ਲੈਂਡਰੋਵਰ ਨੇ ਦੋ ਇੰਜਣ ਆਪਸ਼ਨ ''ਚ ਪੇਸ਼ ਕੀਤੀ ਨਵੀਂ Range Rover Velar, ਕੀਮਤ 78.83 ਲੱਖ ਤੋਂ ਸ਼ੁਰੂ
Wednesday, Dec 13, 2017 - 11:13 AM (IST)

ਜਲੰਧਰ : ਦੁਨੀਆ ਭਰ ਵਿਚ ਆਪਣੀ ਪਾਵਰਫੁਲ SUVs ਨੂੰ ਲੈ ਕੇ ਮਸ਼ਹੂਰ ਕੰਪਨੀ ਲੈਂਡਰੋਵਰ ਨੇ ਨਵੀਂ ਰੇਂਜ ਰੋਵਰ ਵੇਲਾਰ ਨੂੰ ਭਾਰਤ ਵਿਚ ਪੇਸ਼ ਕਰਦੇ ਹੋਏ ਇਸ ਦੀ ਕੀਮਤ ਦਾ ਐਲਾਨ ਕਰ ਦਿੱਤਾ ਹੈ। ਇਸ ਕਾਰ ਦੀ ਕੀਮਤ 78.83 ਲੱਖ ਰੁਪਏ (ਐਕਸ ਸ਼ੋਅਰੂਮ) ਤੋਂ ਸ਼ੁਰੂ ਹੋਵੇਗੀ ਅਤੇ ਇਹ ਦੋ ਇੰਜਣ ਆਪਸ਼ਨਸ ਪੈਟਰੋਲ ਤੇ ਡੀਜ਼ਲ ਦੇ ਬਦਲ ਵਿਚ ਮੁਹੱਈਆ ਹੋਵੇਗੀ। ਪ੍ਰੈੱਸ ਨੋਟ ਮੁਤਾਬਕ ਰੇਂਜ ਰੋਵਰ ਫੈਮਿਲੀ ਵਿਚ ਇਸ ਕਾਰ ਨੂੰ ਰੇਂਜ ਰੋਵਰ ਇਵੋਕ ਅਤੇ ਰੇਂਜ ਰੋਵਰ ਸਪੋਰਟ ਦਾ ਚੌਥਾ ਮਾਡਲ ਦੱਸਿਆ ਗਿਆ ਹੈ। ਰੇਂਜ ਰੋਵਰ ਵੇਲਾਰ ਦੀ ਬੁਕਿੰਗਸ ਅੱਜ ਤੋਂ ਹੀ ਸ਼ੁਰੂ ਹੋ ਗਈ ਹੈ ਅਤੇ ਇਸਦੀ ਡਲਿਵਰੀ ਜਨਵਰੀ 2018 ਦੇ ਅਖੀਰ ਤੋਂ ਸ਼ੁਰੂ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ।
ਪੈਟਰੋਲ ਤੇ ਡੀਜ਼ਲ ਦਾ ਬਦਲ
ਰੇਂਜ ਰੋਵਰ ਨੂੰ 2.0 ਲੀਟਰ ਪੈਟਰੋਲ, 2.0 ਲੀਟਰ ਡੀਜ਼ਲ ਤੇ 3.0 ਲੀਟਰ ਡੀਜ਼ਲ ਇੰਜਣ ਆਪਸ਼ਨ ਵਿਚ ਮੁਹੱਈਆ ਕੀਤਾ ਜਾਵੇਗਾ। ਇਨ੍ਹਾਂ ਵਿਚੋਂ 4 ਸਿਲੰਡਰ 2.0 ਲੀਟਰ ਡੀਜ਼ਲ ਇੰਜਣ 132 KW ਦੀ ਪਾਵਰ ਪੈਦਾ ਕਰੇਗਾ। 4 ਸਿਲੰੰਡਰ 2.0 ਲੀਟਰ ਪੈਟਰੋਲ ਇੰਜਣ 184 KW ਦੀ ਪਾਵਰ ਪੈਦਾ ਕਰੇਗਾ, ਉਥੇ ਹੀ v6 3.0 ਲੀਟਰ ਦੇ ਇੰਜਣ ਨਾਲ 221 KW ਦੀ ਪਾਵਰ ਪੈਦਾ ਹੋਵੇਗੀ।
ਬਿਹਤਰੀਨ ਇੰਟੀਰੀਅਰ
ਇਸ SUV 'ਚ ਨਵਾਂ ਟੱਚ ਪ੍ਰੋ ਡਿਊ (Touch Pro Duo) ਇਨਫੋਂਟੇਨਮੈਂਟ ਸਿਸਟਮ ਦਿੱਤਾ ਗਿਆ ਹੈ ਜੋ 10 ਇੰਚ ਸਾਈਜ਼ ਦੀਆਂ ਦੋ HD ਟੱਚ ਸਕ੍ਰੀਨਸ ਨੂੰ ਸਪੋਰਟ ਕਰਦਾ ਹੈ। ਇਕ ਸਕ੍ਰੀਨ ਨੂੰ ਡੈਸ਼ਬੋਰਡ 'ਤੇ ਲਾਇਆ ਗਿਆ ਹੈ ਜੋ ਨੇਵੀਗੇਸ਼ਨ, ਮੀਡੀਆ ਤੇ ਫੋਨ ਮੈਨਿਊ ਨੂੰ ਸ਼ੋਅ ਕਰਦੀ ਹੈ। ਉਥੇ ਹੀ ਇਸਦੇ ਹੇਠਾਂ ਲੱਗੀ ਦੂਜੀ ਸਕ੍ਰੀਨ ਟ੍ਰੈਰੇਨ (terrain) ਰਿਸਪਾਂਸ ਸਿਸਟਮ ਤੇ ਕਲਾਈਮੇਟ ਕੰਟਰੋਲ ਸਿਸਟਮ ਨੂੰ ਆਪਰੇਟ ਕਰਨ ਵਿਚ ਮਦਦ ਕਰਦੀ ਹੈ।
JLRIL ਦੇ ਪ੍ਰੈਜ਼ੀਡੈਂਟ ਨੇ ਦਿੱਤਾ ਅਹਿਮ ਬਿਆਨ
ਜੈਗੁਆਰ ਲੈਂਡ ਰੋਵਰ ਇੰਡੀਆ ਲਿਮਟਿਡ ਦੇ ਪ੍ਰੈਜ਼ੀਡੈਂਟ ਅਤੇ ਮੈਨੇਜਿੰਗ ਡਾਇਰੈਕਟਰ ਰੋਹਿਤ ਸੂਰੀ ਨੇ ਕਿਹਾ ਕਿ ਨਵੀਂ ਰੇਂਜ ਰੋਵਰ ਵੇਲਾਰ ਬਿਹਤਰੀਨ ਡਿਜ਼ਾਈਨ, ਇੰਟੀਰੀਅਰ, ਇਨੋਵੇਟਿਵ ਫੀਚਰਸ ਤੇ ਨਵੀਂ ਟੈਕਨਾਲੋਜੀ ਦੀ ਪ੍ਰਤੀਕ ਹੈ, ਜਿਸ ਨੂੰ ਸ਼ਕਤੀਸ਼ਾਲੀ ਅਤੇ ਮਾਹਿਰ ਪਾਵਰਟ੍ਰੇਨ ਨਾਲ ਦਮਦਾਰ ਬਣਾਇਆ ਗਿਆ ਹੈ। ਅਸੀਂ ਇਸ ਬਹੁ-ਚਰਚਿਤ ਐੱਸ. ਯੂ. ਵੀ. ਨੂੰ ਪੇਸ਼ ਕਰਦੇ ਹੋਏ ਬੇਹੱਦ ਖੁਸ਼ੀ ਮਹਿਸੂਸ ਕਰ ਰਹੇ ਹਾਂ, ਜਿਸ ਨੂੰ ਸਾਡੇ ਕਈ ਗਾਹਕ ਖਰੀਦਣ ਲਈ ਉਤਸੁਕ ਹਨ।
ਭਾਰਤ ਵਿਚ ਲੈਂਡਰੋਵਰ ਦਾ ਪ੍ਰੋਡਕਟ ਪੋਰਟਫੋਲੀਓ
ਭਾਰਤ ਵਿਚ ਲੈਂਡਰੋਵਰ ਰੇਂਜ ਵਿਚ ਡਿਸਕਵਰੀ ਸਪੋਰਟ (42 ਲੱਖ ਤੋਂ ਸ਼ੁਰੂ), ਰੇਂਜ ਰੋਵਰ ਇਵੋਕ (44.44 ਲੱਖ ਤੋਂ ਸ਼ੁਰੂ), ਆਲ ਨਿਊ ਡਿਸਕਵਰੀ (71.38 ਲੱਖ ਤੋਂ ਸ਼ੁਰੂ) ਤੋਂ ਇਲਾਵਾ ਰੇਂਜ ਰੋਵਰ ਸਪੋਰਟ (93. 82 ਲੱਖ ਰੁਪਏ ਤੋਂ ਸ਼ੁਰੂ) ਅਤੇ ਰੇਂਜ ਰੋਵਰ (166.42 ਲੱਖ ਰੁਪਏ ਤੋਂ ਸ਼ੁਰੂ) ਸ਼ਾਮਲ ਹਨ। ਇਹ ਸਾਰੀਆਂ ਕੀਮਤਾਂ ਐਕਸ ਸ਼ੋਅਰੂਮ ਭਾਰਤ ਦੀਆਂ ਹਨ।
ਭਾਰਤ ਵਿਚ ਜੈਗੁਆਰ ਲੈਂਡਰੋਵਰ ਰਿਟੇਲਰ ਨੈੱਟਵਰਕ
ਭਾਰਤ ਵਿਚ ਲੈਂਡਰੋਵਰ ਦੇ ਵਾਹਨ 26 ਅਧਿਕਾਰਕ ਆਊਟਲੈੱਟਸ 'ਤੇ ਮੁਹੱਈਆ ਹੈ। ਇਹ ਆਊਟਲੈੱਟ ਹੈਦਰਾਬਾਦ, ਔਰੰਗਾਬਾਦ, ਬੇਂਗਲੁਰੂ, ਭੁਵਨੇਸ਼ਵਰ, ਚੰਡੀਗੜ੍ਹ, ਚੇਨਈ, ਕੋਇੰਬਟੂਰ, ਦਿੱਲੀ, ਗੁੜਗਾਓਂ, ਹੈਦਰਾਬਦ, ਇੰਦੌਰ, ਜੈਪੁਰ, ਕੋਲਕਾਤਾ, ਕੋਚੀ, ਕਰਨਾਲ, ਲਖਨਊ, ਲੁਧਿਆਣਾ, ਮੁੰਬਈ, ਨਾਗਪੁਰ, ਨੋਇਡਾ, ਪੁਣੇ, ਰਾਏਪੁਰ ਤੇ ਵਿਜੇਵਾੜਾ ਵਿਚ ਹਨ।