ਆਓ ਬੰਗਲਾਦੇਸ਼ ਤੋਂ ਸਿੱਖੀਏ...!

Monday, Dec 09, 2024 - 03:00 PM (IST)

ਆਓ ਬੰਗਲਾਦੇਸ਼ ਤੋਂ ਸਿੱਖੀਏ...!

ਵਧੇਰੇ ਭਾਰਤੀ ਬੰਗਲਾਦੇਸ਼ ’ਚ ਹਿੰਦੂਆਂ ਦੇ ਵਿਰੁੱਧ ਹਿੰਸਾ ਅਤੇ ਮੰਦਰਾਂ ਦੀ ਤਬਾਹੀ ਤੋਂ ਹੈਰਾਨ ਹਨ। ਜਿੱਥੇ ਇਕ ਪਾਸੇ ਸਾਡਾ ਮਨ ਬੰਗਲਾਦੇਸ਼ ਨੂੰ ਅਵਿਸ਼ਵਾਸ ਨਾਲ ਦੇਖਦਾ ਹੈ, ਉੱਥੇ ਹੀ ਭਾਰਤ ਬੰਗਲਾਦੇਸ਼ ਨੂੰ ਆਜ਼ਾਦ ਕਰਵਾਉਣ ਵਾਲੇ ਸਾਡੇ ਬਹਾਦਰ ਫੌਜੀਆਂ ਦੀ ਕੁਰਬਾਨੀ ਨੂੰ ਯਾਦ ਕਰਦਾ ਹੈ, ਜਦ ਕਿ ਬੰਗਲਾਦੇਸ਼ ਦੋ ਪਾਸਿਆਂ ਤੋਂ ਜੰਗ ਲੜ ਰਿਹਾ ਹੈ।

ਸਾਨੂੰ ਆਪਣੇ ਦੇਸ਼ ਨੂੰ ਵੀ ਉਸੇ ਅਵਿਸ਼ਵਾਸ ਨਾਲ ਦੇਖਣ ਦੀ ਲੋੜ ਹੈ, ਜਿਸ ਤਰ੍ਹਾਂ ਸਾਡੇ ਆਪਣੇ ਲੋਕ ਉਸ ਵਿਅਕਤੀ ਦਾ ਅਨਾਦਰ ਕਰਦੇ ਹਨ ਅਤੇ ਉਸ ਦਾ ਨਾਂ ਮਿਟਾਉਣ ਦੀ ਕੋਸ਼ਿਸ਼ ਕਰਦੇ ਹਨ, ਜਿਸ ਨੇ ਸਾਡੇ ਦੇਸ਼ ਨੂੰ ਅੰਗਰੇਜ਼ਾਂ ਕੋਲੋਂ ਆਜ਼ਾਦ ਕਰਾਇਆ। ਇਕ ਵਿਅਕਤੀ ਦੀ ਫੌਜ, ਜਿਸ ਨੇ ਇਕ ਗੈਰ-ਰਵਾਇਤੀ ਜੰਗ ਲੜੀ ਅਤੇ ਸਾਨੂੰ ਗੋਰੇ ਬਸਤੀਵਾਦੀਆਂ ਦੀਆਂ ਬੇੜੀਆਂ ਤੋਂ ਆਜ਼ਾਦ ਕਰਵਾਇਆ। ਉਨ੍ਹਾਂ ਨੇ ਸਖਤ ਹੱਥਾਂ ਨਾਲ ਰਾਜ ਕੀਤਾ, ਜਿਵੇਂ ਕਿ ਬੰਗਲਾਦੇਸ਼ ਨੂੰ ਪਾਕਿਸਤਾਨੀ ਫੌਜ ਦੀ ਤਾਕਤ ਨੇ ਦਰੜ ਦਿੱਤਾ ਸੀ, ਜਦ ਕਿ ਭਾਰਤੀ ਫੌਜੀ ਅੰਦਰ ਨਹੀਂ ਆਏ ਅਤੇ ਆਪਣੇ ਗੁਆਂਢੀ ਨੂੰ ਆਜ਼ਾਦ ਨਹੀਂ ਕਰਾਇਆ।

ਪਰ ਹੁਣ ਭਾਰਤ ਅਹਿਸਾਨ ਨਹੀਂ ਸਗੋਂ ਵਿਸ਼ਵਾਸਘਾਤ ਦੇਖ ਰਿਹਾ ਹੈ, ਠੀਕ ਉਵੇਂ ਹੀ ਜਿਵੇਂ ਰਾਸ਼ਟਰਪਤੀ ਦਾ ਆਦਰ ਕਰਨ ਵਾਲੇ ਲੋਕ ਉਸੇ ਵਿਅਕਤੀ ਨੂੰ ਸਾਡੇ ਦੇਸ਼ ਅੰਦਰ ਕਈ ਵਿਅਕਤੀਆਂ ਵਲੋਂ ਧੋਖਾ ਦਿੱਤੇ ਜਾਂਦੇ ਹੋਏ ਦੇਖਦੇ ਹਨ।
ਇਕ ਹੋਰ ਮਹੱਤਵਪੂਰਨ ਤੱਥ ਜਿਸ ਤੋਂ ਸਾਨੂੰ ਸਿੱਖਣ ਦੀ ਲੋੜ ਹੈ, ਉਹ ਇਹ ਹੈ ਕਿ ਘੱਟਗਿਣਤੀਆਂ ਨੂੰ ਕਿਵੇਂ ਲੱਗਦਾ ਹੈ ਜਦੋਂ ਉਹ ਜਿਸ ਦੇਸ਼ ਨੂੰ ਆਪਣਾ ਕਹਿੰਦੇ ਹਨ, ਉਹੀ ਉਨ੍ਹਾਂ ਨੂੰ ਧਮਕਾਉਂਦਾ ਹੈ। ਜਦੋਂ ਮੰਦਰਾਂ ’ਤੇ ਹਮਲਾ ਹੁੰਦਾ ਹੈ ਤਾਂ ਸਾਨੂੰ ਕਿੰਨਾ ਦੁੱਖ ਹੁੰਦਾ ਹੈ, ਨਾ ਸਿਰਫ ਬੰਗਲਾਦੇਸ਼ ’ਚ ਸਗੋਂ ਦੁਨੀਆ ਦੇ ਦੂਜੇ ਹਿੱਸੇ ’ਚ। ਅਸੀਂ ਰੌਲਾ ਪਾਉਂਦੇ ਹਾਂ, ‘ਉਨ੍ਹਾਂ ਨੂੰ ਹੱਕ ਹੈ! ਉਨ੍ਹਾਂ ਦੇ ਪੂਜਾ ਸਥਾਨ ਦੀ ਰੱਖਿਆ ਕਰੋ।’

ਪਰ ਚੁੱਪਚਾਪ ਆਪਣੇ ਹੀ ਦੇਸ਼ ’ਚ ਲੋਕਾਂ ਵਲੋਂ ਕਹੀਆਂ ਗਈਆਂ ਉਨ੍ਹਾਂ ਗੱਲਾਂ ਨੂੰ ਸੁਣੋ। ਕੀ ਤੁਸੀਂ ਜਾਣਦੇ ਹੋ ਜਦੋਂ ਉਨ੍ਹਾਂ ਦੇ ਪੂਜਾ ਸਥਾਨ ’ਤੇ ਹਮਲਾ ਹੁੰਦਾ ਹੈ ਤਾਂ ਉਨ੍ਹਾਂ ਨੂੰ ਕਿਵੇਂ ਲੱਗਦਾ ਹੈ? ਇਕ ਚਰਚ ਨੂੰ ਅਪਵਿੱਤਰ ਕੀਤਾ ਜਾਂਦਾ ਹੈ। ਇਕ ਮਸਜਿਦ ਨੂੰ ਡੇਗ ਦਿੱਤਾ ਜਾਂਦਾ ਹੈ। ਕਿਸ ਨੇ ਕੀਤਾ? ਇਕ ਹੀ ਰਾਸ਼ਟਰੀਅਤਾ ਦੇ ਲੋਕਾਂ ਦੇ ਭਰਾਵਾਂ ਅਤੇ ਭੈਣਾਂ ਨੇ!

ਫਿਰ ਤੋਂ, ਵਿਸ਼ਵਾਸਘਾਤ ਹੈ ਨਾ? ਸਾਡਾ ਦੇਸ਼, ਜੋ ਬਾਕੀ ਦੁਨੀਆ ਲਈ ਰੋਸ਼ਨੀ ਦੀ ਕਿਰਨ ਹੋ ਸਕਦਾ ਹੈ, ਇਹ ਦਿਖਾਉਣ ਲਈ ਕਿ ਸ਼ਾਂਤੀ ਅਤੇ ਭਾਈਚਾਰਾ ਅਸਲ ’ਚ ਕੀ ਹੈ, ਖੁਦਗਰਜ਼ ਸਿਆਸੀ ਆਗੂਆਂ ਵਲੋਂ ਨਸ਼ਟ ਕੀਤਾ ਜਾ ਰਿਹਾ ਹੈ, ਅਤੇ ਹਾਂ, ਬੰਗਲਾਦੇਸ਼ ’ਚ ਵੀ ਅਜਿਹਾ ਹੀ ਹੋ ਰਿਹਾ ਹੋਵੇਗਾ। ਪਰ ਵਿਦੇਸ਼ ’ਚ ਅਜਿਹੀਆਂ ਘਟਨਾਵਾਂ ’ਤੇ ਪ੍ਰਤੀਕਿਰਿਆ ਕਰਨ ਤੋਂ ਪਹਿਲਾਂ, ਸਾਨੂੰ ਸਰਹੱਦ ਪਾਰ ਚਿੱਲਾਉਣ ਦੀ ਸਥਿਤੀ ’ਚ ਹੋਣਾ ਚਾਹੀਦਾ ਹੈ, ‘‘ਮੁਹੰਮਦ ਯੂਨੁਸ! ਸਾਨੂੰ ਦੇਖੋ ਅਤੇ ਸਾਡਾ ਅਨੁਕਰਨ ਕਰੋ!’ ਪਰ ਕੀ ਅਸੀਂ ਅਜਿਹਾ ਕਹਿ ਸਕਦੇ ਹਾਂ? ਨਹੀਂ! ਇਹੀ ਕਾਰਨ ਹੈ ਕਿ ਉਹ ਕਤਲ ਕਰ ਕੇ ਵੀ ਬਚ ਜਾਂਦੇ ਹਨ ਕਿਉਂਕਿ ਉਹੀ ਕਰ ਰਹੇ ਹਨ ਜੋ ਉਹ ਸਰਹੱਦ ਪਾਰ ਦੇਖ ਰਹੇ ਹਨ।

ਅਜਿਹੀਆਂ ਹਰਕਤਾਂ ਨੂੰ ਰੋਕਣ ਲਈ ਸਾਨੂੰ ਉਦਾਹਰਣ ਪੇਸ਼ ਕਰਨ ਦੀ ਲੋੜ ਹੈ। ਹਾਂ ਇੱਥੇ-ਉੱਥੇ ਕੁਝ ਇੱਕਾ-ਦੁੱਕਾ ਘਟਨਾਵਾਂ ਹੋ ਸਕਦੀਆਂ ਹਨ ਪਰ ਅਸੀਂ ਰਾਸ਼ਟਰੀ ਨੇਤਾਵਾਂ ਨੂੰ ਆਪਣੇ ਮੂੰਹ ਤੋਂ ਜ਼ਹਿਰ ਉਗਲ ਕੇ ਦੇਸ਼ ਨੂੰ ਧਰੁਵੀਕ੍ਰਿਤ ਕਰਨ ਦੀ ਇਜਾਜ਼ਤ ਨਹੀਂ ਦੇ ਸਕਦੇ।

ਬੰਗਲਾਦੇਸ਼ ’ਚ ਸਾਡੇ ਵਿਰੁੱਧ ਜੋ ਕੁਝ ਹੋ ਰਿਹਾ ਹੈ ਉਹ ਜਲਦੀ ਹੀ ਦੁਨੀਆ ਦੇ ਹੋਰਨਾਂ ਹਿੱਸਿਆਂ ’ਚ ਵੀ ਅਜਿਹੀਆਂ ਨਫਰਤ ਵਾਲੀਆਂ ਹਰਕਤਾਂ ਦੀ ਸ਼ੁਰੂਆਤ ਹੋ ਸਕਦੀ ਹੈ। ਹੌਲੀ-ਹੌਲੀ ਪਰ ਯਕੀਨੀ ਤੌਰ ’ਤੇ, ਸਾਡੇ ਵਿਰੁੱਧ ਹਰ ਥਾਂ ਹਿੰਸਾ ਦੀਆਂ ਇੱਕਾ-ਦੁੱਕਾ ਘਟਨਾਵਾਂ ਹੋ ਰਹੀਆਂ ਹਨ ਕਿਉਂਕਿ ਉਹ ਸਾਨੂੰ ਵੀ ਅਜਿਹਾ ਕਰਦੇ ਹੋਏ ਦੇਖਦੇ ਹਨ।

ਆਓ ਅਸੀਂ ਇਸ ’ਤੇ ਰੋਕ ਲਗਾਈਏ ਅਤੇ ਦੁਨੀਆ ਨੂੰ ਦਿਖਾਈਏ ਕਿ ਭਾਰਤ ਇਕ ਅਜਿਹਾ ਦੇਸ਼ ਹੈ ਜਿਸ ਨੇ ਵੰਨ-ਸੁਵੰਨਤਾ ਦੇ ਦਰਮਿਆਨ ਏਕਤਾ ’ਚ ਰਹਿਣਾ ਸਿੱਖਿਆ ਹੈ। ਇਸਦੇ ਲਈ ਸਾਨੂੰ ਬੰਗਲਾਦੇਸ਼ ’ਚ ਜੋ ਕੁਝ ਹੋ ਰਿਹਾ ਹੈ, ਉਸ ਤੋਂ ਸਿੱਖਣ ਦੀ ਲੋੜ ਹੈ, ਇਸ ਤੋਂ ਪਹਿਲਾਂ ਕਿ ਬੜੀ ਦੇਰ ਹੋ ਜਾਵੇ...!

-ਰਾਬਰਟ ਕਲੀਮੈਂਟਸ 


author

Tanu

Content Editor

Related News