ਕੈਪਟਨ ਰਣਜੋਧ ਸਿੰਘ ਮੈਮੋਰੀਅਲ ਸਪੋਰਟਸ ਮੀਟ ਕਰਵਾਈ

Thursday, Nov 15, 2018 - 12:40 PM (IST)

ਕੈਪਟਨ ਰਣਜੋਧ ਸਿੰਘ ਮੈਮੋਰੀਅਲ ਸਪੋਰਟਸ ਮੀਟ ਕਰਵਾਈ

ਅੰਮ੍ਰਿਤਸਰ (ਪ੍ਰਿਥੀਪਾਲ) - ਮੈਨੇਜਿੰਗ ਡਾਇਰੈਕਟਰ ਮੰਗਲ ਸਿੰਘ ਕਿਸ਼ਨਪੁਰੀ ਦੀ ਨਿਗਰਾਨੀ ਹੇਠ ਚੱਲ ਰਹੇ ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਮਜੀਠਾ ਵਿਖੇ ਚੇਅਰਮੈਨ ਜਸਪਿੰਦਰ ਸਿੰਘ ਕਾਹਲੋਂ ਦੀ ਅਗਵਾਈ ’ਚ ਦੂਸਰੀ ਸਾਲਾਨਾ ਕੈਪਟਨ ਰਣਜੋਧ ਸਿੰਘ ਮੈਮੋਰੀਅਲ ਸਪੋਰਟਸ ਮੀਟ ਕਰਵਾਈ ਗਈ, ਜਿਸ ਵਿਚ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੇ ਭਾਗ ਲਿਆ। ਸਪੋਰਟਸ ਮੀਟ ’ਚ ਡੀ. ਐੱਸ. ਪੀ. ਮਜੀਠਾ ਨਿਰਲੇਪ ਸਿੰਘ ਅਠਵਾਲ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਾਮਿਲ ਹੋਏ। ਇਸ ਸਪੋਰਟਸ ਮੀਟ ’ਚ ਲਡ਼ਕੀਆਂ ਦੀ ਖੋ-ਖੋ, ਫੁੱਟਬਾਲ, ਕਰਾਟੇ, 100, 200, 400, 800 ਮੀਟਰ, ਥ੍ਰੀ-ਲੈੱਗ ਰੇਸ, ਸੈਕ ਰੇਸ, ਹਰਡਲ ਦੌਡ਼, ਰਿਲੇਅ ਰੇਸ, ਲੰਬੀ ਛਾਲ, ਸ਼ਾਟਪੁੱਟ ਆਦਿ ਖੇਡਾਂ ਕਰਵਾਈਆਂ ਗਈਆਂ। ਛੋਟੇ ਬੱਚਿਆਂ ਵੱਲੋਂ ਦਿਖਾਈਆਂ ਖੇਡਾਂ ਨੇ ਸਰੋਤਿਆਂ ਨੂੰ ਕੀਲ ਕੇ ਰੱਖ ਦਿੱਤਾ। ਇਨ੍ਹਾਂ ਖੇਡਾਂ ’ਚ 400 ਮੀਟਰ ਦੌਡ਼ ’ਚ ਯੁਵਰਾਜ ਸਿੰਘ ਪਹਿਲੇ, ਹਰਡਲ ਰੇਸ ਲਡ਼ਕੇ ’ਚ ਗੁਰਰਾਜ ਸਿੰਘ, ਲਡ਼ਕੀਆਂ ਏਕਮਨੂਰ ਕੌਰ, 200 ਮੀਟਰ ਰੇਸ ਲਡ਼ਕੀਆਂ ਮਨਤਾਜ ਕੌਰ, 100 ਮੀਟਰ ਸੈਕ ਰੇਸ ਲਡ਼ਕੇ ਕ੍ਰਿਸ਼ਨਾ, ਲਡ਼ਕੀਆਂ ਅਨਮੋਲ ਕੌਰ, 200 ਮੀਟਰ ਦੌਡ਼ ਲਡ਼ਕਿਆਂ ’ਚ ਪਵਿੱਤਰਪਾਲ ਸਿੰਘ ਗਿੱਲ ਪਹਿਲੇ ਸਥਾਨ, ਥ੍ਰੀ-ਲੈੱਗ ਦੌਡ਼ ਲਡ਼ਕੇ ਦਿਲਪ੍ਰੀਤ ਸਿਮਰਜੀਤ, ਲਡ਼ਕੀਆਂ ਅਰਸ਼ਦੀਪ ਹਰਨੂਰ, ਰਿਲੇਅ ਰੇਸ ਲਡ਼ਕੇ ਗੁਰਪ੍ਰੀਤ ਹਰਮਿੰਦਰ ਮਹਿਕ ਪਹਿਲੇ ਸਥਾਨ, ਰਿਲੇਅ ਰੇਸ ਲਡ਼ਕੀਆਂ ਕਰਨਬੀਰ, ਨਿਰਮਲ, ਯੁਵਰਾਜ, ਅਨਮੋਲ, ਲੰਬੀ ਛਾਲ ’ਚ ਮਨਤਾਜ ਕੌਰ ਲਡ਼ਕੇ ਨਿਤਿਨ, ਸ਼ਾਟਪੁੱਟ ਲਡ਼ਕੀਆਂ ਸਵਿਤਾ ਤੇ ਲਡ਼ਕੇ ਜੋਬਨ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਪਹਿਲੇ, ਦੂਸਰੇ ਤੇ ਤੀਸਰੇ ਸਥਾਨ ’ਤੇ ਰਹੇ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ ਡੀ. ਐੱਸ. ਪੀ. ਨਿਰਲੇਪ ਸਿੰਘ, ਮੰਗਲ ਸਿੰਘ ਕਿਸ਼ਨਪੁਰੀ ਤੇ ਜਸਪਿੰਦਰ ਸਿੰਘ ਕਾਹਲੋਂ ਨੇ ਸਨਮਾਨਿਤ ਕੀਤਾ। ਇਸ ਮੌਕੇ ਐੱਮ. ਡੀ. ਕਿਸ਼ਨਪੁਰੀ, ਡੀ. ਐੱਸ. ਪੀ. ਨਿਰਲੇਪ ਸਿੰਘ, ਵਾਈਸ ਚੇਅਰਮੈਨ ਮਹਿੰਦਰ ਸਿੰਘ ਥਿੰਦ, ਪ੍ਰਿੰ. ਐੱਚ. ਪੀ. ਕੌਰ, ਜਸਕੰਵਲ ਸਿੰਘ ਕਾਹਲੋਂ, ਤਨਵੀਰ ਕੌਰ ਕਾਹਲੋਂ, ਅਮਨਦੀਪ ਕੌਰ ਪ੍ਰਿੰਸੀਪਲ ਚਵਿੰਡਾ ਦੇਵੀ, ਅਮਰਦੀਪ ਕੌਰ ਪ੍ਰਿੰਸੀਪਲ ਜੰਡਿਆਲਾ, ਰੁਆਬ ਸਿੰਘ ਕਾਹਲੋਂ, ਡਾ. ਰੁਪਿੰਦਰਪਾਲ ਸਿੰਘ, ਸੁਖਵਿੰਦਰ ਕੌਰ ਰਿਆਡ਼, ਗੁਰਦਰਸ਼ਨ ਕੌਰ ਕੰਗ, ਪ੍ਰਬਲਦੀਪ ਕੌਰ ਕੰਗ, ਹਰਭਜਨ ਕੌਰ, ਸੁਖਜਿੰਦਰ ਸਿੰਘ ਪ੍ਰਧਾਨ, ਨਵਦੀਪ ਸਿੰਘ ਸੋਨਾ, ਕੁਲਦੀਪ ਸਿੰਘ ਸੋਹੀ, ਸਕੱਤਰ ਸਿੰਘ, ਹਰਦੀਪ ਸਿੰਘ ਜੌਹਲ, ਰਸ਼ਪਾਲ ਸਿੰਘ ਗਿੱਲ, ਕੁਲਦੀਪ ਸਿੰਘ ਪ੍ਰਧਾਨ, ਡਾ. ਹਰਵਿੰਦਰ ਸਿੰਘ, ਕਾਬਲ ਸਿੰਘ ਰੰਧਾਵਾ, ਡਾ. ਰਵੀਸ਼ੇਰ ਸਿੰਘ, ਨਰਿੰਦਰ ਕੌਰ ਰੰਧਾਵਾ, ਰਾਮ ਸਰੂਪ ਤੇ ਨਵਨੀਤ ਕੌਰ ਸਮੇਤ ਬਚਿਆਂ ਦੇ ਮਾਪੇ ਤੇ ਬੱਚੇ ਹਾਜ਼ਰ ਸਨ।


Related News