ਪਾਕਿਸਤਾਨ ਨੇ ਆਪਣੀ ਜ਼ਮੀਨ ''ਤੇ ਅਮਰੀਕੀ ਡ੍ਰੋਨ ਹਮਲੇ ਦਾ ਕੀਤਾ ਵਿਰੋਧ

06/23/2017 12:38:18 AM

ਇਸਲਾਮਾਬਾਦ— ਪਾਕਿਸਤਾਨ ਨੇ ਆਪਣੀ ਜ਼ਮੀਨ 'ਤੇ ਅਮਰੀਕੀ ਡ੍ਰੋਨ ਹਮਲੇ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਇਹ ਉਸ ਦੀ ਹਕੂਮਤ ਦੀ ਉਲੰਘਣਾ ਹੈ। ਪਾਕਿਸਤਾਨ ਦੀ ਇਹ ਪ੍ਰਕਿਰਿਆ ਅਮਰੀਕਾ ਦੀਆਂ ਨਵੀਂ ਨੀਤੀਆਂ 'ਚ ਅਫਗਾਨ ਤਾਲਿਬਾਨ ਅੱਤਵਾਦੀਆਂ ਖਿਲਾਫ ਪਾਕਿਸਤਾਨ 'ਚ ਡ੍ਰੋਨ ਹਮਲੇ ਤੇਜ਼ ਕਰਨ ਦੇ ਐਲਾਨ ਤੋਂ ਬਾਅਦ ਆਈ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਨਫੀਸ ਜ਼ਕਾਰਿਆ ਨੇ ਕਿਹਾ, ''ਡ੍ਰੋਨ ਹਮਲਾ ਦੇਸ਼ ਦੀ ਹਕੂਮਤ ਦਾ ਉਲੰਘਣਾ ਹੈ ਅਤੇ ਇਹ ਜਵਾਬੀ ਕਾਰਵਾਈ ਲਈ ਉਕਸਾਉਣ ਵਾਲਾ ਕਦਮ ਹੈ।''
ਜ਼ਕਾਰਿਆ ਨੇ ਕਿਹਾ, ''ਪਾਕਿਸਤਾਨ ਅਮਰੀਕਾ ਨਾਲ ਆਪਣੇ ਸਬੰਧਾਂ ਨੂੰ ਮਹੱਤਵ ਦਿੰਦਾ ਹੈ। ਸਾਡਾ ਮੰਨਣਾ ਹੈ ਕਿ ਸ਼ਾਂਤੀ ਅਤੇ ਸੁਰੱਖਿਆ ਨੂੰ ਬੜ੍ਹਾਵਾ ਦੇਣ ਲਈ ਦੋਹਾਂ ਦੇਸ਼ਾਂ ਵਿਚਾਲੇ ਕਰੀਬੀ ਸਹਿਯੋਗ ਜ਼ਰੂਰੀ ਹੈ।'' ਅਮਰੀਕਾ ਦਾ ਦਾਅਵਾ ਹੈ ਕਿ ਅਫਗਾਨ ਤਾਲਿਬਾਨ ਅਤੇ ਹੋਰ ਅੱਤਵਾਦੀ ਸੰਗਠਨਾਂ ਨੂੰ ਪਾਕਿਸਤਾਨ 'ਚ ਪਨਾਹ ਮਿਲਿਆ ਹੋਇਆ ਹੈ ਜਦਕਿ ਪਾਕਿਸਤਾਨ ਇਨ੍ਹਾਂ ਦੋਸ਼ਾਂ ਨੂੰ ਖਾਰਜ ਕਰਦਾ ਰਿਹਾ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਇਕ ਦਹਾਕੇ ਤੋਂ ਵਧ ਸਮੇਂ ਤੋਂ ਪਾਕਿਸਤਾਨ ਦੀ ਜ਼ਮੀਨ 'ਤੇ ਅੱਤਵਾਦੀਆਂ ਖਿਲਾਫ ਹਮਲੇ ਕਰਦਾ ਰਿਹਾ ਹੈ।


Related News