ਰਾਜਾਸਾਂਸੀ ਦੇ ਨੌਜਵਾਨ ਨੇ ਵਧਾਇਆ ਮਾਣ; ਕੈਨੇਡਾ ਪੁਲਸ ’ਚ ਹੋਇਆ ਭਰਤੀ

Tuesday, May 12, 2026 - 12:19 PM (IST)

ਰਾਜਾਸਾਂਸੀ ਦੇ ਨੌਜਵਾਨ ਨੇ ਵਧਾਇਆ ਮਾਣ; ਕੈਨੇਡਾ ਪੁਲਸ ’ਚ ਹੋਇਆ ਭਰਤੀ

ਲੋਪੋਕੇ (ਸਤਨਾਮ): ਹਲਕਾ ਰਾਜਾਸਾਂਸੀ ਦੇ ਸਰਹੱਦੀ ਪਿੰਡ ਮਿਆਦੀਆਂ ਕਲਾਂ ਦੇ ਨੌਜਵਾਨ ਨੇ ਕੈਨੇਡਾ ਪੁਲਸ ਵਿਚ ਭਰਤੀ ਹੋ ਕੇ ਜਿੱਥੇ ਜ਼ਿਲਾ ਅੰਮ੍ਰਿਤਸਰ ਦਾ ਨਾਮ ਰੌਸ਼ਨ ਕੀਤਾ ਹੈ, ਉੱਥੇ ਹੀ ਪੂਰੇ ਪੰਜਾਬ ਦਾ ਮਾਣ ਵਧਾਇਆ ਹੈ। ਯੋਧੂਵਾਲੀਆ ਪਰਿਵਾਰ ਨਾਲ ਸੰਬੰਧ ਰੱਖਣ ਵਾਲਾ ਅੰਮ੍ਰਿਤਪਾਲ ਸਿੰਘ ਉੱਪਲ, ਜੋ ਕਿ ਸਵਰਗਵਾਸੀ ਸਰਦਾਰ ਮਹਿੰਦਰ ਸਿੰਘ ਉੱਪਲ ਦਾ ਪੋਤਾ ਅਤੇ ਅਮਰੀਕ ਸਿੰਘ ਉੱਪਲ ਤੇ ਮਾਤਾ ਪਲਵਿੰਦਰ ਕੌਰ ਦਾ ਸਪੁੱਤਰ ਹੈ, ਨੇ ਆਪਣੀ ਮਿਹਨਤ ਸਦਕਾ ਇਹ ਮੁਕਾਮ ਹਾਸਲ ਕੀਤਾ ਹੈ। ਆਪਣੇ ਪੋਤੇ ਦੀ ਇਸ ਪ੍ਰਾਪਤੀ ’ਤੇ ਦਾਦੀ ਹਰਭਜਨ ਕੌਰ, ਮਾਤਾ-ਪਿਤਾ ਅਤੇ ਤਾਏ ਜਗਜੀਤ ਸਿੰਘ ਤੇ ਕੁਲਦੀਪ ਸਿੰਘ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ 10 ਸਾਲ ਪਹਿਲਾਂ ਕੈਨੇਡਾ ਵਿਖੇ ਪੜ੍ਹਾਈ ਕਰਨ ਲਈ ਗਿਆ ਸੀ।

ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ 'ਚ ਸ਼ਰਾਬ ਤੇ ਮੀਟ ਦੀਆਂ ਦੁਕਾਨਾਂ 'ਤੇ ਮੁਕੰਮਲ ਪਾਬੰਦੀ

ਉਨ੍ਹਾਂ ਦੱਸਿਆ ਕਿ ਉੱਥੇ ਉਸ ਨੇ ਆਪਣੀ ਪੜ੍ਹਾਈ ਸਫਲਤਾਪੂਰਵਕ ਪੂਰੀ ਕੀਤੀ ਅਤੇ ਬਾਅਦ ਵਿਚ ਕੈਨੇਡਾ ਦਾ ਵਸਨੀਕ ਬਣ ਗਿਆ। ਹੁਣ ਉਹ ਆਪਣੀ ਸਖ਼ਤ ਮਿਹਨਤ ਸਦਕਾ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਸ (ਓ. ਪੀ. ਪੀ.) ਵਿਚ ਭਰਤੀ ਹੋ ਗਿਆ ਹੈ। ਇਸ ਪ੍ਰਾਪਤੀ ਨਾਲ ਸਰਹੱਦੀ ਪਿੰਡ ਮਿਆਦੀਆਂ ਕਲਾਂ ਦਾ ਨਾਮ ਪੂਰੀ ਦੁਨੀਆ ਵਿਚ ਉੱਚਾ ਹੋਇਆ ਹੈ। ਉਨ੍ਹਾਂ ਮਾਣ ਨਾਲ ਕਿਹਾ ਕਿ ਓਲੰਪਿਕ ਹਾਕੀ ਖਿਡਾਰਨ ਗੁਰਜੀਤ ਕੌਰ ਵੀ ਇਸੇ ਪਿੰਡ ਦੀ ਵਸਨੀਕ ਹੈ, ਜਿਸ ਨੇ ਖੇਡਾਂ ਵਿਚ ਨਾਮ ਕਮਾਇਆ ਹੈ ਅਤੇ ਹੁਣ ਅੰਮ੍ਰਿਤਪਾਲ ਨੇ ਪੁਲਸ ਸੇਵਾ ਵਿਚ ਜਾ ਕੇ ਪਿੰਡ ਦਾ ਨਾਮ ਚਮਕਾਇਆ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ ਏਅਰਪੋਰਟ 'ਤੇ ਪੈ ਗਿਆ ਭੜਥੂ, ਫਲਾਈਟ 'ਚੋਂ ਉਤਰੇ ਯਾਤਰੀ ਕੋਲੋਂ 5 ਕਰੋੜ ਦਾ ਗਾਂਜਾ ਜ਼ਬਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News