ਏ. ਦੇ ਚੋਟੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਨਵਿਆ ਦੀਆਂ ਸੇਵਾਵਾਂ ਹਾਸਲ ਕਰਨ ਲਈ ਸਾਡੀ ਗੱਲਬਾਤ ਆਖਰੀ ਪੜਾਅ ’ਚ ਹੈ। ਇਸ ਦੀਆਂ ਕੀਮਤਾਂ ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈ। ਇਸ ਦੀਆਂ ਸੇਵਾਵਾਂ ਸ਼ੁਰੂ ਹੋਣ ਦੇ ਬਾਅਦ ਮਰੀਜ਼ਾਂ ਨੂੰ ਵਾਰ-ਵਾਰ ਹਸਪਤਾਲਾਂ ਦੇ ਚੱਕਰ ਨਹੀਂ ਕੱਟਣੇ ਪੈਣਗੇ। ਮਰੀਜ਼ ਮੋਬਾਇਲ ਐਪ ’ਚ ਆਪਣਾ ਡਾਟਾ ਪਾਵੇਗਾ ਅਤੇ ਐਪ ਉਸ ਡਾਟਾ ਦੇ ਆਧਾਰ ’ਤੇ ਉਚਿਤ ਸਲਾਹ ਦੇ ਦੇਵੇਗਾ।
ਨਵਿਆ ਦੇ ਸੰਸਥਾਪਕ ਅਤੇ ਚੀਫ ਮੈਡੀਕਲ ਅਫਸਰ ਡਾ. ਨਰੇਸ਼ ਰਾਮਾਰਾਜਨ ਦਾ ਮੰਨਣਾ ਹੈ ਕਿ ਕੈਂਸਰ ਨਾਲ ਅਰਥਵਿਵਸਥਾ ’ਤੇ ਦੋ ਤਰ੍ਹਾਂ ਨਾਲ ਪ੍ਰਭਾਵ ਪੈਂਦਾ ਹੈ। ਇਕ ਤਾਂ ਮਰੀਜ਼ ਦੇ ਪਰਿਵਾਰ ’ਤੇ ਅਤੇ ਦੂਸਰਾ ਭਾਰਤ ਦੇ ਸਿਹਤ ਬਜਟ ’ਤੇ। ਇਸ ਪ੍ਰਭਾਵ ਨੂੰ ਘੱਟ ਕਰਨ ਲਈ ਇਕ ਨੈਸ਼ਨਲ ਕੈਂਸਰ ਗ੍ਰਿਡ (ਐੱਨ.ਸੀ.ਜੀ.) ਬਣਾਇਆ ਗਿਆ ਹੈ। ਐੱਨ.ਸੀ.ਜੀ. ਦੇਸ਼ ਭਰ ਦੇ ਸਰਕਾਰੀ ਅਤੇ ਗੈਰ-ਸਰਕਾਰੀ ਹਸਪਤਾਲਾਂ ਦਾ ਸਮੂਹ ਹੈ, ਜਿਸ ਨੇ ਨਵਿਆ ਦਾ ਗਠਨ ਕੀਤਾ ਹੈ ਜੋ ਮਰੀਜ਼ਾਂ ਅਤੇ ਉਨ੍ਹਾਂ ਦੇ ਹਾਲ-ਚਾਲ ਪੁੱਛਣ ਵਾਲਿਆਂ ਦੇ ਦਰਵਾਜ਼ਿਆਂ ’ਤੇ ਮਾਹਿਰਾਂ ਦੀ ਰਾਏ ਅਤੇ ਇਲਾਜ ਦੇ ਤੌਰ-ਤਰੀਕਿਆਂ ਨੂੰ ਪਹੁੰਚਾਉਣ ’ਚ ਮਦਦ ਕਰ ਰਿਹਾ ਹੈ।
ਡਾ. ਨਰੇਸ਼ ਰਾਮਾਰਾਜਨ ਅਨੁਸਾਰ ਕਈ ਅਧਿਐਨ ਇਹ ਜਾਣਕਾਰੀ ਦਿੰਦੇ ਹਨ ਕਿ ਜੇਕਰ ਪਰਿਵਾਰ ਦਾ ਇਕ ਮੈਂਬਰ ਵੀ ਕੈਂਸਰ ਨਾਲ ਪੀੜਤ ਹੋ ਜਾਂਦਾ ਹੈ ਤਾਂ ਉਸ ਦੇ ਇਲਾਜ ਲਈ 40-50 ਫੀਸਦੀ ਲੋਕ ਕਰਜ਼ਾ ਲੈਂਦੇ ਹਨ ਜਾਂ ਘਰ ਵੇਚ ਦਿੰਦੇ ਹਨ। ਨਾਲ ਹੀ ਲਾਂਸੇਠ ’ਚ ਆਈ ਰਿਪੋਰਟ ਦੇ ਅਨੁਸਾਰ ਲਗਭਗ 3 ਤੋਂ 5 ਫੀਸਦੀ ਲੋਕ ਇਲਾਜ ਦੇ ਕਾਰਨ ਗਰੀਬੀ ਰੇਖਾ ਦੇ ਹੇਠਾਂ ਚਲੇ ਜਾਂਦੇ ਹਨ।
ਹਾਲਾਂਕਿ ਡਾਕਟਰਾਂ ਨੂੰ ਆਸ ਹੈ ਕਿ ਕੇਂਦਰ ਸਰਕਾਰ ਦੀ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ, ਜਨ-ਆਰੋਗਯਾ ਯੋਜਨਾ ਦੀ ਸੂਚੀ ’ਚ ਕੈਂਸਰ ਦੀ ਬੀਮਾਰੀ ਨੂੰ ਜੋੜੇ ਜਾਣ ਨਾਲ ਲੋਕਾਂ ਨੂੰ ਮਦਦ ਮਿਲੇਗੀ। ਸਰਕਾਰ ਦੀ ਇਕ ਪਾਸੇ ਆਯੁਸ਼ਮਾਨ ਯੋਜਨਾ 2018 ’ਚ ਸ਼ੁਰੂ ਹੋਈ ਸੀ, ਜਿਸ ’ਚ ਬੀਮਾਰੀਆਂ ਦੇ ਇਲਾਜ ਲਈ ਦਿੱਤੀ ਗਈ ਸਹਾਇਤਾ ਰਾਸ਼ੀ ’ਚ ਕੈਂਸਰ ਦਾ ਇਲਾਜ ਵੀ ਸ਼ਾਮਲ ਹੈ, ਇਸ ਯੋਜਨਾ ਤਹਿਤ ਲਾਭਪਾਤਰੀ ਨੂੰ 5 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦੀ ਵਿਵਸਥਾ ਹੈ।
ਡਾ. ਨਰੇਸ਼ ਰਾਜਾਰਾਜਨ ਦੇ ਅਨੁਸਾਰ, ‘‘ਗਰੀਬ ਲੋਕਾਂ ਨੂੰ ਇਲਾਜ ਲਈ ਵੱਡੇ ਸ਼ਹਿਰ ’ਚ ਨਾ ਆਉਣਾ ਪਵੇ ਇਸ ਦੇ ਲਈ ਸਰਕਾਰ ਵਲੋਂ ਵਿਵਸਥਾ ਕੀਤੀ ਗਈ ਹੈ ਤਾਂਕਿ ਬੀਮਾਰੀ ਦਾ ਪਤਾ ਜਿਉਂ ਹੀ ਲੱਗੇ ਤਿਉਂ ਹੀ ਇਲਾਜ ਸ਼ੁਰੂ ਹੋ ਜਾਵੇ, ਇਸ ਦੇ ਤਹਿਤ ਇਕ ਨੈਸ਼ਨਲ ਕੈਂਸਰ ਗ੍ਰਿਡ ਬਣਾਇਆ ਗਿਆ ਹੈ। ਗ੍ਰਿਡ ’ਚ 170 ਕੈਂਸਰ ਹਸਪਤਾਲ ਸ਼ਾਮਲ ਹਨ, ਇਨ੍ਹਾਂ ਹਸਪਤਾਲਾਂ ਦੇ ਡਾਕਟਰਾਂ ਨੇ ਵਿਸ਼ੇਸ਼ ਤੌਰ ’ਤੇ ਭਾਰਤ ਦੇ ਕੈਂਸਰ ਮਰੀਜ਼ਾਂ ਲਈ ਦਿਸ਼ਾ-ਨਿਰੇਦਸ਼ ਤਿਆਰ ਕੀਤੇ ਹਨ, ਜਿਨ੍ਹਾਂ ’ਚ ਸਮਝਾਇਆ ਗਿਆ ਹੈ ਕਿ ਭਾਵੇਂ ਤੁਸੀਂ ਭਾਰਤ ਦੇ ਕਿਸੇ ਕੋਨੇ ’ਚ ਹੋਵੋ, ਜੇਕਰ ਤੁਹਾਨੂੰ ਕਿਸੇ ਇਕ ਕਿਸਮ ਦਾ ਕੈਂਸਰ ਹੈ ਤਾਂ ਤੁਹਾਨੂੰ ਇਹ ਟੈਸਟ ਕਰਵਾਉਣੇ ਹੋਣਗੇ ਅਤੇ ਇੰਝ ਇਲਾਜ ਹੋਵੇਗਾ।
ਨਾਲ ਹੀ ਪਿਛਲੇ 3-4 ਸਾਲਾਂ ’ਚ ਕੈਂਸਰ ਰਿਸਪਾਂਸ ਸਿਸਟਮ ਬਣਾਇਆ ਗਿਆ ਹੈ, ਜਿਸ ਵਿਚ ਮਰੀਜ਼ ਅਤੇ ਡਾਕਟਰ ਜਿੱਥੇ ਵੀ ਹਨ, ਉਸ ਨੂੰ ਕੈਂਸਰ ਦੇ ਬਾਰੇ ’ਚ ਪੂਰੀ ਜਾਣਕਾਰੀ ਦੇ ਕੇ ਇਲਾਜ ਕੀਤਾ ਜਾ ਸਕੇਗਾ ਅਤੇ ਕਿਸੇ ਵੱਡੇ ਸ਼ਹਿਰ ਜਾਂ ਹਸਪਤਾਲ ਜਾਣ ਦੀ ਲੋੜ ਨਹੀਂ ਪਵੇਗੀ। ਇਸ ਗ੍ਰਿਡ ਦੇ ਨਾਲ ਆਯੁਸ਼ਮਾਨ ਯੋਜਨਾ ਨੂੰ ਵੀ ਜੋੜ ਦਿੱਤਾ ਗਿਆ ਹੈ। ਅਜਿਹੇ ’ਚ ਜੋ ਮਰੀਜ਼ ਇਲਾਜ ਲਈ ਆਏਗਾ ਉਹ ਯੋਜਨਾ ਦੇ ਰਾਹੀਂ ਆਰਥਿਕ ਦਾ ਲਾਭ ਵੀ ਲੈ ਸਕੇਗਾ।’’
ਫਿਲਹਾਲ ਗਰੀਬੀ ਰੇਖਾ ਤੋਂ ਹੇਠਾਂ ਦੇ ਲੋਕਾਂ ਲਈ ਨਵਿਆ ਦੀਆਂ ਸੇਵਾਵਾਂ ਮੁਫਤ ਹਨ। ਹੋਰਨਾਂ ਮਰੀਜ਼ਾਂ ਲਈ 1500 ਰੁਪਏ ਤੋਂ ਲੈ ਕੇ 8500 ਰੁਪਏ ਤਕ ਫੀਸ ਲਈ ਜਾਂਦੀ ਹੈ। ਸਰਕਾਰ ਦੀਆਂ ਅਜਿਹੀਆਂ ਯੋਜਨਾਵਾਂ ਦਾ ਪ੍ਰਚਾਰ-ਪ੍ਰਸਾਰ ਨਹੀਂ ਹੋਇਆ। ਲੋੜ ਇਸ ਗੱਲ ਦੀ ਹੈ ਕਿ ਇਨ੍ਹਾਂ ਯੋਜਨਾਵਾਂ ਦੀ ਜਾਣਕਾਰੀ ਜਨਤਾ ਤਕ ਪਹੁੰਚਾਈ ਜਾਵੇ ਤਾਂਕਿ ਗਰੀਬਾਂ ਨੂੰ ਕੈਂਸਰ ਤੋਂ ਰਾਹਤ ਮਿਲ ਸਕੇ।
ਦਿ ਗਲੋਬਲ ਬਰਡਨ ਆਫ ਡਿਜ਼ੀਜ਼ ਸਟੱਡੀ (1990-2016) ਦੇ ਅਨੁਸਾਰ ਭਾਰਤ ’ਚ ਔਰਤਾਂ ’ਚ ਸਭ ਤੋਂ ਵੱਧ ਬ੍ਰੈਸਟ ਕੈਂਸਰ ਦੇ ਮਾਮਲੇ ਸਾਹਮਣੇ ਆਏ। ਖੋਜ ਅਨੁਸਾਰ ਔਰਤਾਂ ’ਚ ਬ੍ਰੈਸਟ ਕੈਂਸਰ ਦੇ ਬਾਅਦ ਸਰਵਾਈਕਲ ਕੈਂਸਰ, ਪੇਟ ਦਾ ਕੈਂਸਰ, ਕੋਲੋਨ ਐਂਡ ਰੈਕਟਮ ਅਤੇ ਲਿਪ ਐਂਡ ਕੈਵਿਟੀ ਕੈਂਸਰ ਮਾਮਲੇ ਸਭ ਤੋਂ ਜ਼ਿਆਦਾ ਸਾਹਮਣੇ ਆ ਰਹੇ ਹਨ। ਪਿੰਡਾਂ ਅਤੇ ਸ਼ਹਿਰਾਂ ਦੀ ਤੁਲਨਾ ’ਚ ਜਾਈਏ ਤਾਂ ਪਿੰਡਾਂ ਤੋਂ ਸਰਵਾਈਕਲ ਅਤੇ ਸ਼ਹਿਰਾਂ ਤੋਂ ਬ੍ਰੈਸਟ ਕੈਂਸਰ ਦੇ ਮਾਮਲੇ ਜ਼ਿਆਦਾ ਸਾਹਮਣੇ ਆਉਂਦੇ ਹਨ ਪਰ ਪੂਰੇ ਭਾਰਤ ’ਚ ਔਰਤਾਂ ’ਚ ਬ੍ਰੈਸਟ ਕੈਂਸਰ ਸਭ ਤੋਂ ਪਹਿਲੇ ਨੰਬਰ ’ਤੇ ਹੈ।
ਜਿਸ ਦਾ ਮੁੱਖ ਕਾਰਨ ਦੇਰ ਨਾਲ ਵਿਆਹ ਹੋਣਾ, ਗਰਭਧਾਰਨ ’ਚ ਦੇਰੀ, ਦੁੱਧ ਚੁੰਘਾਉਣਾ, ਘੱਟ ਕਰਵਾਉਣਾ, ਵਧਦਾ ਤਣਾਅ, ਲਾਈਫਸਟਾਈਲ ਅਤੇ ਮੋਟਾਪਾ ਹੈ। ਇਸ ਰਿਪੋਰਟ ’ਚ ਸਾਹਮਣੇ ਆਇਆ ਹੈ ਕਿ ਇਸ ਸਮੇਂ ਜਿਥੇ ਬ੍ਰੈਸਟ ਕੈਂਸਰ ਮਾਮਲਿਆਂ ਦੀ ਗਿਣਤੀ 3,77,830 ਹੈ, ਉਹ ਸਾਲ 2025 ਤਕ ਵਧ ਕੇ 4,27,273 ਹੋ ਜਾਵੇਗੀ, ਵਰਤਮਾਨ ’ਚ ਭਾਰਤ ’ਚ ਕੈਂਸਰ ਦੇ ਕੁਲ ਮਾਮਲਿਆਂ ’ਚੋਂ ਬ੍ਰੈਸਟ ਕੈਂਸਰ ਦੇ 14 ਫੀਸਦੀ ਹਨ ਪਰ ਇਹ ਰਿਪੋਰਟ ਇਕ ਨਵੀਂ ਗੱਲ ਦੱਸਦੀ ਹੈ ਕਿ ਬ੍ਰੈਸਟ ਕੈਂਸਰ ਦੇ ਸਭ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ। ਸਭ ਤੋਂ ਜ਼ਿਆਦਾ ਬ੍ਰੈਸਟ ਕੈਂਸਰ ਦੇ ਮਾਮਲਿਆਂ ਦੇ ਲਿਹਾਜ਼ ਨਾਲ ਹੈਦਰਾਬਾਦ ਪਹਿਲੇ ਸਥਾਨ ’ਤੇ, ਚੇਨਈ ਦੂਸਰੇ ਸਥਾਨ ’ਤੇ, ਬੇਂਗਲੁਰੂ ਤੀਸਰੇ ਸਥਾਨ ’ਤੇ ਅਤੇ ਦਿੱਲੀ ਚੌਥੇ ਸਥਾਨ ’ਤੇ ਆਉਂਦਾ ਹੈ।
ਆਈ.ਸੀ.ਐੱਮ.ਆਰ. ਦੀ ਤਾਜ਼ਾ ਰਿਪੋਰਟ ਅਨੁਸਾਰ ਭਾਰਤ ’ਚ ਅਗਲੇ 5 ਸਾਲਾਂ ’ਚ ਕੈਂਸਰ ਦੇ ਮਾਮਲਿਆਂ ਦੀ ਗਿਣਤੀ ’ਚ 12 ਫੀਸਦੀ ਦਾ ਵਾਧਾ ਹੋਵੇਗਾ। ਸਾਲ 2025 ਤਕ ਭਾਰਤ ’ਚ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ 1569 ਲੱਖ ਦੇ ਪਾਰ ਨਿਕਲ ਜਾਵੇਗੀ ਜੋ ਕਿ ਇਸ ਸਮੇਂ 14 ਲੱਖ ਤੋਂ ਵੀ ਘੱਟ ਹੈ। ਪਿਛਲੇ ਕੁਝ ਸਾਲਾਂ ’ਚ ਦਿੱਲੀ ਵਰਗੇ ਮਹਾਨਗਰਾਂ ’ਚ ਘੱਟ ਉਮਰ ਦੇ ਲੋਕਾਂ’ਚ ਸਟੇਜ ਫੋਰ ਕੈਂਸਰ ਦੀ ਪੁਸ਼ਟੀ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ ਸਨ। ਇਸ ਰਿਪੋਰਟ ’ਚ ਇਹ ਸਾਹਮਣੇ ਆਇਆ ਹੈ ਕਿ ਦਿੱਲੀ ’ਚ ਬੱਚਿਆਂ ’ਚ ਕੈਂਸਰ ਦੇ ਮਾਮਲੇ ਸਾਹਮਣੇ ਆਉਣ ਦੀ ਗਿਣਤੀ ਵਧ ਗਈ ਹੈ। ਭਾਰਤੀ ਆਯੁਰਵਿਗਿਆਨ ਖੋਜ ਪ੍ਰੀਸ਼ਦ (ਆਈ.ਸੀ.ਐੱਮ.ਆਰ.) ਨੇ 18 ਅਗਸਤ 2020 ਨੂੰ ਭਾਰਤ ’ਚ ਕੈਂਸਰ ਦੇ ਵਧਦੇ ਮਾਮਲਿਆਂ ’ਤੇ ਆਪਣੀ ਰਿਪੋਰਟ ਜਾਰੀ ਕੀਤੀ ਸੀ। ਇਹ ਰਿਪੋਰਟ ਆਉਣ ਦੇ ਬਾਅਦ ਮੈਡੀਕਲ ਖੇਤਰ ਦੇ ਮਾਹਿਰਾਂ ਦੀਆਂ ਚਿੰਤਾਵਾਂ ਵਧ ਗਈਆਂ ਹਨ ਕਿਉਂਕਿ ਇਹ ਰਿਪੋਰਟ ਉਨ੍ਹਾਂ ਸਾਰੇ ਖਦਸ਼ਿਆਂ ਦੀ ਪੁਸ਼ਟੀ ਕਰਦੀ ਹੈ ਜੋ ਕਿ ਮੈਡੀਕਲ ਖੇਤਰ ਦੇ ਮਾਹਿਰ ਪਿਛਲੇ 5-6 ਸਾਲਾਂ ਤੋਂ ਗਰਾਊਂਡ ’ਤੇ ਦੇਖ ਰਹੇ ਹਨ, ਇਹ ਉਸੇ ਦਾ ਯੂਚਰ ਪ੍ਰੋਜੈਕਸ਼ਨ ਹੈ। ਇਹ ਰਿਪੋਰਟ ਦਰਅਸਲ ਜ਼ਮੀਨੀ ਸਥਿਤੀ ਨੂੰ ਦਿਖਾ ਰਹੀ ਹੈ।
ਇਸ ਰਿਪੋਰਟ ’ਚ ਇਹ ਸਾਹਮਣੇ ਆਇਆ ਹੈ ਕਿ ਸਾਲ 2020 ’ਚ ਤੰਬਾਕੂ ਦੇ ਕਾਰਨ ਕੈਂਸਰ ਝੱਲ ਰਹੇ ਲੋਕਾਂ ਦੀ ਗਿਣਤੀ 37 ਲੱਖ ਹੈ ਜੋ ਕਿ ਕੁੱਲ ਕੈਂਸਰ ਮਰੀਜ਼ਾਂ ਦਾ 27.1 ਫੀਸਦੀ ਹੈ। ਅਜਿਹੇ ’ਚ ਤੰਬਾਕੂ ਸਭ ਤੋਂ ਵੱਡਾ ਕਾਰਨ ਬਣ ਕੇ ਉਭਰਿਆ ਹੈ ਜਿਸ ਦੇ ਕਾਰਨ ਲੋਕ ਵੱਖ-ਵੱਖ ਤਰ੍ਹਾਂ ਦੇ ਕੈਂਸਰ ਦਾ ਸਾਹਮਣਾ ਕਰ ਰਹੇ ਹਨ। ਭਾਰਤ ’ਚ ਆਈਜ਼ੋਲ ਅਜਿਹੇ ਜ਼ਿਲੇ ਦੇ ਰੂਪ ’ਚ ਉੱਭਰ ਕੇ ਸਾਹਮਣੇ ਆਇਆ ਹੈ ਜਿਥੇ ਕੈਂਸਰ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਪੂਰੇ ਏਸ਼ੀਆ ’ਚ ਔਰਤਾਂ ’ਚ ਲੰਗ ਕੈਂਸਰ ਦੇ ਸਭ ਤੋਂ ਵਧ ਮਾਮਲੇ ਵੀ ਆਈਜੋਲ ’ਚ ਹੀ ਦੇਖੇ ਗਏ ਹਨ। ਮਾਹਿਰਾਂ ਦੇ ਅਨੁਸਾਰ ਕੈਂਸਰ ਤੋਂ ਬਚਣ ਲਈ ਤੰਬਾਕੂ ਦੀ ਵਰਤੋਂ ਬਿਲਕੁਲ ਬੰਦ ਕਰਨੀ ਚਾਹੀਦੀ ਹੈ। ਇਸ ਸਾਲ ਮੈਡੀਕਲ ਦਾ ਨੋਬਲ ਪੁਰਸਕਾਰ ਜਿਹੜੇ ਤਿੰਨ ਵਿਗਿਆਨੀਆਂ ਨੂੰ ਦੇਣ ਦਾ ਐਲਾਨ ਕੀਤਾ ਗਿਆ ਉਨ੍ਹਾਂ ਦੀ ਖੋਜ ਨਾਲ ਵੀ ਕੈਂਸਰ ਅਨੀਮੀਆ ਤੇ ਕੋਸ਼ਿਕਾਵਾਂ ਨਾਲ ਜੁੜੀਆਂ ਹੋਈਆਂ ਕਈ ਹੋਰ ਬੀਮਾਰੀਆਂ ਦੇ ਇਲਾਜ ਦਾ ਰਸਤਾ ਖੁੱਲ੍ਹੇਗਾ।