MINI ਨੇ ਭਾਰਤ 'ਚ ਲਾਂਚ ਕੀਤੀ ਨਵੀਂ ਜਨਰੇਸ਼ਨ ਵਾਲੀ Countryman

05/03/2018 2:29:57 PM

ਜਲੰਧਰ- ਆਖਿਰਕਾਰ ਮਿਨੀ ਨੇ ਆਪਣੀ ਨਵੀਂ ਜਨਰੇਸ਼ਨ ਕੰਟਰੀਮੈਨ ਭਾਰਤ 'ਚ ਇਸ ਕਾਰ ਨੂੰ ਲਾਂਚ ਕਰ ਹੀ ਦਿੱਤਾ ਹੈ। ਇਹ ਆਕਾਰ 'ਚ ਹੁਣ ਤੱਕ ਦੀ ਸਭ ਤੋਂ ਵੱਡੀ ਕੰਟਰੀਮੈਨ ਹੈ ਅਤੇ ਭਾਰਤ 'ਚ ਇਸ ਕਾਰ ਦੇ ਕੂਪਰ ਐੱਸ ਵੇਰੀਐਂਟ ਦੀ ਸ਼ੁਰੂਆਤੀ ਐਕਸਸ਼ੋਰੂਮ ਕੀਮਤ 34.90 ਲੱਖ ਰੁਪਏ ਰੱਖੀ ਗਈ ਹੈ। ਇਸ ਦੇ ਨਾਲ ਹੀ ਮਿਨੀ ਕੂਪਰ S JCW (ਜਾਨ ਕੂਪਰ ਵਰਕਸ) ਦੀ ਐਕਸਸ਼ੋਰੂਮ ਕੀਮਤ 41.4 ਲੱਖ, ਉਥੇ ਹੀ ਇਸ ਦੇ ਟਾਪ ਮਾਡਲ ਕੂਪਰ S4 ਦੀ ਐਕਸਸ਼ੋਰੂਮ ਕੀਮਤ 37.4 ਲੱਖ ਰੁਪਏ ਰੱਖੀ ਗਈ ਹੈ। ਕੰਪਨੀ ਨੇ ਕਾਰ 'ਚ ਬਹੁਤ ਸਾਰੇ ਨਵੇਂ ਫੀਚਰਸ ਦਿੱਤੇ ਹਨ ਜਿਸ ਦੇ ਨਾਲ ਇਹ ਕਾਫ਼ੀ ਹਾਈਟੈੱਕ ਹੋ ਗਈ ਹੈ।

 

PunjabKesari

ਕਾਰ ਕਈ ਨਵੇਂ ਫੀਚਰਸ
ਪੁਰਾਣੇ ਮਾਡਲ ਦੇ ਮੁਕਾਬਲੇ ਨਵੀਂ ਜਨਰੇਸ਼ਨ ਕੰਟਰੀਮੈਨ ਆਕਾਰ 'ਚ ਥੋੜ੍ਹੀ ਵੱਡੀ ਹੈ, ਇਸ ਦੇ ਨਾਲ ਹੀ ਕਾਰ ਦਾ ਵ੍ਹੀਲਬੇਸ ਵੀ ਵਧਾਇਆ ਗਿਆ ਹੈ। ਫਰੈਸ਼ ਲੁੱਕ ਦੇਣ ਲਈ ਨਵੀਂ ਕੰਟਰੀਮੈਨ 'ਚ ਫਲੋਟਿੰਗ ਰੂਫ, ਵਡੇ ਆਕਾਰ ਦੇ ਹੈੱਡਲੈਂਪਸ ਅਤੇ ਹੈਕਸਾਗੋਨਲ ਗਰਿਲ ਲਗਾਈ ਗਈ ਹੈ। ਮਿਨੀ ਨੇ ਨਵੀਂ ਕਾਰ 'ਚ ਸੈਟਾਲਾਈਟ ਨੈਵੀਗੇਸ਼ਨ ਸਿਸਟਮ, ਬਲੂਟੁੱਥ, ਕਰੂਜ਼ ਕੰਟਰੋਲ, ਐਮਰਜੈਂਸੀ ਈ-ਕਾਲ ਅਤੇ ਐਕਟਿਵ ਗਾਰਡ ਜਿਹੇ ਫੀਚਰਸ ਦਿੱਤੇ ਗਏ ਹਨ। ਆਪਸ਼ਨ ਦੇ ਤੌਰ 'ਤੇ ਕਾਰ 'ਚ 8.8-ਇੰਚ ਦੀ ਟੱਚਸਕ੍ਰੀਨ ਡਿਸਪਲੇਅ ਦਿੱਤੀ ਗਈ ਹੈ।

ਪਾਵਰਫੁਲ ਇੰੰਜਣ
ਕੰਪਨੀ ਨੇ ਕਾਰ ਨੂੰ ਡੀਜ਼ਲ ਅਤੇ ਪੈਟਰੋਲ ਦੋਨਾਂ ਇੰਜਣ ਆਪਸ਼ਨਸ 'ਚ ਉਪਲੱਬਧ ਕਰਾਇਆ ਹੈ। ਕਾਰ ਦੇ ਨਾਲ 2.0-ਲਿਟਰ ਦਾ ਚਾਰ-ਸਿਲੈਂਡਰ ਵਾਲਾ ਪੈਟਰੋਲ ਇੰਜਣ ਲਗਾਇਆ ਗਿਆ ਹੈ ਜੋ 189 ਬੀ. ਐੱਚ. ਪੀ ਪਾਵਰ ਅਤੇ 280 ਐੱਨ. ਐੱਮ ਪੀਕ ਟਾਰਕ ਜਨਰੇਟ ਕਰਦਾ ਹੈ। ਇਸ ਦੇ ਨਾਲ ਹੀ ਕਾਰ 'ਚ 2.0-ਲਿਟਰ ਦਾ ਚਾਰ-ਸਿਲੰਡਰ ਡੀਜ਼ਲ ਇੰਜਣ ਲਗਾਇਆ ਗਿਆ ਹੈ ਜੋ 188 ਬੀ. ਐੱਚ. ਪੀ ਪਾਵਰ ਅਤੇ 400 ਐੱਨ. ਐੱਮ ਪੀਕ ਟਾਰਕ ਜਨਰੇਟ ਕਰਦਾ ਹੈ।

8-ਸਪੀਡ ਟਰਾਂਸਮਿਸ਼ਨ ਨਾਲ ਹੈ ਲੈਸ
ਦੋਨਾਂ ਹੀ ਇੰਜਣ ਨੂੰ 8-ਸਪੀਡ ਸਟੈਪਟ੍ਰਾਨਿਕ ਟਰਾਂਸਮਿਸ਼ਨ ਨਾਲ ਲੈਸ ਕੀਤਾ ਗਿਆ ਹੈ। ਕਾਰ ਦਾ ਪੈਟਰੋਲ ਇੰਜਣ ਮਹਿਜ਼ 7.5 ਸੈਕਿੰਡ 'ਚ ਹੀ ਕਾਰ ਨੂੰ 0-100 ਕਿ. ਮੀ/ਘੰਟੇ ਦੀ ਰਫਤਾਰ 'ਤੇ ਪਹੁੰਚਾ ਦਿੰਦਾ ਹੈ, ਉਥੇ ਹੀ ਇਸ ਦਾ ਡੀਜ਼ਲ ਇੰਜਣ 7.7 ਸੈਕਿੰਡ 'ਚ 0-100 ਕਿ. ਮੀ/ਘੰਟੇ ਦੀ ਰਫਤਾਰ ਫੜਦਾ ਹੈ।


Related News