''ਆਪ'' ਵਿਧਾਇਕ ਅਲਕਾ ਲਾਂਬਾ ਨੇ ਉੱਡਾਇਆ ''ਹਨੂੰਮਾਨ ਚਾਲੀਸਾ'' ਦਾ ਮਜ਼ਾਕ, ਯੂਜ਼ਰਸ ਨੇ ਲਈ ਇਸ ਤਰ੍ਹਾਂ ਕਲਾਸ

07/23/2017 3:39:32 PM

ਨਵੀਂ ਦਿੱਲੀ— ਆਮ ਆਦਮੀ ਪਾਰਟੀ ਦੀ ਨੇਤਾ ਅਤੇ ਦਿੱਲੀ ਦੇ ਚਾਂਦਨੀ ਚੌਕ ਤੋਂ ਵਿਧਾਇਕ ਅਲਕਾ ਲਾਂਬਾ ਸੋਸ਼ਲ ਮੀਡੀਆ 'ਚ ਇੰਨੀ ਐਕਟਿਵ ਹੈ ਕਿ ਆਪਣੇ ਟਵੀਟਸ ਨੂੰ ਲੈ ਕੇ ਹਮੇਸ਼ਾ ਚਰਚਾ 'ਚ ਰਹਿੰਦੀ ਹੈ। ਅਲਕਾ ਹੁਣ ਨਵੀਂ ਹਨੂੰਮਾਨ ਚਾਲੀਸਾ ਟਵੀਟ ਕਰ ਕੇ ਫਸ ਗਈ। ਦਰਅਸਲ ਅਲਕਾ ਨੇ ਆਪਣੇ ਇਕ ਟਵੀਟ ਰਾਹੀਂ ਭਾਰਤ ਦੇ ਨਵੇਂ ਰਾਸ਼ਟਰਪਤੀ ਰਾਮਨਾਥ ਕੋਵਿੰਦ 'ਤੇ ਤਨਜ਼ ਕੱਸਿਆ ਹੈ। ਇਸ ਲਈ ਉਨ੍ਹਾਂ ਨੇ 'ਨਵੀਂ ਹਨੂੰਮਾਨ ਚਾਲੀਸਾ' ਦਿੱਤੀ। ਅਲਕਾ ਇਸ ਟਵੀਟ 'ਤੇ ਯੂਜ਼ਰਸ ਨੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਕਈ ਯੂਜ਼ਰਸ ਨੇ ਲਿਖਿਆ ਕਿ ਉਹ ਰਾਜਨੀਤੀ ਦਾ ਪੱਧਰ ਸੁੱਟ ਰਹੀ ਹੈ।
 

ਕਿਸੇ ਨੇ ਲਿਖਿਆ ਕਿ ਹਿੰਦੂ ਹੋਣ ਕਾਰਨ ਉਨ੍ਹਾਂ ਨੂੰ ਆਪਣੇ ਹੀ ਧਰਮ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ। ਇਕ ਯੂਜ਼ਰ ਨੇ ਲਿਖਿਆ,''ਇਕ ਵਾਰ ਕੁਰਾਨ ਜਾਂ ਬਾਈਬਲ ਜਾਂ ਸ਼੍ਰੀ ਗੁਰੂ ਗਰੰਥ ਸਾਹਿਬ ਬਾਰੇ ਅਜਿਹਾ ਲਿਖ ਕੇ ਦੇਖੋ, ਫਿਰ ਪਤਾ ਲੱਗਾ ਜਾਵੇਗਾ, ਕਿਵੇਂ ਇੰਡੀਆ ਗੇਟ ਬਣਦਾ ਹੈ।'' ਉੱਥੇ ਹੀ ਇਕ ਯੂਜ਼ਰ ਲਿੱਖਦਾ ਹੈ,''ਤੂੰ ਮੇਰੀ ਧਾਰਮਿਕ ਆਸਥਾ ਨੂੰ ਡੂੰਘੀ ਠੇਸ ਪਹੁੰਚਾਈ ਹੈ। ਜਾਂ ਤੁਸੀਂ ਆਪਣੇ ਸ਼ਬਦ ਵਾਪਸ ਲੈ ਲਵੋ ਜਾਂ ਮੁਆਫ਼ੀ ਮੰਗ ਲਵੋ। ਜਾਂ ਕਹੋ ਤੁਸੀਂ ਨੇਤਾ ਬੇਸ਼ਰਮ ਹੋ।'' ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਪਰੇਸ਼ ਰਾਵਲ ਨੂੰ ਟਵੀਟ ਕਰ ਕੇ ਅਲਕਾ ਟਰੋਲ ਹੋ ਚੁਕੀ ਹੈ ਅਤੇ ਉਨ੍ਹਾਂ ਨੂੰ ਭਾਜਪਾ ਨੇਤਾ ਨੇ ਕਰਾਰਾ ਜਵਾਬ ਦੇ ਕੇ ਚੁੱਪ ਕਰਵਾਇਆ ਸੀ।

 


Related News