ਕੀ ''ਗਵਾਦਰ ਪੋਰਟ'' ਦੂਜਾ ''ਹੰਬਨਟੋਟਾ'' ਬਣ ਜਾਵੇਗਾ

Monday, Dec 09, 2024 - 05:27 PM (IST)

ਕੀ ''ਗਵਾਦਰ ਪੋਰਟ'' ਦੂਜਾ ''ਹੰਬਨਟੋਟਾ'' ਬਣ ਜਾਵੇਗਾ

ਇਤਿਹਾਸ ਦੀ ਸ਼ੁਰੂਆਤ ਤੋਂ ਹੀ ਗਵਾਦਰ ਇਕ ਮੱਛੀਆਂ ਫੜਨ ਵਾਲਾ ਪਿੰਡ ਰਿਹਾ ਹੈ। ਆਧੁਨਿਕ ਬਲੋਚਿਸਤਾਨ ਦੇ ਦੱਖਣੀ ਕੰਢੇ ’ਤੇ ਸਥਿਤ ਹੋਣ ਕਾਰਨ ਇਸ ਦੇ ਨਿਵਾਸੀਆਂ ਨੂੰ ਸਥਾਨਕ ਤੌਰ ’ਤੇ ਫੜੀਆਂ ਗਈਆਂ ਮੱਛੀਆਂ ਅਤੇ ਪੀਣ ਲਈ ਪਾਣੀ ਵਾਸਤੇ ਮੌਸਮੀ ਮੀਂਹ ’ਤੇ ਨਿਰਭਰ ਰਹਿਣਾ ਪੈਂਦਾ ਸੀ। 325 ਈਸਾ ਪੂਰਵ ’ਚ ਮਕਰਾਨ ’ਚ ਆਪਣੀ ਵਾਪਸੀ ਦੌਰਾਨ ਸਿਕੰਦਰ ਮਹਾਨ ਨੇ ਜਿਹੜੀਆਂ ਜਨਜਾਤੀਆਂ ਦਾ ਸਾਹਮਣਾ ਕੀਤਾ ਸੀ, ਉਨ੍ਹਾਂ ਨੂੰ ਉਨ੍ਹਾਂ ਦੇ ਇਤਿਹਾਸਕਾਰ ਏਰੀਅਨ ਨੇ ਇਚਥਿਓਫੈਗੀ ਜਾਂ ਮੱਛੀ ਖਾਣ ਵਜੋਂ ਕੁਝ ਇੰਝ ਵਰਣਨ ਕੀਤਾ ਸੀ, ‘ਇਕ ਵਾਲਾਂ ਵਾਲੀ ਜਾਤੀ, ਜਿਸਦੇ ਲੰਬੇ ਨਹੁੰ ਸਨ ਜਿਨ੍ਹਾਂ ਨਾਲ ਉਹ ਆਪਣੀਆਂ ਮੱਛੀਆਂ ਵੰਡਦੇ ਸਨ ਅਤੇ ਉਹ ਅੱਗ ਨਾਲ ਸਖਤ ਕੀਤੇ ਗਏ ਲੱਕੜੀ ਦੇ ਭਾਲਿਆਂ ਦੀ ਵਰਤੋਂ ਹਥਿਆਰਾਂ ਵਜੋਂ ਕਰਦੇ ਸਨ।’ ਸਿਕੰਦਰ ਆਪਣੀ ਫੌਜ ਦੇ ਸਮੂਹ ਨੂੰ ਜ਼ਮੀਨ ’ਤੇ ਲੈ ਗਿਆ, ਜਦ ਕਿ ਉਸ ਦਾ ਐਡਮਿਰਲ ਨੇਰਚਸ ਦੂਜੇ ਲੋਕਾਂ ਨੂੰ ਕੰਢੇ ’ਤੇ ਬੇੜੀਆਂ ਢਾਹੁਣ ਵਾਲੇ ਜਹਾਜ਼ਾਂ ’ਚ ਲੈ ਗਿਆ। ਸਕਾਊਟਸ ਵਲੋਂ ਗੁੰਮਰਾਹ ਕੀਤੇ ਗਏ ਸਿਕੰਦਰ ਨੇ ਆਪਣਾ ਰਸਤਾ ਗੁਆ ਦਿੱਤਾ। ਆਪਣੇ ਫੌਜੀਆਂ ਨਾਲ ਉਨ੍ਹਾਂ ਨੂੰ ਗਰਮੀਆਂ ਦੀ ਗਰਮੀ ਅਤੇ ਪੀਣ ਵਾਲੇ ਪਾਣੀ ਦੀ ਘਾਟ ਦਾ ਸਾਹਮਣਾ ਕਰਨਾ ਪਿਆ। ਇਕ ਵੇਰਵੇ ਅਨੁਸਾਰ ਜਦੋਂ ਸਿਕੰਦਰ ਨੂੰ ਕੀਮਤੀ ਪਾਣੀ ਦਾ ਭਰਿਆ ਇਕ ਕਟੋਰਾ ਦਿੱਤਾ ਗਿਆ ਤਾਂ ਉਸ ਨੇ ਇਸ ਨੂੰ ਆਪਣੇ ਆਦਮੀਆਂ ਦੇ ਸਾਹਮਣੇ ਰੇਤ ’ਚ ਪਾ ਦਿੱਤਾ, ਬਜਾਏ ਇਸ ਦੇ ਕਿ ਜਦੋਂ ਉਹ ਪੀ ਨਾ ਸਕਣ ਤਾਂ ਪੀਣ ਲੈਣ।

2000 ਸਾਲ ਬਾਅਦ ਵੀ ਮਕਰਾਨ ’ਚ ਬਹੁਤੀ ਤਬਦੀਲੀ ਨਹੀਂ ਆਈ। 1896 ’ਚ ਇਸਦਾ ਸਰਵੇਖਣ ਕਰਦੇ ਹੋਏ, ਅੰਗਰੇਜ਼ ਭੂਗੋਲਿਕ ਮਾਹਿਰ ਕਰਨਲ ਟੀ. ਐੱਚ. ਹੋਲਡਿਚ ਨੇ ਸੋਚਿਆ ਕਿ ‘ਕਿਸ ਤਰ੍ਹਾਂ ਦੇ ਪਾਗਲਪਣ ਨੇ ਉਨ੍ਹਾਂ ਨੂੰ ਅਜਿਹਾ ਰਾਹ ਚੁਣਨ ਲਈ ਪ੍ਰੇਰਿਤ ਕੀਤਾ ਹੋਵੇਗਾ। ਹੋਲਡਿਚ ਨੇ ‘ਮੱਛੀ ਖਾਣ ਵਾਲਿਆਂ ਦੇ ਵੰਸ਼ਜਾਂ ਨੂੰ ਪਛਾਣਿਆ ਅਤੇ ਟਿੱਪਣੀ ਕੀਤੀ ਕਿ ਉਹ ਨਾ ਸਿਰਫ ਮੱਛੀ ਖਾਂਦੇ ਸਨ ਸਗੋਂ ‘ਮੱਛੀ, ਕੁੱਤਿਆਂ, ਬਿੱਲਿਆਂ, ਊਠਾਂ ਅਤੇ ਪਸ਼ੂਆਂ ਦੇ ਭੋਜਨ ਨੂੰ ਵੀ ਖਾਣੇ ’ਚ ਸ਼ਾਮਲ ਕਰਦੇ ਸਨ।’ ਹਾਲਾਂਕਿ ਇਸ ਦੇ ਇਤਿਹਾਸ ਨੇ ਬਦਲਣਯੋਗ ਲਗਾਤਾਰਤਾ ਦੇ ਇਲਾਵਾ ਕੁਝ ਵੀ ਨਹੀਂ ਦਿੱਤਾ। ਮਕਰਾਨ ਦੇ ਭੂਗੋਲ ਨੇ 20ਵੀਂ ਸਦੀ ਦੀਆਂ ਮਹਾਸ਼ਕਤੀਆਂ ਲਈ ਇਕ ਮਹੱਤਵ ਪ੍ਰਾਪਤ ਕਰ ਲਿਆ। ਉਨ੍ਹਾਂ ਲਈ ਅਰਬ ਸਾਗਰ ਇਕ ਪੈਂਡਲਿੰਗ ਪੁਲ ਬਣ ਗਿਆ, ਜਿਸ ’ਚ ਉਹ ਆਪਣੀਆਂ ਕਿਸ਼ਤੀਆਂ ਤੈਰਾ ਸਕਦੇ ਸਨ ਅਤੇ ਜੰਗ ਦੀਆਂ ਖੇਡਾਂ ਖੇਡ ਸਕਦੇ ਸਨ। ਗਵਾਦਰ ਅਤੇ ਓਰਮਾਰਾ ਦੇ ਸਮੁੰਦਰੀ ਕੰਢਿਆਂ ਨੇ ਇਕ ਨਵਾਂ ਮਹੱਤਵ ਹਾਸਲ ਕਰ ਲਿਆ। ਮਾਰਚ 1972 ’ਚ ਰਾਸ਼ਟਰਪਤੀ ਵਜੋਂ ਜ਼ੁਲਫਿਕਾਰ ਅਲੀ ਭੁੱਟੋ ਨੇ ਅਮਰੀਕੀ ਰਾਸ਼ਟਰਪਤੀ ਰਿਚਰਡ ਨਿਕਸਨ ਨੂੰ ‘ਕਰਾਚੀ ਕੋਲ ਅਰਬ ਸਾਗਰ ਤਟ ’ਤੇ ਬੰਦਰਗਾਹ ਅਤੇ ਟ੍ਰੈਕਿੰਗ ਸਟੇਸ਼ਨ ਦੀ ਸਹੂਲਤ’ ਦੀ ਪੇਸ਼ਕਸ਼ ਕਰਦੇ ਹੋਏ ਇਕ ਤਜਵੀਜ਼ ਭੇਜੀ।ਵਿਦੇਸ਼ ਮੰਤਰੀ ਡਬਲਯੂ. ਰੋਜਰਸ ਨੇ ਨਿਕਸਨ ਨੂੰ ਸਲਾਹ ਦਿੱਤੀ ਕਿ ‘ਅਮਰੀਕਾ ਅਜਿਹੀਆਂ ਸਹੂਲਤਾਂ ਦੀ ਲੋੜ ਦੀ ਕਲਪਨਾ ਨਹੀਂ ਕਰਦਾ ਪਰ ਬੰਦਰਗਾਹ ਵਿਸਥਾਰ ’ਚ ਕਿਸੇ ਵੀ ਪ੍ਰਮੁੱਖ ਤਜਵੀਜ਼ ਲਈ ਖੁੱਲ੍ਹਾ ਹੈ।’

ਭੁੱਟੋ ਆਪਣੀ ਗੱਲ ’ਤੇ ਅੜੇ ਰਹੇ ਅਤੇ 1973 ’ਚ ਇਕ ਸਾਲ ਬਾਅਦ ਨਿਕਸਨ ਨਾਲ ਆਪਣੀ ਬੈਠਕ ਤੋਂ ਪਹਿਲਾਂ ਹੈਨਰੀ ਕਿਸਿੰਜਰ ਨੇ ਨਿਕਸਨ ਨੂੰ ਦੱਸਿਆ ਕਿ ਬਲੋਚਿਸਤਾਨ ਬੰਦਰਗਾਹ ਦੀ ਮੰਗ ਕਰਨ ’ਚ ਭੁੱਟੋ ਦਾ ਮੁੱਖ ਮਕਸਦ ਸ਼ਾਇਦ ਵੱਧ ਵਣਜ ਅਤੇ ਰੋਜ਼ਗਾਰ ਲਿਆਉਣ ’ਚ ਮਦਦ ਕਰਨਾ ਅਤੇ ਉਸ ਪੱਛੜੇ, ਘੱਟ-ਆਬਾਦੀ ਵਾਲੇ, ਲੰਬੇ ਸਮੇਂ ਤੋਂ ਅਸਥਿਰ, ਵਿਰੋਧੀ ਧਿਰ ਦੇ ਗਲਬੇ ਵਾਲੇ ਸੂਬੇ ’ਚ ਵੱਧ ਸਮਰਥਨ ਹਾਸਲ ਕਰਨਾ ਹੈ। ਆਪਣੀ ਬੈਠਕ ਦੌਰਾਨ ਨਿਕਸਨ ਨੇ ਭੁੱਟੋ ਤੋਂ ਪ੍ਰਵਾਨ ਕੀਤਾ ਕਿ ਤੁਸੀਂ ਜੋ (ਗਵਾਦਰ) ਬੰਦਰਗਾਹ ਦੀ ਤਜਵੀਜ਼ ਰੱਖੀ, ਉਸ ਨੇ ਮੈਨੂੰ ਆਕਰਸ਼ਿਤ ਕੀਤਾ। ਅਸੀਂ ਅੱਜ ਉਸ ’ਤੇ ਕੁਝ ਵੀ ਨਿਸ਼ਚਿਤ ਨਹੀਂ ਕਹਿ ਸਕਦੇ, ਡਾ. ਕਿਸਿੰਜਰ ਇਸ ’ਤੇ ਗੌਰ ਕਰਨਗੇ। ਅਜੇ ਤੱਕ ਅਸੀਂ ਡਿਆਗੋ ਗਾਰਸੀਆ ’ਤੇ ਉਸ ਇਲਾਕੇ ’ਚ ਸਭ ਕੁਝ ਲਗਾ ਦਿੱਤਾ ਹੈ। ਬੰਦਰਗਾਹ ਤੱਕ ਪਹੁੰਚ ਹੋਣੀ ਵੀ ਲਾਹੇਵੰਦ ਹੋ ਸਕਦੀ ਹੈ।

ਕਿਸਿੰਜਰ ਨੇ ਦੋ ਸਵਾਲ ਜੋੜੇ। ਪਹਿਲਾ ਨਿਰਮਾਣ ਹੈ। ਦੂਜਾ ਵਰਤੋਂ ਦਾ ਸਵਾਲ ਹੈ। ਇਹ ਦੂਜਾ ਸਵਾਲ ਉਦੋਂ ਮੁੱਦਾ ਬਣਦਾ ਹੈ ਜਦੋਂ ਬੰਦਰਗਾਹ ਹੋਂਦ ’ਚ ਆਉਂਦੀ ਹੈ। ਉਦੋਂ ਵੀ, ਰਸਮੀ ਅਤੇ ਗੈਰ-ਰਸਮੀ ਵਰਤੋਂ ਦੇ ਦਰਮਿਆਨ ਫਰਕ ਹੁੰਦਾ ਹੈ। ਭੁੱਟੋ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਮੈਂ ਨੈਤਿਕ ਤੌਰ ’ਤੇ ਆਸਵੰਦ ਹਾਂ ਕਿ ਪਾਕਿਸਤਾਨੀ ਹਿੱਤਾਂ ਦੇ ਸੰਦਰਭ ’ਚ ਅਮਰੀਕੀ ਹਾਜ਼ਰੀ ਉਚਿਤ ਹੋਵੇਗੀ। ਮੈਂ ਇਹ ਨਹੀਂ ਕਹਿੰਦਾ ਕਿ ਇਹ ਪਾਕਿਸਤਾਨ ’ਚ ਕੋਈ ਮੁੱਦਾ ਨਹੀਂ ਹੋਵੇਗਾ ਪਰ ਮੈਨੂੰ ਯਕੀਨ ਹੈ ਕਿ ਮੈਂ ਇਸ ਨੂੰ ਸੰਭਾਲ ਸਕਦਾ ਹਾਂ। ਗਵਾਦਰ ਦੇ ਵਿਕਾਸ ਨੇ ਚੀਨੀ ਪ੍ਰਧਾਨ ਮੰਤਰੀ ਝੋਊ ਐਨਲਾਈ ਦੇ ਦਿਮਾਗ ’ਚ ਗੂੰਜ ਪੈਦਾ ਕੀਤੀ। ਕੁਝ ਮਹੀਨੇ ਬਾਅਦ ਬੀਜਿੰਗ ’ਚ ਇਕ ਬੈਠਕ ਦੌਰਾਨ ਝੋਊ ਐਨਲਾਈ ਨੇ ਕਿਸਿੰਜਰ ਨੂੰ ਕਿਹਾ, ‘‘ਅਸੀਂ ਪਾਕਿਸਤਾਨ ਦੀ ਸਹਾਇਤਾ ਕਰਨ ਅਤੇ ਪਾਕਿਸਤਾਨ ’ਚ ਸਮੁੰਦਰੀ ਫੌਜ ਦੀ ਬੰਦਰਗਾਹ ਬਣਾਉਣ ਦੇ ਤੁਹਾਡੇ ਬੜੇ ਪੱਖੀ ਹੋਵਾਂਗੇ।’ 50 ਸਾਲ ਬਾਅਦ ਸਥਿਤੀ ਬਦਲ ਗਈ ਹੈ। ਚੀਨ ਅੱਗੇ ਵਧਿਆ ਅਤੇ ਗਵਾਦਰ ਨੂੰ ਆਪਣਾ ਬਣਾ ਲਿਆ ਹੈ, ਜਿਸ ਤੋਂ ਡਿਆਗੋ ਗਾਰਸੀਆ ’ਚ ਅਮਰੀਕਾ ਦੀ ਪਕੜ ਬਣੀ ਹੋਈ ਹੈ। ਆਸਾਂ ਇਹ ਹਨ ਕਿ ਗਵਾਦਰ ਸ਼ੇਨਝੇਨ (ਚੀਨ ਦਾ ਪਹਿਲਾ ਵਿਸ਼ੇਸ਼ ਆਰਥਿਕ ਖੇਤਰ ਅਤੇ ਹੁਣ ਆਰਥਿਕ ਮਹਾਸ਼ਕਤੀ) ਦੇ ਨਾਲ ਚੀਨ ਦੀ ਸਫਲਤਾ ਨੂੰ ਦੁਹਰਾਏਗਾ, ਇਹ ਗੱਲ ਝੂਠ ਸਾਬਤ ਹੋਈ ਹੈ।

ਬਲੋਚ ਸ਼ਿਕਾਇਤ ਕਰਦੇ ਹਨ ਕਿ ਨੌਕਰੀ ਦੇ ਵਾਅਦੇ ਪੂਰੇ ਨਹੀਂ ਹੋਏ, ਉਦਯੋਗਿਕ ਵਾਅਦੇ ਪੂਰੇ ਨਹੀਂ ਹੋਏ ਅਤੇ ਪਾਕਿਸਤਾਨੀਆਂ ਲਈ ਵਪਾਰ ਦੇ ਮੌਕੇ ਪੂਰੇ ਨਹੀਂ ਹੋਏ। ਵਾਅਦਾ ਕੀਤੇ ਗਏ 9 ਵਿਸ਼ੇਸ਼ ਆਰਥਿਕ ਖੇਤਰਾਂ ’ਚੋਂ ਇਕ ਵੀ ਅੱਜ ਤੱਕ ਪੂਰੀ ਤਰ੍ਹਾਂ ਕੰਮ ਨਹੀਂ ਕਰ ਰਿਹਾ। ਗਵਾਦਰ ’ਚ ਸਥਾਨਕ ਲੋਕਾਂ ਨੂੰ ਬੜਾ ਘੱਟ ਲਾਭ ਹੋਇਆ ਹੈ। ਇਸ ਤੋਂ ਵੀ ਭੈੜਾ, ਉਨ੍ਹਾਂ ਨੂੰ ਮੱਛੀਆਂ ਲਈ ਲੁੱਟ-ਖੋਹ ਕਰਨ ਵਾਲੇ ਚੀਨੀ ਟ੍ਰਾਲਰਾਂ ਨਾਲ ਮੁਕਾਬਲਾ ਕਰਨਾ ਪੈ ਰਿਹਾ ਹੈ। ਕੀ ਗਵਾਦਰ ਸਫਲ ਹੋ ਸਕਦਾ ਹੈ ਅਤੇ ਹੰਬਨਟੋਟਾ ਬਣ ਸਕਦਾ ਹੈ। ਸ਼੍ਰੀਲੰਕਾ ’ਚ ਚੀਨ ਵਲੋਂ ਦਿੱਤੀ ਮਦਦ ਵਾਲੀ ਬੰਦਰਗਾਹ ਭਾਰੀ ਕਰਜ਼ੇ ਦੇ ਭਾਰ ਥੱਲੇ ਡੁੱਬ ਰਹੀ ਹੈ? ਮਾਓ ਜੇਡੋਂਗ ਨੇ ਇਕ ਵਾਰ ਕਿਹਾ ਸੀ, ‘‘ਸਫਲਤਾ ਲਈ ਤੁਹਾਨੂੰ ਆਪਣੇ ਪੈਰਾਂ ’ਤੇ ਖੜ੍ਹਾ ਹੋਣਾ ਪੈਂਦਾ ਹੈ।’ ਉਧਾਰ ਦੀਆਂ ਵੈਸਾਖੀਆਂ ’ਤੇ ਸਫਲ ਹੋਣ ਦੀ ਕੋਸ਼ਿਸ਼ ਕਰਨ ਬਾਰੇ ਉਹ ਚੁੱਪ ਸਨ। ਉਨ੍ਹਾਂ ਨੇ ਦੂਜਿਆਂ ਤੋਂ ਸਿੱਖਣ ਬਾਰੇ ਵੀ ਸਲਾਹ ਦਿੱਤੀ ਅਤੇ ਕਿਹਾ ਕਿ, ‘‘ਇਕ ਹੈ ਸਭ ਕੁਝ ਮੜਨ ਦਾ ਹੱਠੀ ਵਤੀਰਾ, ਭਾਵੇਂ ਉਹ ਸਾਡੀਆਂ ਹਾਲਤਾਂ ਦੇ ਅਨੁਕੂਲ ਹੋਵੇ ਜਾਂ ਨਾ ਹੋਵੇ। ਦੂਜਾ ਵਤੀਰਾ ਹੈ ਆਪਣੇ ਦਿਮਾਗ ਦੀ ਵਰਤੋਂ ਕਰਨੀ ਅਤੇ ਉਨ੍ਹਾਂ ਚੀਜ਼ਾਂ ਨੂੰ ਸਿੱਖਣਾ ਜੋ ਸਾਡੀਆਂ ਹਾਲਤਾਂ ਦੇ ਅਨੁਕੂਲ ਹੋਣ, ਭਾਵ ਜੋ ਵੀ ਅਨੁਭਵ ਸਾਡੇ ਲਈ ਉਪਯੋਗੀ ਹੋਵੇ, ਉਨ੍ਹਾਂ ਨੂੰ ਅਪਣਾਉਣਾ। ਇਹੀ ਵਤੀਰਾ ਉਨ੍ਹਾਂ ਦੇ ਲੋਕਾਂ ਨੇ ਅਪਣਾਇਆ। ਸਾਡੀਆਂ ਸਾਰੀਆਂ ਸਰਕਾਰਾਂ ਨੇ ਮਾਓ ਦੇ ਪਹਿਲੇ ਬਦਲ ਨੂੰ ਪਹਿਲ ਦਿੱਤੀ ਹੈ। ਉਹ ਹਮੇਸ਼ਾ ਚੀਨੀ ਡ੍ਰੈਗਨ ਦੀ ਪਿੱਠ ’ਤੇ ਸਵਾਰ ਹੋ ਕੇ ਵੱਧ ਸਹਿਜ ਮਹਿਸੂਸ ਕਰਦੇ ਹਨ।

ਐੱਫ. ਐੱਸ. ਏਜਾਜ਼ੁਦੀਨ


author

DIsha

Content Editor

Related News