ਖੇਤੀਬਾਡ਼ੀ ਅਧਿਕਾਰੀਆਂ ਵੱਲੋਂ ਦਾਣਾ ਮੰਡੀ ’ਚ ਕੰਡਿਆਂ ਦੀ ਚੈਕਿੰਗ

Saturday, Nov 10, 2018 - 05:57 PM (IST)

ਅੰਮ੍ਰਿਤਸਰ (ਹਰਜੀਪ੍ਰੀਤ, ਦਿਨੇਸ਼)— ਦਾਣਾ ਮੰਡੀਆਂ ਵਿਚ ਫਸਲ ਤੋਲਣ ਲਈ ਲਾਏ ਗਏ ਕੰਡਿਆਂ ਵਿਚ ਆ ਰਹੀਆਂ ਸ਼ਿਕਾਇਤਾਂ ਨੂੰ ਮੁੱਖ ਰੱਖਦੇ ਹੋਏ ਸੰਯੁਕਤ ਡਾਇਰੈਕਟਰ ਖੇਤੀਬਾਡ਼ੀ (ਨਕਦੀ ਫਸਲਾਂ) ਇੰਚਾਰਜ ਮਾਰਕੀਟਿੰਗ ਸੈਕਸ਼ਨ ਪੰਜਾਬ ਪ੍ਰਮਿੰਦਰ ਸਿੰਘ ਦੀਆਂ ਹਦਾਇਤਾਂ ਅਨੁਸਾਰ ਅਤੇ ਨਾਜਰ ਸਿੰਘ ਸਹਾਇਕ ਮੰਡੀ ਕਰਨ ਅਫਸਰ ਅੰਮ੍ਰਿਤਸਰ ਦੀ ਅਗਵਾਈ ਹੇਠ ਡਾ. ਸੁਖਵੰਤ ਸਿੰਘ ਤੇ ਡਾ. ਹਰਜੀਤ ਸਿੰਘ ਦੀ ਟੀਮ ਨੇ ਕਿਸਾਨ ਹਿੱਤਾਂ ਦੀ ਰਾਖੀ ਲਈ ਦਾਣਾ ਮੰਡੀ ਰਈਆ ਵਿਖੇ ਕੰਡੇ ਵੱਟੇ ਅਤੇ ਤੋਲ ਦੀ ਅਚਾਨਕ ਚੈਕਿੰਗ ਕੀਤੀ ਗਈ ਅਤੇ ਆਡ਼ਤੀਆਂ ਨੂੰ ਤੋਲ ਸਹੀ ਰੱਖਣ ਦੀ ਹਦਾਇਤ ਕੀਤੀ। ਇਸ ਸਮੇਂ ਮਾਰਕੀਟ ਕਮੇਟੀ ਅਧਿਕਾਰੀ ਭਜਨ ਅਤੇ ਬਿਕਰਮ ਸਿੰਘ ਆਦਿ ਹਾਜ਼ਰ ਰਹੇ। ਦਾਣਾ ਮੰਡੀ ਰਈਆ ਵਿਖੇ ਕੰਡਿਆਂ ਦੀ ਚੈਕਿੰਗ ਕਰਦੇ ਹੋਏ ਅਧਿਕਾਰੀ। 


Related News