ਨਿਊਜ਼ੀਲੈਂਡ 'ਚ ਪੰਜਾਬਣ ਨੇ ਸਿਰਜਿਆ ਇਤਿਹਾਸ, ਪੁਲਸ 'ਚ ਭਰਤੀ ਹੋ ਵਧਾਇਆ ਦੇਸ਼ ਦਾ ਮਾਣ

Saturday, Mar 06, 2021 - 11:40 AM (IST)

ਨਿਊਜ਼ੀਲੈਂਡ 'ਚ ਪੰਜਾਬਣ ਨੇ ਸਿਰਜਿਆ ਇਤਿਹਾਸ, ਪੁਲਸ 'ਚ ਭਰਤੀ ਹੋ ਵਧਾਇਆ ਦੇਸ਼ ਦਾ ਮਾਣ

ਬਾਜਾਖਾਨਾ (ਪਰਵੀਨ)- ਪਿੰਡ ਡੋਡ ਦੀ ਰਮਨਦੀਪ ਕੌਰ ਸੰਧੂ ਪੁੱਤਰੀ ਗੁਰਦੇਵ ਸਿੰਘ ਨੰਬਰਦਾਰ ਨੇ ਨਿਊਜ਼ੀਲੈਂਡ ਦੀ ਧਰਤੀ ’ਤੇ ਹੋਸਟਿੰਗ ਏਰੀਏ ’ਚ ਪੁਲਸ ਵਿਭਾਗ ਵਿਚ ਭਰਤੀ ਹੋਣ ਦਾ ਮਾਣ ਪ੍ਰਾਪਤ ਕੀਤਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੇ ਮਾਲਵੇ ਖੇਤਰ ’ਚੋਂ ਪੁਲਸ ਵਿਚ ਭਰਤੀ ਹੋਣ ਵਾਲੀ ਪਹਿਲੀ ਪੰਜਾਬਣ ਹੈ।

ਇਹ ਵੀ ਪੜ੍ਹੋ: TIME ਮੈਗਜ਼ੀਨ ਨੇ ਕਵਰ ਪੇਜ਼ ’ਤੇ ਕਿਸਾਨ ਬੀਬੀਆਂ ਨੂੰ ਦਿੱਤੀ ਜਗ੍ਹਾ, ਲਿਖਿਆ-ਸਾਨੂੰ ਖ਼ਰੀਦਿਆ ਨਹੀਂ ਜਾ ਸਕਦਾ

ਇਸ ਸੰਬਧੀ ਉਨ੍ਹਾਂ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ 2012 ਵਿਚ 12ਵੀਂ ਪਾਸ ਕਰਨ ਉਪਰੰਤ ਨਿਊਜੀਲੈਂਡ ਪੜ੍ਹਾਈ ਵਾਸਤੇ ਚਲੀ ਗਈ ਸੀ, ਜਿੱਥੇ ਉਕਤ ਵੱਲੋਂ ਸਖਤ ਮਿਹਨਤ ਕਰਨ ਉਪਰੰਤ ਡਿਪਲੋਮਾ ਇਨ ਬਿਜਨੈਂਸ ਮੈਨੇਜਮੈਂਟ ਵਿਚ ਪਾਸ ਕੀਤਾ ਗਿਆ ਅਤੇ ਉਸ ਉਪਰੰਤ ਪੁਲਸ ਕੋਰਸ ਵਿਚ ਦਾਖਲਾ ਲੈ ਕੇ ਉਕਤ ਨੂੰ ਵੀ ਵਧੀਆਂ ਅੰਕਾਂ ਨਾਲ ਪਾਸ ਕੀਤਾ ਅਤੇ ਅੰਤ 19 ਫਰਵਰੀ 2021 ਨੂੰ ਹੌਸਟਿੰਗ ਏਰੀਏ ਵਿਚ ਪੁਲਸ ਵੋਮੈਨ ਵਜੋਂ ਭਰਤੀ ਹੋਣ ਦਾ ਮਾਣ ਪ੍ਰਾਪਤ ਕੀਤਾ। ਉਕਤ ਲੜਕੀ ਦਾ ਵਿਆਹ ਅੰਮ੍ਰਿਤਸਰ ਨਾਲ ਸਬੰਧਿਤ ਪਰਿਵਾਰ ਨਾਲ ਨਿਊਜ਼ੀਲੈਂਡ ਵਿਚ ਹੀ ਕੀਤਾ ਗਿਆ ਹੈ। ਇਹ ਖਬਰ ਸੁਣਦਿਆਂ ਹੀ ਇਲਾਕੇ ਵਿਚ ਖੁਸ਼ੀ ਦੀ ਲਹਿਰ ਦੌੜ ਗਈ ।

ਇਹ ਵੀ ਪੜ੍ਹੋ: ਫਰਾਂਸ ’ਚ ਵੀ ਸ਼ੁਰੂ ਹੋਇਆ ਕਿਸਾਨ ਅੰਦੋਲਨ, ਉਪਜ ਦੀਆਂ ਘੱਟ ਕੀਮਤਾਂ ਖ਼ਿਲਾਫ਼ ਸੜਕਾਂ ’ਤੇ ਉਤਰੇ ਅਨਦਾਤਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।  


author

cherry

Content Editor

Related News