ਖਾਲਿਸਤਾਨੀਆਂ ਦੇ ਲਈ ਪੰਜਾਬ ’ਚ ਕੋਈ ਥਾਂ ਨਹੀਂ

Saturday, Mar 25, 2023 - 11:36 AM (IST)

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਖਾਲਿਸਤਾਨੀ ਨੇਤਾ ਅੰਮ੍ਰਿਤਪਾਲ ਸਿੰਘ ਦੇ ਲਾਪਤਾ ਹੋਣ ’ਤੇ 80,000 ਦੇ ਮਜ਼ਬੂਤ ਪੁਲਸ ਬਲ ਦੇ ਨਾਲ ਪੰਜਾਬ ਸਰਕਾਰ ਦੀ ਵੀ ਖਿਚਾਈ ਕੀਤੀ ਹੈ। ਸਿਆਸੀ ਅਤੇ ਪ੍ਰਸ਼ਾਸਨਿਕ ਪੱਧਰ ’ਤੇ ਸੂਬੇ ਦੀ ਅਸਫਲਤਾ ਦੇ ਇਲਾਵਾ ਇਹ ਗੰਭੀਰ ਖੁਫੀਆ ਅਸਫਲਤਾ ਨੂੰ ਵੀ ਦਰਸਾਉਂਦਾ ਹੈ।

ਇਹ ਕੋਈ ਰਹੱਸ ਨਹੀਂ ਹੈ ਕਿ ਅੰਮ੍ਰਿਤਪਾਲ ਸਿੰਘ ਸੂਬੇ ਵਿਰੁੱਧ ਜੰਗ ਛੇੜਣ ਦੇ ਲਈ ਸਰਗਰਮ ਤੌਰ ’ਤੇ ਉਕਸਾਉਣ, ਭੜਕਾਉਣ ਅਤੇ ਸਾਜ਼ਿਸ਼ ਰਚਣ ਤੇ ਪੰਜਾਬ ਦੀ ਸੁਰੱਖਿਆ ਤੇ ਜਨਤਕ ਵਿਵਸਥਾ ਦੇ ਰੱਖ-ਰਖਾਅ ਲਈ ਪ੍ਰਤੀਕੂਲ ਢੰਗ ਨਾਲ ਕੰਮ ਕਰਨਾ ਜਾਰੀ ਰੱਖ ਰਿਹਾ ਸੀ। ਉਸ ਨੇ ਕਥਿਤ ਤੌਰ ’ਤੇ ਇਹ ਬਿਆਨ ਵੀ ਦਿੱਤਾ ਸੀ ਕਿ ਉਹ ਭਾਰਤੀ ਸੰਵਿਧਾਨ ’ਚ ਯਕੀਨ ਨਹੀਂ ਕਰਦਾ।

ਕਿਹਾ ਜਾਂਦਾ ਹੈ ਕਿ 18 ਮਾਰਚ, 2023 ਨੂੰ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਪੈਰੋਕਾਰਾਂ ਨੂੰ ਗ੍ਰਿਫਤਾਰ ਕਰਨ ਅਤੇ ਹਿਰਾਸਤ ’ਚ ਲੈਣ ਦੇ ਲਈ ਇਕ ਆਪ੍ਰੇਸ਼ਨ ਸ਼ੁਰੂ ਕੀਤਾ ਗਿਆ ਸੀ। ਹਾਲਾਂਕਿ ਉਹ 3 ਹੋਰ ਵਾਹਨਾਂ ਦੇ ਕਾਫਿਲੇ ਨਾਲ ਇਕ ਮਰਸੀਡੀਜ਼ ਕਾਰ ’ਚ ਸਫਰ ਕਰਨ ’ਚ ਕਾਮਯਾਬ ਰਿਹਾ ਪਰ ਉਸ ਦਾ ਕਾਫਿਲਾ ਭੱਜਣ ’ਚ ਸਫਲ ਰਿਹਾ। ਇਹ ਸੂਬਾ ਪੁਲਸ ਅਤੇ ਉਸ ਦੀ ਖੁਫੀਆ ਏਜੰਸੀ ਦੀ ਨਾਕਾਮੀ ਦਾ ਸੂਚਕ ਹੈ।

ਇਸ ਦਾ ਮਤਲਬ ਇਹ ਨਹੀਂ ਹੈ ਕਿ ਲੋਕਾਂ ਅਤੇ ਪੰਜਾਬ ਸੂਬੇ ਦੇ ਦਰਮਿਆਨ ਅੱਤਵਾਦ ਦੀ ਕਿਸਮ ਅਤੇ ਆਯਾਮ ਦੀ ਸਮਝ ਦੀ ਘਾਟ ਹੈ। ਇਹ ਸਮੱਸਿਆ ਸਰਹੱਦੀ ਸੂਬੇ ਪੰਜਾਬ ’ਚ ਅਸਰਦਾਇਕ ਢੰਗ ਨਾਲ ਅੱਤਵਾਦ ਨਾਲ ਨਜਿੱਠਣ ਲਈ ਸਹੀ ਜਵਾਬ ਲੱਭਣ ’ਚ ਅਧਿਕਾਰੀਆਂ ਦੀ ਅਸਫਲਤਾ ਹੈ। ਉਂਝ ਵੀ ਅੱਤਵਾਦ ਦਾ ਰਾਜ ਦੰਡ ਕਾਫੀ ਸਮੇਂ ਤੋਂ ਦੇਸ਼ ਦੇ ਘਰੇਲੂ ਮੈਦਾਨ ’ਤੇ ਛਾਇਆ ਹੋਇਆ ਹੈ।

ਇਸ ਸੰਦਰਭ ’ਚ ਅਸੀਂ ਆਪਣੇ ਨੇਤਾਵਾਂ ਪ੍ਰਤੀ ਹਮਦਰਦੀ ਰੱਖ ਸਕਦੇ ਹਾਂ ਜੋ ਜਨਤਕ ਮੰਚਾਂ ’ਤੇ ਬਿਆਨਬਾਜ਼ੀ ਕਰਨ ਲਈ ਤਿਆਰ ਹੋ ਜਾਂਦੇ ਹਨ ਕਿਉਂਕਿ ਉਹ ਅਕਸਰ ਵ੍ਹਾਈਟ ਹਾਊਸ ਤੋਂ ਹਰੀ ਝੰਡੀ ਦੇ ਬਿਨਾਂ ਆਪਣੇ ਦਮ ’ਤੇ ਕਾਰਵਾਈ ਕਰਨ ’ਚ ਅਸਫਲ ਰਹਿੰਦੇ ਹਨ। ਇਸ ਨੂੰ ਅੱਜ ਦੇ ਸਮਾਜਿਕ ਵਿਸ਼ਵੀਕਰਨ ਦੇ ਸਖਤ ਤੱਥ ਦੇ ਰੂਪ ’ਚ ਦੇਖਣ ਦੀ ਲੋੜ ਹੈ।

ਬੇਸ਼ੱਕ ਵਿਸ਼ਵ ਪੱਧਰੀ ਅੱਤਵਾਦ ਨਾਲ ਲੜਣ ਲਈ ਅਮਰੀਕਾ ਦਾ ਆਪਣਾ ਇਕ ਏਜੰਡਾ ਹੈ। ਸੱਚਾਈ ਇਹ ਹੈ ਕਿ ਇਹ ਦੇਸ਼ ਵੀ ਇਸ ਵਿਸ਼ਵ ਪੱਧਰੀ ਮੁਹਿੰਮ ਦਾ ਹਿੱਸਾ ਹੈ। ਫਿਰ ਵੀ ਅਸੀਂ ਅਮਰੀਕਾ ਦੀਆਂ ਰਣਨੀਤੀਆਂ ਦੇ ਨਾਲ ਅੱਤਵਾਦ ’ਤੇ ਭਾਰਤੀ ਨਜ਼ਰੀਏ ਦਾ ਸ਼ਾਇਦ ਹੀ ਕੋਈ ਏਕੀਕਰਨ ਦੇਖਦੇ ਹਾਂ। ਇਸ ਦੇ ਉਲਟ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਇਸ ਦੇਸ਼ ਦੇ ਵਿਰੁੱਧ ਨਿਰਦੇਸ਼ਿਤ ਪਾਕਿਸਤਾਨ ਵੱਲੋਂ ਪ੍ਰਾਯੋਜਿਤ ਅੱਤਵਾਦ ਦੇ ਹੱਥੋਂ ਭਾਰਤ ਦੀ ਪੀੜਾ ਦੇ ਬਾਰੇ ’ਚ ਕਿਤੇ ਵੱਧ ਸਮਝ ਦਿਖਾਈ ਹੈ।

ਇਹ ਕਹਿਣ ਦੀ ਲੋੜ ਹੈ ਕਿ ਭਾਰਤ ਦਾ ਵਿਸ਼ਵ ਪੱਧਰੀ ਨਜ਼ਰੀਆ ਅਮਰੀਕੀ ਗਿਣਤੀਆਂ ਅਤੇ ਰਣਨੀਤੀਆਂ ਨਾਲੋਂ ਵੱਖਰਾ ਹੈ। ਭਾਰਤ ਵਰ੍ਹਿਆਂ ਤੋਂ ਜੰਮੂ-ਕਸ਼ਮੀਰ ਅਤੇ ਦੇਸ਼ ਦੇ ਹੋਰਨਾਂ ਹਿੱਸਿਆਂ ’ਚ ਇਸਲਾਮਾਬਾਦ ਪ੍ਰਾਯੋਜਿਤ ਅੱਤਵਾਦ ਹੱਥੋਂ ਪੀੜਤ ਰਿਹਾ ਹੈ। ਜ਼ਾਹਿਰ ਹੈ ਕਿ ਇਹ ਭਾਰਤੀ ਨਜ਼ਰੀਏ ਨੂੰ ਪਾਕਿਸਤਾਨ ਕੇਂਦਰਿਤ ਬਣਾਉਂਦਾ ਹੈ।

ਇਸ ਲਈ ਨਵੀਂ ਦਿੱਲੀ ਇਸਲਾਮਾਬਾਦ ’ਚ ਫੌਜੀ ਹਾਕਮਾਂ ਨੂੰ ਮੁੱਖ ਖਲਨਾਇਕ ਦੇ ਰੂਪ ’ਚ ਦੇਖਦੀ ਹੈ। ਇਹੀ ਕਾਰਨ ਹੈ ਕਿ ਭਾਰਤੀਆਂ ਨੂੰ ਵਾਸ਼ਿੰਗਟਨ ਦੀਆਂ ਨੀਤੀਆਂ ਅਤੇ ਤੇਵਰਾਂ ’ਚ ਪਾਕਿਸਤਾਨ ਸਮਰਥਕ ਝੁਕਾਅ ਦਾ ਕੋਈ ਸਪੱਸ਼ਟ ਸੰਕੇਤ ਪਸੰਦ ਨਹੀਂ ਆਇਆ ਹੈ। ਹਾਲਾਂਕਿ ਇਹ ਝੁਕਾਅ ਕੁਝ ਹੱਦ ਤੱਕ ਠੀਕ ਹੋ ਗਿਆ ਹੈ ਪਰ ਇਹ ਅਜੇ ਵੀ ਭਾਰਤ ਦੇ ਜੰਗੀ ਹਿੱਤਾਂ ਲਈ ਉਚਿਤ ਨਹੀਂ ਹੈ। ਅਸਲ ’ਚ ਇਹ ਅਮਰੀਕਾ ਦੇ ਮੁਕਾਬਲੇ ਭਾਰਤ ਦੀ ਅਸਲੀ ਸਮੱਸਿਆ ਸੀ।

ਇਸ ਦੇ ਇਲਾਵਾ ਨਵੀਂ ਦਿੱਲੀ ਇਸ ਮੁੱਢਲੇ ਤੱਥਾਂ ਨੂੰ ਨਹੀਂ ਭੁੱਲ ਸਕਦੀ ਕਿ ਸਾਲਾਂ ਤੋਂ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਇਸ ਦੇਸ਼ ਨੂੰ ਅਸਥਿਰ ਕਰਨ ਦੇ ਆਪ੍ਰੇਸ਼ਨ ਦਾ ਹਿੱਸਾ ਰਹੀ ਹੈ। ਵਾਸ਼ਿੰਗਟਨ ਪਾਕਿਸਤਾਨ ਦੀ ਨਾਪਾਕ ਯੋਜਨਾ ਦਾ ਮੂੰਹ ਨਹੀਂ ਦੇਖਣਾ ਚਾਹੁੰਦਾ ਸੀ। ਨਿਊਯਾਰਕ ’ਚ ਟਵਿਨ ਟਾਵਰ ਅਤੇ ਵਾਸ਼ਿੰਗਟਨ ਕੋਲ ਪੈਂਟਾਗਨ ਕੰਪਲੈਕਸ ’ਚ ਇਸਲਾਮਿਕ ਅੱਤਵਾਦੀਆਂ ਦੇ ਹਮਲੇ ਦੇ ਬਾਅਦ ਅਮਰੀਕਾ ਜਾਗਿਆ।

ਇਸ ਸੰਦਰਭ ’ਚ ਮੈਂ ਇਸਲਾਮਾਬਾਦ ਦੀਆਂ ਸ਼ੱਕੀ ਖੇਡਾਂ ’ਤੇ ਸੰਘਰਸ਼ ਪ੍ਰਬੰਧਨ ਸੰਸਥਾਨ ਦੇ ਡਾ. ਅਜੇ ਸਾਹਨੀ ਦੀ ਗੱਲ ਕਰ ਸਕਦਾ ਹਾਂ ਜਿਨ੍ਹਾਂ ਦੇ ਅਨੁਸਾਰ ਪਾਕਿਸਤਾਨ ਦੀ ਪੂਰੀ ਮੁਦਰਾ ਅੱਤਵਾਦ ਨੂੰ ਉਸ ਦੇ ਸਮਰਥਨ ਦੀ ਨਾਪ੍ਰਵਾਨਗੀ ’ਤੇ ਆਧਾਰਿਤ ਹੈ। ਇਸ ਤਰ੍ਹਾਂ ਪਾਕਿਸਤਾਨ ਆਪਣੀ ਵਿਸ਼ਾਲ ਸ਼ਕਤੀ ਦੇ ਨਾਲ ਅੱਤਵਾਦ ਨੂੰ ਵਿੱਤ ਪੋਸ਼ਿਤ, ਸਮਰਥਨ ਅਤੇ ਉਸ ਨੂੰ ਉਤਸ਼ਾਹਿਤ ਕਰਦਾ ਹੈ।

ਇਹ ਦੋਹਰਾਉਣਾ ਇਸ ਲਈ ਸੰਭਵ ਹੋ ਗਿਆ ਹੈ ਕਿਉਂਕਿ ਪੱਛਮੀ ਦੇਸ਼ਾਂ ਨੇ ਆਪਣੇ ਖੁਦ ਦੇ ਗਲਤ ਰਣਨੀਤਕ ਟੀਚਿਆਂ ਲਈ ਇਹ ਦਿਖਾਵਾ ਕਰਨਾ ਉਚਿਤ ਸਮਝਿਆ ਹੈ ਕਿ ਅਤੀਤ ’ਚ ਪਾਕਿਸਤਾਨ ਦੀ ਭਾਈਵਾਲੀ ਦੇ ਲੋੜੀਂਦੇ ਸਬੂਤ ਹਨ। ਅਸਲ ’ਚ ਇਹ ਵਤੀਰਾ ਬੜਾ ਕੁਝ ਉਹੋ ਜਿਹਾ ਹੀ ਹੈ ਜਿਹੋ ਜਿਹਾ ਅਜੇ ਤੱਕ ਤਾਲਿਬਾਨ ਅਮਰੀਕੀਆਂ ਦੇ ਨਾਲ ਕਰ ਰਿਹਾ ਸੀ।

ਇਹ ਬੜੇ ਅਫਸੋਸ ਦੀ ਗੱਲ ਹੈ ਕਿ ਅਮਰੀਕਾ ਨੇ ਕਦੀ ਵੀ ਭਾਰਤ ਦੀ ਜ਼ਮੀਨੀ ਹਕੀਕਤ ਨੂੰ ਪੂਰੀ ਤਰ੍ਹਾਂ ਨਹੀਂ ਸਮਝਿਆ। ਇਸ ਮਾਮਲੇ ’ਚ ਅਮਰੀਕੀ ਨੀਤੀ ਨਿਰਮਾਤਾ ਇਹ ਮਹਿਸੂਸ ਕਰਨ ’ਚ ਅਸਫਲ ਰਹੇ ਹਨ ਕਿ ਉਹ ਇਸ ਦੇਸ਼ ਦੇ ਨਾਲ-ਨਾਲ ਅਫਗਾਨ-ਪਾਕਿਸਤਾਨ ਬੈਲਟ ’ਚ ਉਹੀ ਗਲਤੀਆਂ ਦੋਹਰਾ ਰਹੇ ਸਨ।

ਯਕੀਨੀ ਤੌਰ ’ਤੇ ਭਾਰਤ ਆਪਣੇ ਦਮ ’ਤੇ ਅੱਤਵਾਦ ਨਾਲ ਲੜਣ ਦੇ ਸਮਰੱਥ ਹੈ। ਹਾਲਾਂਕਿ ਅਫਸੋਸ ਦੀ ਗੱਲ ਇਹ ਹੈ ਕਿ ਭਾਰਤੀ ਨੇਤਾਵਾਂ ਨੂੰ ਅਕਸਰ ਅਮਰੀਕੀ ਨੀਤੀਆਂ ਅਤੇ ਉਸ ਦੀਆਂ ਦਿਸ਼ਾਵਾਂ ਦੇ ਕੈਦੀ ਦੇ ਰੂਪ ’ਚ ਦੇਖਿਆ ਗਿਆ ਹੈ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਭਾਰਤ ਦਾ ਇਕ ਫੈਸਲਾਕੁੰਨ ਹਮਲਾ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) ਅਤੇ ਪਾਕਿਸਤਾਨ ਦੇ ਇਲਾਕਿਆਂ ’ਚ ਸਥਾਪਿਤ ਅੱਤਵਾਦੀ ਕੈਂਪਾਂ ਨੂੰ ਨਸ਼ਟ ਕਰਨ ’ਚ ਸਮਰੱਥ ਹੈ ਪਰ ਇਸੇ ਤਰ੍ਹਾਂ ਦੇ ਕਦਮ ਨਾਲ ਅਮਰੀਕਾ ਦੇ ਵੱਡੇ ਜੰਗੀ ਹਿੱਤਾਂ ਦੇ ਅਨੁਕੂਲ ਹੋਣ ਦੀ ਸੰਭਾਵਨਾ ਨਹੀਂ ਹੈ।

ਕਿਸੇ ਵੀ ਮਾਮਲੇ ’ਚ ਸਾਡੀ ਪਹਿਲ ਸਾਡੇ ਲੋਕਾਂ ਦੇ ਸਾਹਮਣੇ ਆਉਣ ਵਾਲੀਆਂ ਸਮਾਜਿਕ ਅਤੇ ਆਰਥਿਕ ਸਮੱਸਿਆਵਾਂ ਨਾਲ ਨਜਿੱਠਣ ਅਤੇ ਉਨ੍ਹਾਂ ਦੀਆਂ ਮੁੱਢਲੀਆਂ ਲੋੜਾਂ ਨੂੰ ਪੂਰਾ ਕਰਨ ਅਤੇ ਉਨ੍ਹਾਂ ਦੇ ਜੀਵਨ ਪੱਧਰ ਨੂੰ ਉਪਰ ਚੁੱਕਣ ਦੀ ਹੋਣੀ ਚਾਹੀਦੀ ਹੈ। ਇਸ ਤਰ੍ਹਾਂ ਆਓ ਅਸੀਂ ਬਦਲਾਅ ਲਈ ‘ਧਰਮ ਕਾਰਡ’ ਖੇਡਣ ਦੀ ਬਜਾਏ ਪ੍ਰਭਾਵੀ ਢੰਗ ਨਾਲ ‘ਵਿਕਾਸ ਕਾਰਡ’ ਖੇਡੀਏ ਤੇ ਭਾਰਤੀ ਮੁਸਲਮਾਨਾਂ ਦੇ ਨਜ਼ਰੀਏ ਅਤੇ ਪ੍ਰਤੀਕਿਰਿਆ ’ਚ ਫਰਕ ਦੇਖੀਏ।

ਹਰੀ ਜੈਸਿੰਘ


Rakesh

Content Editor

Related News