ਵਿਸ਼ਵ ਵਿਚ ਲਗਾਤਾਰ ਵਧ ਰਹੀ ਹਿੰਸਾ, ਤਬਾਹੀ ਦਾ ਇਹ ਸਿਲਸਿਲਾ ਆਖਿਰ ਕਿੱਥੇ ਜਾ ਕੇ ਰੁਕੇਗਾ

01/08/2020 1:43:43 AM

ਵੱਖ-ਵੱਖ ਕਾਰਣਾਂ ਕਰਕੇ ਵਿਸ਼ਵ ਵਿਚ ਹਿੰਸਾ ਦੀ ਪ੍ਰਵਿਰਤੀ ਅਤੇ ਅਸਹਿਣਸ਼ੀਲਤਾ ਲਗਾਤਾਰ ਵਧਣ ਨਾਲ ਵਿਸ਼ਵ ਸ਼ਾਂਤੀ ਅਤੇ ਮਨੁੱਖੀ ਜਾਤੀ ਲਈ ਭਾਰੀ ਖਤਰਾ ਪੈਦਾ ਹੋ ਗਿਆ ਹੈ।

* 01 ਜਨਵਰੀ ਨੂੰ ਨਵੇਂ ਸਾਲ ’ਤੇ ਅਮਰੀਕਾ ਵਿਚ ਵੱਖ-ਵੱਖ ਥਾਵਾਂ ’ਤੇ ਹੋਈ ਗੋਲੀਬਾਰੀ ’ਚ ਘੱਟੋ-ਘੱਟ 13 ਲੋਕ ਮਾਰੇ ਗਏ।

* 01 ਜਨਵਰੀ ਨੂੰ ਹੀ ਮੈਕਸੀਕੋ ਦੇ ‘ਉੱਤਰੀ ਜਾਕਟੇਸਾਸ’ ਪ੍ਰਾਂਤ ਦੀ ਇਕ ਜੇਲ ਵਿਚ ਕੈਦੀਆਂ ਦੇ 2 ਗਿਰੋਹਾਂ ਵਿਚਾਲੇ ਲੜਾਈ ਵਿਚ 11 ਕੈਦੀਆਂ ਦੀ ਮੌਤ ਹੋ ਗਈ।

* 02 ਜਨਵਰੀ ਨੂੰ ਫਰਾਂਸ ਦੀ ਰਾਜਧਾਨੀ ਪੈਰਿਸ ਦੇ ਪੁਲਸ ਮੁੱਖ ਦਫਤਰ ’ਤੇ ਅਣਪਛਾਤੇ ਹਮਲਾਵਰ ਨੇ 4 ਪੁਲਸ ਮੁਲਾਜ਼ਮਾਂ ਨੂੰ ਛੁਰਾ ਮਾਰ ਕੇ ਮਾਰ ਦਿੱਤਾ।

* 03 ਜਨਵਰੀ ਨੂੰ ਈਰਾਨ ਦੀ ਕੁਦਸ ਫੋਰਸ ਦਾ ਮੁੱਖ ਜਨਰਲ ਕਾਸਿਮ ਸੁਲੇਮਾਨੀ ਬਗਦਾਦ ਹਵਾਈ ਅੱਡੇ ’ਤੇ ਅਮਰੀਕੀ ਹਮਲੇ ਵਿਚ ਮਾਰਿਆ ਗਿਆ।

* 03 ਜਨਵਰੀ ਨੂੰ ਪਾਕਿਸਤਾਨ ਦੇ ਸੈਂਕੜੇ ਕੱਟੜਪੰਥੀ ਮੁਸਲਮਾਨਾਂ ਨੇ ਸਿੱਖਾਂ ਦੇ ਪਵਿੱਤਰ ਧਰਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਗੁਰਦੁਆਰੇ ਨੂੰ ਘੇਰ ਕੇ ਪਥਰਾਅ ਕੀਤਾ ਅਤੇ ਉਥੋਂ ਸਿੱਖਾਂ ਨੂੰ ਦੌੜਾਉਣ, ਗੁਰਦੁਆਰਾ ਢਹਾਉਣ ਆਦਿ ਦੀ ਧਮਕੀ ਦਿੱਤੀ।

* 04 ਜਨਵਰੀ ਨੂੰ ਅੱਤਵਾਦ ਪੀੜਤ ਅਫਰੀਕੀ ਦੇਸ਼ ਬੁਰਕੀਨਾ ਫਾਸੋ ਦੇ ਸੋਰੂ ਪ੍ਰਾਂਤ ਦੇ ਤੂਨੀ ਸ਼ਹਿਰ ਵਿਚ ਇਕ ਸਕੂਲੀ ਬੱਸ ਦੇ ਬਾਰੂਦੀ ਸੁਰੰਗ ਦੀ ਲਪੇਟ ਵਿਚ ਆ ਜਾਣ ਨਾਲ ਹੋਏ ਧਮਾਕੇ ਦੇ ਸਿੱਟੇ ਵਜੋਂ 14 ਵਿਦਿਆਰਥੀ ਮਾਰੇ ਗਏ।

* 04 ਜਨਵਰੀ ਨੂੰ ਹੀ ਕੈਮਰੂਨ ਦੀ ਚਾਡ ਝੀਲ ਵਿਚ ਅੱਤਵਾਦੀ ਸੰਗਠਨ ‘ਬੋਕੋ ਹਰਾਮ’ ਦੇ ਸ਼ੱਕੀ ਅੱਤਵਾਦੀਆਂ ਨੇ ਗੋਲੀਆਂ ਨਾਲ 50 ਮਛੇਰਿਆਂ ਨੂੰ ਭੁੰਨ ਦਿੱਤਾ।

* 04 ਜਨਵਰੀ ਨੂੰ ਇਰਾਕ ਦੇ ਬਗਦਾਦ ਵਿਚ ਅਮਰੀਕੀ ਦੂਤਘਰ ਅਤੇ ਬਲਾਡ ਏਅਰਬੇਸ ’ਤੇ ਰਾਕੇਟ ਨਾਲ ਹਮਲਾ ਕੀਤਾ ਗਿਆ।

* 05 ਜਨਵਰੀ ਨੂੰ ਪਾਕਿਸਤਾਨ ਦੇ ਪੇਸ਼ਾਵਰ ਸ਼ਹਿਰ ਵਿਚ ਅਣਪਛਾਤੇ ਵਿਅਕਤੀਆਂ ਨੇ ਇਕ ਪੱਤਰਕਾਰ ਹਰਮੀਤ ਸਿੰਘ ਦੇ ਭਰਾ ਪਰਵਿੰਦਰ ਸਿੰਘ ਉਰਫ ਰਵਿੰਦਰ ਸਿੰਘ ਨੂੰ ਗੋਲੀ ਮਾਰ ਦਿੱਤੀ।

* 05 ਜਨਵਰੀ ਨੂੰ ਸੋਮਾਲੀਆ ਦੇ ਅੱਤਵਾਦੀ ਗਿਰੋਹ ‘ਅਲ ਸ਼ਬਾਬ’ ਦੇ ਜੇਹਾਦੀਆਂ ਨੇ ਕੀਨੀਆ ਦੇ ਤੱਟਵਰਤੀ ਲਾਮੀ ਖੇਤਰ ਵਿਚ ਅਮਰੀਕਾ ਦੇ ਇਕ ਫੌਜੀ ਟਿਕਾਣੇ ’ਤੇ ਹਮਲਾ ਕਰ ਕੇ 2 ਅਮਰੀਕੀ ਜਹਾਜ਼ਾਂ, 2 ਹੈਲੀਕਾਪਟਰਾਂ ਅਤੇ ਕਈ ਵਾਹਨਾਂ ਨੂੰ ਤਬਾਹ ਕਰ ਦਿੱਤਾ ਅਤੇ 1 ਅਮਰੀਕੀ ਫੌਜੀ ਤੇ ਰੱਖਿਆ ਵਿਭਾਗ ਦੇ 2 ਠੇਕੇਦਾਰਾਂ ਨੂੰ ਮਾਰ ਦਿੱਤਾ।

* 05 ਜਨਵਰੀ ਨੂੰ ਹੀ ਲੀਬੀਆ ਦੀ ਰਾਜਧਾਨੀ ਤ੍ਰਿਪੋਲੀ ਦੇ ਸੈਨਿਕ ਸਕੂਲ ’ਤੇ ਹਵਾਈ ਹਮਲੇ ’ਚ 30 ਵਿਦਿਆਰਥੀ ਫੌਜੀ ਮਾਰੇ ਗਏ।

* 05 ਜਨਵਰੀ ਨੂੰ ਬਗਦਾਦ ਵਿਚ ਅਮਰੀਕੀ ਦੂਤਘਰ ਦੇ ਨੇੜੇ ਰਾਕੇਟ ਨਾਲ ਹਮਲਾ ਕੀਤਾ ਗਿਆ।

ਵਿਸ਼ਵ ਭਰ ਵਿਚ ਪਾਈ ਜਾ ਰਹੀ ਹਿੰਸਾ ਦੀਆਂ ਇਹ ਤਾਂ ਕੁਝ ਉਦਾਹਰਣਾਂ ਹਨ, ਜਦਕਿ ਇਨ੍ਹਾਂ ਤੋਂ ਇਲਾਵਾ ਵੀ ਵਿਸ਼ਵ ਵਿਚ ਇਸ ਮਿਆਦ ਦੌਰਾਨ ਹਿੰਸਾ ਦੀਆਂ ਪਤਾ ਨਹੀਂ ਕਿੰਨੀਆਂ ਘਟਨਾਵਾਂ ਹੋਈਆਂ ਹੋਣਗੀਆਂ ਅਤੇ ਹੋ ਰਹੀਆਂ ਹਨ। ਲਿਹਾਜ਼ਾ ਸਮਾਜ ਵਿਚ ਵਧ ਰਹੀ ਹਿੰਸਾ ਨੂੰ ਦੇਖਦੇ ਹੋਏ ਇਹ ਸਵਾਲ ਉੱਠਣਾ ਸੁਭਾਵਿਕ ਹੀ ਹੈ ਕਿ ਇਹ ਸਿਲਸਿਲਾ ਕਦੇ ਰੁਕੇਗਾ ਵੀ ਜਾਂ ਨਹੀਂ ਅਤੇ ਜੇਕਰ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਫਿਰ ਇਸ ਦਾ ਅੰਜਾਮ ਕੀ ਹੋਵੇਗਾ।

–ਵਿਜੇ ਕੁਮਾਰ


Bharat Thapa

Content Editor

Related News