ਬੱਲ ਖੁਰਦ ਵਿਖੇ 2 ਰੋਜ਼ਾ ਸਾਲਾਨਾ ਮਸੀਹ ਸੰਮੇਲਨ ਕਰਵਾਇਆ

11/15/2018 1:09:12 PM

ਅੰਮ੍ਰਿਤਸਰ (ਭੱਟੀ) - ਬਲੀਵਰਸ ਈਸਟਨ ਚਰਚ ਬੱਲ ਖੁਰਦ ਵਿਖੇ 2 ਰੋਜ਼ਾ ਸਾਲਾਨਾ ਧਾਰਮਿਕ ਮਸੀਹ ਸੰਮੇਲਨ ਮੁੱਖ ਸੇਵਾਦਾਰ ਫਾਦਰ ਲਾਲੂ ਅੰਮ੍ਰਿਤਸਰ ਦੀ ਅਗਵਾਈ ਹੇਠ ਪਿੰਡ ਬੱਲ ਖੁਰਦ-ਅੰਮ੍ਰਿਤਸਰ ਰੋਡ ’ਤੇ ਸਮੂਹ ਦੇਸ਼-ਵਿਦੇਸ਼ ਦੀਆਂ ਸੰਗਤਾਂ ਵੱਲੋਂ ਬਡ਼ੀ ਸ਼ਰਧਾ ਤੇ ਸਤਿਕਾਰ ਨਾਲ ਕਰਵਾਇਆ ਗਿਆ, ਜਿਸ ਵਿਚ ਵੱਖ-ਵੱਖ ਮਸੀਹ ਸੰਗੀਤ ਪਾਰਟੀਆਂ ਵੱਲੋਂ ਗੀਤਾਂ, ਭਜਨਾਂ ਦੁਆਰਾ ਪ੍ਰਭੂ ਯਿਸੂ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ। ਇਸ ਮੌਕੇ ਮਾਣਯੋਗ ਬਿਸ਼ਪ ਐੱਚ. ਐੱਚ. ਮੋਰਨ ਮੋਰ ਐਥਨਾਸੀਆ ਯਾਹੂੰਨਾਂ ਮੈਟਰੋਪੌਲੀਟਨ, ਫਾਦਰ ਜੌਨ ਆਇਰਨਸ ਨਵੀਂ ਦਿੱਲੀ ਤੇ ਫਾਦਰ ਮਾਰਟੀਨ ਐਪਰੀਉ ਚੰਡੀਗਡ਼੍ਹ ਵਾਲਿਆਂ ਨੇ ਪਵਿੱਤਰ ਬਾਈਬਲ ਦੇ ਪ੍ਰਵਚਨਾਂ ਦੁਆਰਾ ਲੋਕਾਂ ਨੂੰ ਪ੍ਰਭੂ ਯਿਸੂ ਮਸੀਹ ਦੀਆਂ ਸਿੱਖਿਆਵਾਂ ’ਤੇ ਚੱਲਦਿਅਾਂ ਆਪਣੇ ਪਾਪਾਂ ਤੋਂ ਤੌਬਾ ਕਰਨ ਤੇ ਪਾਪ-ਰਹਿਤ ਜੀਵਨ ਗੁਜ਼ਾਰਨ ਲਈ ਪ੍ਰੇਰਿਤ ਕੀਤਾ, ਜਦ ਕਿ ਇਸ ਮੌਕੇ ਪ੍ਰਮੇਸ਼ਵਰ ਦੇ ਸੰਤ ਲੋਕਾਂ ਵੱਲੋਂ ਪੂਰੇ ਸੰਸਾਰ ’ਚ ਅਮਨ-ਸ਼ਾਂਤੀ ਤੇ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਅਤੇ ਦੁਖੀਆਂ-ਬੀਮਾਰਾਂ ਲਈ ਖਾਸ ਪ੍ਰਾਰਥਨਾਵਾਂ ਵੀ ਕੀਤੀਆਂ ਗਈਆਂ, ਜਦ ਕਿ ਬੁਲਾਰਿਆਂ ਨੇ ਅੌਰਤਾਂ ਦੀ ਸਿੱਖਿਆ ਤੇ ਸਮਾਜ ’ਚ ਬਣਦੀ ਉਨ੍ਹਾਂ ਦੀ ਬਰਾਬਰਤਾ ਦੀ ਹਿੱਸੇਦਾਰੀ ਦੀ ਜ਼ੋਰਦਾਰ ਵਕਾਲਤ ਵੀ ਕੀਤੀ। ਇਸ ਮੌਕੇ ਐੱਮ. ਐੱਲ. ਏ. ਸੁਨੀਲ ਦੱਤੀ, ਚੇਅਰਮੈਨ ਘੱਟ ਗਿਣਤੀ ਕਮਿਸ਼ਨ ਬਾਊ ਮੁਨੱਵਰ ਮਸੀਹ, ਸਾਬਕਾ ਮੈਂਬਰ ਐੱਸ. ਐੱਸ. ਬੋਰਡ ਅਨਵਰ ਮਸੀਹ, ਡਾ. ਸੁਭਾਸ਼ ਥੋਬਾ, ਫਾਦਰ ਗੁਰਮੇਲ ਗਿੱਲ ਗੁਰਦਾਸਪੁਰ, ਫਾਦਰ ਸੁਨੀਲ, ਠੇਕੇਦਾਰ ਯਾਕੂਬ ਮਸੀਹ, ਜੌਹਨ ਕੋਟਲੀ, ਰਾਜ ਕੁਮਾਰ ਖੋਖਰ, ਵਿਲਸਨ ਖੋਖਰ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ।


Related News