2022 ਤੱਕ ਪੈਟਰੋਲ ਨਾਲ 10 ਤੇ 2030 ਤੱਕ 20 ਫ਼ੀਸਦੀ ਇਥੇਨੌਲ ਮਿਲਾਉਣ ਦਾ ਟੀਚਾ
Wednesday, Aug 26, 2020 - 10:19 AM (IST)
ਲੁਧਿਆਣਾ (ਸਰਬਜੀਤ ਸਿੰਘ ਸਿੱਧੂ ) - ਖੰਡ ਉਦਯੋਗ ਵਿੱਚ ਸੁਧਾਰ ਲਿਆਉਣ ਲਈ ਕਈ ਉਪਾਅ ਕੀਤੇ ਜਾ ਰਹੇ ਹਨ, ਜਿਸ ਨਾਲ ਖੰਡ ਮਿੱਲਾਂ ਨੂੰ ਕਿਸਾਨਾਂ ਦੇ ਗੰਨੇ ਦੀ ਅਦਾਇਗੀ ਨੂੰ ਸਮੇਂ ਸਿਰ ਕਰਨ ਵਿੱਚ ਮਦਦ ਮਿਲੇਗੀ। ਇਸ ਤੋਂ ਅੱਗੇ ਵੱਧਦੇ ਹੋਏ, ਵਾਧੂ ਸਟਾਕ ਦੀ ਸਮੱਸਿਆ ਨੂੰ ਦੂਰ ਕਰਨ ਅਤੇ ਖੰਡ ਉਦਯੋਗ ਦੀ ਕਾਰਜਪ੍ਰਣਾਲੀ ਵਿੱਚ ਸੁਧਾਰ ਲਿਆਉਣ ਦੇ ਲਈ ਵਾਧੂ ਗੰਨੇ ਅਤੇ ਖੰਡ ਨੂੰ ਦੂਸਰੀ ਜਗ੍ਹਾ ਭੇਜਣ ਦੇ ਲੰਬੇ ਸਮੇਂ ਦੇ ਹੱਲ ’ਤੇ ਕੰਮ ਕਰਨਾ ਚਾਹੀਦਾ ਹੈ। ਇਥੇਨੌਲ ਇਸਦਾ ਬਹੁਤ ਚੰਗਾ ਹੱਲ ਹੈ। ਇਥੇਨੌਲ ਇੱਕ ਹਰੇ ਰੰਗ ਦਾ ਇੰਧਣ ਹੈ ਅਤੇ ਪੈਟਰੋਲ ਦੇ ਨਾਲ ਇਸਦੇ ਮਿਸ਼ਰਣ ਨਾਲ ਦੇਸ਼ ਦੀ ਵਿਦੇਸ਼ੀ ਮੁਦਰਾ ਵੀ ਬਚਦੀ ਹੈ।
ਵਕਾਲਤ ਛੱਡ ਜ਼ਹਿਰ ਮੁਕਤ ਖੇਤੀ ਕਰਨ ਵਾਲੇ ਇਸ ਕਿਸਾਨ ਦੀ ਸੁਣੋ ਪੂਰੀ ਕਹਾਣੀ (ਵੀਡੀਓ)
ਪਿਛਲੇ ਸਾਲ ਦੀ ਇਥੇਨੌਲ ਸਪਲਾਈ
ਪਿਛਲੇ ਇਥੇਨੌਲ ਸਪਲਾਈ ਸਾਲ 2018-19 ਦੇ ਦੌਰਾਨ ਖੰਡ ਮਿੱਲਾਂ ਅਤੇ ਅਨਾਜ ਅਧਾਰਤ ਭੱਠੀਆਂ (ਡਿਸਟਿਲਰੀਆਂ) ਦੁਆਰਾ ਲਗਭਗ 189 ਕਰੋੜ ਲੀਟਰ ਇਥੇਨੌਲ ਦੀ ਸਪਲਾਈ ਕੀਤੀ ਗਈ ਸੀ। ਜਿਸ ਨਾਲ 5 ਫ਼ੀਸਦੀ ਮਿਸ਼ਰਣ ਤਿਆਰ ਹੋਇਆ ਅਤੇ ਮੌਜੂਦਾ ਸਮੇਂ ਇਥੇਨੌਲ ਸਪਲਾਈ ਸਾਲ 2019 - 20 ਵਿੱਚ, 190-200 ਕਰੋੜ ਲੀਟਰ ਦੀ ਸਪਲਾਈ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਾਂਕਿ 5.6 ਫ਼ੀਸਦੀ ਮਿਸ਼ਰਣ ਦੇ ਟੀਚੇ ਨੂੰ ਪ੍ਰਾਪਤ ਕੀਤਾ ਜਾ ਸਕੇ। ਸਰਕਾਰ ਨੇ 2022 ਤੱਕ ਪੈਟਰੋਲ ਦੇ ਨਾਲ 10 ਫ਼ੀਸਦੀ ਇਥੇਨੌਲ ਮਿਲਾਉਣ ਦਾ ਅਤੇ 2030 ਤੱਕ 20 ਫ਼ੀਸਦੀ ਮਿਸ਼ਰਣ ਦਾ ਟੀਚਾ ਤੈਅ ਕੀਤਾ ਹੈ। ਸਰਕਾਰ ਦੇ ਇਸ ਉਦੇਸ਼ ਨੂੰ ਪ੍ਰਾਪਤ ਕਰਨ ਦੇ ਲਈ, ਖੁਰਾਕ ਅਤੇ ਜਨਤਕ ਵੰਡ ਵਿਭਾਗ ਨਿਸ਼ਚਿਤ ਰੂਪ ਨਾਲ ਵਿੱਤੀ ਸੇਵਾ ਵਿਭਾਗ, ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ; ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ; ਰਾਜ ਸਰਕਾਰਾਂ; ਖੰਡ ਉਦਯੋਗ ਦੇ ਨੁਮਾਇੰਦਿਆਂ ਅਤੇ ਬੈਂਕਾਂ ਦੇ ਨਾਲ ਮਿਲ ਕੇ ਬੈਠਕਾਂ ਕਰ ਰਹੇ ਹਨ।
ਯੂ.ਕੇ. ’ਚ ਮੁੜ ਖੁੱਲ੍ਹਣ ਜਾ ਰਹੇ ਹਨ ਸਕੂਲ, ਤਿਆਰੀਆਂ ਹੋਈਆਂ ਸ਼ੁਰੂ (ਵੀਡੀਓ)
ਸੌਖੇ ਕਰਜ਼ੇ ਦੀ ਵੰਡ
ਇਨ੍ਹਾਂ ਟੀਚਿਆਂ ਨੂੰ ਪ੍ਰਾਪਤ ਕਰਨ ਦੇ ਨਜ਼ਰੀਏ ਨਾਲ ਸਰਕਾਰ ਆਪਣੀ ਇਥੇਨੌਲ ਡਿਸਟੀਲੇਸ਼ਨ ਸਮਰੱਥਾ ਨੂੰ ਵਧਾਉਣ ਲਈ ਖੰਡ ਮਿੱਲਾਂ ਅਤੇ ਗੁੜ ਅਧਾਰਤ ਡਿਸਟਿਲਰੀਆਂ ਨੂੰ ਉਤਸ਼ਾਹਿਤ ਕਰ ਰਹੀ ਹੈ। ਇਥੇਨੌਲ ਉਤਪਾਦਨ ਸਮਰੱਥਾ ਵਧਾਉਣ ਲਈ, 600 ਕਰੋੜ ਲੀਟਰ ਸਮਰੱਥਾ ਦੇ 362 ਪ੍ਰੋਜੈਕਟਾਂ ਲਈ ਬੈਂਕਾਂ ਦੀ ਸਹਾਇਤਾ ਲਗਭਗ 18600 ਕਰੋੜ ਰੁਪਏ ਦੇ ਆਸਾਨ ਕਰਜ਼ੇ ਦੀ ਵੰਡ ਕੀਤੀ ਜਾ ਰਹੀ ਹੈ। ਜਿਸਦੇ ਲਈ ਸਰਕਾਰ ਦੁਆਰਾ ਪੰਜ ਸਾਲਾਂ ਲਈ ਲਗਭਗ 4045 ਕਰੋੜ ਰੁਪਏ ਦੀ ਵਿਆਜ ਸਹਾਇਤਾ ਦਾ ਖ਼ਰਚ ਕੀਤਾ ਜਾ ਰਿਹਾ ਹੈ। ਹੁਣ ਤੱਕ 64 ਪ੍ਰੋਜੈਕਟਾਂ ਦੇ ਸਮਰਥਕਾਂ ਨੂੰ ਕਰਜ਼ੇ ਮਨਜ਼ੂਰ ਕੀਤੇ ਜਾ ਚੁੱਕੇ ਹਨ ਅਤੇ ਇਨ੍ਹਾਂ ਪ੍ਰਾਜੈਕਟਾਂ ਦੇ ਮੁਕੰਮਲ ਹੋਣ ਦੇ ਦੋ ਸਾਲਾਂ ਵਿੱਚ ਇਥੇਨੌਲ ਡਿਸਟੀਲੇਸ਼ਨ ਸਮਰੱਥਾ 165 ਕਰੋੜ ਲੀਟਰ ਵੱਧ ਜਾਵੇਗੀ। ਇਸ ਤਰ੍ਹਾਂ ਦੇਸ਼ ਵਿੱਚ ਈਥਨੌਲ ਡਿਸਟੀਲੇਸ਼ਨ ਸਮਰੱਥਾ 2022 ਤੱਕ ਪ੍ਰਤੀ ਸਾਲ 426 ਕਰੋੜ ਲੀਟਰ ਤੋਂ ਵਧ ਕੇ ਤਕਰੀਬਨ 590 ਕਰੋੜ ਲੀਟਰ ਪ੍ਰਤੀ ਸਾਲ ਹੋ ਜਾਵੇਗੀ।
ਪੈਸੇ ਜੋੜਨ ਤੇ ਸੋਚ ਸਮਝ ਕੇ ਖਰਚਾ ਕਰਨ ’ਚ ਮਾਹਿਰ ਹੁੰਦੇ ਹਨ ਇਸ ਅੱਖਰ ਦੇ ਲੋਕ, ਜਾਣੋ ਹੋਰ ਵੀ ਗੁਣ
ਇਥੇਨੌਲ ਦੇ ਉਤਪਾਦਨ
ਖੰਡ ਮਿੱਲਾਂ ਨੂੰ ਪੈਟਰੋਲ ਦੇ ਨਾਲ ਮਿਲਾਉਣ ਲਈ ਇਥੇਨੌਲ ਦਾ ਉਤਪਾਦਨ ਕਰਨ ਲਈ ਵਾਧੂ ਗੰਨੇ ਨੂੰ ਇਥੇਨੌਲ ਦੇ ਉਤਪਾਦਨ ਦੇ ਲਈ ਭੇਜ ਦੇਣਾ ਚਾਹੀਦਾ ਹੈ। ਸਰਕਾਰ ਨੇ ਬੀ-ਭਾਰੀ ਸ਼ੀਰਾ (ਗੁੜਰਸ), ਗੰਨੇ ਦੇ ਰਸ, ਖੰਡ ਸਿਰਪ ਅਤੇ ਖੰਡ ਤੋਂ ਇਥੇਨੌਲ ਦੇ ਉਤਪਾਦਨ ਦੀ ਆਗਿਆ ਦਿੱਤੀ ਹੈ। ਇਨ੍ਹਾਂ ਫੀਡ-ਸਟਾਕਾਂ ਤੋਂ ਪ੍ਰਾਪਤ ਇਥੇਨੌਲ ਦੀ ਲਾਹੇਵੰਦ ਪੁਰਾਣੀ ਮਿੱਲ ਕੀਮਤ ਵੀ ਨਿਰਧਾਰਤ ਕੀਤੀ ਹੈ। ਇਥੇਨੌਲ ਨਿਰਮਾਣ ਲਈ ਰਾਜ-ਅਧਾਰਤ ਟੀਚੇ ਵੀ ਨਿਰਧਾਰਤ ਕੀਤੇ ਗਏ ਹਨ। ਖੰਡ ਮਿੱਲਾਂ/ ਡਿਸਟਿਲਰੀਆਂ ਨੂੰ ਇਥੇਨੌਲ ਦੇ ਉਤਪਾਦਨ ਲਈ ਉਨ੍ਹਾਂ ਦੀ ਮੌਜੂਦਗੀ ਸਥਾਪਤ ਸਮਰੱਥਾ ਦਾ ਘੱਟੋ-ਘੱਟ 85 ਫ਼ੀਸਦੀ ਇਸਤੇਮਾਲ ਕਰਨ ਦੀ ਸਲਾਹ ਦਿੱਤੀ ਗਈ ਹੈ। ਡਿਸਟੀਲੇਸ਼ਨ ਸਮਰੱਥਾ ਵਾਲੀਆਂ ਖੰਡ ਮਿੱਲਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੀ ਸਮਰੱਥਾ ਦੀ ਜ਼ਿਆਦਾਤਰ ਹੱਦ ਤੱਕ ਵਰਤੋਂ ਕਰਨ ਦੇ ਲਈ ਇਥੇਨੌਲ ਦੇ ਉਤਪਾਦਨ ਦੇ ਲਈ ਬੀ-ਭਾਰੀ ਸ਼ੀਰਾ (ਗੁੜਰਸ) ਅਤੇ ਖੰਡ ਸਿਰਪ ਨੂੰ ਦੂਜੇ ਕੰਮ ਵਿੱਚ ਲਗਾਉਣ (ਡਾਈਵਰਟ ਕਰਨ); ਅਤੇ ਜਿਨ੍ਹਾਂ ਖੰਡ ਮਿੱਲਾਂ ਵਿੱਚ ਡਿਸਟੀਲੇਸ਼ਨ ਸਮਰੱਥਾ ਨਹੀਂ ਹੈ ਉਨ੍ਹਾਂ ਨੂੰ ਅਤੇ ਉਨ੍ਹਾਂ ਨੂੰ ਬੀ-ਭਾਰੀ ਸ਼ੀਰਾ (ਗੁੜਰਸ) ਤੋਂ ਇਥੇਨੌਲ ਦਾ ਉਤਪਾਦਨ ਕਰ ਸਕਦੇ ਹਨ। ਰਾਜਾਂ ਨੂੰ ਵੀ ਬੇਨਤੀ ਕੀਤੀ ਗਈ ਹੈ ਕਿ ਉਹ ਸ਼ੀਰਾ (ਗੁੜਰਸ) ਅਤੇ ਇਥੇਨੌਲ ਦੀ ਨਿਰਵਿਘਨ ਆਵਾਜਾਈ ਨੂੰ ਯਕੀਨੀ ਬਣਾਉਣ।
ਖੇਤੀਬਾੜੀ ਦੀਆਂ ਹੋਰ ਖਬਰਾਂ ਪੜ੍ਹਨ ਅਤੇ ਖੇਤੀਬਾੜੀ ਨਾਲ ਸਬੰਧਿਤ ਵੀਡੀਓ ਦੇਖਣ ਲਈ ਤੁਸੀਂ ਜਗਬਾਣੀ ਖੇਤੀਬਾੜੀ ਫੇਸਬੁੱਕ ਪੇਜ ’ਤੇ ਵੀ ਸਾਡੇ ਨਾਲ ਜੁੜ ਸਕਦੇ ਹੋ..., ਜਿਸ ਦੇ ਲਈ ਤੁਸੀਂ ਇਸ ਲਿੰਕ ’ਤੇ ਕਲਿੱਕ ਕਰੋ ‘ਜਗਬਾਣੀ ਖੇਤੀਬਾੜੀ’