ਹੈਰੋਇਨ ,ਨਸ਼ੀਲੀਆਂ ਗੋਲੀਆਂ ਅਤੇ ਸ਼ਰਾਬ ਸਮੇਤ 8 ਗ੍ਰਿਫ਼ਤਾਰ
Saturday, Jul 05, 2025 - 03:21 PM (IST)

ਬਠਿੰਡਾ (ਸੁਖਵਿੰਦਰ) : ਪੁਲਸ ਵਲੋਂ ਵੱਖ-ਵੱਖ ਥਾਵਾਂ ਤੋਂ ਅੱਠ ਲੋਕਾਂ ਨੂੰ ਗ੍ਰਿਫਤਾਰ ਕਰਕੇ ਹੈਰੋਇਨ, ਨਸ਼ੀਲੀਆਂ ਗੋਲੀਆ, ਨਜਾਇਜ਼ ਸ਼ਰਾਬ ਅਤੇ ਡਰੱਗ ਮਨੀ ਬਰਾਮਦ ਕੀਤੀ ਹੈ। ਜਾਣਕਾਰੀ ਦਿੰਦਿਆਂ ਕੈਨਾਲ ਕਲੋਨੀ ਦੇ ਏਐੱਸਆਈ ਰਘਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਸੂਚਨਾ ਦੇ ਆਧਾਰ ''ਤੇ ਜਨਤਾ ਨਗਰ ਤੋਂ ਗੋਲੂ ਕੁਮਾਰ ਵਾਸੀ ਜਨਤਾ ਨਗਰ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 6 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਸੇ ਤਰ੍ਹਾਂ ਸੀਆਈਏ ਵਲੋਂ ਬੀੜ ਤਲਾਬ ਤੋਂ ਮੁਲਜ਼ਮ ਅਕਾਸ਼ ਦੀਪ ਸਿੰਘ, ਅਜੈ ਸਿੰਘ ਅਤੇ ਰਾਜ ਕੌਰ ਨੂੰ ਗ੍ਰਿਫਤਾਰ ਕਰਕੇ 102 ਗ੍ਰਾਂਮ ਹੈਰੋਇਨ ਅਤੇ 60000 ਹਜ਼ਾਰ ਡਰੱਗ ਮਨੀ ਬਰਾਮਦ ਕੀਤੀ ਹੈ।
ਸਦਰ ਪੁਲਸ ਵਲੋਂ ਉਕਤ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਇਸੇ ਤਰ੍ਹਾਂ ਸਦਰ ਬਠਿੰਡਾ ਪੁਲਸ ਵਲੋਂ ਬੀੜ ਤਲਾਬ ਤੋਂ 20 ਲੀਟਰ ਲਾਹਣ ਬਰਾਮਦ ਕਰਕੇ ਮੁਲਜ਼ਮ ਕੁਲਦੀਪ ਸਿੰਘ ਵਾਸੀ ਮੁਲਤਾਨੀਆਂ ਨੂੰ ਗ੍ਰਿਫਤਾਰ ਕੀਤਾ ਹੈ। ਕੋਤਵਾਲੀ ਪੁਲਸ ਵਲੋਂ ਬਠਿੰਡਾ ਬੱਸ ਸਟੈਡ ਤੋਂ ਮੁਲਜ਼ਮ ਕੁਸ਼ਲ ਕੁਮਾਰ ਵਾਸੀ ਰਾਮਗੜ੍ਹ ਭੂੰਦੜ ਨੂੰ ਗ੍ਰਿਫ਼ਤਾਰ ਕਰਕੇ 20 ਸ਼ੀਸ਼ੀਆਂ ਕੋਡਲਾਈਨ ਦੀਆਂ ਬਰਾਮਦ ਕੀਤੀਆਂ ਹਨ। ਸੰਗਤ ਪੁਲਸ ਵਲੋਂ ਨਾਕਾਬੰਦੀ ਦੌਰਾਨ ਪਥਰਾਲਾ ਤੋਂ ਮੁਲਜ਼ਮ ਹਰਮੇਲ ਸਿੰਘ ਨਿਰਮਲ ਸਿੰਘ ਵਾਸੀ ਪਥਰਾਲਾ ਨੂੰ ਗ੍ਰਿਫ਼ਤਾਰ ਕਰਕੇ 20 ਨਸ਼ੀਲੀਆਂ ਸ਼ੀਸ਼ੀਆਂ ਬਰਾਮਦ ਕੀਤੀਆ ਹਨ। ਇੱਧਰ ਹੀ ਸੰਗਤ ਥਾਣੇ ਵਲੋਂ ਪਿੰਡ ਪਥਰਾਲਾ ਤੋਂ ਕਾਰ ਸਵਾਰ ਬਲਜੀਤ ਸਿੰਘ ਵਾਸੀ ਜੋਗੇਵਾਲਾ ਨੂੰ ਗ੍ਰਿਫ਼ਤਾਰ ਕਰਕੇ 11 ਬੋਤਲਾਂ ਨਜਾਇਜ਼ ਸ਼ਰਾਬ ਦੀਆਂ ਬਰਾਮਦ ਕੀਤੀਆਂ ਹਨ। ਪੁਲਸ ਵਲੋਂ ਉਕਤ ਸਾਰੇ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।