ਪੰਜਾਬ ''ਚ ਵੱਡੀ ਵਾਰਦਾਤ, ਕਮੇਟੀ ਦੀ ਬੋਲੀ ਪਿੱਛੇ ਮਾਰ ''ਤਾ ਬੰਦਾ

Friday, Jan 10, 2025 - 05:35 PM (IST)

ਪੰਜਾਬ ''ਚ ਵੱਡੀ ਵਾਰਦਾਤ, ਕਮੇਟੀ ਦੀ ਬੋਲੀ ਪਿੱਛੇ ਮਾਰ ''ਤਾ ਬੰਦਾ

ਅੰਮ੍ਰਿਤਸਰ- ਅੰਮ੍ਰਿਤਸਰ 'ਚ ਦਿਨ-ਦਿਹਾੜੇ ਵੱਡੀ ਵਾਰਦਾਤ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਕਿ ਅੰਮ੍ਰਿਤਸਰ ਦੇ ਟਾਹਲੀ ਵਾਲੇ ਚੌਂਕ 'ਚ ਨੌਜਵਾਨ ਸਿਮਰਪਾਲ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਇਹ ਵਾਰਦਾਤ ਕਮੇਟੀ ਦੀ ਬੋਲੀ ਪਿੱਛੇ ਹੋਈ ਹੈ। 

ਇਹ ਵੀ ਪੜ੍ਹੋ- ਪੰਜਾਬ ਦੇ 'ਸਰਕਾਰੀ ਬਾਬੂਆਂ' 'ਤੇ ਹੋਵੇਗੀ ਸਖ਼ਤੀ, ਹੁਣ ਮਨਮਾਨੀ ਨਹੀਂ ਕਰਨਾ ਪਵੇਗਾ ਕੰਮ

ਇਸ ਮਾਮਲੇ 'ਚ ਟਾਹਲੀ ਵਾਲੇ ਬਾਜ਼ਾਰ ਦੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਮਾਰਕੀਟ 'ਚ ਬਹੁਤ ਸਾਰੇ ਦੁਕਾਨਦਾਰ ਸੋਨੇ ਦੀਆਂ ਕਮੇਟੀਆਂ ਪਾਉਂਦੇ ਹਨ ਤਾਂ ਇਸ ਦੌਰਾਨ ਸੋਨੇ ਦੀ ਕਮੇਟੀ ਵੀ ਦੁਕਾਨ 'ਤੇ ਚੱਲ ਰਹੀ ਸੀ ਅਤੇ ਬੋਲੀ ਦੇਣ ਵਕਤ ਤਕਰਾਰ ਵੱਧ ਗਈ ਜਿੱਥੇ ਨੌਜਵਾਨਾਂ ਵੱਲੋਂ ਗੋਲੀਆਂ ਚੱਲਾ ਦਿੱਤੀਆਂ ਗਈਆਂ। ਇਸ ਦੌਰਾਨ ਗੋਲੀ ਸਿਮਰਪਾਲ ਨੌਜਵਾਨ ਦੇ ਲੱਗ ਗਈ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ ਅਤੇ ਉੱਥੇ  ਹੀ ਉਸ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਨੂੰ ਅੰਜਾਮ ਭਾਜਪਾ ਦੇ ਉਮੀਦਵਾਰ ਵਜੋਂ ਖੜ੍ਹੇ ਹੋਏ ਚਰਨਜੀਤ ਸਿੰਘ ਚੰਨ ਵੱਲੋਂ ਦਿੱਤਾ ਗਿਆ ਹੈ। ਚਰਨਜੀਤ ਸਿੰਘ ਚੰਨ ਵਾਰਡ ਨੰਬਰ 42 ਤੋਂ ਉਮੀਦਵਾਰ ਸੀ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, 4 ਵਿਅਕਤੀਆਂ ਨੇ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਮਾਰੀਆਂ ਗੋਲੀਆਂ

ਉੱਥੇ ਹੀ ਐੱਸਪੀ ਹਰਪਾਲ ਦਾ ਕਹਿਣਾ ਹੈ ਕਿ ਦੁਕਾਨ 'ਤੇ ਨੌਜਵਾਨਾਂ ਦੀ ਕਮੇਟੀ ਦੀ ਬੋਲੀ ਨੂੰ ਲੈ ਕੇ ਤਕਰਾਰ ਹੋਈ ਹੈ, ਜਿਸ 'ਚ ਇਨ੍ਹਾਂ ਵੱਲੋਂ ਗੋਲੀਆਂ ਚੱਲੀਆਂ ਗਈਆਂ ਹਨ। ਫਿਲਹਾਲ ਪੁਲਸ ਵੱਲੋਂ ਘਟਨਾ ਨੂੰ ਅੰਜਾਮ ਦੇਣ ਵਾਲੇ ਨੌਜਵਾਨ ਦੀ ਪਾਲ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਲਦ ਹੀ ਗ੍ਰਿਫ਼ਤਾਰ ਕੀਤਾ ਜਾਵੇਗਾ। 

ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਹਾਦਸਾ, ਕਾਲ ਬਣ ਆਏ ਕੈਂਟਰ ਨੇ ਪੂਰੇ ਪਰਿਵਾਰ ਨੂੰ ਪਾਇਆ ਘੇਰਾ, ਵਿਛ ਗਏ ਸੱਥਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News