ਕੈਪਟਨ ਮੰਡੀਆਂ ’ਚੋਂ ਸਮੇਂ ਸਿਰ ਝੋਨਾ ਚੁੱਕ ਕੇ ਹਮੇਸ਼ਾ ਬਣੇ ਕਿਸਾਨਾਂ ਦੀ ਪਹਿਲੀ ਪਸੰਦ : ਸਰਲੀ
Thursday, Nov 15, 2018 - 12:56 PM (IST)

ਅੰਮ੍ਰਿਤਸਰ (ਦਿਨੇਸ਼) - ਕਿਸਾਨਾਂ ਦੀ ਜਿਣਸ ਮੰਡੀਆਂ ਵਿਚੋਂ ਸਮੇਂ ਸਿਰ ਚੁੱਕੇ ਜਾਣ ਕਾਰਣ ਹਮੇਸ਼ਾ ਹੀ ਕਿਸਾਨਾਂ ਦੀ ਪਹਿਲੀ ਪਸੰਦ ਵਜੋਂ ਜਾਣੇ ਜਾਂਦੇ ਮੁੱਖ-ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਇਸ ਵਾਰ ਵੀ ਮੰਡੀਆਂ ਵਿਚੋਂ ਇਕ-ਇਕ ਦਾਣਾ ਚੁੱਕ ਕੇ ਕਿਸਾਨ ਹਿਤੈਸ਼ੀ ਹੋਣ ਦਾ ਸਬੂਤ ਦਿੱਤਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਪਿੰਦਰਜੀਤ ਸਿੰਘ ਸਰਲੀ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ, ਹਰਪਾਲ ਸਿੰਘ ਜਲਾਲਾਬਾਦ ਪ੍ਰਧਾਨ ਬਲਾਕ ਕਾਂਗਰਸ, ਹਰਜਿੰਦਰ ਸਿੰਘ ਰਾਮਪੁਰ ਤੇ ਅਰਜੁਨ ਸਿੰਘ ਸਰਾਂ ਨੇ ਸੀਨੀਅਰ ਕਾਂਗਰਸੀ ਆਗੂ ਸਤਨਾਮ ਸਿੰਘ ਬਿੱਟੂ ਦੇ ਤਖਤੂ ਚੱਕ ਸਥਿਤ ਗ੍ਰਹਿ ਵਿਖੇ ਕੀਤਾ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ-ਮੰਤਰੀ ਪੰਜਾਬ ਬਣਨ ਪਿੱਛੋਂ ਮੰਡੀਆਂ ਵਿਚ ਆਈਆਂ ਚਾਰੇ ਹੀ ਫਸਲਾਂ ਸਮੇਂ ਸਿਰ ਚੁੱਕ ਕੇ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ ਜਦੋਂਕਿ ਅਕਾਲੀਆਂ ਦੇ 10 ਸਾਲਾ ਰਾਜ ਵਿਚ ਇਕ ਵੀ ਫਸਲ ਸਮੇਂ ਸਿਰ ਨਹੀਂ ਸੀ ਚੁੱਕੀ ਜਾਂਦੀ ਤੇ ਹੁਣ ਜਦੋਂ ਮੰਡੀਆਂ ਵਿਚੋਂ ਪੂਰੀ ਤਰ੍ਹਾਂ ਝੋਨੇ ਦੀ ਫਸਲ ਚੁੱਕੀ ਜਾ ਚੁੱਕੀ ਹੈ ਤਾਂ ਸੁਖਬੀਰ ਸਿੰਘ ਬਾਦਲ ਖਾਲੀ ਪਈਆਂ ਮੰਡੀਆਂ ਵਿਚ ਜਾ ਕੇ ਕਿਸਾਨ ਹਿਤੈਸ਼ੀ ਹੋਣ ਦਾ ਡਰਾਮਾ ਕਰ ਰਹੇ ਹਨ। ਨਜ਼ਦੀਕ ਆ ਰਹੀਆਂ ਲੋਕ ਸਭਾ ਚੋਣਾਂ ਬਾਰੇ ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਤੇ ਸਾਬਕਾ ਵਿਧਾਇਕ ਜਸਬੀਰ ਸਿੰਘ ਡਿੰਪਾ ਨੂੰ ਹਲਕਾ ਖਡੂਰ ਸਾਹਿਬ ਤੋਂ ਟਿਕਟ ਮਿਲਦੀ ਹੈ ਤਾਂ ਹਲਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਦੀ ਅਗਵਾਈ ਵਿਚ ਹਲਕਾ ਬਾਬਾ ਬਕਾਲਾ ਦੇ ਵੋਟਰ ਸ. ਡਿੰਪਾ ਨੂੰ 30 ਹਜ਼ਾਰ ਤੋਂ ਵੱਧ ਵੋਟਾਂ ਦੀ ਲੀਡ ਇਸੇ ਹਲਕੇ ਤੋਂ ਦਿਵਾਉਣ ਲਈ ਦਿਨ ਰਾਤ ਇਕ ਕਰ ਦੇਣਗੇ। ਇਸ ਮੌਕੇ ਪਿੰਦਰਜੀਤ ਸਿੰਘ ਸਰਲੀ, ਹਰਪਾਲ ਸਿੰਘ ਜਲਾਲਾਬਾਦ, ਹਰਜਿੰਦਰ ਸਿੰਘ ਰਾਮਪੁਰ, ਸਤਨਾਮ ਸਿੰਘ ਬਿੱਟੂ, ਅਰਜੁਨ ਸਿੰਘ ਸਰਾਂ, ਪੀਟਰ ਢੋਟਾ, ਦਲੇਰ ਸਿੰਘ, ਡਾ. ਰਸ਼ਪਾਲ ਸਿੰਘ, ਗੁਰਸਿਮਰਨ ਸਿੰਘ ਸਰਲੀ ਆਦਿ ਹਾਜ਼ਰ ਸਨ।