ਬੀਜਿੰਗ ਮੋਟਰ ਸ਼ੋਅ ''ਚ ਪੇਸ਼ ਹੋਣ ਤੋਂ ਪਹਿਲਾਂ ਸਾਹਮਣੇ ਆਈ ਨਵੀਂ ਲੈਕਸਸ ES
Sunday, Apr 22, 2018 - 03:48 PM (IST)

ਜਲੰਧਰ- ਬੀਜਿੰਗ ਮੋਟਰ ਸ਼ੋਅ 'ਚ ਪੇਸ਼ ਹੋਣ ਤੋਂ ਪਹਿਲਾਂ ਟੋਇਟਾ ਦੀ ਮਲਕੀਅਤ ਵਾਲੀ ਲਗਜ਼ਰੀ ਕਾਰ ਕੰਪਨੀ ਲੈਕਸਸ ਨੇ ਆਪਣੀ ਈ.ਐੱਸ. ਕਾਰ ਦਾ ਖੁਲਾਸਾ ਕਰ ਦਿੱਤਾ ਹੈ। ਤਸਵੀਰਾਂ 'ਚ ਸਾਹਮਣਥੇ ਆਈ ਲੈਕਸਸ ਈ.ਐੱਸ. 'ਚ ਸੇਡਾਨ ਵਾਲੀ ਨੌਕ ਦੇ ਨਾਲ ਵੱਡੀ ਫਰੰਟ ਗ੍ਰਿੱਲ ਦਿੱਤੀ ਗਈ ਹੈ।
ਲੈਕਸਸ ਈ.ਐੱਸ. 'ਚ 4.8 ਮੀਟਰ ਲੰਬੀ ਅਤੇ ਫੀਚਰਸ ਦੇ ਤੌਰ 'ਤੇ ਐਂਗੁਲਰ ਬਾਡੀ ਪੈਨਲਸ ਅਤੇ ਸ਼ਾਰਪ ਲਾਈਟਿੰਗ ਦਿੱਤੀ ਗਈ ਹੈ। ਇਸ ਦਾ ਸਟਾਈਲ ਵੱਡੀ ਐੱਲ.ਐੱਸ. 'ਤੇ ਵੀ ਲਾਗੂ ਹੁੰਦਾ ਹੈ। ਇਸ ਦੀ ਬਾਕੀ ਡਿਟੇਲਸ ਬੀਜਿੰਗ ਆਟੋ ਸ਼ੋਅ ਦੌਰਾਨ ਪਤਾ ਚੱਲੇਗੀ। ਕੰਪਨੀ ਇਸ ਕਾਰ ਨੂੰ ਆਪਣੀ ਸਹਿਯੋਗੀ ਕੰਪਨੀ ਟੋਇਟਾ ਦੇ ਨਵੇਂ ਗਲੋਬਲ ਆਰਕੀਟੈਕਚਰ (TNGA) ਪਲੇਟਫਾਰਮ 'ਤੇ ਬਣਾ ਰਹੀ ਹੈ। ਇਸ ਮਾਡਲ 'ਚ ਵੀ ਜੀ.ਐੱਸ. ਮਾਡਲ ਤੋਂ ਲਈ ਗਈ ਹਾਈਬ੍ਰਿਡ ਪਾਵਰਟ੍ਰੇਨ ਦਿੱਤੀ ਜਾ ਸਕਦੀ ਹੈ। ਜੀ.ਐੱਸ. ਮਾਡਲ 'ਚ ਫੋਰ ਅਤੇ ਸਿਕਸ ਸਿਲੈਂਡਰ ਪੈਟਰੋਲ ਇੰਜਣ ਦੇ ਨਾਲ ਹਾਈਬ੍ਰਿਡ ਫੀਚਰ ਦਿੱਤਾ ਗਿਆ ਹੈ।
ਨਵੀਂ ਲੈਕਸਸ ਈ.ਐੱਸ. ਨੂੰ 2018 ਦੇ ਅੰਤ ਤਕ ਲਾਂਚ ਕੀਤਾ ਜਾ ਸਕਦਾ ਹੈ। ਇਸ ਕਾਰ ਨੂੰ ਜੀ.ਐੱਸ. ਦੇ ਵਿਕਰੀ ਪ੍ਰਦਰਸ਼ਨ 'ਤੇ ਭਾਰੀ ਸੁਧਾਰ ਕਰਨ ਦਾ ਕੰਮ ਸੌਂਪਿਆ ਜਾਵੇਗਾ।