ਕੇਕ ਕੱਟ ਕੇ ਧੂਮਧਾਮ ਨਾਲ ਮਨਾਇਆ ਜਗਦੀਪ ਨਕਈ ਦਾ ਜਨਮਦਿਨ

Friday, Aug 21, 2026 - 06:26 PM (IST)

ਕੇਕ ਕੱਟ ਕੇ ਧੂਮਧਾਮ ਨਾਲ ਮਨਾਇਆ ਜਗਦੀਪ ਨਕਈ ਦਾ ਜਨਮਦਿਨ

ਮਾਨਸਾ : ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਮੁੱਖ ਸੰਸਦੀ ਸਕੱਤਰ ਜਗਦੀਪ ਸਿੰਘ ਨਕਈ ਦਾ ਜਨਮਦਿਨ ਮਾਨਸਾ ਵਿਖੇ ਸਾਥੀਆਂ ਵੱਲੋਂ ਬੜੀ ਖੁਸ਼ੀ ਨਾਲ ਮਨਾਇਆ ਗਿਆ। ਇਹ ਵਿਸ਼ੇਸ਼ ਸਮਾਗਮ ਭਾਰਤੀ ਜਨਤਾ ਪਾਰਟੀ ਦੇ ਬੀਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਠੇਕੇਦਾਰ ਵੱਲੋਂ ਕਰਵਾਇਆ ਗਿਆ, ਜਿਸ ਵਿਚ ਮਾਨਸਾ ਦੀਆਂ ਵੱਖ-ਵੱਖ ਨਾਮੀ ਸ਼ਖ਼ਸੀਅਤਾਂ ਅਤੇ ਸ. ਨਕਈ ਜੀ ਦੇ ਸਾਥੀਆਂ ਨੇ ਸ਼ਿਰਕਤ ਕੀਤੀ। ਸਮਾਗਮ ਦੌਰਾਨ ਸਾਥੀਆਂ ਵੱਲੋਂ ਕੇਕ ਕੱਟ ਕੇ ਜਗਦੀਪ ਸਿੰਘ ਨਕਈ ਦਾ ਜਨਮਦਿਨ ਮਨਾਇਆ ਗਿਆ। ਇਸ ਮੌਕੇ ਮੌਜੂਦ ਸ਼ਖ਼ਸੀਅਤਾਂ ਨੇ ਨਕਈ ਨੂੰ ਜਨਮਦਿਨ ਦੀਆਂ ਮੁਬਾਰਕਾਂ ਦਿੰਦਿਆਂ ਉਨ੍ਹਾਂ ਦੀ ਲੰਮੀ ਉਮਰ, ਤੰਦਰੁਸਤ ਸਿਹਤ ਅਤੇ ਚੜ੍ਹਦੀ ਕਲਾ ਦੀ ਕਾਮਨਾ ਕੀਤੀ। ਸਮਾਗਮ ਦੌਰਾਨ ਪੂਰਾ ਮਾਹੌਲ ਪਿਆਰ, ਸਨੇਹ ਅਤੇ ਖੁਸ਼ੀ ਨਾਲ ਭਰਿਆ ਹੋਇਆ ਸੀ।

ਇਸ ਮੌਕੇ ਮਿੱਠੂ ਅਰੋੜਾ, ਡਿੰਪਲ ਅਰੋੜਾ, ਡਾ. ਹਰਦੀਪ ਸਰਾ, ਡਾ. ਮਾਨਵ ਜਿੰਦਲ, ਡਾ. ਜਨਕ ਰਾਜ, ਪਵਨ ਫੱਤਾ, ਬਲਜੀਤ ਸਿੰਘ ਠੇਕੇਦਾਰ, ਰਾਜੂ ਦਰਾਕਾ ਸਾਬਕਾ ਐਮ.ਸੀ., ਗੁਰਮੇਲ ਸਿੰਘ ਬਿੱਲੂ, ਜਸਪ੍ਰੀਤ ਸਿੰਘ ਸੱਦਾ ਸਿੰਘ ਵਾਲਾ, ਵਿਨੋਦ ਕੁਮਾਰ ਕਾਲੀ, ਜਸਵੀਰ ਸਿੰਘ ਭਾਈ ਦੇਸਾ, ਬਲਜੀਤ ਸਿੰਘ ਖਿਆਲਾ, ਮਨੀਸ਼ ਹੈਪੀ, ਹਨੀ ਮਾਨਸ਼ਾਹੀਆ, ਮੇਸੀ ਜੀ, ਪਾਂਲੀ ਠੇਕੇਦਾਰ, ਦਿਆ ਸਿੰਘ ਐਸ.ਡੀ.ਓ., ਪਰਮਜੀਤ ਸਿੰਘ ਕੋਟਲੀ ਅਤੇ ਜਸਵੰਤ ਸਿੰਘ ਕਾਲਾ ਨੰਬਰਦਾਰ ਸਮੇਤ ਹੋਰ ਸਾਥੀ ਅਤੇ ਸ਼ੁਭਚਿੰਤਕ ਹਾਜ਼ਰ ਸਨ।


author

Gurminder Singh

Content Editor

Related News