ਮਨੁੱਖੀ ਖਾਣਾ ਪਕਾਉਣਾ

04/08/2017 6:25:52 PM

ਜੰਗਲਾਂ ''ਚ ਰਹਿੰਦੇ ਮਨੁੱਖ ਨੇ,
           ਖਾਣੇ ''ਚ ਜਦੋਂ ਅਨਾਜ ਅਪਣਾਇਆ।
ਭਾਂਡੇ ਕੱਚੇ ਨੂੰ ਪਕਾ ਅੱਗ ''ਤੇ,

           ਪੱਕਾ ਇਕ ਬਰਤਨ ਬਣਾਇਆ।
ਇਸ ਭਾਂਡੇ ਦੀ ਵਰਤੋ ਕਰਕੇ,
           ਆਪਣਾ ਖਾਣਾ ਵਿੱਚ ਪਕਾਇਆ।
ਮਿੱਟੀ ਦੇ ਇਸ ਭਾਂਡੇ ਤਾਂਈ,
           ਬੜਾ ਸੋਹਣਾ ਤੋੜੀ ਨਾਮ ਰਖਾਇਆ।
ਸਦੀਆਂ ਤੱਕ ਮਨੁੱਖ ਦਾ, 
           ਇਸ ਤੌੜੀ ਨੇ ਸਾਥ ਨਿਭਾਇਆ।
ਮਨੁੱਖੀ ਨਾਲ ਵਿਕਾਸ ਦੇ,
           ਜਦੋਂ ਫਿਰ ਧਾਤੂ ਯੁੱਗ ਆਇਆ।
ਮਨੁੱਖ ਲੈ ਸੇਧ ਵਿਗਿਆਨ ਤੋਂ,
           ਧਾਤੂ ਦਾ ਰੂਪ ਪਤੀਲਾ ਬਣਾਇਆ।
ਜਲਦੀ ਅਤੇ ਸਾਫ ਸੀ,
           ਖਾਣਾ, ਅੱਗ ਅਤੇ ਸਮਾਂ ਬਚਾਇਆ।
ਕਰ ਤਰੱਕੀ ਮਨੁੱਖ ਦੀ ਸੋਚ ਨੇ।
           ਖਾਣੇ ਦੇ ਲਈ ਅੱਜ ਦਾ ਕੁੱਕਰ ਬਣਾਇਆ।
ਮਾਰ ਸੀਟੀ ਸਮੇਂ ਤੇ ਦੱਸਦਾ,
           ਖਾਣਾ ਤਿਆਰ ''ਗੋਸਲ'' ਸਮਝਾਇਆ।
                                                 ਬਹਾਦਰ ਸਿੰਘ ਗੋਸਲ,
                                         
 ਮ. ਨੰ:3098,ਸੈਕਟਰ-37ਡੀ,
                                       ਚੰਡੀਗੜ੍ਹ। ਮੋ.ਨੰ:98752223

 


Related News