ਇਸ ਸਾਲ ਲਾਂਚ ਹੋਵੇਗਾ ਪਿਆਜੀਓ ਦਾ ਇਹ ਨਵਾਂ ਸਕੂਟਰ
Saturday, Apr 21, 2018 - 09:38 AM (IST)

ਜਲੰਧਰ- ਭਾਰਤੀ ਬਾਈਕ 'ਚ ਬਾਜ਼ਾਰ 125cc ਸਕੂਟਰ ਸੈਗਮੈਂਟ 'ਚ ਪਿਆਜੀਓ ਇਕ ਨਵਾਂ ਸਕੂਟਰ ਲਿਬਰਟੀ ਇਸ ਸਾਲ ਦੇ ਅੰਤ ਤੱਕ ਭਾਰਤ 'ਚ ਲਾਂਚ ਹੋ ਸਕਦਾ ਹੈ। ਇਹ ਇਕ ਬੇਹੱਦ ਸਟਾਈਲਿਸ਼ ਸਕੂਟਰ ਹੋਵੇਗਾ ਅਤੇ ਇਸ 'ਚ ਕੁਝ ਨਵੇਂ ਫੀਚਰਸ ਦੇਖਣ ਨੂੰ ਮਿਲ ਸਕਦੇ ਹਨ, ਆਓ ਜਾਣਦੇ ਹਾਂ ਇਸ ਦੇ ਬਾਰੇ 'ਚ ...
ਇੰਜਣ ਦੀ ਗੱਲ ਕਰੀਏ ਤਾਂ ਇਸ 'ਚ 125cc ਦਾ ਇੰਜਣ ਲੱਗਾ ਹੋਵੇਗਾ, ਜੋ ਕਿ 10hp ਦੀ ਪਾਵਰ ਅਤੇ 11Nm ਦਾ ਟਾਰਕ ਦੇਵੇਗਾ। ਸੈਫਟੀ ਦੇ ਲਈ ਇਸ 'ਚ ਸਿੰਗਲ ਚੈਨਲ ABS (ਐਂਟੀ ਲਾਕ ਬ੍ਰੇਕਿੰਗ ਸਿਸਟਮ) ਮਿਲ ਸਕਦਾ ਹੈ। ਇਸ ਤੋਂ ਇਲਾਵਾ ਐਂਟੀ ਥੀਫ ਸਿਸਟਮ, ਇਲੈਕਟ੍ਰਿਕ ਅਲਾਰਮ ਫੀਚਰਸ 'ਚ ਮਿਲ ਸਕਦੇ ਹਨ, 125 ਸੀ. ਸੀ. ਸੈਗਮੈਂਟ 'ਚ ਇਸ ਦੀ ਕੀਮਤ ਜ਼ਿਆਦਾ ਹੋ ਸਕਦੀ ਹੈ ਅਤੇ ਇਸ ਤੋਂ ਇਲਾਵਾ ਲੁਕਸ ਵੀ ਕਾਫੀ ਪ੍ਰੀਮੀਅਮ ਹੋਵੇਗੀ।