34 ਸਾਲਾ ਅਮਰੀਕੀ ਪੌਪ ਸਟਾਰ ਆਰੋਨ ਕਾਰਟਰ ਦੀ ਮੌਤ, ਘਰ ’ਚੋਂ ਮਿਲੀ ਮ੍ਰਿਤਕ ਦੇਹ

Sunday, Nov 06, 2022 - 12:39 PM (IST)

34 ਸਾਲਾ ਅਮਰੀਕੀ ਪੌਪ ਸਟਾਰ ਆਰੋਨ ਕਾਰਟਰ ਦੀ ਮੌਤ, ਘਰ ’ਚੋਂ ਮਿਲੀ ਮ੍ਰਿਤਕ ਦੇਹ

ਨਿਊਯਾਰਕ (ਰਾਜ ਗੋਗਨਾ)– ਪੌਪ ਸਟਾਰ ਆਰੋਨ ਕਾਰਟਰ ਨੂੰ ਲੈਂਕੈਸਟਰ ਕੈਲੀਫੋਰਨੀਆ ’ਚ ਉਸ ਦੇ ਘਰ ’ਚ ਮ੍ਰਿਤਕ ਪਾਇਆ ਗਿਆ। ਉਸ ਦੀ ਮੌਤ ਕਥਿਤ ਤੌਰ ’ਤੇ ਉਸ ਦੇ ਬਾਥਟਬ ’ਚ ਡੁੱਬਣ ਕਾਰਨ ਹੋਈ।

ਹਾਲਾਂਕਿ ਕਾਰਟਰ ਦੀ ਪਛਾਣ ਨਹੀਂ ਕੀਤੀ ਗਈ ਸੀ, ਕੈਲੀਫੋਰਨੀਆ ਦੇ ਲਾਸ ਏਂਜਲਸ ਕਾਊਂਟੀ ਸ਼ੈਰਿਫ ਦੇ ਵਿਭਾਗ ਮੁਤਾਬਕ ਵੈਲੀ ਵਿਸਟਾ ਡਰਾਈਵ ਦੇ 42,500 ਬਲਾਕ ’ਚ ਸਵੇਰੇ ਫ਼ੋਨ ਕਾਲ ਆਉਣ ’ਤੇ ਪੁਲਸ ਨੂੰ ਡੁੱਬਣ ਬਾਰੇ ਇਕ ਕਾਲ ਪ੍ਰਾਪਤ ਹੋਈ ਸੀ।

ਇਹ ਖ਼ਬਰ ਵੀ ਪੜ੍ਹੋ : ‘ਜੇ ਮੈਂ ਮਹਾਠੱਗ ਹਾਂ ਤਾਂ ਮੇਰੇ ਕੋਲੋਂ 50 ਕਰੋੜ ਕਿਉਂ ਲਏ?’ ਮਹਾਠੱਗ ਸੁਕੇਸ਼ ਦਾ ਕੇਜਰੀਵਾਲ ਨੂੰ ਲੈ ਕੇ ਵੱਡਾ ਬਿਆਨ

ਸ਼ੈਰਿਫ ਦੇ ਅਧਿਕਾਰੀਆਂ ਨੇ ਕਿਹਾ ਕਿ ਉਸ ਨੂੰ ਉਸ ਦੇ ਘਰ ਦੇ ਸੇਵਾਦਾਰ ਨੇ ਉਸ ਦੇ ਟੱਬ ’ਚ ਮ੍ਰਿਤਕ ਪਾਇਆ ਸੀ। ਉਸ ਦੇ ਘਰ ਦੀ ਦੇਖਭਾਲ ਕਰਨ ਵਾਲੇ ਲੋਕਾਂ ਨੇ ਪੁਲਸ ਨੂੰ ਕਿਹਾ ਕਿ ਜਦੋਂ ਤੱਕ ਪੈਰਾਮੈਡਿਕਸ ਮੌਕੇ ’ਤੇ ਉਹ ਪਹੁੰਚਦੇ, ਉਸ ਸਮੇਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਸੀ ਪਰ ਸ਼ੈਰਿਫ ਵਿਭਾਗ ਨੇ ਕਿਹਾ ਕਿ ਮੌਤ ਦੀ ਜਾਂਚ ਹੋਮੀਸਾਈਡ ਬਿਊਰੋ ਵਲੋਂ ਕੀਤੀ ਜਾ ਰਹੀ ਸੀ।

ਪੌਪ ਸਟਾਰ ਕਾਰਟਰ ਨੇ ਇਕ ਚਾਈਲਡ ਸਟਾਰ ਦੇ ਰੂਪ ’ਚ ਪ੍ਰਸਿੱਧੀ ਹਾਸਲ ਕੀਤੀ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News